ਭਾਰਤ ਸਰਕਾਰ ਦੇ ਏਵੀਏਸ਼ਨ ਨੇ 870 ਚਾਰਟਰ ਫਲਾਈਟਾਂ ਨੂੰ ਦਿੱਤੀ ਹਰੀ ਝੰਡੀ-ਏਅਰ ਨਿਊਜ਼ੀਲੈਂਡ ਦੇ ਹਿੱਸੇ 12

265
Share

ਇਹ ਹੈ ਇੰਡੀਆ: ਆਪਣੇ ਲੈ ਜਾਓ ਸਾਡੇ ਦੇ ਜਾਓ
ਔਕਲੈਂਡ, 16 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਭਾਰਤ ਸਰਕਾਰ ਨੇ ਬੰਦੇ ਭਾਰਤ ਮਿਸ਼ਨ ਨੂੰ ਸਿਖਰ ‘ਤੇ ਪਹੁੰਚਾਉਂਦਿਆਂ ਇਕੋ ਹੱਲੇ 870 ਚਾਰਟਰ ਫਲਾਈਟਾਂ ਨੂੰ ਆਗਿਆ ਦੇ ਦਿੱਤੀ ਹੈ ਕਿ ਆਪਣੇ ਪਛਾਣ ਕੇ ਲੈ ਜਾਓ ਅਤੇ ਸਾਡੇ ਦੇ ਜਾਓ। ਇਸ ਦੇ ਲਈ ਵੱਖ-ਵੱਖ ਏਅਰ ਲਾਈਨਾਂ ਦੀਆਂ ਉਡਾਣਾ ਦੀ ਗਿਣਤੀ ਨਿਰਧਾਰਤ ਕੀਤੀ ਗਈ ਹੈ ਜਿਸ ਦੇ ਵਿਚ ਏਅਰ ਨਿਊਜ਼ੀਲੈਂਡ ਦੇ ਹਿੱਸੇ 12 ਫਲਾਈਟਾਂ ਆਈਆਂ ਦਿਸ ਰਹੀਆਂ ਹਨ। ਇਹ ਫਲਾਈਟਾਂ ਕਿਵੇਂ ਬੁੱਕ ਹੁੰਦੀਆਂ? ਅਤੇ ਸਾਰੀ ਟਿਕਟਿੰਗ ਪ੍ਰਣਾਲੀ ਅਤੇ ਕੀਮਤ ਕੀ ਰਹੇਗੀ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ। ਭਾਰਤ ਸਰਕਾਰ ਨੇ  ਡੀ.ਜੀ.ਸੀ.ਏ (ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ) ਦੇ ਟਵੀਟ ਅਕਾਊਂਟ ਉਤੇ 2 ਲੱਖ ਲੋਕਾਂ ਨੂੰ ਇਧਰ ਤੋਂ ਉਧਰ ਕਰਨ ਦਾ ਪ੍ਰੋਗਰਾਮ ਬਣਾ ਕੇ ਟਵੀਟ ਕਰ ਦਿੱਤਾ ਹੈ।


Share