PUNJABMAILUSA.COM

ਭਾਰਤ ਹੀ ਨਹੀਂ ਦੁਨੀਆਂ ਦੇ ਇਨ੍ਹਾਂ ਦੇਸ਼ਾਂ ‘ਚ ਵੀ ਮਨਾਈ ਜਾਂਦੀ ਹੈ ਦੀਵਾਲੀ

 Breaking News

ਭਾਰਤ ਹੀ ਨਹੀਂ ਦੁਨੀਆਂ ਦੇ ਇਨ੍ਹਾਂ ਦੇਸ਼ਾਂ ‘ਚ ਵੀ ਮਨਾਈ ਜਾਂਦੀ ਹੈ ਦੀਵਾਲੀ

ਭਾਰਤ ਹੀ ਨਹੀਂ ਦੁਨੀਆਂ ਦੇ ਇਨ੍ਹਾਂ ਦੇਸ਼ਾਂ ‘ਚ ਵੀ ਮਨਾਈ ਜਾਂਦੀ ਹੈ ਦੀਵਾਲੀ
October 19
05:35 2017

ਨਵੀਂ ਦਿੱਲੀ 19 ਅਕਤੂਬਰ (ਪੰਜਾਬ ਮੇਲ)- ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਨਾ ਕੇਵਲ ਭਾਰਤ ‘ਚ ਮਨਾਇਆ ਜਾਂਦਾ ਹੈ, ਸਗੋਂ ਦੁਨੀਆਂ ਦੇ ਦੂਜੇ ਦੇਸ਼ਾਂ ‘ਚ ਵੀ ਇਸ ਨੂੰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾ ਮੁਤਾਬਕ ਰਾਮ ਨੇ ਰਾਕਸਸ਼ ਰਾਵਣ ਨੂੰ ਮਾਰ ਕੇ ਲੋਕਾਂ ਨੂੰ ਬੁਰਾਈ ਤੋਂ ਨਿਜ਼ਾਤ ਦਵਾਈ ਸੀ। ਲੰਕਾ ਜਿੱਤਣ ਤੋਂ ਬਾਅਦ ਜਦੋਂ ਰਾਮ ਚੰਦਰ ਜੀ ਅਯੁੱਧਿਆ ਪਰਤੇ, ਉਸੇ ਦਿਨ ਤੋਂ ਅਯੁੱਧਿਆ ਵਾਸੀਆਂ ਨੇ ਦੀਵੇ ਬਾਲ ਕੇ ਆਪਣੇ ਦੇਵਤਾ ਦਾ ਸਵਾਗਤ ਕੀਤਾ ਅਤੇ ਉਸ ਤੋਂ ਬਾਅਦ ਦੀਵਾਲੀ ਦੀ ਪਰੰਪਰਾ ਦੀ ਸ਼ੁਰੂਆਤ ਹੋਈ। ਭਾਰਤ ‘ਚ ਰੋਸ਼ਨੀਆਂ ਦੇ ਇਸ ਤਿਉਹਾਰ ਨੂੰ ਦੀਵਾਲੀ ਜਾਂ ਦੀਪਾਵਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰੋਸ਼ਨੀਆਂ ਦਾ ਇਹ ਤਿਉਹਾਰ ਸਰਹੱਦਾਂ ਤੋਂ ਪਾਰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚ ਦਸਤਕ ਦੇ ਚੁੱਕਿਆ ਹੈ ਅਤੇ ਵੱਖ ਵੱਖ ਨਾਂਵਾਂ ਨਾਲ ਇਸ ਤਿਉਹਾਰ ਨੂੰ ਮਨਾਉਣ ਦੀ ਸ਼ੁਰੂਆਤ ਹੋ ਗਈ ਹੈ। ਆਓ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਕਿਹੜੇ ਮੁਲਕਾਂ ‘ਚ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ।
ਨੇਪਾਲ ‘ਚ ਦੀਪਾਵਾਲੀ ਨੂੰ ‘ਤਿਹਾੜ’ ਵਜੋਂ ਮਨਾਇਆ ਜਾਂਦਾ ਹੈ। ਇਹ ਉਤਸਵ ਇੱਥੇ ਪੰਜ ਦਿਨਾਂ ਤੱਕ ਮਨਾਇਆ ਜਾਂਦਾ ਹੈ। ਪਹਿਲੇ ਦਿਨ ਗਾਵਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਦੂਜੇ ਦਿਨ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ•ਾਂ ਨੂੰ ਭੋਜਨ ਦਿੱਤਾ ਜਾਂਦਾ ਹੈ। ਉਤਸਵ ਦਾ ਤੀਜਾ ਦਿਨ ਭਾਰਤ ਦੀ ਦੀਵਾਲੀ ਵਾਂਗ ਹੁੰਦਾ ਹੈ, ਉਸ ਦਿਨ ਮਿਠਾਈਆਂ ਬਣਾਈਆਂ ਜਾਂਦੀਆਂ ਹਨ ਤੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਘਰਾਂ ਨੂੰ ਸਜਾਇਆ ਜਾਂਦਾ ਹੈ। ਚੌਥੇ ਦਿਨ ਭਗਵਾਨ ਯਮਰਾਜ ਦੀ ਪੂਜੀ ਹੁੰਦੀ ਹੈ ਅਤੇ ਪੰਜਵੇਂ ਦਿਨ ਭਯਾ ਦੂਜ ਨੂੰ ਸਮਰਪਿਤ ਹੁੰਦਾ ਹੈ।
ਇਸੇ ਤਰ•ਾਂ ਮਿਆਂਮਾਰ ਭਾਰਤ ਦੀ ਪੂਰਬੀ ਸਰਹੱਦ ‘ਤੇ ਸਥਿਤ ਹੈ। ਮਿਆਂਮਾਰ ‘ਚ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇੱਥੇ ਵੀ ਦੀਵਾਲੀ ਦੇ ਤਿਉਹਾਰ ਨੂੰ ਪੂਰੇ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਵਾਲੇ ਦਿਨ ਇੱਥੋਂ ਦਾ ਇੱਕ ਵੱਡਾ ਵਰਗ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ। ਉਤਸਵ ਵਾਲੇ ਦਿਨ ਲੋਕ ਚੰਗੇ ਚੰਗੇ ਪਕਵਾਨ ਅਤੇ ਮਿਠਾਈਆਂ ਬਣਾਉਂਦੇ ਹਨ। ਨਾਲ ਹੀ ਆਪਣੇ ਸੱਭਿਆਚਾਰਕ ਨ੍ਰਿਤ ਅਤੇ ਲੋਕ ਗੀਤਾਂ ਦਾ ਪ੍ਰਦਰਸ਼ਨ ਕਰਦੇ ਹਨ।
ਉਧਰ ਜਪਾਨ ਦੇ ਲੋਕਾਂ ਦਾ ਦੀਵਾਲੀ ਸੈਲੀਬਰੇਟ ਕਰਨ ਦਾ ਤਰੀਕਾ ਭਾਰਤੀਆਂ ਨਾਲ ਬਿਲਕੁਲ ਵੱਖ ਹੈ। ਇਹ ਲੋਕ ਆਪਣੇ ਬਗੀਚਿਆਂ ‘ਚ ਦਰੱਖ਼ਤਾਂ ‘ਤੇ ਲਾਲਟੇਨ ਅਤੇ ਕਾਗਜ਼ ਨਾਲ ਬਣੇ ਪਰਦੇ ਲਟਕੇ ਦਿੰਦੇ ਹਨ, ਨਾਲ ਹੀ ਉਹ ਫਲਾਇੰਗ ਲਾਲਟੇਨ ਨੂੰ ਅਕਾਸ ‘ਚ ਛੱਡ ਦਿੰਦੇ ਹਨ, ਜਿਸ ਨੂੰ ਦੇਖ ਕੇ ਕੋਈ ਵੀ ਆਪਣੀਆਂ ਨਜ਼ਰਾਂ ਇਸ ਤੋਂ ਹਟਾਉਣਾ ਨਹੀਂ ਚਾਹੁੰਦਾ। ਦੀਵਾਲੀ ਦੀ ਰਾਤ ਸਾਰੇ ਲੋਕ ਇਕੱਠੇ ਮਿਲ ਕੇ ਗਾਉਂਦੇ ਅਤੇ ਨੱਚਦੇ ਹਨ। ਇਸ ਉਤਸਵ ਦੌਰਾਨ ਕੁਝ ਲੋਕ ਵੋਟਿੰਗ ਵੀ ਕਰਦੇ ਹਲ ਅਤੇ ਇਸ ਤਿਉਹਾਰ ਦਾ ਆਨੰਦ ਲੈਂਦੇ ਹਨ।
ਇਸੇ ਤਰ•ਾਂ ਇੰਡੋਨੇਸ਼ੀਆ ਦਾ ਦੀਵਾਲੀ ਮਨਾਉਣ ਦਾ ਤਰੀਕਾ ਭਾਰਤੀਆਂ ਵਰਗਾ ਹੀ ਹੈ। ਇਸ ਚਮਕਦਾਰ ਤਿਉਹਾਰ ਦੀ ਰੋਸ਼ਨੀ ਤੁਹਾਨੂੰ ਬਾਲੀ ਦੇ ਆਈਲੈਂਡ ‘ਚ ਦੇਖਣ ਨੂੰ ਮਿਲੇਗੀ, ਕਿਉਂਕਿ ਇਸ ਖੇਤਰ ‘ਚ ਭਾਰਤੀਆਂ ਦੀ ਆਬਾਦੀ ਜ਼ਿਆਦਾ ਹੈ। ਇੱਥੋਂ ਦੀ ਰਾਮਲੀਲਾ ‘ਚ ਲੋਕ ਇੰਡੋਨੇਸ਼ੀਅਨ ਸੰਸਕ੍ਰਿਤੀ ਮੁਤਾਬਕ ਤਿਉਹਾਰ ਹੁੰਦੇ ਹਨ ਅਤੇ ਰਾਮਲੀਲਾ ਦਾ ਮੰਚਨ ਕਰਦੇ ਹਨ।
ਉਧਰ ਦੂਜੇ ਪਾਸੇ ਮÎਲੇਸ਼ੀਆ ‘ਚ ਪਟਾਕਿਆਂ ‘ਤੇ ਵੈਨ ਹੈ, ਪਰ ਇੱਥੋਂ ਦੀ ਦੀਵਾਲੀ ‘ਚ ਪਟਾਕਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਦੀਵਾਲੀ ਨੂੰ ‘ਹਰਿ ਦੀਵਾਲੀ’ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਮਲੇਸ਼ੀਆ ‘ਚ ਦੀਵਾਲੀ ਦੱਖਣੀ ਭਾਰਤੀ ਪਰੰਪਰਾ ਨਾਲ ਮਨਾਈ ਜਾਂਦੀ ਹੈ। ਤਿਉਹਾਰ ਵਾਲੇ ਦਿਨ ਸਵੇਰੇ ਜਲਦੀ ਉਠ ਕੇ ਤੇਲ ਅਤੇ ਪਾਣੀ ਨਾਲ ਇਸ਼ਨਾਨ ਕਰਨ ਦੀ ਪਰੰਪਰਾ ਹੈ। ਇਸ ਤੋਂ ਬਾਅਦ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਕਈ ਥਾਵਾਂ ‘ਤੇ ਦੀਵਾਲੀ ਉਤਸਵ ਲਈ ਮੇਲੇ ਵੀ ਲਗਾਏ ਜਾਂਦੇ ਹਨ।
ਇਸੇ ਤਰ•ਾਂ ਮਾਰੀਸ਼ਿਸ ਨੇੜੇ ਇਸ ਤਿਉਹਾਰ ਦਾ ਵੱਖਰਾ ਢੰਗ ਹੈ, ਜਿਸ ਦੇ ਹਿਸਾਬ ਨਾਲ ਉਹ ਇਸ ਉਤਸਵ ਨੂੰ ਮਨਾਉਂਦੇ ਹਨ। ਮਾਰੀਸ਼ਿਸ ਵਾਸੀਆਂ ਦੀ ਧਾਰਨਾ ਅਨੁਸਾਰ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਨਾਰਕਾਸੂਰਨ ਰਾਕਸ਼ਸ ਦਾ ਵਿਨਾਸ਼ ਕੀਤਾ ਸੀ। ਮਾਰੀਸਿਸ ‘ਚ 63 ਫੀਸਦ ਭਾਰਤੀ ਅਤੇ 80 ਫੀਸਦ ਹਿੰਦੂਆਂ ਦੇ ਚੱਲਦੇ ਇਸ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਸ੍ਰੀਲੰਕਾ ਭਾਰਤ ਦਾ ਗੁਆਂਢੀ ਦੇਸ਼ ਹੋਣ ਦੇ ਨਾਲ ਨਾਲ ‘ਰਮਾਇਣ’ ਨਾਲ ਵੀ ਜੁੜਿਆ ਹੋਇਆ ਹੈ, ਇਹੀ ਕਾਰਨ ਹੈ ਕਿ ਲੰਕਾ ਦੇ ਨਿਵਾਸੀਆਂ ਲਈ ਵੀ ਦੀਵਾਲੀ ਦਾ ਤਿਉਹਾਰ ਖਾਸ ਮਹੱਤਤਾ ਰੱਖਦਾ ਹੈ। ਦੀਵਾਲੀ ਮੌਕੇ ਲੋਕ ਆਪਣੇ ਘਰਾਂ ਨੂੰ ਚੀਨੀ ਮਿੱਟੀ ਦੇ ਦੀਵਿਆਂ ਨਾਲ ਸਜਾਉਂਦੇ ਹਨ। ਇਸ ਤਿਉਤਹਾਰ ‘ਚ ਲੋਕ ਇੱਕ ਦੂਜੇ ਦੇ ਘਰ ਜਾ ਕੇ ਉਨ•ਾਂ ਨਾਲ ਮਿਲਦੇ ਹਨ ਅਤੇ ਨਾਲ ਲਜੀਜ਼ ਭੋਜਨ ਕਰਨ ਦਾ ਰਿਵਾਜ਼ ਹੈ।
ਸਿੰਗਾਪੁਰ ‘ਚ ਹਿੰਦੂਆਂ ਦੀ ਵੱਡੀ ਅਬਾਦੀ ਵਸਦੀ ਹੈ। ਇਸ ਦੇਸ਼ ‘ਚ 19 ਹਿੰਦੂ ਮੰਦਰ ਹਨ। ਇੱਥੇ ਸੇਰੰਗੂ ਨਾਂ ਦੀ ਰੋਡ ਦੀਵਾਲੀ ਲਈ ਮਸ਼ਹੂਰ ਹੈ। ਇਸ ਖੇਤਰ ਨੂੰ ‘ਲਿਟਲ ਇੰਡੀਆ’ ਵੀ ਕਿਹਾ ਜਾਂਦਾ ਹੈ। ਇੱਥੇ ਸਾਰੇ ਭਾਰਤੀ ਇਕੱਠੇ ਹੋ ਕੇ ਬਿਨਾਂ ਪਟਾਕਿਆਂ ਦੀ ਦੀਵਾਲੀ ਮਨਾਉਂਦੇ ਹਨ। ਇਸ ਤਿਉਹਾਰ ਨੂੰ ਮਨਾਉਣ ਸਮੇਂ ਜਿੰਨੀ ਖੁਸ਼ੀ ਭਾਰਤੀਆਂ ‘ਚ ਹੁੰਦੀ ਹੈ, ਓਨੀ ਹੀ ਖੁਸ਼ੀ ਸਿੰਗਾਪੁਰ ਦੇ ਨਿਵਾਸੀਆਂ ਨੂੰ ਵੀ ਹੁੰਦੀ ਹੈ। ਉਹ ਵੀ ਉਤਸਵ ‘ਚ ਹਿੱਸਾ ਲੈਂਦੇ ਹਨ ਅਤੇ ਇਸ ਤਿਉਹਾਰ ਦਾ ਆਨੰਦ ਮਾਣਦੇ ਹਨ।
ਇਸੇ ਤਰ•ਾਂ ਥਾਈਲੈਂਡ ਇੱਕ ਅਜਿਹਾ ਦੇਸ਼ ਹੈ, ਜਿਹੜਾ ਸਿਰਫ਼ ਦੀਵਾਲੀ ਹੀ ਨਹੀਂ, ਸਗੋਂ ਦੁਨੀਆਂ ਦੇ ਕਈ ਤਿਉਹਾਰਾਂ ਨੂੰ ਅਨੋਖੇ ਢੰਗ ਨਾਲ ਮਨਾਉਂਦਾ ਹੈ। ਥਾਈਲੈਂਡ ‘ਚ ਦੀਵਾਲੀ ਨੂੰ ‘ਲਮ ਕਰੀਓਂਗ’ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਇੱਥੇ ਇਸ ਉਤਸਵ ‘ਚ ਕੇਲੇ ਦੇ ਪੱਤਿਆਂ ਦੇ ਦੀਵੇ ਬਣਾ ਕੇ ਉਨ੍ਹਾਂ ‘ਚ ਸਿੱਕਾ ਅਤੇ ਉਸ ‘ਤੇ ਮੋਮਬੱਤੀ ਰੱਖਣ ਦੀ ਪਰੰਪਰਾ ਹੈ। ਇਸ ਤੋਂ ਬਾਅਦ ਦੀਵਿਆਂ ਨੂੰ ਨਦੀ ‘ਚ ਹੜ ਦਿੱਤਾ ਜਾਂਦਾ ਹੈ। ਨਾਲ ਹੀ ਇੱਥੋਂ ਦੇ ਲੋਕ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ ਅਤੇ ਇਕੱਠਿਆਂ ਭੋਜਨ ਕਰਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article