PUNJABMAILUSA.COM

ਭਾਰਤ – ਸ੍ਰੀਲੰਕਾ ਟੈਸਟ : ਕੋਹਲੀ ਦਾ ਦੋਹਰਾ ਸੈਂਕੜਾ, ਭਾਰਤ ਮਜਬੂਤ ਸਥਿਤੀ ‘ਚ

ਭਾਰਤ – ਸ੍ਰੀਲੰਕਾ ਟੈਸਟ : ਕੋਹਲੀ ਦਾ ਦੋਹਰਾ ਸੈਂਕੜਾ, ਭਾਰਤ ਮਜਬੂਤ ਸਥਿਤੀ ‘ਚ

ਭਾਰਤ – ਸ੍ਰੀਲੰਕਾ ਟੈਸਟ : ਕੋਹਲੀ ਦਾ ਦੋਹਰਾ ਸੈਂਕੜਾ, ਭਾਰਤ ਮਜਬੂਤ ਸਥਿਤੀ ‘ਚ
December 03
20:00 2017

ਨਵੀਂ ਦਿੱਲੀ, 3 ਦਸੰਬਰ (ਪੰਜਾਬ ਮੇਲ)- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਲੜੀ ਦਾ ਲਗਾਤਾਰ ਦੂਜਾ ਦੋਹਰਾ ਸੈਂਕੜਾ ਲਾਉਂਦਿਆਂ ਹੀ ਟੈਸਟ ਕ੍ਰਿਕਟ ’ਚ ਸਭ ਤੋਂ ਵੱਧ ਦੋਹਰਾ ਸੈਂਕੜੇ ਜੜਨ ਵਾਲਾ ਕਪਤਾਨ ਬਣਨ ਦਾ ਖ਼ਿਤਾਬ ਹਾਸਲ ਕਰ ਲਿਆ ਹੈ।
ਕੋਹਲੀ ਦੇ ਨਾਂ ਹੁਣ ਛੇ ਦੋਹਰੇ ਸੈਂਕੜੇ ਹੋ ਗਏ ਹਨ ਜੋ ਸਭ ਉਸ ਨੇ ਬਤੌਰ ਕਪਤਾਨ ਜੜੇ ਹਨ। ਭਾਰਤੀ ਕਪਤਾਨ ਨੇ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਪਛਾੜ ਦਿੱਤਾ ਹੈ ਜਿਸ ਦੇ ਨਾਂ ਕਪਤਾਨ ਵਜੋਂ ਪੰਜ ਦੋਹਰੇ ਸੈਂਕੜੇ ਦਰਜ ਹਨ। ਕੋਹਲੀ ਨੇ ਇਸ ਤੋਂ ਇਲਾਵਾ ਪਾਰੀ ਦੌਰਾਨ 231 ਦੌੜਾਂ ਬਣਾਉਂਦਿਆਂ ਹੀ ਨਿਊਜ਼ੀਲੈਂਡ ਦੇ ਬਰਟ ਸੁਟਕਲਿਫ ਵੱਲੋਂ ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ’ਤੇ ਨਾਬਾਦ 230 ਦੌੜਾਂ ਦੇ ਸਭ ਤੋਂ ਵੱਡੇ ਨਿੱਜੀ ਸਕੋਰ ਦੇ 62 ਸਾਲ ਪੁਰਾਣੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਬਰਟ ਨੇ ਦਸੰਬਰ 1955 ’ਚ ਭਾਰਤ ਖ਼ਿਲਾਫ਼ ਇਹ ਪਾਰੀ ਖੇਡੀ ਸੀ। ਭਾਰਤੀ ਕਪਤਾਨ ਨੇ ਜਿਵੇਂ ਹੀ 234 ਦੌੜਾਂ ਬਣਾਈਆਂ ਉਹ ਇਸ ਸਾਲ ਟੈਸਟ ਕ੍ਰਿਕਟ ’ਚ 1000 ਦੌੜਾਂ ਪੂਰੀਆਂ ਕਰਨ ਵਾਲਾ ਚੌਥਾ ਬੱਲੇਬਾਜ਼ ਬਣਿਆ। ਉਸ ਤੋਂ ਪਹਿਲਾਂ ਇਸ ਸਾਲ ਦੱਖਣੀ ਅਫਰੀਕਾ ਦੇ ਡੀਨ ਏਲਗਰ, ਸ੍ਰੀਲੰਕਾ ਦੇ ਦਿਮੁੱਥ ਕਰੁਣਾਰਤਨੇ ਤੇ ਭਾਰਤ ਦੇ ਚੇਤੇਸ਼ਵਰ ਪੁਜਾਰਾ ਨੇ ਇਹ ਪ੍ਰਾਪਤੀ ਕੀਤੀ ਹੈ। ਕੋਹਲੀ ਨੇ 236 ਦੌੜਾਂ ਬਣਾਉਂਦਿਆਂ ਹੀ ਟੈਸਟ ਕ੍ਰਿਕਟ ’ਚ 235 ਦੌੜਾਂ ਦੇ ਆਪਣੇ ਪਿਛਲੇ ਨਿੱਜੀ ਸਕੋਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਕੋਹਲੀ ਨੇ ਇਸ ਦੇ ਨਾਲ ਹੀ ਭਾਰਤ ਵੱਲੋਂ ਸਭ ਤੋਂ ਵੱਧ ਦੋਹਰੇ ਸੈਂਕੜੇ ਜੜਨ ਵਾਲੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਤੇਂਦੁਲਕਰ ਤੇ ਸਹਿਵਾਗ ਨੇ ਛੇ-ਛੇ ਵਾਰ 200 ਦੌੜਾਂ ਤੋਂ ਵੱਧ ਦੀਆਂ ਪਾਰੀਆਂ ਖੇਡੀਆਂ ਹਨ। ਸਹਿਵਾਗ ਦੀਆਂ ਇਨ੍ਹਾਂ ਛੇ ’ਚੋਂ ਦੋ ਪਾਰੀਆਂ ’ਚ ਦੋ ਤੀਹਰੇ ਸੈਂਕੜੇ ਵੀ ਬਣਾਏ ਹਨ।
ਟੈਸਟ ਕ੍ਰਿਕਟ ’ਚ ਸਭ ਤੋਂ ਵੱਧ 12 ਦੋਹਰੇ ਸੈਂਕੜੇ ਜੜਨ ਦਾ ਰਿਕਾਰਡ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡਾਨ ਬਰੈਡਮੈਨ ਦੇ ਨਾਂ ਦਰਜ ਹਨ। ਕੋਹਲੀ ਨਾਲ ਹੀ ਟੈਸਟ ਕ੍ਰਿਕਟ ’ਚ ਲਗਾਤਾਰ ਦੋ ਦੋਹਰੇ ਸੈਂਕੜੇ ਜੜਨ ਵਾਲਾ ਦੂਜਾ ਭਾਰਤੀ ਤੇ ਦੁਨੀਆਂ ਦਾ ਸਿਰਫ਼ ਪੰਜਵਾਂ ਬੱਲੇਬਾਜ਼ ਵੀ ਬਣਿਆ ਹੈ। ਭਾਰਤ ਵੱਲੋਂ ਇਹ ਕਾਰਨਾਮਾਂ ਵਿਨੋਦ ਕਾਂਬਲੀ ਦੇ ਨਾਂ ਹੈ।

About Author

Punjab Mail USA

Punjab Mail USA

Related Articles

ads

Latest Category Posts

    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

Read Full Article
    ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

Read Full Article