PUNJABMAILUSA.COM

ਭਾਰਤ- ਸ਼੍ਰੀਲੰਕਾ ਮੈਚ ਅੱਜ, ਭਾਰਤ ਦੀਆਂ ਨਜ਼ਰਾਂ ਪਹਿਲੇ ਸਥਾਨ ‘ਤੇ ਲੱਗੀਆਂ

ਭਾਰਤ- ਸ਼੍ਰੀਲੰਕਾ ਮੈਚ ਅੱਜ, ਭਾਰਤ ਦੀਆਂ ਨਜ਼ਰਾਂ ਪਹਿਲੇ ਸਥਾਨ ‘ਤੇ ਲੱਗੀਆਂ

ਭਾਰਤ- ਸ਼੍ਰੀਲੰਕਾ ਮੈਚ ਅੱਜ, ਭਾਰਤ ਦੀਆਂ ਨਜ਼ਰਾਂ ਪਹਿਲੇ ਸਥਾਨ ‘ਤੇ ਲੱਗੀਆਂ
July 06
06:35 2019

ਲੀਡਸ, 6 ਜੁਲਾਈ (ਪੰਜਾਬ ਮੇਲ)- ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਵਿਰਾਟ ਕੋਹਲੀ ਦੀ ਟੀਮ ਇੰਡੀਆ ਸ਼ਨੀਵਾਰ ਨੂੰ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸ਼੍ਰੀਲੰਕਾ ਵਿਰੁੱਧ ਆਪਣੀ ਲੈਅ ਬਰਕਰਾਰ ਰੱਖਣ ਦੇ ਨਾਲ-ਨਾਲ ਅੰਕ ਸੂਚੀ ਵਿਚ ਬਿਹਤਰ ਸਥਿਤੀ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਦੇ 8 ਮੈਚਾਂ ਵਿਚੋਂ 13 ਅੰਕ ਹਨ ਤੇ ਉਹ ਅੰਕ ਸੂਚੀ ਵਿਚ ਦੂਜੇ ਨੰਬਰ ‘ਤੇ ਹੈ। ਸੈਮੀਫਾਈਨਲ ਵਿਚ ਉਸ ਦਾ ਸਥਾਨ ਪੱਕਾ ਹੋ ਚੁੱਕਾ ਹੈ, ਇਸ ਲਈ ਨਤੀਜੇ ਦੇ ਲਿਹਾਜ਼ ਨਾਲ ਭਾਵੇਂ ਹੀ ਇਹ ਮੈਚ ਅਹਿਮ ਨਾ ਹੋਵੇ ਪਰ ਜੇਕਰ ਉਹ ਜਿੱਤਦਾ ਹੈ ਤਾਂ ਉਸ ਕੋਲ ਆਸਟਰੇਲੀਆ ਨੂੰ ਹਟਾ ਕੇ ਚੋਟੀ ਦੇ ਸਥਾਨ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦਾ ਮੌਕਾ ਰਹੇਗਾ, ਹਾਲਾਂਕਿ ਇਹ ਉਦੋਂ ਸੰਭਵ ਹੈ, ਜਦੋਂ ਆਸਟਰੇਲੀਆ ਆਪਣੇ ਅਗਲੇ ਗਰੁੱਪ ਮੈਚ ਵਿਚ ਦੱਖਣੀ ਅਫਰੀਕਾ ਤੋਂ ਹਾਰ ਜਾਵੇ। ਆਸਟਰੇਲੀਆਈ ਟੀਮ ਦੇ 8 ਮੈਚਾਂ ਵਿਚੋਂ 13 ਅੰਕ ਹਨ।
ਸ਼੍ਰੀਲੰਕਾਈ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਆਖਰੀ ਗਰੁੱਪ ਮੈਚ ਨੂੰ ਜਿੱਤ ਕੇ ਵਿਸ਼ਵ ਕੱਪ ‘ਚੋਂ ਸੁਖਦਾਈ ਵਿਦਾਇਗੀ ਲਵੇ। ਸ਼੍ਰੀਲੰਕਾ ਦਾ ਟੂਰਨਾਮੈਂਟ ਵਿਚ ਸਫਰ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ ਤੇ ਉਹ ਆਪਣੇ 8 ਮੈਚਾਂ ਵਿਚੋਂ 3 ਹੀ ਜਿੱਤ ਸਕੀ ਹੈ। ਉਸ ਨੇ ਆਖਰੀ ਵਾਰ ਆਈ. ਸੀ. ਸੀ. ਚੈਂਪੀਅਨਸ ਟਰਾਫੀ 2017 ਵਿਚ ਵੀ ਇੰਗਲੈਂਡ ਦੀ ਧਰਤੀ ‘ਤੇ ਹੀ ਭਾਰਤ ਦਾ ਸਾਹਮਣਾ ਕੀਤਾ ਸੀ ਤੇ ਉਸ ਦੇ 321 ਦੌੜਾਂ ਦੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ। ਸ਼੍ਰੀਲੰਕਾ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ ਦੁਬਾਰਾ ਭਾਰਤ ਨੂੰ ਹੈਰਾਨ ਕਰੇ।
ਦੂਜੇ ਪਾਸੇ ਵਿਰਾਟ ਦੀ ਅਗਵਾਈ ਵਿਚ ਟੀਮ ਇੰਡੀਆ ਦੀ ਕੋਸ਼ਿਸ਼ ਰਹੇਗੀ ਕਿ ਉਹ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਪਣੀ ਟੀਮ ਦੀਆਂ ਕਮੀਆਂ ਤੇ ਖਾਸ ਕਰਕੇ ਮੱਧਕ੍ਰਮ ਦੀ ਸਿਰਦਰਦੀ ਨੂੰ ਦੂਰ ਕਰ ਲਵੇ। ਆਲਰਾਊਂਡਰ ਵਿਜੇ ਸ਼ੰਕਰ ਦੇ ਸੱਟ ਕਾਰਣ ਬਾਹਰ ਹੋਣ ਤੋਂ ਬਾਅਦ ਟੀਮ ਵਿਚ ਮਯੰਕ ਅਗਰਵਾਲ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਸਾਫ ਹੈ ਕਿ ਟੀਮ ਇਕ ਹੋਰ ਬੱਲੇਬਾਜ਼ ਦੇ ਬਦਲ ‘ਤੇ ਕੰਮ ਕਰ ਰਹੀ ਹੈ, ਜਦਕਿ ਲੋਕੇਸ਼ ਰਾਹੁਲ ਦੇ ਕ੍ਰਮ ਵਿਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਭਾਰਤੀ ਟੀਮ ਮੈਨੇਜਮੈਂਟ ਹੇਡਿੰਗਲੇ ਵਿਚ ਕਈ ਨਵੇਂ ਪ੍ਰਯੋਗ ਕਰ ਸਕਦੀ ਹੈ। ਮੱਧਕ੍ਰਮ ਵਿਚ ਪਿਛਲੇ ਕੁਝ ਸਮੇਂ ਤੋਂ ਮਹਿੰਦਰ ਸਿੰਘ ਧੋਨੀ ਦੀ ਫਾਰਮ ਨੂੰ ਲੈ ਕੇ ਸਵਾਲ ਉੱਠ ਰਹੇ ਹਨ, ਜਿਸ ਦੀ ਹੌਲੀ ਬੱਲੇਬਾਜ਼ੀ ਵੀ ਕਈ ਮੌਕਿਆਂ ‘ਤੇ ਪ੍ਰੇਸ਼ਾਨੀ ਦਾ ਸਬੱਬ ਬਣੀ ਹੈ। ਉਥੇ ਹੀ ਕੇਦਾਰ ਜਾਧਵ ਹੀ ਹੇਠਲੇਕ੍ਰਮ ‘ਤੇ ਖਾਸ ਯੋਗਦਾਨ ਨਹੀਂ ਦੇ ਸਕਿਆ ਹੈ, ਜਿਸ ਦੀ ਜਗ੍ਹਾ ਪਿਛਲੇ ਮੈਚ ਵਿਚ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ।
ਬੰਗਲਾਦੇਸ਼ ਵਿਰੁੱਧ ਕਾਰਤਿਕ ਨੂੰ ਪਹਿਲੀ ਵਾਰ ਵਿਸ਼ਵ ਕੱਪ ਟੀਮ ਵਿਚ ਖੇਡਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਹ 8 ਦੌੜਾਂ ਹੀ ਬਣਾ ਸਕਿਆ ਸੀ, ਜਿਸ ਤੋਂ ਬਾਅਦ ਮੱਧਕ੍ਰਮ ਦੀ ਉਲਝਣ ਸੁਲਝਦੀ ਦਿਖਾਈ ਨਹੀਂ ਦੇ ਰਹੀ। ਭਾਰਤੀ ਟੀਮ ਵਿਸ਼ਵ ਕੱਪ ਵਿਚ ਵੀ ਦੌੜਾਂ ਲਈ ਕਿਸੇ ਹੋਰ ਸੀਰੀਜ਼ ਦੀ ਤਰ੍ਹਾਂ ਆਪਣੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ‘ਤੇ ਨਿਰਭਰ ਦਿਸ ਰਹੀ ਹੈ, ਜਦਕਿ ਲੋਕੇਸ਼ ਰਾਹੁਲ ਨੇ ਵੀ ਕਾਫੀ ਅਹਿਮ ਯੋਗਦਾਨ ਦਿੱਤੇ ਹਨ। ਪਰ ਇਹ ਸਾਫ ਹੈ ਕਿ ਜੇਕਰ ਟੀਮ ਦਾ ਚੋਟੀਕ੍ਰਮ ਫਲਾਪ ਰਹਿੰਦਾ ਹੈ ਤਾਂ ਹੇਠਲੇਕ੍ਰਮ ‘ਤੇ ਦੌੜਾਂ ਬਣਾਉਣ ਲਈ ਉਸ ਦੇ ਕੋਲ ਜ਼ਿਆਦਾ ਭਰੋਸੇਮੰਦ ਬਦਲ ਨਹੀਂ ਹਨ।
ਭਾਰਤੀ ਟੀਮ ਲਈ ਇਹ ਮੈਚ ਨਤੀਜੇ ਦੇ ਲਿਹਾਜ਼ ਨਾਲ ਮਹੱਤਵਪੂਰਨ ਨਹੀਂ ਹੈ, ਅਜਿਹੀ ਹਾਲਤ ‘ਚ ਟੀਮ ਕੁਝ ਨਵੇਂ ਸੰਯੋਜਨ ਨਾਲ ਉਤਰ ਸਕਦੀ ਹੈ, ਜਿਸ ਵਿਚ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਜਡੇਜਾ ਨੂੰ ਇਸ ਵਿਸ਼ਵ ਕੱਪ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ, ਜਿਸ ਨੇ ਅਭਿਆਸ ਮੈਚ ਵਿਚ ਕਾਫੀ ਪ੍ਰਭਾਵਿਤ ਕੀਤਾ ਸੀ। ਭਾਰਤ ਕੋਲ ਚੰਗਾ ਗੇਂਦਬਾਜ਼ੀ ਕ੍ਰਮ ਹੈ ਅਤੇ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੀ ਹਮਲਾਵਰ ਤਿਕੜੀ ਟੀਮ ਲਈ ਸਭ ਤੋਂ ਉਪਯੋਗੀ ਹੈ। ਉਥੇ ਹੀ ਸਪਿਨਰ ਯੁਜਵੇਂਦਰ ਚਾਹਲ ਵੀ ਕਾਫੀ ਕਿਫਾਇਤੀ ਰਿਹਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

Read Full Article
    ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

Read Full Article
    ਟਰੰਪ ਉੱਪਰ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼!

ਟਰੰਪ ਉੱਪਰ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼!

Read Full Article
    ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਗੈਰ ਜ਼ਿੰਮੇਵਾਰ ਬਿਆਨ

ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਗੈਰ ਜ਼ਿੰਮੇਵਾਰ ਬਿਆਨ

Read Full Article
    ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

Read Full Article
    ਡਾ. ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

ਡਾ. ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ ‘ਚੋਂ ਕਮਲਾ ਹੈਰਿਸ ਨੇ ਆਪਣਾ ਨਾਂ ਲਿਆ ਵਾਪਸ!

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚੋਂ ਕਮਲਾ ਹੈਰਿਸ ਨੇ ਆਪਣਾ ਨਾਂ ਲਿਆ ਵਾਪਸ!

Read Full Article
    ਮਹਾਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਟਰੰਪ ਦੋਸ਼ੀ ਕਰਾਰ!

ਮਹਾਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਟਰੰਪ ਦੋਸ਼ੀ ਕਰਾਰ!

Read Full Article
    ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

Read Full Article
    ਹਿੱਟ ਐਂਡ ਰਨ; ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਹਿੱਟ ਐਂਡ ਰਨ; ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Read Full Article
    ਭਾਰਤੀ-ਅਮਰੀਕੀ ਵਿਦਿਆਰਥੀ ਦੇ ਹੱਤਿਆਰੇ ਨੇ ਪੁਲਿਸ ਸਾਹਮਣੇ ਕੀਤਾ ਆਤਮ ਸਮਰਪਣ

ਭਾਰਤੀ-ਅਮਰੀਕੀ ਵਿਦਿਆਰਥੀ ਦੇ ਹੱਤਿਆਰੇ ਨੇ ਪੁਲਿਸ ਸਾਹਮਣੇ ਕੀਤਾ ਆਤਮ ਸਮਰਪਣ

Read Full Article
    ਦੱਖਣੀ ਨੈਸ਼ਵਿਲੇ ‘ਚ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਦੱਖਣੀ ਨੈਸ਼ਵਿਲੇ ‘ਚ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Read Full Article
    ਨਿਊ ਓਰਲਿੰਸ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ

ਨਿਊ ਓਰਲਿੰਸ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ

Read Full Article
    ਸਾਊਥ ਡਕੋਟਾ ‘ਚ ਜਹਾਜ਼ ਕ੍ਰੈਸ਼, 9 ਲੋਕਾਂ ਦੀ ਮੌਤ, 3 ਜ਼ਖਮੀ

ਸਾਊਥ ਡਕੋਟਾ ‘ਚ ਜਹਾਜ਼ ਕ੍ਰੈਸ਼, 9 ਲੋਕਾਂ ਦੀ ਮੌਤ, 3 ਜ਼ਖਮੀ

Read Full Article
    ਟਰੰਪ ਨੂੰ ਸਪੱਸ਼ਟ ਚਿਤਾਵਨੀ ‘ਚ ਟਵਿੱਟਰ ਨੇ ਰਿਪਬਲਿਕਨ ਆਗੂ ਦਾ ਖਾਤਾ ਕੀਤਾ ਬੰਦ

ਟਰੰਪ ਨੂੰ ਸਪੱਸ਼ਟ ਚਿਤਾਵਨੀ ‘ਚ ਟਵਿੱਟਰ ਨੇ ਰਿਪਬਲਿਕਨ ਆਗੂ ਦਾ ਖਾਤਾ ਕੀਤਾ ਬੰਦ

Read Full Article