PUNJABMAILUSA.COM

ਭਾਰਤ-ਸ੍ਰੀਲੰਕਾ ਤੀਜਾ ਕ੍ਰਿਕਟ ਟੈਸਟ ਡਰਾਅ, ਭਾਰਤ ਨੇ 1-0 ਨਾਲ ਲੜੀ ਜਿੱਤੀ

ਭਾਰਤ-ਸ੍ਰੀਲੰਕਾ ਤੀਜਾ ਕ੍ਰਿਕਟ ਟੈਸਟ ਡਰਾਅ, ਭਾਰਤ ਨੇ 1-0 ਨਾਲ ਲੜੀ ਜਿੱਤੀ

ਭਾਰਤ-ਸ੍ਰੀਲੰਕਾ ਤੀਜਾ ਕ੍ਰਿਕਟ ਟੈਸਟ ਡਰਾਅ, ਭਾਰਤ ਨੇ 1-0 ਨਾਲ ਲੜੀ ਜਿੱਤੀ
December 06
21:34 2017

ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ) – ਪੱਟ ਦੀ ਮਾਸਪੇਸ਼ੀ ਖਿੱਚੇ ਜਾਣ ਕਰਕੇ ਰਿਟਾਇਰਡ ਹਰਟ ਹੋਣ ਵਾਲੇ ਧਨੰਜਯ ਡੀਸਿਲਵਾ ਦੇ ਸੈਂਕੜੇ ਅਤੇ ਆਪਣਾ ਪਲੇਠਾ ਟੈਸਟ ਖੇਡ ਰਹੇ ਰੋਸ਼ਨ ਸਿਲਵਾ ਦੀ ਜੁਝਾਰੂ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਅੱਜ ਇਥੇ ਮੇਜ਼ਬਾਨ ਭਾਰਤ ਖ਼ਿਲਾਫ਼ ਫ਼ਿਰੋਜਸ਼ਾਹ ਕੋਟਲਾ ਦੇ ਮੈਦਾਨ ’ਤੇ ਖੇਡਿਆ ਜਾ ਰਿਹਾ ਤੀਜਾ ਕ੍ਰਿਕਟ ਟੈਸਟ ਡਰਾਅ ਖੇਡਿਆ। ਮਹਿਮਾਨ ਟੀਮ ਹਾਲਾਂਕਿ ਮੇਜ਼ਬਾਨਾਂ ਨੂੰ ਲੜੀ 1-0 ਨਾਲ ਜਿੱਤਣ ਤੇ ਆਸਟਰੇਲੀਆ ਦੇ ਲਗਾਤਾਰ ਨੌਂ ਟੈਸਟ ਲੜੀਆਂ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਤੋਂ ਨਹੀਂ ਡੱਕ ਸਕੀ। ਭਾਰਤ ਨੇ ਮਹਿਮਾਨ ਟੀਮ ਨੂੰ ਜਿੱਤ ਲਈ 410 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਦਿਨ ਦੀ ਖੇਡ ਖ਼ਤਮ ਹੋਣ ਤੋਂ ਸੱਤ ਓਵਰ ਪਹਿਲਾਂ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਡਰਾਅ ਖੇਡੇ ਜਾਣ ’ਤੇ ਹਾਮੀ ਭਰ ਦਿੱਤੀ। ਸ੍ਰੀਲੰਕਾ ਨੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 299 ਦੌੜਾਂ ਬਣਾਈਆਂ। ਭਾਰਤ ਲਈ ਰਵਿੰਦਰ ਜਡੇਜਾ ਨੇ 59 ਦੌੜਾਂ ਬਦਲੇ ਤਿੰਨ ਵਿਕਟ ਲਏ ਜਦਕਿ ਮੁਹੰਮਦ ਸ਼ਮੀ ਤੇ ਰਵੀਚੰਦਰਨ ਅਸ਼ਵਿਨ ਦੇ ਹਿੱਸੇ ਇਕ ਇਕ ਵਿਕਟ ਆਇਆ। ਲੜੀ ਦਾ ਕੋਲਕਾਤਾ ਵਿੱਚ ਖੇਡਿਆ ਪਹਿਲਾ ਟੈਸਟ ਡਰਾਅ ਰਿਹਾ ਸੀ ਜਦਕਿ ਨਾਗਪੁਰ ਵਿੱਚ ਖੇਡੇ ਦੂਜੇ ਟੈਸਟ ਵਿੱਚ ਮਹਿਮਾਨ ਟੀਮ ਨੂੰ ਇਕ ਪਾਰੀ ਤੇ 239 ਦੌੜਾਂ ਦੀ ਕਰਾਰੀ ਸ਼ਿਕਸਤ ਦਿੱਤੀ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਲੜੀ ਦੌਰਾਨ ਉਪਰੋ ਥੱਲੀ ਦੋ ਦੋਹਰੇ ਸੈਂਕੜਿਆਂ ਲਈ ‘ਮੈਨ ਆਫ਼ ਦਿ ਸੀਰੀਜ਼’ ਤੇ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ।
ਡੀਸਿਲਵਾ ਨੇ ਮਾਸਪੇਸ਼ੀਆਂ ’ਚ ਖਿਚਾਅ ਕਰਕੇ ਮੈਦਾਨ ’ਚੋਂ ਬਾਹਰ ਜਾਣ ਤੋਂ ਪਹਿਲਾਂ 219 ਗੇਂਦਾਂ ਵਿੱਚ 15 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 119 ਦੌੜਾਂ ਦੀ ਪਾਰੀ ਖੇਡੀ। ਸੱਜੇ ਹੱਥ ਦੇ ਬੱਲੇਬਾਜ਼ ਨੇ ਕਪਤਾਨ ਦਿਨੇਸ਼ ਚਾਂਦੀਮਲ 36 ਨਾਲ ਪੰਜਵੇਂ ਵਿਕਟ ਲਈ 112 ਦੌੜਾਂ ਦੀ ਭਾਈਵਾਲੀ ਵੀ ਕੀਤੀ।
ਰੋਸ਼ਨ ਨੇ ਮਗਰੋਂ 154 ਗੇਂਦਾਂ ਵਿੱਚ 11 ਚੌਕਿਆਂ ਦੀ ਮਦਦ ਨਾਲ ਨਾਬਾਦ 74 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਨਿਰੋਸ਼ਨ ਡਿਕਵੇਲਾ ਨਾਬਾਦ 44 ਨਾਲ ਛੇਵੇਂ ਵਿਕਟ ਲਈ 99 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਸ੍ਰੀਲੰਕਾ ਦੀ ਪਹਿਲੀ ਪਾਰੀ ਵਾਂਗ ਅੱਜ ਦੂਜੀ ਪਾਰੀ ਦੌਰਾਨ ਵੀ ਭਾਰਤ ਦੀ ਫਿਲਡਿੰਗ ’ਤੇ ਸਵਾਲ ਉੱਠੇ। ਭਾਰਤੀ ਫ਼ੀਲਡਰਾਂ ਨੇ ਰੋਸ਼ਨ ਤੇ ਡਿਕਵੇਲਾ ਦੇ ਕੈਚ ਛੱਡ ਕੇ ਉਨ੍ਹਾਂ ਨੂੰ ਜੀਵਨਦਾਨ ਦਿੱਤਾ, ਜਿਸ ਦਾ ਉਨ੍ਹਾਂ ਬਾਖੂਬੀ ਲਾਹਾ ਲਿਆ। ਸ੍ਰੀਲੰਕਾਈ ਬੱਲੇਬਾਜ਼ਾਂ ਨੇ ਪੂਰੇ ਜਜ਼ਬੇ ਨਾਲ ਬੱਲੇਬਾਜ਼ੀ ਕੀਤੀ। ਟੀਮ ਨੇ ਖੇਡ ਦੇ ਪਹਿਲੇ ਸੈਸ਼ਨ ਦੌਰਾਨ 31 ਓਵਰਾਂ ਵਿੱਚ ਇਕ ਵਿਕਟ ਦੇ ਨੁਕਸਾਨ ਨਾਲ 88 ਜਦਕਿ ਪੋਸਟ ਲੰਚ ਸੈਸ਼ਨ ਵਿੱਚ 34 ਓਵਰਾਂ ਵਿੱਚ ਇਕ ਵਿਕਟ ਗੁਆ ਕੇ 107 ਦੌੜਾਂ ਜੋੜੀਆਂ। ਦਿਨ ਦੇ ਆਖਰੀ ਸੈਸ਼ਨ ਵਿੱਚ ਮਹਿਮਾਨ ਟੀਮ ਨੇ ਬਿਨਾਂ ਕੋਈ ਵਿਕਟ ਗੁਆਇਆਂ 73 ਦੌੜਾਂ ਬਣਾਈਆਂ।
ਸ੍ਰੀਲੰਕਾ ਨੇ ਸਵੇਰ ਦੇ ਸੈਸ਼ਨ ਦੌਰਾਨ ਏਂਜਲੋ ਮੈਥਿਊਜ਼ ਦੇ ਰੂਪ ਵਿੱਚ ਚੌਥਾ ਤੇ ਦਿਨ ਦਾ ਪਹਿਲਾ ਵਿਕਟ ਗੁਆਇਆ। ਮੈਥਿਊਜ਼ ਹਾਲਾਂਕਿ ਅਨਲੱਕੀ ਰਿਹਾ ਕਿਉਂਕਿ ਜਡੇਜਾ ਦੀ ਜਿਸ ਗੇਂਦ ’ਤੇ ਉਸ ਨੂੰ ਸਲਿਪ ’ਚ ਖੜੇ ਅਜਿਨਕਿਆ ਰਹਾਣੇ ਹੱਥੋਂ ਕੈਚ ਆਊਟ ਕਰਾਰ ਦਿੱਤਾ ਗਿਆ, ਉਹ ਨੌ ਬਾਲ ਸੀ। ਜਡੇਜਾ ਨੇ ਮਗਰੋਂ 24 ਦੌੜਾਂ ਦੇ ਨਿੱਜੀ ਸਕੋਰ ’ਤੇ ਸ੍ਰੀਲੰਕਾਈ ਕਪਤਾਨ ਦਿਨੇਸ਼ ਚਾਂਦੀਮਲ ਨੂੰ ਬੋਲਡ ਕੀਤਾ, ਪਰ ਅੰਪਾਇਰ ਨੇ ਇਸ ਗੇਂਦ ਨੂੰ ਨੌਂ ਬਾਲ ਐਲਾਨ ਦਿੱਤਾ। ਉਂਜ ਅੱਜ ਪਹਿਲੇ ਚਾਰ ਦਿਨਾਂ ਦੀ ਨਿਸਬਤ ਦਿੱਲੀ ’ਚ ਚੰਗੀ ਧੁੱਪ ਖਿੜੀ ਤੇ ਪ੍ਰਦੂਸ਼ਣ ਦਾ ਪੱਧਰ ਵੀ ਘੱਟ ਸੀ। ਪ੍ਰਦੂਸ਼ਣ ਕਰਕੇ ਪਿਛਲੇ ਤਿੰਨ ਦਿਨ ਮਹਿਮਾਨ ਟੀਮ ਨੂੰ ਖਾਸੀ ਪ੍ਰੇਸ਼ਾਨੀ ਝੱਲਣੀ ਪਈ।

About Author

Punjab Mail USA

Punjab Mail USA

Related Articles

ads

Latest Category Posts

    ਕਿਮ ਨਾਲ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ ‘ਯਾਦਗਾਰੀ ਸਿੱਕਾ’

ਕਿਮ ਨਾਲ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ ‘ਯਾਦਗਾਰੀ ਸਿੱਕਾ’

Read Full Article
    ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

Read Full Article
    ਐਲਾਨ ਨਹੀਂ, ਸਿੱਖਾਂ ਨਾਲ ਵਾਅਦਿਆਂ ‘ਤੇ ਅਮਲ ਹੋਵੇ

ਐਲਾਨ ਨਹੀਂ, ਸਿੱਖਾਂ ਨਾਲ ਵਾਅਦਿਆਂ ‘ਤੇ ਅਮਲ ਹੋਵੇ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਪੰਜਾਬੀ ਨੌਜਵਾਨ ਨੂੰ ਕਾਲੇ ਵਿਅਕਤੀ ਨੇ ਮਾਰੀ ਗੋਲੀ; ਮੌਤ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਪੰਜਾਬੀ ਨੌਜਵਾਨ ਨੂੰ ਕਾਲੇ ਵਿਅਕਤੀ ਨੇ ਮਾਰੀ ਗੋਲੀ; ਮੌਤ

Read Full Article
    ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ‘ਟਰੰਪ-ਕਿਮ ਜੋਂਗ ਮੁਲਾਕਾਤ ‘ਚ ਲੱਗ ਸਕਦੈ ਹੋਰ ਸਮਾਂ’

‘ਟਰੰਪ-ਕਿਮ ਜੋਂਗ ਮੁਲਾਕਾਤ ‘ਚ ਲੱਗ ਸਕਦੈ ਹੋਰ ਸਮਾਂ’

Read Full Article
    ਗ਼ਦਰੀ ਬਾਬਿਆਂ ਦੀ ਯਾਦ ‘ਚ ਮੇਲਾ 2 ਸਤੰਬਰ ਨੂੰ

ਗ਼ਦਰੀ ਬਾਬਿਆਂ ਦੀ ਯਾਦ ‘ਚ ਮੇਲਾ 2 ਸਤੰਬਰ ਨੂੰ

Read Full Article
    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article