PUNJABMAILUSA.COM

ਭਾਰਤ ਵੱਲੋਂ ਮਿਆਂਮਾਰ ’ਚ ਵੱਖਵਾਦੀ ਹਿੰਸਾ ’ਤੇ ਚਿੰਤਾ ਦਾ ਪ੍ਰਗਟਾਵਾ

ਭਾਰਤ ਵੱਲੋਂ ਮਿਆਂਮਾਰ ’ਚ ਵੱਖਵਾਦੀ ਹਿੰਸਾ ’ਤੇ ਚਿੰਤਾ ਦਾ ਪ੍ਰਗਟਾਵਾ

ਭਾਰਤ ਵੱਲੋਂ ਮਿਆਂਮਾਰ ’ਚ ਵੱਖਵਾਦੀ ਹਿੰਸਾ ’ਤੇ ਚਿੰਤਾ ਦਾ ਪ੍ਰਗਟਾਵਾ
September 07
02:22 2017

ਨੇਅ ਪੀ ਤਾਅ, 6 ਸਤੰਬਰ (ਪੰਜਾਬ ਮੇਲ)- ਭਾਰਤ ਨੇ ਰਖਾਇਨ ਸੂਬੇ ’ਚ ਵੱਖਵਾਦੀ ਹਿੰਸਾ ’ਤੇ ਮਿਆਂਮਾਰ ਨਾਲ ਚਿੰਤਾ ਜਤਾਈ ਹੈ ਜਿਥੇ ਸਵਾ ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਹਿਜਰਤ ਕਰ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਧਿਰਾਂ ਨੂੰ ਬੇਨਤੀ ਕੀਤੀ ਹੈ ਕਿ ਮੁਲਕ ਦੀ ਏਕਤਾ ਲਈ ਮਸਲੇ ਦਾ ਹੱਲ ਕੱਢਿਆ ਜਾਵੇ। ਇਸ ਦੌਰਾਨ ਭਾਰਤ-ਮਿਆਂਮਾਰ ਵਿਚਕਾਰ 11 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਮੁਲਕ ਦੀ ਕਾਊਂਸਲਰ ਆਂਗ ਸਾਂ ਸੂ ਕੀ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੀ ਸੁਰੱਖਿਆ ਅਤੇ ਸਮੁੰਦਰੀ ਹੱਦਾਂ ਦੀ ਸਥਿਰਤਾ ਨੂੰ ਬਹਾਲ ਰੱਖਣਾ ਅਹਿਮ ਹੈ। ਦੋਵੇਂ ਆਗੂਆਂ ਨੇ ਦਹਿਸ਼ਤਗਰਦੀ ਦੇ ਟਾਕਰੇ ਅਤੇ ਸੁਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ। ਸ੍ਰੀ ਮੋਦੀ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਮਿਆਂਮਾਰ ਸਰਕਾਰ ਵੱਲੋਂ ਰਖਾਇਨ ਸੂਬੇ ’ਚ ਚਲਾਏ ਗਏ ਫ਼ੌਜੀ ਅਪਰੇਸ਼ਨ ਦੌਰਾਨ ਦੋ ਹਫ਼ਤਿਆਂ ਦੇ ਅੰਦਰ ਸਵਾ ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਚਲੇ ਗਏ ਅਤੇ ਮਿਆਂਮਾਰ ’ਤੇ ਕੌਮਾਂਤਰੀ ਦਬਾਅ ਪੈ ਰਿਹਾ ਹੈ। ਸ੍ਰੀ ਮੋਦੀ ਨੇ ਸੂ ਕੀ ਨਾਲ ਸਾਂਝੇ ਬਿਆਨ ’ਚ ਕਿਹਾ ਕਿ ਮਸਲੇ ਦੇ ਹੱਲ ਲਈ ਸਾਰੀਆਂ ਧਿਰਾਂ ਅੱਗੇ ਆ ਸਕਦੀਆਂ ਹਨ ਤਾਂ ਜੋ ਮਿਆਂਮਾਰ ਦੀ ਏਕਤਾ ਅਤੇ ਸ਼ਾਂਤੀ ਨੂੰ ਬਹਾਲ ਰੱਖਿਆ ਜਾ ਸਕੇ। ਇਸ ਬਿਆਨ ਤੋਂ ਇਕ ਦਿਨ ਪਹਿਲਾਂ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਸੀ ਕਿ ਰੋਹਿੰਗਿਆ ਗੈਰ ਕਾਨੂੰਨੀ ਪਰਵਾਸੀ ਹਨ ਅਤੇ ਉਨ੍ਹਾਂ ਨੂੰ ਭਾਰਤ ’ਚੋਂ ਕੱਢ ਦਿੱਤਾ ਜਾਵੇਗਾ। ਮੋਦੀ-ਸੂ ਕੀ ਦਰਮਿਆਨ ਗੱਲਬਾਤ ਤੋਂ ਬਾਅਦ ਸਮੁੰਦਰੀ ਸੁਰੱਖਿਆ, ਮਿਆਂਮਾਰ ’ਚ ਲੋਕਰਾਜੀ ਸੰਸਥਾਵਾਂ ਮਜ਼ਬੂਤ ਕਰਨ, ਸਿਹਤ ਅਤੇ ਸੂਚਨਾ ਤਕਨਾਲੋਜੀ ਸਮੇਤ 11 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਸੂ ਕੀ ਨੇ ਮਿਆਂਮਾਰ ’ਚ ਦਹਿਸ਼ਤੀ ਚੁਣੌਤੀਆਂ ਦੇ ਟਾਕਰੇ ਲਈ ਭਾਰਤ ਦਾ ਧੰਨਵਾਦ ਕੀਤਾ।
ਸੂ ਕੀ ਨੂੰ ਫੈਲੋਸ਼ਿਪ ਤਜਵੀਜ਼ ਦੀ ਅਸਲ ਕਾਪੀ ਸੌਂਪੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੀ ਕਾਊਂਸਲਰ ਆਂਗ ਸਾਂ ਸੂ ਕੀ ਨੂੰ 1986 ’ਚ ਆਈਆਈਏਐਸ ’ਚ ਖੋਜ ਲਈ ਦਿੱਤੀ ਤਜਵੀਜ਼ ਦੀ ਅਸਲ ਕਾਪੀ ਸੌਂਪੀ। ਸੂ ਕੀ ਨੇ ਦਿੱਲੀ ਦੇ ਲੇਡੀ ਸ੍ਰੀ ਰਾਮ ਕਾਲਜ ਤੋਂ 1964 ’ਚ ਗਰੈਜੁਏਸ਼ਨ ਕੀਤੀ ਸੀ ਅਤੇ ਸ਼ਿਮਲਾ ਦੀ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟਡੀਜ਼ ਦੀ ਫੈਲੋ ਰਹੀ।
ਮੋਦੀ ਨੇ ਮੰਦਰ ’ਚ ਟੇਕਿਆ ਮੱਥਾ: ਬਾਅਦ ’ਚ ਪ੍ਰਧਾਨ ਮੰਤਰੀ ਬਾਗਾਨ ਗਏ ਅਤੇ ਉਥੇ ਆਨੰਦ ਮੰਦਿਰ ’ਚ ਨਤਮਸਤਕ ਹੋਏ। ਪਿਛਲੇ ਸਾਲ ਭੂਚਾਲ ਤੋਂ ਬਾਅਦ ਇਸ ਪੁਰਾਤਨ ਸ਼ਹਿਰ ਨੂੰ ਭਾਰਤ ਦੀ ਮਦਦ ਨਾਲ ਵਸਾਇਆ ਜਾ ਰਿਹਾ ਹੈ। ਬੋਧੀ ਮੰਦਰ 1105 ’ਚ ਬਣਾਇਆ ਗਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article
    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article
    ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

Read Full Article
    ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

Read Full Article
    ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

Read Full Article
    ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

Read Full Article
    ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

Read Full Article
    ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

Read Full Article
    ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

Read Full Article
    ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

Read Full Article
    ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

Read Full Article