ਭਾਰਤ ਨੇ ਆਸਟ੍ਰੇਲੀਆ ਨੂੰ ਦੂਜੇ ਟੀ-20 ਮੈਚ ‘ਚ 6 ਵਿਕਟਾਂ ਨਾਲ ਹਰਾਇਆ

497
Share

ਸਿਡਨੀ, 6 ਦਸੰਬਰ (ਪੰਜਾਬ ਮੇਲ)- ਭਾਰਤ ਨੇ ਇਥੇ ਦੂਜੇ ਟੀ-20 ਕ੍ਰਿਕਟ ਮੈਚ ਵਿੱਚ ਮੇਜ਼ਬਾਨ  ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 2-0 ਨਾਲ ਅਜੇਤੂ ਲੀਡ ਹਾਸਲ ਕਰ ਲਈ। ਆਸਟਰੇਲੀਆ ਨੇ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਭਾਰਤ ਖ਼ਿਲਾਫ਼ ਪੰਜ ਵਿਕਟਾਂ ‘ਤੇ 194 ਦੌੜਾਂ ਬਣਾਈਆਂ। ਮੈਥਿਊ ਵੇਡ ਨੇ ਆਸਟਰੇਲੀਆ ਲਈ 58 ਦੌੜਾਂ ਮਾਰੀਆਂ ਅਤੇ ਸਟੀਵ ਸਮਿਥ ਨੇ 46 ਦੌੜਾਂ ਦਾ ਯੋਗਦਾਨ ਦਿੱਤਾ। ਟੀ. ਨਟਰਾਜਨ ਨੇ ਭਾਰਤ ਲਈ ਦੋ ਵਿਕਟ ਲਈਆਂ। ਸ਼ਾਰਦੁਲ ਠਾਕੁਰ ਅਤੇ ਯੁਜਵੇਂਦਰ ਚਾਹਲ ਨੂੰ ਇਕ-ਇਕ ਵਿਕਟ ਮਿਲੀ। ਇਸ ਦੇ ਜੁਆਬ ਵਿਚ ਭਾਰਤ ਨੇ 4 ਵਿਕਟਾਂ ਗੁਆ ਕੇ 195 ਦੌੜਾਂ ਬਣਾ ਕੇ ਮੈਚ ਜਿੱਤ ਲਿਆ, ਜਦਕਿ ਦੋ ਗੇਂਦਾਂ ਬਾਕੀ ਸਨ। ਸ਼ਿਖਰ ਧਵਨ ਨੇ 52 ਦੌੜਾਂ ਬਣਾਈਆਂ।


Share