PUNJABMAILUSA.COM

ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 271 ਦੌੜਾਂ ਬਣਾਈਆਂ

ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 271 ਦੌੜਾਂ ਬਣਾਈਆਂ

ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 271 ਦੌੜਾਂ ਬਣਾਈਆਂ
November 27
20:19 2016

cric
ਮੁਹਾਲੀ, 27 ਨਵੰਬਰ (ਪੰਜਾਬ ਮੇਲ)– ਭਾਰਤ ਨੇ ਫਾਰਮ ਵਿੱਚ ਚੱਲ ਰਹੇ ਕਪਤਾਨ ਵਿਰਾਟ ਕੋਹਲੀ ਦੀ 62 ਅਤੇ ਰਵੀਚੰਦਰਨ ਅਸ਼ਵਿਨ ਦੀ ਨਾਬਾਦ 57 ਦੌੜਾਂ ਦੀ ਪਾਰੀ ਬਦੌਲਤ ਭਾਰਤੀ ਟੀਮ ਨੇ ਅੱਜ ਇੱਥੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਛੇ ਵਿਕਟਾਂ ਗੁਆ ਕੇ 271 ਦੌੜਾਂ ਬਣਾਈਆਂ। ਭਾਰਤੀ ਟੀਮ ਇੰਗਲੈਂਡ ਦੀ 283 ਦੌੜਾਂ ਦੀ ਪਹਿਲੀ ਪਾਰੀ ਤੋਂ ਸਿਰਫ਼ 12 ਦੌੜਾਂ ਪੱਛੜ ਰਹੀ ਹੈ ਜਿਸ ਨੇ ਕੱਲ ਦੀਆਂ ਅੱਠ ਵਿਕਟਾਂ ’ਤੇ 268 ਦੌੜਾਂ ਵਿੱਚ ਅੱਜ ਸਵੇਰੇ 15 ਦੌੜਾਂ ਜੋੜੀਆਂ।
ਅੱਜ ਦੀ ਖੇਡ ਕਾਫੀ ਦਿਲਚਸਪ ਰਹੀ ਜਿਸ ’ਚ ਮੇਜ਼ਬਾਨ ਟੀਮ ਅਸ਼ਵਿਨ ਅਤੇ ਰਵਿੰਦਰ ਜਡੇਜਾ ਵਿਚਾਲੇ ਸੱਤਵੇਂ ਵਿਕਟ ਲਈ 67 ਦੌੜਾਂ ਦੀ ਨਾਬਾਦ ਸਾਂਝੇਦਾਰੀ ਦੀ ਬਦੌਲਤ ਦਾਅਵਾ ਕਰ ਸਕਦੀ ਹੈ ਕਿ ਉਸ ਦੀ ਸਥਿਤੀ ’ਤੇ ਥੋੜ੍ਹੀ ਪਕੜ ਬਣੀ ਹੋਈ ਹੈ। ਜਡੇਜਾ ਨੇ ਤੇਜ਼ੀ ਨਾਲ 59 ਗੇਂਦਾਂ ’ਚ ਨਾਬਾਦ 31 ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਅਹਿਮ ਖਿਡਾਰੀ ਅਸ਼ਵਿਨ ਰਿਹਾ ਜਿਸ ਨੇ ਫਿਰ ਤੋਂ ਸ਼ਾਨਦਾਰ ਭੂਮਿਕਾ ਦਰਜ ਕੀਤੀ ਅਤੇ ਬੱਲੇ ਦਾ ਚੰਗਾ ਪ੍ਰਦਰਸ਼ਨ ਕਰਦਿਆਂ ਟੈਸਟ ਕ੍ਰਿਕਟ ਦਾ ਨੌਵਾਂ ਅਰਧ ਸੈਂਕੜਾ ਜੜਿਆ। ਇਸ ਸੀਰੀਜ਼ ਵਿੱਚ ਅਸ਼ਵਿਨ ਦਾ ਸਕੋਰ 70, 32, 57, 07 ਅਤੇ ਅੱਜ ਦੀਆਂ ਨਾਬਾਦ 57 ਦੌੜਾਂ ਰਿਹਾ ਹੈ। ਉਸ ਨੇ ਅੱਜ 81 ਗੇਂਦਾਂ ਦਾ ਸਾਹਮਣਾ ਕਰਦਿਆਂ ਅੱਠ ਚੌਕੇ ਲਾਏ। ਜਡੇਜਾ ਨੇ ਆਪਣੀ ਪਾਰੀ ਦੌਰਾਨ ਤਿੰਨ ਚੌਕੇ ਤੇ ਇੱਕ ਛੱਕਾ ਜੜਿਆ।
ਕੋਹਲੀ ਨੇ ਅੱਜ ਆਪਣੀ ਹਮਲਾਵਰ ਪਾਰੀ ਦੀ ਥਾਂ ਕਾਫੀ ਸੰਜਮ ਨਾਲ ਖੇਡ ਖੇਡੀ। ਉਸ ਨੇ 127 ਗੇਂਦਾਂ ’ਚ 62 ਦੌੜਾਂ ਬਣਾਈਆਂ। ਇਸ ’ਚ ਨੌਂ ਚੌਕੇ ਸ਼ਾਮਲ ਹਨ ਤੇ ਨਾਲ ਹੀ ਚੇਤੇਸ਼ਵਰ ਪੁਜਾਰਾ (104 ਗੇਂਦਾਂ ’ਚ 51 ਦੌੜਾਂ) ਨਾਲ ਤੀਜੇ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕੀਤੀ ਜੋ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਪੁਜਾਰਾ ਸ਼ਾਟ ਖੇਡਣ ਦੇ ਚੱਕਰ ’ਚ ਆਊਟ ਹੋਇਆ ਜਦਕਿ ਅਜਿੰਕਿਆ ਰਾਹਾਣੇ (0) ਦੀ ਖਰਾਬ ਫਾਰਮ ਕਾਇਮ ਰਹੀ। ਉਹ ਇੰਗਲੈਂਡ ਦੇ ਸਭ ਕਾਮਯਾਬ ਗੇਂਦਬਾਜ਼ ਆਦਿਲ ਰਾਸ਼ਿਦ (21 ਓਵਰ ’ਚ 66 ਦੌੜਾਂ ਦੇ ਕੇ ਤਿੰਨ ਵਿਕਟਾਂ) ਦਾ ਸ਼ਿਕਾਰ ਬਣਿਆ। ਕਰੁਣ ਨਾਇਰ ਦਾ ਪਹਿਲਾ ਮੈਚ ਚੰਗਾ ਨਹੀਂ ਰਿਹਾ ਤੇ ਉਹ ਰਨ ਆਊਟ ਹੋ ਗਿਆ। ਭਾਰਤ ਅਜੇ ਵੀ ਇੰਗਲੈਂਡ ਤੋਂ 12 ਦੌੜਾਂ ਪਿੱਛੇ ਹੈ। ਮੁਰਲੀ ਵਿਜੈ ਤੇ ਪਾਰਥਿਵ ਪਟੇਲ ਨੇ ਸ਼ੁਰੂ ਤੋਂ ਕਮਜ਼ੋਰ ਗੇਂਦਾਂ ਦੀ ਉਡੀਕ ਕੀਤੀ। ਮੁਰਲੀ ਵਿਜੇ ਤੇ ਪਾਰਥਿਵ ਪਟੇਲ ਨੇ ਪਹਿਲੀ ਵਿਕਟ ਲਈ 39 ਦੌੜਾਂ ਦੀ ਸਾਂਝੇਦਾਰੀ ਕੀਤੀ। ਜਦੋਂ ਮੁਰਲੀ ਵਿਜੇ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਉਹ ਸਟ੍ਰੋਕਸ ਦੀ ਗੇਂਦ ’ਤੇ ਕੈਚ ਆਊਟ ਹੋ ਗਿਆ। ਉਹ ਨੇ 12 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅੱਠ ਸਾਲ ਮਗਰੋਂ ਕੌਮਾਂਤਰੀ ਮੈਚ ਖੇਡ ਰਹੇ ਪਾਰਥਿਵ ਪਟੇਲ ਨੇ 6 ਚੌਕਿਆਂ ਦੀ ਬਦੌਲਤ 42 ਦੌੜਾਂ ਬਣਾਈਆਂ। ਚੇਤੇਸ਼ਵਰ ਪੁਜਾਰਾ ਨੇ 8 ਚੌਕਿਆਂ ਦੀ ਬਦੌਲਤ 51 ਦੌੜਾਂ ਬਣਾਈਆਂ ਅਤੇ ਰਾਸ਼ਿਦ ਦੀ ਗੇਂਦ ’ਤੇ ਆਊਟ ਹੋਇਆ। ਇਸ ਤੋਂ ਬਾਅਦ ਰਾਹਾਣੇ ਬਿਨਾਂ ਦੌੜ ਬਣਾਏ ਐਲਬੀਡਬਲਿਊ ਹੋ ਗਿਆ, ਜਦਕਿ ਨਾਇਰ ਨੂੰ 4 ਦੌੜਾਂ ਤੇ ਬਟਲਰ ਨੇ ਰਨ ਆਊਟ ਕੀਤਾ। ਇੰਗਲੈਂਡ ਵੱਲੋਂ ਆਦਿਲ ਰਾਸ਼ਿਦ ਨੇ ਤਿੰਨ ਤੇ ਬੇਨ ਸਟ੍ਰੋਕਸ ਨੇ ਦੋ ਵਿਕਟਾਂ ਹਾਸਲ ਕੀਤੀਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Read Full Article
    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article
    ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

Read Full Article
    ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Read Full Article
    ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

Read Full Article
    ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

Read Full Article
    ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Read Full Article
    ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article