PUNJABMAILUSA.COM

ਭਾਰਤ ਸ੍ਰੀਲੰਕਾ ਵਿਚਾਲੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਦੀ ਖਰਾਬ ਸ਼ੁਰੂਆਤ

ਭਾਰਤ ਸ੍ਰੀਲੰਕਾ ਵਿਚਾਲੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਦੀ ਖਰਾਬ ਸ਼ੁਰੂਆਤ

ਭਾਰਤ ਸ੍ਰੀਲੰਕਾ ਵਿਚਾਲੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਦੀ ਖਰਾਬ ਸ਼ੁਰੂਆਤ
November 16
17:50 2017

ਕੋਲਕਾਤਾ, 16 ਨਵੰਬਰ (ਪੰਜਾਬ ਮੇਲ)- ਇਥੋਂ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ-ਸ੍ਰੀਲੰਕਾ ਵਿਚਾਲੇ ਖੇਡੇ ਪਹਿਲੇ ਕ੍ਰਿਕਟ ਟੈਸਟ ਮੈਚ ਵਿੱਚ ਸ੍ਰੀਲੰਕਾ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਖੇਡ ਤੈਅ ਸਮੇਂ ’ਤੇ ਸ਼ੁਰੂ ਨਹੀਂ ਹੋ ਸਕਿਆ। ਪੂਰਾ ਈਡਨ ਗਾਰਡਨ ਸਫੈਦ ਕਵਰ ਨਾਲ ਢਕਿਆ ਹੋਇਆ ਸੀ। ਕੱਲ੍ਹ ਤੋਂ ਇਥੇ ਮੀਂਹ ਪੈ ਰਿਹਾ ਸੀ ਅਤੇ ਅਗਲੇ 24 ਘੰਟੇ ਵੀ ਮੀਂਹ ਦਾ ਅਨੁਮਾਨ ਹੈ। ਸਵੇਰੇ ਮੀਂਹ ਰੁਕਿਆ ਤਾਂ ਕਵਰ ਹਟਾਏ ਗਏ ਪ੍ਰੰਤੂ ਟਾਸ ਵੇਲੇ ਫੇਰ ਮੀਂਹ ਸ਼ੁਰੂ ਹੋ ਗਿਆ।
ਭਾਰਤ ਨੇ ਸ੍ਰੀਲੰਕਾ ਦੇ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਮਿਲਣ ’ਤੇ ਤਿੰਨ ਵਿਕਟਾਂ ’ਤੇ 17 ਦੌੜਾਂ ਬਣਾਈਆਂ। ਮੀਂਹ ਕਾਰਨ ਕੇਵਲ 11.5 ਓਵਰ ਦਾ ਖੇਡ ਹੀ ਖੇਡਿਆ ਗਿਆ। ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ । ਮੈਦਾਨ ਗਿੱਲਾ ਹੋਣ ਕਾਰਨ ਮੈਚ ਸਾਢੇ ਤਿੰਨ ਮੰਟੇ ਦੇਰ ਨਾਲ ਸ਼ੁਰੂ ਹੋਇਆ। ਲਕਮਲ ਨੇ ਗਿੱਲੀ ਪਿੱਚ ਦਾ ਪੁੂਰਾ ਫਾਇਦਾ ਉਠਾਇਆ ਅਤੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ 0 ਅਤੇ ਸ਼ਿਖਰ ਧਵਨ ਨੂੰ 8 ਦੌੜਾਂ ’ਤੇ ਆਊਟ ਕਰ ਦਿੱਤਾ।
ਲਕਮਲ ਨੇ ਮੈਚ ਦੀ ਪਹਿਲੀ ਹੀ ਗੇਂਦ ਵਿੱਚ ਰਾਹੁਲ ਨੂੰ ਵਿਕੇਟਕੀਪਰ ਨਿਰੋਸ਼ਲ ਡਿਕਵੇਲਾ ਹੱਥੋਂ ਕੈਚ ਕਰਾ ਦਿੱਤਾ। ਇਸ ਦੇ ਨਾਲ ਹੀ ਰਾਹੁਲ ਦੇ ਲਗਾਤਾਰ ਸੱਤ ਅਰਧ ਸੈਂਕੜੇ ਦੇ ਕ੍ਰਮ ਨੂੰ ਬਰੇਕ ਲੱਗ ਗਈ। ਇਕ ਗੇਂਦ ਬਾਅਦ ਚੇਤੇਸ਼ਵਰ ਪੁਜਾਰਾ ਵੀ ਕਿਸਮਤਵਾਲੇ ਰਹੇ ਜਦ ਲਕਮਲ ਦੀ ਇਨਸਵਿੰਗ ਉਸ ਦ ਮਿਡਲ ਸਟੰਪ ਤੋਂ ਕੁਝ ਇੰਚ ਉਪਰੋਂ ਨਿਕਲ ਗਈ। ਭਾਰਤ ਦੌਰੇ ’ਤੇ ਪਹਿਲੀ ਟੈਸਟ ਜਿੱਤ ਦੀ ਤਲਾਸ਼ ਵਿੱਚ ਜੁਟੇ ਸ੍ਰੀਲੰਕਾ ਲਈ ਇਹ ਸ਼ਾਨਦਾਰ ਸ਼ੁਰੂਆਤ ਰਹੀ ਅਤੇ ਚਾਂਦੀਮਲ ਨੇ ਹਾਲਾਤ ਦਾ ਪੂਰਾ ਫਾਇਦਾ ਉਠਾਉਣ ਲਈ ਚਾਰ ਸਲਿਪ ਅਤੇ ਗਲੀ ਲਗਾ ਕੇ ਆਪਣੇ ਗੇਂਦਬਾਜ਼ਾਂ ਦਾ ਸਾਥ ਦਿੱਤਾ।
ਭਾਰਤ ਨੇ 43 ਮਿੰਟ ਦੇ ਖੇਡ ਬਾਅਦ 8.2 ਓਵਰਾਂ ਵਿੱਚ ਦੋ ਵਿਕਟ ’ਤੇ 17 ਦੌੜਾਂ ਬਣਾਈਆਂ ਸਨ ਤਾਂ ਖਰਾਬ ਰੋਸ਼ਨੀ ਕਾਰਨ ਖੇਡ ਰੋਕਣੀ ਪਈ। ਲਕਮਲ ਦੀ ਕਾਤਲਾਨਾ ਗੇਂਦਬਾਜ਼ੀ ਲਾਲ ਸ੍ਰੀਲੰਕਾ ਨੇ ਮੀਂਹ ਪ੍ਰਭਾਵਿਤ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਿਖਰਲੇ ਕ੍ਰਮ ਦੀ ਬੱਲੇਬਾਜ਼ੀ ਨੂੰ ਤਹਿਸ ਨਹਿਸ ਕਰਦੇ ਹੋਹੇ ਮੇਜ਼ਬਾਨ ਟੀਮ ਦਾ ਸਕੋਰ ਤਿੰਨ ਵਿਕਟ ’ਤੇ 17 ਦੌੜਾਂ ਕਰ ਦਿੱਤਾ। ਇਸ ਮੈਚ ਵਿੱਚ ਲਕਮਲ ਪੂਰੀ ਤਰ੍ਹਾਂ ਛਾਏ ਰਹੇ। ਇਸ ਤੇਜ਼ ਗੇਂਦਬਾਜ਼ ਨੇ ਛੇ ਓਵਰਾਂ ਵਿੱਚ ਬਿਨਾਂ ਕੋਈ ਦੌੜ ਦਿੱਤੇ ਤਿੰਨੇ ਵਿਕਟਾਂ ਆਪਣੀ ਝੋਲੀ ਵਿੱਚ ਪਾ ਲਈਆਂ। ਦਿਨ ਦਾ ਖੇਡ ਸਮਾਪਤ ਕੀਤੇ ਜਾਣ ਦੀ ਘੋਸ਼ਣਾ ਤੋਂ ਪਹਿਲਾਂ ਰੋਕਿਆ ਗਿਆ ਤਾਂ ਚੇਤੇਸ਼ਵਰ ਪੁਜਾਰਾ ਅੱਠ ਦੌੜਾਂ ਬਣਾ ਕੇ ਖੇਡ ਰਹੇ ਸੀ ਜਦੋਂ ਕਿ ਦੂਜੇ ਪਾਸੇ ਤੋਂ ਅਜਿੰਕੇ ਰਹਾਣੇ ਨੇ ਅਜੇ ਆਪਣਾ ਖਾਤਾ ਵੀ ਨਹੀਂ ਸੀ ਖੋਲ੍ਹਿਆ। ਮੈਦਾਨ ਗਿੱਲਾ ਹੋਣ ਕਾਰਨ ਮੈਚ ਸਾਢੇ ਤਿੰਨ ਘੰਟੇ ਦੇਰ ਨਾਲ ਸ਼ੁਰੂ ਹੋਇਆ। ਭਾਰਤੀ ਦੌਰੇ ’ਤੇ ਪਹਿਲੇ ਟੈਸਟ ਜਿੱਤ ਦੀ ਤਲਾਸ਼ ਵਿੱਚ ਜੁਟੇ ਕਪਤਾਨ ਚਾਂਦੀਮਲ ਨੇ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਹਾਲਾਤ ਦੇਖਦੇ ਹੋਏ ਚਾਰ ਸਲਿਪ ਅਤੇ ਗਲੀ ਗਲਾ ਕੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਜਿਸ ਦਾ ਲਕਮਲ ਨੇ ਪੂਰਾ ਫਾਇਦਾ ਉਠਾਇਆ। ਪੁਜਾਰਾ ਨੇ ਗਮਾਗੇ ਦੀਆਂ ਗੇਂਦਾਂ ’ਤੇ ਦੋ ਚੌਕੇ ਮਾਰੇ। 8.2 ਓਵਰਾਂ ਮਗਰੋਂ ਖੇਡ ਰੋਕੀ ਗਈ।
ਖੇਡ ਦੁਬਾਰਾ ਸ਼ੁਰੂ ਹੋਣ ’ਤੇ ਲਕਮਲ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ 0 ਦੌੜ ’ਤੇ ਵਾਪਸ ਭੇਜ ਕੇ ਭਾਰਤ ਦਾ ਤੀਜਾ ਵਿਕੇਟ ਵੀ ਆਪਣੇ ਨਾਂ ਕਰ ਲਿਆ। ਇਸੇ ਓਵਰ ਵਿੱਚ ਲਕਮਲ ਨੇ ਰਹਾਣੇ ਦੇ ਖ਼ਿਲਾਫ ਵੀ ਐਲਬੀਡਬਲਿਊ ਦੀ ਜ਼ੋਰਦਾਰ ਅਪੀਲ ਕੀਤੀ ਲੇਕਿਨ ਅੰਪਾਇਰ ਨੇ ਇਸ ਨੂੰ ਨਕਾਰ ਦਿੱਤਾ। ਲਕਮਲ ਦਾ ਇਹ ਛੇਵਾਂ ਮੇਡ ਇਨ ਓਵਰ ਰਿਹਾ। ਗਮਾਗੋ ਦੇ ਅਗਲੇ ਓਵਰ ਦੀ ਪੰਜ ਗੇਂਦਾਂ ਬਾਅਦ ਖ਼ਰਾਬ ਰੌਸ਼ਨੀ ਕਾਰਨ ਮੈਚ ਦੁਬਾਰਾ ਰੋਕਣਾ ਪਿਆ ਜੋ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article