PUNJABMAILUSA.COM

ਭਾਰਤ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 2-1 ਨਾਲ ਕੀਤਾ ਕਬਜ਼ਾ

ਭਾਰਤ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 2-1 ਨਾਲ ਕੀਤਾ ਕਬਜ਼ਾ

ਭਾਰਤ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 2-1 ਨਾਲ ਕੀਤਾ ਕਬਜ਼ਾ
October 29
20:41 2017

ਕਾਨਪੁਰ, 29 ਅਕਤੂਬਰ (ਪੰਜਾਬ ਮੇਲ)- ਰੋਹਿਤ ਸ਼ਰਮਾ (147) ਤੇ ਕਪਤਾਨ ਵਿਰਾਟ ਕੋਹਲੀ (113) ਦੇ ਧਮਾਕੇਦਾਰ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਹੋਈ ਦੂਜੀ ਵਿਕਟ ਲਈ 230 ਦੌੜਾਂ ਦੀ ਵੱਡੀ ਸਾਂਝੇਦਾਰੀ ਤੋਂ ਬਾਅਦ ਯਾਰਕਰਮੈਨ ਜਸਪ੍ਰੀਤ ਬੁਮਰਾਹ ਦੇ ਫੈਸਲਾਕੁੰਨ ਮੌਕਿਆਂ ‘ਤੇ ਸਟੀਕ ਹਮਲਿਆਂ ਨਾਲ ਭਾਰਤ ਨੇ ਐਤਵਾਰ ਨੂੰ ਇਥੇ ਤੀਜੇ ਤੇ ਆਖਰੀ ਇਕ ਦਿਨਾ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 6 ਵਿਕਟਾਂ ‘ਤੇ 337 ਦੌੜਾਂ ਬਣਾਈਆਂ ਅਤੇ ਰੋਮਾਂਚਕ ਉਤਾਰ-ਚੜ੍ਹਾਅ ਵਿਚੋਂ ਲੰਘਦੇ ਹੋਏ ਮਹਿਮਾਨ ਟੀਮ ਨੂੰ 7 ਵਿਕਟਾਂ ‘ਤੇ 331 ਦੌੜਾਂ ‘ਤੇ ਰੋਕ ਕੇ ਲਗਾਤਾਰ 7ਵੀਂ ਦੋ-ਪੱਖੀ ਲੜੀ ਆਪਣੇ ਨਾਂ ਕਰ ਲਈ।
ਭਾਰਤ ਨੇ ਵੱਡਾ ਸਕੋਰ ਬਣਾਇਆ ਪਰ ਨਿਊਜ਼ੀਲੈਂਡ ਨੇ ਜ਼ਬਰਦਸਤ ਢੰਗ ਨਾਲ ਪਿੱਛਾ ਕਰਦਿਆਂ ਭਾਰਤ ਦੇ ਮੱਥੇ ‘ਤੇ ਪਸੀਨਾ ਲਿਆ ਦਿੱਤਾ। ਆਖਿਰ ਬੁਮਰਾਹ ਨੇ ਫੈਸਲਾਕੁੰਨ ਗੇਂਦਬਾਜ਼ੀ ਕੀਤੀ ਤੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਬੁਮਰਾਹ ਨੇ 47 ਦੌੜਾਂ ‘ਤੇ 3 ਵਿਕਟਾਂ ਲਈਆਂ ਤੇ ਇਕ ਰਨ ਆਊਟ ਕੀਤਾ। ਮੈਚ ਇਕ ਸਮੇਂ ਨਿਊਜ਼ੀਲੈਂਡ ਦੇ ਹੱਥਾਂ ਵਿਚ ਜਾਂਦਾ ਦਿਖਾਈ ਦੇ ਰਿਹਾ ਸੀ ਪਰ ਆਖਰੀ ਓਵਰਾਂ ਵਿਚ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੇ ਬਿਹਤਰੀਨ ਵਾਪਸੀ ਕੀਤੀ। ਭੁਵਨੇਸ਼ਵਰ ਨੇ 47ਵੇਂ ਓਵਰ ਵਿਚ ਹੈਨਰੀ ਨਿਕੋਲਸ ਨੂੰ ਯਾਰਕਰ ‘ਤੇ ਬੋਲਟ ਕੀਤਾ। ਭੁਵਨੇਸ਼ਵਰ ਨੂੰ ਉਸਦੇ ਸ਼ੁਰੂਆਤੀ ਓਵਰਾਂ ਵਿਚ ਕਾਫੀ ਮਾਰ ਪਈ ਸੀ ਪਰ ਇਸ ਵਿਕਟ ਨਾਲ ਉਸ ਨੇ ਭਾਰਤ ਲਈ ਉਮੀਦਾਂ ਜਗਾ ਦਿੱਤੀਆਂ। 48ਵੇਂ ਓਵਰ ਵਿਚ ਭਾਰਤ ਨੂੰ ਸਭ ਤੋਂ ਵੱਡੀ ਸਫਲਤਾ ਹੱਥ ਲੱਗੀ, ਜਦੋਂ 65 ਦੌੜਾਂ ਬਣਾ ਚੁੱਕਾ ਟਾਮ ਲਾਥਮ ਦੌੜ ਲੈਣ ਲਈ ਭੱਜਿਆ। ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਥ੍ਰੋਅ ਬੁਮਰਾਹ ਵੱਲ ਸੁੱਟੀ ਤੇ ਬੁਮਾਰਹ ਨੇ ਸਿੱਧੀ ਥ੍ਰੋਅ ਨਾਲ ਵਿਕਟਾਂ ਉਖਾੜ ਦਿੱਤੀਆਂ। ਇਹ ਰਨ ਆਊਟ ਹੀ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ।
ਨਿਊਜ਼ੀਲੈਂਡ ਨੂੰ ਆਖਰੀ ਓਵਰ ਵਿਚ ਜਿੱਤ ਲਈ 15 ਦੌੜਾਂ ਦੀ ਲੋੜ ਸੀ ਤੇ ਗੇਂਦ ਬੁਮਰਾਹ ਦੇ ਹੱਥਾਂ ਵਿਚ ਸੀ। ਉਸ ਨੇ ਚੌਥੀ ਗੇਂਦ ‘ਤੇ ਮਿਸ਼ੇਲ ਸੈਂਟਨਰ ਨੂੰ ਆਊਟ ਕੀਤਾ। 50 ਓਵਰਾਂ ਖਤਮ ਹੋਣ ‘ਤੇ ਭਾਰਤੀ ਖਿਡਾਰੀ ਜਿੱਤ ਦੀ ਖੁਸ਼ੀ ਵਿਚ ਉਛਲ ਪਏ।
ਇਸ ਤੋਂ ਪਹਿਲਾਂ ਗੰਗਾ ਤਟ ਤੋਂ ਸਿਰਫ 200 ਮੀਟਰ ਦੀ ਦੂਰੀ ‘ਤੇ ਸਥਿਤ ਹਰਿਆਲਾ ਗ੍ਰੀਨ ਪਾਰਕ ਮੈਦਾਨ ਰੋਹਿਤ ਤੇ ਵਿਰਾਟ ਦੀ ਤੂਫਾਨੀ ਬੱਲੇਬਾਜ਼ੀ ਦਾ ਗਵਾਹ ਬਣਿਆ। ਸਟੇਡੀਅਮ ‘ਚ ਮੌਜੂਦ ਕਰੀਬ 35 ਹਜ਼ਾਰ ਦਰਸ਼ਕ ਉਨ੍ਹਾਂ ਦੇ ਹਰ ਚੌਕੇ-ਛੱਕੇ ‘ਤੇ ਖੜ੍ਹੇ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਰਹੇ। ਚੌਕਿਆਂ-ਛੱਕਿਆਂ ਦੇ ਮੀਂਹ ਵਿਚਾਲੇ ਜਿਥੇ ਮਹਿਮਾਨ ਟੀਮ ਪ੍ਰੇਸ਼ਾਨ ਸੀ, ਉਥੇ ਹੀ ਦਰਸ਼ਕ ਆਪਣੀ ਟੀਮ ਦੀ ਹੌਸਲਾ ਅਫਜ਼ਾਈ ਲਈ ਕੋਈ ਕਸਰ ਛੱਡਣਾ ਨਹੀਂ ਚਾਹੁੰਦੇ ਸਨ।
ਰੋਹਿਤ ਨੇ 138 ਗੇਂਦਾਂ ‘ਤੇ 137 ਦੌੜਾਂ ਦੀ ਪਾਰੀ ‘ਚ 18 ਚੌਕੇ ਤੇ 2 ਛੱਕੇ ਲਾਏ, ਜਦਕਿ ਕਪਤਾਨ ਵਿਰਾਟ ਨੇ 106 ਗੇਂਦਾਂ ‘ਤੇ 113 ਦੌੜਾਂ ‘ਚ 9 ਚੌਕੇ ਤੇ 1 ਛੱਕਾ ਲਾਇਆ। ਰੋਹਿਤ ਦਾ 171 ਵਨ-ਡੇ ਮੈਚਾਂ ‘ਚ ਇਹ 15ਵਾਂ ਸੈਂਕੜਾ ਸੀ, ਜਦਕਿ ਕਪਤਾਨ ਵਿਰਾਟ ਕੋਹਲੀ ਨੇ ਆਪਣਾ 32ਵਾਂ ਸੈਂਕੜਾ ਪੂਰਾ ਕੀਤਾ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਮੇਜ਼ਬਾਨ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਨਿਊਜ਼ੀਲੈਂਡ ਵਲੋਂ ਟ੍ਰੇਂਟ ਬੋਲਟ ਨੂੰ 10 ਓਵਰਾਂ ਵਿਚ 81 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਮਿਲੀ, ਜਦਕਿ ਸਾਊਥੀ ਨੇ 66 ਦੌੜਾਂ ‘ਤੇ 2 ਵਿਕਟਾਂ, ਮਿਲਨੇ ਨੇ 64 ਦੌੜਾਂ ‘ਤੇ 2 ਵਿਕਟਾਂ ਤੇ ਮਿਸ਼ੇਲ ਸੈਂਟਨਰ ਨੇ 98 ਦੌੜਾਂ ‘ਤੇ 2 ਵਿਕਟਾਂ ਲਈਆਂ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article
    ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

Read Full Article
    ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

Read Full Article
    ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

Read Full Article
    ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

Read Full Article
    ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

Read Full Article
    ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

Read Full Article
    ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

Read Full Article
    ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

Read Full Article
    ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

Read Full Article
    ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

Read Full Article
    ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

Read Full Article