PUNJABMAILUSA.COM

ਭਾਰਤ ਨੇ ਆਸਟ੍ਰੇਲੀਆ ਵਿਰੁੱਧ ਖੜ੍ਹਾ ਕੀਤਾ 622 ਸਕੋਰ, ਪਾਰੀ ਐਲਾਨੀ

ਭਾਰਤ ਨੇ ਆਸਟ੍ਰੇਲੀਆ ਵਿਰੁੱਧ ਖੜ੍ਹਾ ਕੀਤਾ 622 ਸਕੋਰ, ਪਾਰੀ ਐਲਾਨੀ

ਭਾਰਤ ਨੇ ਆਸਟ੍ਰੇਲੀਆ ਵਿਰੁੱਧ ਖੜ੍ਹਾ ਕੀਤਾ 622 ਸਕੋਰ, ਪਾਰੀ ਐਲਾਨੀ
January 04
10:58 2019

ਸਿਡਨੀ, 4 ਜਨਵਰੀ (ਪੰਜਾਬ ਮੇਲ)- ਭਾਰਤ ਨੇ ਚਾਰ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਤੇ ਆਖ਼ਰੀ ਮੈਚ ਦੇ ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾਂ ਭਾਰਤ ਨੇ ਸੱਤ ਵਿਕਟਾਂ ਗਵਾ ਕੇ 622 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਹੈ। ਮਹਿਮਾਨ ਟੀਮ ਨੇ 167.2 ਓਵਰਾਂ ਦਾ ਸਾਹਮਣਾ ਕੀਤਾ। ਮੇਜ਼ਬਾਨ ਟੀਮ ਨੇ ਵੱਡੇ ਸਕੋਰ ਦਾ ਪਿੱਛਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। 10 ਓਵਰ ਖੇਡ ਕੇ ਆਸਟ੍ਰੇਲੀਆ ਨੇ ਬਗ਼ੈਰ ਕਿਸੇ ਨੁਕਸਾਨ ਤੋਂ 24 ਦੌੜਾਂ ਬਣਾ ਲਈਆਂ ਹਨ।
ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਈ। ਚਾਰ ਬੱਲੇਬਾਜ਼ਾਂ ਨੇ ਦੋ-ਦੋ ਸੈਂਕੜੇ ਤੇ ਦੋ-ਦੋ ਅਰਧ ਸੈਂਕੜੇ ਬਣਾਏ। ਚੇਤੇਸ਼ਵਰ ਪੁਜਾਰਾ ਨੇ 373 ਗੇਂਦਾਂ ‘ਤੇ ਸ਼ਾਨਦਾਰ 193 ਦੌੜਾਂ ਬਣਾਈਆਂ। ਦੋਹਰੇ ਸੈਂਕੜੇ ਤੋਂ ਸੱਤ ਦੌੜਾਂ ਬਾਕੀ ਰਹਿੰਦੇ ਉਹ ਨਾਥਨ ਲਿਓਨ ਦੀ ਗੇਂਦ ‘ਤੇ ਉਨ੍ਹਾਂ ਨੂੰ ਹੀ ਕੈਚ ਦੇ ਬੈਠੇ। ਪਾਰੀ ਐਲਾਨੇ ਜਾਣ ਤਕ ਰਿਸ਼ਭ ਪੰਤ ਨੇ 189 ਗੇਂਦਾਂ ਵਿੱਚ ਨਾਬਾਦ 159 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮਿਅੰਕ ਅੱਗਰਵਾਲ ਤੇ ਮੱਧ ਕ੍ਰਮ ਦੇ ਖਿਡਾਰੀ ਰਵਿੰਦਰ ਜਡੇਜਾ ਨੇ ਕ੍ਰਮਵਾਰ 77 ਤੇ 81 ਦੌੜਾਂ ਬਣਾਈਆਂ। ਆਸਟ੍ਰੇਲੀਆ ਦੇ ਨਾਥਨ ਲਿਓਨ ਸਭ ਤੋਂ ਸਫ਼ਲ ਗੇਂਦਬਾਜ਼ ਰਹੇ। ਉਨ੍ਹਾਂ ਨਾ ਸਿਰਫ਼ ਸਭ ਤੋਂ ਵੱਧ ਚਾਰ ਬੇਹੱਦ ਅਹਿਮ ਵਿਕਟਾਂ ਲਈਆਂ ਬਲਕਿ ਮਿਅੰਕ ਅੱਗਰਵਾਲ ਤੇ ਰਵਿੰਦਰ ਜਡੇਜਾ ਨੂੰ ਸੈਂਕੜੇ ਅਤੇ ਚੇਤੇਸ਼ਵਰ ਪੁਜਾਰਾ ਨੂੰ ਦੋਹਰਾ ਸੈਂਕੜਾ ਬਣਾਉਣ ਤੋਂ ਵੀ ਰੋਕਿਆ। ਜੋਸ਼ ਹੇਜ਼ਲਵੁੱਡ ਨੇ ਦੋ ਤੇ ਮਿਸ਼ੇਲ ਸਟਾਰਕ ਨੇ ਇੱਕ ਭਾਰਤੀ ਖਿਡਾਰੀ ਨੂੰ ਪੈਵੇਲੀਅਨ ਤੋਰਿਆ। ਹੁਣ ਆਸਟ੍ਰੇਲੀਆ ਕੋਲ ਤਿੰਨ ਦਿਨ ਬਾਕੀ ਹਨ ਅਤੇ ਬੱਲੇਬਾਜ਼ਾਂ ਨੂੰ ਕਾਫੀ ਮਿਹਨਤ ਕਰਨ ਦੀ ਲੋੜ ਪਵੇਗੀ। ਭਾਰਤ ਇਸ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਦੋ-ਇੱਕ ਨਾਲ ਅੱਗੇ ਹੈ ਤੇ ਆਖ਼ਰੀ ਮੁਕਾਬਲਾ ਜਿੱਤ ਕੇ ਪਹਿਲੀ ਵਾਰ ਆਸਟ੍ਰੇਲੀਆਈ ਧਰਤੀ ‘ਤੇ ਟੈਸਟ ਲੜੀ ਆਪਣੇ ਨਾਂ ਕਰਨਾ ਚਾਹੇਗਾ।

About Author

Punjab Mail USA

Punjab Mail USA

Related Articles

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article