ਭਾਰਤ ਨੇ ਕਾਰਵਾਈ ਕੀਤੀ, ਤਾਂ ਅਮਰੀਕਾ ਤੇ ਰੂਸ ਦੀ ਸਹਾਇਤਾ ਵੀ ਕੰਮ ਨਹੀਂ ਆਵੇਗੀ : ਚੀਨੀ ਮੀਡੀਆ ਦੀ ਧਮਕੀ

301
Share

ਬੀਜ਼ਿੰਗ, 23 ਜੂਨ (ਪੰਜਾਬ ਮੇਲ)- ਲੱਦਾਖ ਦੀ ਗਲਵਾਨ ਘਾਟੀ ‘ਚ 15 ਜੂਨ ਨੂੰ ਹੋਏ ਸੰਘਰਸ਼ ਤੋਂ ਬਾਅਦ ਹੀ ਭਾਰਤ ਅਤੇ ਚੀਨ ਵਿਚਾਲੇ ਤਣਾਅ ਜ਼ੋਰਾਂ ‘ਤੇ ਹੈ। ਇਸ ਵਿਚਾਲੇ ਭਾਰਤ ਸਰਕਾਰ ਨੇ ਸਰਹੱਦ ‘ਤੇ ਤਾਇਨਾਤ ਫੀਲਡ ਕਮਾਂਡਰਾਂ ਨੂੰ ਛੋਟ ਦਿੱਤੀ ਹੈ ਕਿ ਉਹ ਹਿਸਾਬ ਨਾਲ ‘ਇੰਗੇਜਮੈਂਟ ਦੀ ਪਾਲਸੀ’ ‘ਚ ਬਦਲਾਅ ਕਰ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਫੌਜੀ ਅਧਿਕਾਰੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਗੋਲੀ ਚਲਾਉਣੀ ਜ਼ਰੂਰੀ ਹੈ, ਤਾਂ ਉਹ ਬਿਨਾਂ ਦੇਰੀ ਕੀਤੇ ਆਦੇਸ਼ ਦੇ ਸਕਦੇ ਹਨ। ਬਸ ਇਸ ਗੱਲ ਨਾਲ ਚੀਨ ਨੂੰ ਮਿਰਚਾਂ ਲੱਗ ਲੱਗੀਆਂ ਹਨ।
ਚੀਨ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਸ ਵਿਚ ਸ਼ੇਖੀ ਮਾਰਦੇ ਹੋਏ ਸ਼ਰੇਆਮ ਚਿਤਾਵਨੀ ਦਿੰਦੀ ਹੋਏ ਲਿੱਖਿਆ ਹੈ ਕਿ 1962 ਦੀ ਜੰਗ ਵਿਚ ਅਮਰੀਕਾ ਅਤੇ ਰੂਸ ਭਾਰਤ ਦੇ ਪੱਖ ਵਿਚ ਆਏ ਪਰ ਚੀਨ ਨੇ ਕਿਸੇ ਦੀ ਪ੍ਰਵਾਹ ਨਾ ਕਰਦੇ ਹੋਏ ਭਾਰਤ ਨੂੰ ਦੂਰ ਖਦੇੜ ਦਿੱਤਾ। ਗਲੋਬਲ ਟਾਈਮਸ ਨੇ ਅੱਗੇ ਲਿੱਖਿਆ ਹੈ ਕਿ ਜੇਕਰ ਭਾਰਤ ਇਕ ਪਾਸੜ ਸੀਮਾ ਪ੍ਰਬੰਧਨ ਤੰਤਰ ਦਾ ਉਲੰਘਣ ਕਰਦਾ ਹੈ, ਤਾਂ ਚੀਨ ਨੂੰ ਵੀ ਜ਼ਬਰਦਸ਼ਤੀ ਜਵਾਬ ਦੇਣਾ ਹੋਵੇਗਾ। ਕਿਸੇ ਦੀ ਸਹਾਇਤਾ ਵੀ ਭਾਰਤ ਦੇ ਕੰਮ ਨਹੀਂ ਆਵੇਗੀ।
ਇੰਨਾ ਹੀ ਨਹੀਂ, ਚੀਨੀ ਸਰਕਾਰੀ ਮੀਡੀਆ ਨੇ ਸ਼ਰੇਆਮ ਚਿਤਾਵਨੀ ਦਿੰਦੇ ਹੋਏ ਲਿੱਖਿਆ ਹੈ ਕਿ ਚੀਨੀ ਫੌਜੀਆਂ ਦੇ ਨਾਲ ਇੰਗੇਜਮੈਂਟ ਦੇ ਨਿਯਮਾਂ ਨੂੰ ਬਦਲਣ ਅਤੇ ਗੋਲੀ ਚਲਾਉਣ ਦੀ ਇਜਾਜ਼ਤ ਦੇਣ ਨਾਲ ਭਾਰਤ ਦੀ ਸੁਰੱਖਿਆ ਨੂੰ ਹੀ ਖਤਰਾ ਹੋਵੇਗਾ। ਜੇਕਰ ਭਾਰਤੀ ਫੌਜ ਨੇ ਗੋਲੀਬਾਰੀ ਕੀਤੀ, ਤਾਂ ਚੀਨੀ ਫੌਜ ਵੀ ਇਸ ਦਾ ਜਵਾਬ ਦੇਵੇਗੀ। ਗਲੋਬਲ ਟਾਈਮਸ ਨੇ ਇਹ ਵੀ ਲਿਖਿਆ ਹੈ ਕਿ ਜੇਕਰ ਭਾਰਤ ਨੇ ਸਰਹੱਦ ‘ਤੇ ਸ਼ਕਤੀ ਦਾ ਇਸਤੇਮਾਲ ਕੀਤਾ, ਤਾਂ ਚੀਨ ਵੀ ਇਸ ਵਿਚ ਸ਼ਾਮਲ ਹੋਵੇਗਾ, ਭਾਵੇਂ ਹੀ ਸਾਮਰਿਕ ਰੂਪ ਤੋਂ ਚੀਨ ਕਿੰਨਾ ਵੀ ਘਿਰਿਆ ਕਿਉਂ ਨਾ ਹੋਵੇ।
ਗਲੋਬਲ ਟਾਈਮਸ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ‘ਤੇ ਦੋਸ਼ ਲਗਾਉਣ ਦਾ ਨੈਤਿਕ ਆਧਾਰ ਹੀ ਖਤਮ ਕਰ ਦਿੱਤਾ। ਇਹ ਬਿਆਨ ਤਣਾਅ ਘੱਟ ਕਰਨ ਵਿਚ ਬਹੁਤ ਮਦਦਗਾਰ ਹੋਵੇਗਾ। ਉਸ ਨੇ ਇਹ ਵੀ ਲਿਖਿਆ ਕਿ ਸੁਰੱਖਿਆ ਬਲਾਂ ਨੂੰ ਕੋਈ ਵੀ ਜ਼ਰੂਰੀ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦੇਣ ਦਾ ਫੈਸਲਾ ਰਾਸ਼ਟਰਵਾਦੀਆਂ ਦੀ ਭਾਵਨਾਵਾਂ ‘ਤੇ ਕਾਬੂ ਪਾਉਣ ਦੇ ਲਈ ਦਿੱਤਾ ਗਿਆ ਹੈ।
ਦੱਸ ਦਈਏ ਕਿ ਭਾਰਤ-ਚੀਨ ਸਰਹੱਦ ‘ਤੇ ਲੰਬੇ ਸਮੇਂ ਤੋਂ ਗੋਲੀ ਨਹੀਂ ਚੱਲੀ ਹੈ। 1996 ‘ਚ ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) ਦੇ ਨਾਲ ਫੌਜੀ ਖੇਤਰ ‘ਚ ਆਤਮ-ਵਿਸ਼ਵਾਸ ਨਿਰਮਾਣ ਦੇ ਲਈ ਦੋਹਾਂ ਦੇਸ਼ਾਂ ਨੇ ਸਮਝੌਤਾ ਕੀਤਾ ਸੀ ਕਿ ਐੱਲ.ਏ.ਸੀ. ਦੇ 2 ਕਿਲੋਮੀਟਰ ਦੇ ਇਲਾਕੇ ਵਿਚ ਦੋਵੇਂ ਪੱਖ ਨਾ ਤਾਂ ਗੋਲੀ ਚਲਾਉਣਗੇ ਅਤੇ ਨਾ ਹੀ ਵਿਸਫੋਟਕ ਲੈ ਕੇ ਗਸ਼ਤ ਕਰਨਗੇ। ਗਸ਼ਤ ਦੌਰਾਨ ਵੀ ਦੋਹਾਂ ਪੱਖਾਂ ਦੇ ਜਵਾਨਾਂ ਦੀਆਂ ਬੰਦੂਕਾਂ ਦੀ ਬੈਰਲ ਹੇਠਾਂ ਵੱਲ ਨੂੰ ਹੋਵੇਗੀ।


Share