PUNJABMAILUSA.COM

ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਲਗਾਤਾਰ ਅੱਠਵੀਂ ਸੀਰੀਜ਼ ਜਿੱਤੀ

ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਲਗਾਤਾਰ ਅੱਠਵੀਂ ਸੀਰੀਜ਼ ਜਿੱਤੀ

ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਲਗਾਤਾਰ ਅੱਠਵੀਂ ਸੀਰੀਜ਼ ਜਿੱਤੀ
December 17
22:02 2017

ਵਿਸ਼ਾਖਾਪਟਨਮ, 17 ਦਸੰਬਰ (ਪੰਜਾਬ ਮੇਲ)- ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੀ ਗੇਂਦਬਾਜ਼ੀ ਅਤੇ ਸ਼ਿਖਰ ਧਵਨ ਦੇ ਨਾਬਾਦ ਸੈਂਕੜੇ ਦੀ ਪਾਰੀ ਸਦਕਾ ਭਾਰਤ ਨੇ ਸ੍ਰੀਲੰਕਾ ਨੂੰ ਆਸਾਨੀ ਨਾਲ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ 2-1 ਦੇ ਨਾਲ ਜਿੱਤ ਲਈ ਹੈ। ਭਾਰਤ ਨੇ ਸ੍ਰੀਲੰਕਾ ਵੱਲੋਂ ਦਿੱਤੇ 215 ਦੌੜਾਂ ਦੇ ਟੀਚੇ ਨੂੰ ਦੋ ਵਿਕਟਾਂ ’ਤੇ 219 ਦੌੜਾਂ ਬਣਾ ਕੇ ਹਾਸਲ ਕਰ ਲਿਆ। ਭਾਰਤੀ ਖਿਡਾਰੀਆਂ ਨੇ ਤੀਜੇ ਮੈਚ ਜਿਸ ਵਿੱਚ ਇੱਕ ਤਰ੍ਹਾਂ ਯੁੱਧ ਹੋਣ ਦੀ ਉਮੀਦ ਸੀ, ਨੂੰ ਇੱਕਤਰਫਾ ਬਣਾ ਦਿੱਤਾ। ਧਵਨ ਨੇ 85 ਗੇਂਦਾਂ ਉੱਤੇ ਸੈਂਕੜਾ ਬਣਾ ਕੇ ਨਾਬਾਦ ਰਿਹਾ। ਉਸਨੇ ਅਈਅਰ ਨਾਲ ਦੂਜੀ ਵਿਕਟ ਲਈ 135 ਦੌੜਾਂ ਵੀ ਜੋੜੀਆਂ। ਦਿਨੇਸ਼ ਕਾਰਤਿਕ 26 ਦੌੜਾਂ ਬਣਾ ਕੇ ਨਾਬਾਦ ਰਿਹਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਵਾਲੀ ਸ੍ਰੀਲੰਕਾ ਦੀ ਤਰਫੋਂ ਉਪਲ ਥਰੰਗਾ ਨੇ 82 ਗੇਂਦਾਂ ਵਿੱਚ 95 ਦੌੜਾਂ ਬਣਾਈਆਂ। ਉਸਨੇ 12 ਚੌਕੇ ਅਤੇ ਤਿਨ ਛੱਕੇ ਮਾਰੇ। ਸਦੀਰਾ ਸਮਰਵਿਕਰਮ (42) ਦੇ ਨਾਲ ਦੂਜੇ ਵਿਕਟ ਲਈ 121 ਦੌੜਾਂ ਜੋੜਨ ਬਾਅਦ ਜਦੋਂ ਇਹ ਸਾਂਝੇਦਾਰੀ ਟੁੱਟੀ ਤਾਂ ਇਸ ਤੋਂ ਬਾਅਦ ਸੀਲੰਕਾ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ। ਧਰਮਸ਼ਾਲਾ ਵਿੱਚ ਪਹਿਲਾ ਮੈਚ ਜਿੱਛਣ ਬਾਅਦ ਸ੍ਰੀਲੰਕਾ ਕੋਲ ਭਾਰਤ ਵਿੱਚ ਲੜੀ ਜਿੱਤਣ ਦਾ ਵਧੀਆ ਮੌਕਾ ਸੀ ਪਰ ਟੀਮ ਲਾਹਾ ਨਹੀ ਲੈ ਸਕੀ। ਸ੍ਰੀਲੰਕਾ 1997 ਬਾਅਦ ਕਦੇ ਵੀ ਭਾਰਤ ਵਿਰੁੱਧ ਲੜੀ ਨਹੀ ਜਿੱਤ ਸਕਿਆ। ਇਸ ਤੋਂ ਪਹਿਲਾਂ ਭਾਰਤ ਨੇ ਸ੍ਰੀਲੰਕਾ ਤੋਂ ਟੈਸਟ ਲੜੀ 1-0 ਨਾਲ ਜਿੱਤੀ ਸੀ। ਹੁਣ ਦੋਵੇਂ ਟੀਮਾਂ ਟਵੰਟੀ-20 ਲੜੀ ਖੇਡਣਗੀਆਂ। ਇਸ ਦਾ ਪਹਿਲਾ ਮੈਚ 20 ਦਸੰਬਰ ਨੂੰ ਕਟਕ ਵਿੱਚ ਖੇਡਿਆ ਜਾਵੇਗਾ।
ਅੱਜ ਪਹਿਲਾਂ ਕੁਲਦੀਪ ਯਾਦਵ ਅਤ ਯੁਜਵੇਂਦਰ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਟੀਮ ਨੇ ਸ੍ਰੀਲੰਕਾ ਦੇ ਸ਼ੁਰੂਆਤੀ ਦਬਦਬੇ ਨੂੰ ਖਤਮ ਕਰ ਦਿੱਤਾ ਅਤੇ ਸ੍ਰੀਲੰਕਾ ਨੂੰ 215 ਦੌੜਾਂ ਉੱਤੇ ਸਮੇਟਣ ਵਿੱਚ ਸਫਲਤਾ ਹਾਸਲ ਕਰ ਲਈ। ਕੁਲਦੀਪ ਨੇ 42 ਦੌੜਾਂ ਦੇ ਕੇ ਤਿੰਨ ਅਤੇ ਚਾਹਲ ਨੇ 46 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਹਰਫ਼ਨਮੌਲਾ ਹਾਰਦਿਕ ਪੰਡੇ ਨੇ 49 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜਸਪ੍ਰੀਤ ਬਮਰ ਅਤੇ ਭੁਵਨੇਸ਼ਵਰ ਕੁਮਾਰ ਵੀ ਇੱਕ ਇੱਕ ਵਿਕਟ ਹਾਸਲ ਕਰਨ ਵਿੱਚ ਕਾਮਯਾਬ ਰਹੇ। ਇਸ ਤਰ੍ਹਾਂ ਸ੍ਰੀਲੰਕਾ ਦੀ ਸਮੁੱਚੀ ਟੀਮ 44.5 ਓਵਰਾਂ ਵਿੱਚ ਸਿਮਟ ਗਈ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਸ੍ਰੀਲੰਕਾ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਸ੍ਰੀਲੰਕਾ ਦੀ ਬੱਲੇਬਾਜ਼ੀ ਦੀ ਵਿਸ਼ੇਸ਼ਤਾ ਉਪਲ ਥਰੰਗਾ ਵੱਲੋਂ 82 ਗੇਂਦਾਂ ਵਿੱਚ ਖੇਡੀ 95 ਦੌੜਾਂ ਦੀ ਪਾਰੀ ਰਹੀ। ਉਸਨੇ 12 ਚੌਕੇ ਅਤੇ ਤਿੰਨ ਛੱਕੇ ਮਾਰੇ। ਥਰੰਗਾ ਨੇ ਸਦੀਰਾ ਸਮਰਵਿਕਰਮ (42) ਦੇ ਨਾਲ ਮਿਲ ਕੇ ਦੂਜੇ ਵਿਕਟ ਲਈ 121 ਦੌੜਾਂ ਜੋੜੀਆਂ। ਸ੍ਰੀਲੰਕਾ ਨੇ ਆਪਣੇ ਆਖਰ਼ੀ ਅੱਠ ਓਵਰ 55 ਦੌੜਾਂ ਵਿੱਚ ਹੀ ਸਮੇਟ ਦਿੱਤੇ। ਕੁਲਦੀਪ ਅਤੇ ਚਾਹਲ ਨੇ ਵਿਚਕਾਰ ਦੇ ਓਵਰਾਂ ਵਿੱਚ ਇੱਕ ਵਾਰ ਫਿਰ ਆਪਣੀ ਕਲਾਸਿਕ ਖੇਡ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਰਵੀਚੰਦਰਨ ਅਸ਼ਵਿਨ ਅਤੇ ਰਵਿਦਰ ਜਡੇਜਾ ਉੱਤੇ ਤਵੱਜੋ ਦੇਣ ਦੇ ਚੋਣਕਾਰਾਂ ਦੇ ਫੈਸਲੇ ਨੂੰ ਸਹੀ ਸਾਬਿਤ ਕਰ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

Read Full Article
    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article