PUNJABMAILUSA.COM

ਭਾਰਤ-ਪਾਕਿ ਸਰਹੱਦ ‘ਤੇ ਹਾਲਾਤ ਹੋਏ ਤਨਾਅਪੂਰਣ

 Breaking News

ਭਾਰਤ-ਪਾਕਿ ਸਰਹੱਦ ‘ਤੇ ਹਾਲਾਤ ਹੋਏ ਤਨਾਅਪੂਰਣ

ਭਾਰਤ-ਪਾਕਿ ਸਰਹੱਦ ‘ਤੇ ਹਾਲਾਤ ਹੋਏ ਤਨਾਅਪੂਰਣ
February 27
10:25 2019

ਦੋਵਾਂ ਦੇਸ਼ਾਂ ਨੇ ਹਮਲਿਆਂ ਦੌਰਾਨ ਲੜਾਕੂ ਜਹਾਜ਼ ਡੇਗਣ ਦਾ ਕੀਤਾ ਦਾਅਵਾ
ਅੰਮ੍ਰਿਤਸਰ/ਸ਼੍ਰੀਨਗਰ, 27 ਫਰਵਰੀ (ਪੰਜਾਬ ਮੇਲ)- ਭਾਰਤ ਵੱਲੋਂ ਪਾਕਿਸਤਾਨ ਕਬਜ਼ੇ ਹੇਠ ਕਸ਼ਮੀਰ ਉੱਤੇ ਆਪਣੇ 12 ਲੜਾਕੂ ਜਹਾਜ਼ਾਂ ਦੇ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਤਨਾਅਪੂਰਨ ਹੋ ਗਈ ਹੈ ਤੇ ਜੰਗ ਵਰਗਾ ਮਾਹੌਲ ਬਣ ਗਿਆ ਹੈ। ਦੋਵਾਂ ਦੇਸ਼ਾਂ ਨੇ ਇਕ ਦੂਜੇ ਦੇ ਲੜਾਕੂ ਜਹਾਜ਼ ਸੁੱਟਣ ਦੇ ਦਾਅਵੇ ਕੀਤੇ ਹਨ। ਭਾਰਤ ਵੱਲੋਂ ਇਸ ਸਥਿਤੀ ਨੂੰ ਦੇਖਦੇ ਹੋਏ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਜੰਮੂ-ਸ਼੍ਰੀਨਗਰ, ਪਠਾਨਕੋਟ, ਦੇਹਰਾਦੂਨ ਤੇ ਧਰਮਸ਼ਾਲਾ ਦੇ ਏਅਰਪੋਰਟ ਬੰਦ ਕਰ ਦਿੱਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਥਿਤ ਰਾਜਾਸਾਂਸੀ ਏਅਰਪੋਰਟ ਤੋਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਨੂੰ ਖਾਲੀ ਕਰਵਾ ਕੇ ਇਹ ਏਅਰਪੋਰਟ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸੇ ਤਰੀਕੇ ਨਾਲ ਦੂਜੇ ਹੋਰਨਾਂ ਏਅਰਪੋਰਟਾਂ ਨੂੰ ਵੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਪਾਕਿਸਤਾਨ ਨੇ ਵੀ ਆਪਣੇ ਬਹੁਤ ਸਾਰੇ ਹਵਾਈ ਅੱਡੇ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਵਿਚ ਲਾਹੌਰ, ਇਸਲਾਮਾਬਾਦ, ਮੁਲਤਾਨ, ਫੈਸਲਾਬਾਦ ਅਤੇ ਸਿਆਲਕੋਟ ਵੀ ਸ਼ਾਮਲ ਹਨ।
ਭਾਰਤੀ ਫੌਜ ਨੇ ਪਹਿਲਾਂ ਪਾਕਿਸਤਾਨੀ ਕਬਜ਼ੇ ਹੇਠ ਕਸ਼ਮੀਰ ਉੱਤੇ 12 ਜਹਾਜ਼ ਭੇਜੇ, ਉਸ ਦੇ ਜਵਾਬ ਵਿਚ ਪਾਕਿਸਤਾਨ ਦੇ 3 ਲੜਾਕੂ ਜਹਾਜ਼ਾਂ ਨੇ ਕੁੱਝ ਸਮੇਂ ਬਾਅਦ ਹੀ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਅਤੇ ਨੌਸ਼ਹਿਰਾ ਸੈਕਟਰ ‘ਚ ਹਵਾਈ ਖੇਤਰ ‘ਚ ਦਾਖਲ ਹੋ ਕੇ ਕੁਝ ਬੰੰਬਾਰੀ ਕੀਤੀ। ਪਰ ਜਲਦ ਹੀ ਭਾਰਤ ਦੀ ਜਵਾਬੀ ਕਾਰਵਾਈ ਕਰਕੇ ਇਹ ਜਹਾਜ਼ ਵਾਪਸ ਭੇਜ ਦਿੱਤੇ ਗਏ। ਇਨ੍ਹਾਂ ਜਹਾਜ਼ਾਂ ਵੱਲੋਂ ਸੁੱਟੇ ਗਏ ਬੰਬਾਂ ਨਾਲ ਹਿੰਦੋਸਤਾਨ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉਧਰ ਪਾਕਿਸਤਾਨ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਦੋ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਕ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭਾਰਤੀ ਏਜੰਸੀਆਂ ਅਨੁਸਾਰ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਨੌਸ਼ਹਿਰਾ ਸੈਕਟਰ ‘ਚ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ। ਭਾਰਤ ਨੇ ਜਵਾਬੀ ਕਾਰਵਾਈ ਦੌਰਾਨ ਗੋਲਾਬਾਰੀ ਕਰਦਿਆਂ ਪਾਕਿਸਤਾਨ ਦੇ ਐੱਫ-16 ਜਹਾਜ਼ ਨੂੰ ਤਬਾਹ ਕਰ ਦਿੱਤਾ। ਇਸ ਜਹਾਜ਼ ਦਾ ਮਲਬਾ ਪਾਕਿਸਤਾਨ ਦੇ ਖੇਤਰ ਅੰਦਰ ਲਾਮ ਵੈਲੀ ‘ਚ ਡਿੱਗਿਆ ਹੈ। ਪਾਕਿਸਤਾਨ ਦਾ ਇਹ ਲੜਾਕੂ ਜਹਾਜ਼ ਭਾਰਤ ਦੀ ਸਰਹੱਦ ਦੇ 3 ਕਿਲੋਮੀਟਰ ਅੰਦਰ ਤੱਕ ਦਾਖਲ ਹੋ ਗਿਆ ਸੀ।
ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ‘ਚ ਭਾਰਤੀ ਹਵਾਈ ਫੌਜ ਦਾ ਮਿੱਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਦੋ ਪਾਇਲਟ ਮਾਰੇ ਗਏ। ਰਿਪੋਰਟ ਮੁਤਾਬਕ ਮਿੱਗ-21 ਨੇ ਸ਼੍ਰੀਨਗਰ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਕੁੱਝ ਸਮੇਂ ਬਾਅਦ ਧਮਾਕੇ ਨਾਲ ਇਹ ਜਹਾਜ਼ ਕਲਾਨ ਪਿੰਡ ‘ਚ ਕਰੈਸ਼ ਹੋ ਗਿਆ ਅਤੇ ਜਹਾਜ਼ ਦਾ ਮਲਬਾ ਹਵਾਈ ਅੱਡੇ ਤੋਂ 7 ਕਿਲੋਮੀਟਰ ਦੂਰ ਖੁੱਲ੍ਹੇ ਇਲਾਕੇ ‘ਚ ਮਿਲਿਆ। ਮਾਹਿਰਾਂ ਮੁਤਾਬਕ ਮਿੱਗ ਜਹਾਜ਼ ਏਅਰਪੋਰਟ ਮਿਸ਼ਨ ‘ਤੇ ਸੀ। ਉਧਰ ਇਸ ਦੌਰਾਨ ਪਾਕਿਸਤਾਨ ਵੱਲੋਂ ਇਕ ਵੀਡੀਓ ਜਾਰੀ ਕਰਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਜ਼ਖਮੀ ਹਾਲਤ ‘ਚ ਹਿਰਾਸਤ ‘ਚ ਲਿਆ ਗਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਅਧਿਕਾਰੀ ਭਾਰਤੀ ਹਵਾਈ ਫੌਜ ਦਾ ਹੈ ਅਤੇ ਜਿਸ ਦਾ ਨੰਬਰ 271981 ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਦਹਿਸ਼ਤੀ ਹਮਲੇ ਦੇ 12 ਦਿਨਾਂ ਮਗਰੋਂ ਭਾਰਤ ਨੇ ਕੰਟਰੋਲ ਰੇਖਾ ਉਲੰਘ ਕੇ ਕੀਤੇ ਵੱਡੇ ਹਵਾਈ ਹਮਲਿਆਂ ਵਿਚ ਪਾਕਿਸਤਾਨ ਵਿਚਲੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਇਬਾ ਦੇ ਤਿੰਨ ਦਹਿਸ਼ਤੀ ਕੈਂਪਾਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਵਿਚੋਂ ਦੋ ਕੈਂਪ ਮਕਬੂਜ਼ਾ ਕਸ਼ਮੀਰ ਤੇ ਤੀਜਾ ਕੈਂਪ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਵਿਚ ਸੀ। ਹਮਲੇ ‘ਚ ਜੈਸ਼ ਮੁਖੀ ਮਸੂਦ ਅਜ਼ਹਰ ਦਾ ਨੇੜਲਾ ਰਿਸ਼ਤੇਦਾਰ ਮੌਲਾਨਾ ਯੁਸੂਫ਼ ਅਜ਼ਹਰ ਤੇ ਭਰਾ ਇਬਰਾਹੀਮ ਅਜ਼ਹਰ ਸਮੇਤ 350 ਦੇ ਕਰੀਬ ਜੈਸ਼ ਦਹਿਸ਼ਤਗਰਦ ਤੇ ਸਿਖਲਾਈਯਾਫ਼ਤਾ ਫ਼ਿਦਾਈਨ ਮਾਰੇ ਗਏ। 1971 ਦੀ ਭਾਰਤ-ਪਾਕਿ ਜੰਗ ਮਗਰੋਂ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਹਵਾਈ ਤਾਕਤ ਦੀ ਵਰਤੋਂ ਕੀਤੀ ਹੈ। 1999 ਦੀ ਕਾਰਗਿਲ ਜੰਗ ਦੌਰਾਨ ਸਰਕਾਰ ਨੇ ਭਾਰਤੀ ਹਵਾਈ ਸੈਨਾ ਨੂੰ ਕੰਟਰੋਲ ਰੇਖਾ ਉਲੰਘ ਕੇ ਹਮਲੇ ਕਰਨ ਤੋਂ ਵਰਜ ਦਿੱਤਾ ਸੀ। ਭਾਰਤ ਨੇ ਹਵਾਈ ਹਮਲਿਆਂ ਨੂੰ ਸਵੈ-ਰੱਖਿਆ ਵਿਚ ਕੀਤੀ ਕਾਰਵਾਈ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ, ਉਸ ਕੋਲ ਜੈਸ਼ ਵੱਲੋਂ ਭਾਰਤ ਵਿਚ ਫ਼ਿਦਾਈਨ ਹਮਲੇ ਕੀਤੇ ਜਾਣ ਬਾਰੇ ਪੁਖਤਾ ਜਾਣਕਾਰੀ ਸੀ। ਭਾਰਤ ਨੇ ਕਿਹਾ ਕਿ ਇਹ ਹਮਲੇ ਗੌਰ-ਫ਼ੌਜੀ ਸਨ, ਕਿਉਂਕਿ ਇਨ੍ਹਾਂ ਦਾ ਨਿਸ਼ਾਨਾ ਪਾਕਿਸਤਾਨੀ ਫ਼ੌਜ ਜਾਂ ਆਮ ਨਾਗਰਿਕ ਨਹੀਂ, ਬਲਕਿ ਜੈਸ਼ ਦਹਿਸ਼ਤਗਰਦ ਸਨ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਵਾਲੇ ਪਾਸੇ ਕਈ ਥਾਈਂ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਹਵਾਈ ਸੈਨਾ ਨੇ ਪਹਿਲਾ ਹਮਲਾ ਸਵੇਰੇ 3:45 ਦੇ ਕਰੀਬ ਮੁਜ਼ੱਫਰਾਬਾਦ ਤੋਂ ਉੱਤਰ-ਪੱਛਮ ਵੱਲ 24 ਕਿਲੋਮੀਟਰ ਦੂਰ ਬਾਲਾਕੋਟ ਵਿਚ ਕੀਤਾ। ਤਿੰਨ ਮਿੰਟ ਬਾਅਦ 3:48 ਵਜੇ ਦੂਜਾ ਨਿਸ਼ਾਨਾ ਮੁਜ਼ੱਫਰਾਬਾਦ ਨੂੰ ਬਣਾਇਆ, ਜਦੋਂਕਿ ਤੀਜਾ ਹਮਲਾ 3:58 ਵਜੇ ਚਕੋਟੀ ਵਿਚ ਕੀਤਾ ਗਿਆ। ਭਾਰਤੀ ਹਵਾਈ ਫੌਜਾਂ ਦਾ ਪੂਰਾ ਮਿਸ਼ਨ ਸਵੇਰੇ 3 ਵਜੇ ਦੇ ਕਰੀਬ ਸ਼ੁਰੂ ਹੋਇਆ ਸੀ। ਹਮਲੇ ਲਈ 1000 ਕਿਲੋ ਵਜ਼ਨੀ ਤੇ ਨਿਸ਼ਾਨਾ ਨਾ ਖੁੰਝਣ ਵਾਲੇ ਬੰਬ ਵਰਤੇ ਗਏ। ਸੂਤਰਾਂ ਮੁਤਾਬਕ ਮਿਰਾਜ ਜੈੱਟਾਂ ਨੇ ਬਾਲਾਕੋਟ, ਮੁਜ਼ੱਫਰਾਬਾਦ ਤੇ ਚਕੋਟੀ ਵਿਚ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ। ਸ਼੍ਰੀ ਗੋਖਲੇ ਨੇ ਇਕ ਬਿਆਨ ਪੜ੍ਹਦਿਆਂ ਕਿਹਾ ਕਿ ਬਾਲਾਕੋਟ, ਪਹਾੜ ਦੀ ਚੋਟੀ ‘ਤੇ ਸੰਘਣੇ ਜੰਗਲਾਂ ਨਾਲ ਘਿਰਿਆ ਇਲਾਕਾ ਹੈ, ਜਿਸ ਦੇ ਨੇੜੇ-ਤੇੜੇ ਕੋਈ ਸਿਵਲੀਅਨ ਨਹੀਂ ਰਹਿੰਦਾ। ਬਾਲਾਕੋਟ ਸਥਿਤ ਜੈਸ਼ ਦੇ ਕੈਂਪ ਦੀ ਅਗਵਾਈ ਜੈਸ਼ ਮੁਖੀ ਮਸੂਦ ਅਜ਼ਹਰ ਦੇ ਨੇੜਲੇ ਰਿਸ਼ਤੇਦਾਰ ਮੌਲਾਨਾ ਯੁਸੂਫ਼ ਅਜ਼ਹਰ ਉਰਫ਼ ਉਸਤਾਦ ਘੌਰੀ ਦੇ ਹੱਥ ਸੀ। ਉਂਜ ਬਿਆਨ ਵਿਚ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਸੀ ਕਿ ਯੁਸੂਫ਼ ਅਜ਼ਹਰ ਹਵਾਈ ਹਮਲਿਆਂ ਦੌਰਾਨ ਮਾਰਿਆ ਗਿਆ।
ਭਾਰਤ-ਪਾਕਿ ‘ਚ ਤਣਾਅ ਮਗਰੋਂ ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਫ਼ਿਕਰਮੰਦ ਦਾ ਮਾਹੌਲ
ਬਠਿੰਡਾ, (ਪੰਜਾਬ ਮੇਲ)- ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਦਹਿਸ਼ਤੀ ਕੈਂਪ ‘ਤੇ ਕੀਤੇ ਗਏ ਹਮਲੇ ਮਗਰੋਂ ਫਾਜ਼ਿਲਕਾ-ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ‘ਚ ਫ਼ਿਕਰਮੰਦੀ ਦਾ ਮਾਹੌਲ ਹੈ। ਹਮਲੇ ਤੋਂ ਬਾਅਦ ਕੋਈ ਵੱਡੀ ਹਿੱਲਜੁਲ ਤਾਂ ਕਿਧਰੇ ਨਹੀਂ ਹੋਈ, ਪਰ ਕਿਸਾਨਾਂ ਨੇ ਸਰਹੱਦੀ ਪਿੰਡਾਂ ‘ਚੋਂ ਖੇਤੀ ਮਸ਼ੀਨਰੀ ਅਤੇ ਖੇਤੀ ਸੰਦਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਡਰੰਮਾਂ ‘ਚੋਂ ਕਣਕ ਕੱਢ ਕੇ ਬੋਰੀਆਂ ਭਰ ਲਈਆਂ ਹਨ। ਕਿਧਰੋਂ ਵੀ ਸਰਹੱਦੀ ਪਿੰਡਾਂ
nਬਾਕੀ ਖਬਰ ਸਫਾ 4 ‘ਤੇ ਵਿਚ ਕੋਈ ਸਰਕਾਰੀ ਸੁਨੇਹਾ ਨਹੀਂ ਪੁੱਜਾ ਹੈ। ਪੁਲਿਸ ਤੇ ਫੌਜ ਨੇ ਮੁੱਖ ਸਰਹੱਦੀ ਸੜਕਾਂ ‘ਤੇ ਸਾਂਝੇ ਨਾਕੇ ਲਾਏ ਹਨ ਤੇ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ‘ਤੇ ਚੈਕਿੰਗ ਵਧ ਗਈ ਹੈ। ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਹਮਲੇ ਦਾ ਪਤਾ ਲੱਗਣ ਮਗਰੋਂ ਦਰਜਨਾਂ ਕਿਸਾਨ ਖੇਤੀ ਸੰਦ ਤੇ ਮਸ਼ੀਨਰੀ ਆਪੋ ਆਪਣੀ ਰਿਸ਼ਤੇਦਾਰੀ ‘ਚ ਛੱਡਣ ਚਲੇ ਗਏ ਹਨ। ਕਿਸਾਨਾਂ ਨੂੰ ਬੀ.ਐੱਸ.ਐੱਫ. ਨੇ ਕੰਡਿਆਲੀ ਤਾਰ ਤੋਂ ਪਾਰ ਨਹੀਂ ਜਾਣ ਦਿੱਤਾ। ਪਿੰਡ ਮੁਹਾਰ ਜਸ਼ਮੇਰ ਤਿੰਨ ਪਾਸਿਓਂ ਕੰਡਿਆਲੀ ਤਾਰ ਨਾਲ ਘਿਰਿਆ ਹੈ। ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਚਾਰ ਖੇਤੀ ਵਾਲੇ ਗੇਟ ਹਨ, ਜੋ ਨਹੀਂ ਖੁੱਲ੍ਹੇ।
ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਆਸਿਫ ਵਾਲਾ ‘ਚ ਸਰਹੱਦੀ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਵੀ ਕੀਤੀ, ਜਿਸ ਵਿਚ ਫੌਜ ਦੇ ਅਫਸਰਾਂ ਨੇ ਲੋਕਾਂ ਨੂੰ ਸ਼ਾਂਤ ਤੇ ਬਿਨਾਂ ਡਰ ਤੋਂ ਰਹਿਣ ਲਈ ਆਖਿਆ। ਅਣਜਾਣ ਬੰਦਾ ਪਿੰਡਾਂ ਵਿਚ ਦਿਖਾਈ ਦੇਣ ਦੀ ਸੂਰਤ ਵਿਚ ਫੌਰਨ ਫੌਜ ਨੂੰ ਸੂਚਨਾ ਦੇਣ ਦੀ ਹਦਾਇਤ ਕੀਤੀ ਗਈ। ਰਾਤ ਵਕਤ ਵਿਆਹ ਆਦਿ ਦੇ ਮੌਕੇ ਡੀ.ਜੇ. ਵਗੈਰਾ ਨਾ ਵਜਾਉਣ ਲਈ ਆਖਿਆ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article
    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article