ਭਾਰਤ 2014 ਦੌਰਾਨ ਅਤਿਵਾਦ ਪੀਡ਼ਤ ਦਸ ਮੁੱਖ ਦੇਸ਼ਾਂ ਵਿੱਚ ਸ਼ਾਮਲ

ਨਿੳੂਯਾਰਕ, 19 ਨਵੰਬਰ (ਪੰਜਾਬ ਮੇਲ) – ੲਿਕ ਨਵੀਂ ਰਿਪੋਰਟ ਵਿੱਚ ਕਿਹਾ ਗਿਅਾ ਹੈ ਕਿ ਭਾਰਤ ਸਾਲ-2014 ਵਿੱਚ ਅਤਿਵਾਦ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਹੇ ਦਸ ਦੇਸ਼ਾਂ ਵਿੱਚ ਸ਼ਾਮਲ ਹੈ। ੲਿਸ ਵਿੱਚ ਕਿਹਾ ਗਿਅਾ ਹੈ ਕਿ ਦੁਨੀਅਾਂ ਵਿੱਚ ਅਤਿਵਾਦੀ ਹਮਲਿਅਾਂ ਨਾਲ ਹੋਣ ਵਾਲੀਅਾਂ ਮੌਤਾਂ ਵਿੱਚੋਂ ਅੱਧੀ ਤੋਂ ਜ਼ਿਅਾਦਾ ਲੲੀ ਹੁਣ ਅਾੲੀਅੈਸਅਾੲੀਅੈਸ ਤੇ ਬੋਕੋ ਹਰਮ ਸਾਂਝੇ ਤੌਰ ’ਤੇ ਜ਼ਿੰਮੇਵਾਰ ਹਨ। ਗਲੋਬਲ ਟੈਰਰਿਜ਼ਮ ੲਿੰਡੈਕਸ-2015 ਮੁਤਾਬਕ ਸਾਲ-2014 ਵਿੱਚ ਅਤਿਵਾਦੀ ਨਾਲ ਸਭ ਤੋਂ ਵੱਧ ਪ੍ਰਭਾਵਿਤ 162 ਦੇਸ਼ਾਂ ਵਿੱਚ ਭਾਰਤ ਦਾ ਸਥਾਨ ਛੇਵਾਂ ਹੈ। ਭਾਰਤ ਵਿੱਚ ਅਤਿਵਾਦ ਨਾਲ ਸਬੰਧਤ ਮੌਤਾਂ ਵਿੱਚ 1.2 ਫੀਸਦ ਦਾ ਵਾਧਾ ਹੋੲਿਅਾ ਹੈ ਤੇ ਮਰਨ ਵਾਲਿਅਾਂ ਦੀ ਗਿਣਤੀ 416 ਰਹੀ। ੲਿਹ ਗਿਣਤੀ ਸਾਲ-2010 ਵਿੱਚ ਹੋੲੀਅਾਂ ਅਤਿਵਾਦੀ ਵਾਰਦਾਤਾਂ ਤੇ ਮੌਤਾਂ ਤੋਂ ਵੱਧ ਹੈ। ਵਾਸ਼ਿੰਗਟਨ ਸਥਿਤ ੲਿੰਸਟੀਚਿੳੂਟ ਫਾਰ ੲਿਕਨਾਮਿਕਸ ਅੈਂਡ ਪੀਸ ਦੀ ਰਿਪੋਰਟ ਮੁਤਾਬਕ ੲਿਥੇ 763 ਘਟਨਾਵਾਂ ਹੋੲੀਅਾਂ। ੲਿਹ ਅੰਕਡ਼ਾ ਸਾਲ-2013 ਦੇ ਮੁਕਾਬਲੇ 20 ਫ਼ੀਸਦ ਜ਼ਿਅਾਦਾ ਹੈ। ਭਾਰਤ ਵਿੱਚ ਸਾਲ-2014 ਵਿੱਚ ਦੋ ਘਾਤਕ ਅਤਿਵਾਦੀ ਸਮੂਹਾਂ ਲਸ਼ਕਰ-ੲੇ-ਤੋੲਿਬਾ ਅਤੇ ਹਿਜ਼ਬੁਲ ਮੁਜਾਹਦੀਨ ਸਰਗਰਮ ਰਹੇ ਹਨ। ਪਾਕਿਸਤਾਨ ਅਧਾਰਤ ਲਸ਼ਕਰ ਵੱਲੋਂ ਸਾਲ-2014 ਵਿੱਚ ਕੀਤੇ ਹਮਲਿਅਾਂ ਵਿੱਚ 24 ਮੌਤਾਂ ਹੋੲੀਅਾਂ ਜਦ ਕਿ ਹਿਜ਼ਬਲ ੲਿਸ ਸਮੇਂ ਦੌਰਾਨ ਹੋੲੀਅਾਂ 11 ਮੌਤਾਂ ਲੲੀ ਜ਼ਿੰਮੇਵਾਰ ਹੈ। ੲਿਸ ਅੰਕਡ਼ਾ ੲਿਸ ਤੋਂ ਪਿਛਲੇ ਸਾਲ ਹੋੲੀਅਾਂ ਵਾਰਦਾਤਾਂ ਵਿੱਚ ਮਰਨ ਵਾਲੇ ਲੋਕਾਂ ਤੋਂ ਘੱਟ ਹੈ। ਰਿਪੋਰਟ ਵਿੱਚ ਕਿਹਾ ਗਿਅਾ ਹੈ ਕਿ ਸਾਲ-2013 ਵਿੱਚ ਹਿਜ਼ਬੁਲ ਭਾਰਤ ਵਿੱਚ ਅਾਤਮਘਾਤੀ ਰਣਨੀਤੀ ’ਤੇ ਚੱਲਣ ਵਾਲਾ ੲਿਕੋ ੲਿਕ ਸਮੂਹ ਸੀ ਪਰ ਸਾਲ-2014 ਵਿੱਚ ਭਾਰਤ ਵਿੱਚ ਕੋੲੀ ਅਾਤਮਘਾਤੀ ਹਮਲਾ ਨਹੀਂ ਹੋੲਿਅਾ। ਦੁਨੀਅਾਂ ਵਿੱਚ ਪਿਛਲੇ ਸਾਲ ਅਤਿਵਾਦੀ ਕਾਰਨ 32658 ਜਾਨਾਂ ਗੲੀਅਾਂ ਜਦ ਕਿ ਸਾਲ-2013 ਵਿੱਚ 18111 ਮੌਤਾਂ ਹੋੲੀਅਾਂ ਸਨ। ਅਤਿਵਾਦ ਪੀਡ਼ਤ ਮੁਲਕਾਂ ਵਿੱਚ ਪਾਕਿਸਤਾਨ ਦਾ ਸਥਾਨ ਚੌਥਾ ਹੈ ਜਦ ਕਿ ਅਮਰੀਕਾ ਦਾ ਨੰਬਰ 35ਵਾਂ ਹੈ। ਸਾਲ-2014 ਵਿੱਚ ਅਤਿਵਾਦ ਕਾਰਨ ਦੁਨੀਅਾਂ ਵਿੱਚ ਜਿੰਨੀਅਾਂ ਮੌਤਾਂ ਹੋੲੀਅਾਂ ਹਨ ੳੁਨ੍ਹਾਂ ਵਿੱਚੋਂ 78 ਫੀਸਦੀ ਮੌਤਾਂ ਅਫ਼ਗ਼ਾਨਿਸਤਾਨ, ੲਿਰਾਕ, ਨਾੲਿਜੀਰੀਅਾ, ਪਾਕਿਸਤਾਨ ਤੇ ਸੀਰੀਅਾ ਵਿੱਚ ਹੋੲੀਅਾਂ ਹਨ।
There are no comments at the moment, do you want to add one?
Write a comment