PUNJABMAILUSA.COM

ਭਾਰਤ-ਯੂ.ਏ.ਈ. ਵਿਚਕਾਰ ਹੋਏ 5 ਸਮਝੌਤੇ

ਭਾਰਤ-ਯੂ.ਏ.ਈ. ਵਿਚਕਾਰ ਹੋਏ 5 ਸਮਝੌਤੇ

ਭਾਰਤ-ਯੂ.ਏ.ਈ. ਵਿਚਕਾਰ ਹੋਏ 5 ਸਮਝੌਤੇ
February 11
12:38 2018

ਆਬੂਧਾਬੀ, 11 ਫਰਵਰੀ (ਪੰਜਾਬ ਮੇਲ)- ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸ਼ਨੀਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚੇ, ਤਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਅਤੇ ਯੂ.ਏ.ਈ. ਆਰਮਡ ਫੋਰਸ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਨੇ ਉਨ੍ਹਾਂ ਨੂੰ ਰਸੀਵ ਕੀਤਾ। ਮੋਦੀ ਦੇ ਦੌਰੇ ਤੋਂ ਯੂ. ਏ. ਈ. ਦੇ ਕ੍ਰਾਊਨ ਪ੍ਰਿੰਸ ਕਾਫੀ ਖੁਸ਼ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਵਿਚਕਾਰ ਮੁਲਕਾਤ ਦੌਰਾਨ ਅਹਿਮ ਸਮਝੌਤਿਆਂ ‘ਤੇ ਦਸਤਖਤ ਹੋਏ। ਇਨ੍ਹਾਂ ‘ਚ ਕਿਰਤ ਬਲ, ਊਰਜਾ ਖੇਤਰ, ਰੇਲਵੇ ਅਤੇ ਵਿੱਤੀ ਸੇਵਾਵਾਂ ਨਾਲ ਜੁੜੇ ਸਮਝੌਤੇ ਸ਼ਾਮਲ ਹਨ। ਇਨ੍ਹਾਂ ‘ਚ ਭਾਰਤੀ ਤੇਲ ਕੰਪਨੀਆਂ ਦੇ ਇਕ ਸੰਘ ਦਾ ਆਬੂਧਾਬੀ ਦੀ ਤੇਲ ਕੰਪਨੀ ਨਾਲ ਹੋਇਆ ਇਤਿਹਾਸਕ ਸਮਝੌਤਾ ਵੀ ਸ਼ਾਮਲ ਹੈ।

ਭਾਰਤ-ਯੂ. ਏ. ਈ. ਵਿਚਕਾਰ ਹੋਏ 5 ਸਮਝੌਤੇ
1. ਭਾਰਤੀ ਤੇਲ ਕੰਪਨੀਆਂ ਦੇ ਸੰਘ (ਓ. ਵੀ. ਐੱਲ., ਬੀ. ਪੀ. ਆਰ. ਐੱਲ. ਅਤੇ ਆਈ. ਓ. ਸੀ. ਐੱਲ.) ਅਤੇ ਆਬੂਧਾਬੀ ਨੈਸ਼ਨਲ ਆਇਲ ਕੰਪਨੀ (ਏ. ਡੀ. ਐੱਨ. ਓ. ਸੀ.) ਵਿਚਕਾਰ ਇਕ ਅਹਿਮ ਸਮਝੌਤੇ ‘ਤੇ ਦਸਤਖਤ ਹੋਏ ਹਨ। ਇਹ ਸਮਝੌਤਾ 40 ਸਾਲ ਲਈ ਕੀਤਾ ਗਿਆ ਹੈ, ਜੋ ਕਿ 2018 ਤੋਂ 2057 ਤਕ ਰਹੇਗਾ। ਇਸ ਤਹਿਤ ਓ. ਐੱਨ. ਜੀ. ਸੀ. ਦੀ ਮਾਲਕੀ ਵਾਲੀ ਵਿਦੇਸ਼ੀ ਕੰਪਨੀ ਓ. ਵੀ. ਐੱਲ., ਇੰਡੀਅਨ ਆਇਲ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਦੀ ਯੂਨਿਟ ਬੀ. ਪੀ. ਆਰ. ਐੱਲ. ਨੇ ਆਬੂਧਾਬੀ ਦੇ ਵੱਡੇ ਤੇਲ ਖੇਤਰ ‘ਲੋਅਰ ਜ਼ੈਕੁਮ’ ‘ਚ 10 ਫੀਸਦੀ ਹਿੱਸੇਦਾਰੀ ਰੱਖਣ ਦਾ ਸਮਝੌਤਾ ਕੀਤਾ ਹੈ। ਇਹ ਯੂ. ਏ. ਈ. ਦੇ ਤੇਲ ਖੇਤਰ ‘ਚ ਪਹਿਲਾ ਭਾਰਤੀ ਨਿਵੇਸ਼ ਹੈ। ਸਮਝੌਤੇ ਮੁਤਾਬਕ ਇਸ ਤੇਲ ਖੇਤਰ ਦੀ 60 ਫੀਸਦੀ ਹਿੱਸੇਦਾਰੀ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਕੋਲ ਰਹੇਗੀ ਅਤੇ ਬਾਕੀ 30 ਫੀਸਦੀ ਹੋਰ ਕੌਮਾਂਤਰੀ ਤੇਲ ਕੰਪਨੀਆਂ ਨੂੰ ਦਿੱਤੀ ਜਾਵੇਗੀ।
2. ਕਿਰਤ ਬਲ ਦੇ ਖੇਤਰ ‘ਚ ਸਹਿਯੋਗ ਲਈ, ਭਾਰਤ ਅਤੇ ਯੂ. ਏ. ਈ. ਨੇ ਇਕ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਸਮਝੌਤੇ ਤਹਿਤ ਦੋਵੇਂ ਪੱਖ ਆਪਣੇ ਕਿਰਤ ਸੰਬੰਧਤ ਈ-ਪਲੇਟਫਾਰਮ ਨੂੰ ਜੋੜਨ ਲਈ ਕੰਮ ਕਰਨਗੇ, ਤਾਂ ਕਿ ਠੇਕੇ ‘ਤੇ ਕੰਮ ਕਰਨ ਵਾਲੇ ਕਾਮਿਆਂ ਵਿਚਕਾਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
3. ਰੇਲਵੇ ਖੇਤਰ ‘ਚ ਤਕਨੀਕੀ ਸਹਿਯੋਗ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ ਗਏ ਹਨ। ਇਹ ਭਾਰਤੀ ਰੇਲ ਮੰਤਾਰਲੇ ਤੇ ਫੈਡਰਲ ਟਰਾਂਸਪੋਰਟ ਅਥਾਰਟੀ- ਲੈਂਡ ਐਂਡ ਮੈਰੀਟਾਈਮ ਯੂ. ਏ. ਈ. ਵਿਚਕਾਰ ਹੋਇਆ ਹੈ। ਇਸ ਦਾ ਮਕਸਦ ਬੁਨਿਆਦੀ ਖੇਤਰ ਖਾਸ ਕਰਕੇ ਰੇਲਵੇ ‘ਚ ਆਪਸੀ ਸਹਿਯੋਗ ਨੂੰ ਵਧਾਉਣਾ ਹੈ। ਇਸ ਤਹਿਤ ਦੋਵੇਂ ਦੇਸ਼ ਤਕਨੀਕ ਸਾਂਝੀ ਕਰਨ ਅਤੇ ਪ੍ਰਾਜੈਕਟਾਂ ‘ਚ ਇਕ-ਦੂਜੇ ਦਾ ਸਹਿਯੋਗ ਕਰਨਗੇ।
4. ਵਿੱਤੀ ਖੇਤਰ ‘ਚ ਦੋ-ਪੱਖੀ ਸਹਿਯੋਗ ਲਈ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਅਤੇ ਆਬੂਧਾਬੀ ਸਕਿਓਰਿਟੀ ਐਕਸਚੇਂਜ (ਏ. ਡੀ. ਐਕਸ.) ਵਿਚਕਾਰ ਸਮਝੌਤੇ ‘ਤੇ ਦਸਤਖਤ ਹੋਏ ਹਨ। ਇਸ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਵਿੱਤੀ ਸੇਵਾਵਾਂ ਦੇ ਖੇਤਰ ‘ਚ ਸਹਿਯੋਗ ਨੂੰ ਵਧਾਉਣਾ ਹੈ। ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦੇ ਨਿਵੇਸ਼ਕ ਵਿੱਤੀ ਬਾਜ਼ਾਰਾਂ ‘ਚ ਨਿਵੇਸ਼ ਕਰ ਸਕਣਗੇ।
5. ਜੰਮੂ-ਕਸ਼ਮੀਰ ਸਰਕਾਰ ਅਤੇ ਡੀ. ਪੀ. ਵਰਲਡ ਵਿਚਕਾਰ ਵੀ ਇਕ ਸਮਝੌਤਾ ਹੋਇਆ ਹੈ। ਇਸ ਤਹਿਤ ਜੰਮੂ ‘ਚ ਮਲਟੀ ਮਾਡਲ ਲਾਜੀਸਟਿਕ ਪਾਰਕ ਅਤੇ ਸਟੋਰਜ ਹੱਬ ਬਣਾਏ ਜਾਣਗੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article