PUNJABMAILUSA.COM

ਭਾਰਤ-ਨਿਊਜ਼ੀਲੈਂਡ ਵਿਚਾਲੇ ਫੈਸਲਾਕੁੰਨ ਮੁਕਾਬਲਾ ਅੱਜ

ਭਾਰਤ-ਨਿਊਜ਼ੀਲੈਂਡ ਵਿਚਾਲੇ ਫੈਸਲਾਕੁੰਨ ਮੁਕਾਬਲਾ ਅੱਜ

ਭਾਰਤ-ਨਿਊਜ਼ੀਲੈਂਡ ਵਿਚਾਲੇ ਫੈਸਲਾਕੁੰਨ ਮੁਕਾਬਲਾ ਅੱਜ
November 06
21:08 2017

ਤਿਰੂਅਨੰਤਪੁਰਮ, 6 ਨਵੰਬਰ (ਪੰਜਾਬ ਮੇਲ)- ਪਹਿਲੇ ਦੋ ਮੈਚਾਂ ‘ਚ ਵੱਡਾ ਸਕੋਰ ਖੜ੍ਹਾ ਕਰ ਕੇ ਇਕ-ਦੂਜੇ ਨੂੰ ਢਹਿ-ਢੇਰੀ ਕਰ ਚੁੱਕੇ ਭਾਰਤ ਤੇ ਨਿਊਜ਼ੀਲੈਂਡ ਮੰਗਲਵਾਰ ਨੂੰ ਜਦੋਂ ਇਥੇ ਤੀਜੇ ਤੇ ਫੈਸਲਾਕੁੰਨ ਟੀ-20 ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੇ ਤਾਂ ਉਨ੍ਹਾਂ ਵਿਚਾਲੇ ਇਸ ਫਾਰਮੈੱਟ ਦਾ ਮਹਾਰਥੀ ਬਣਨ ਦੀ ਜੰਗ ਛਿੜੇਗੀ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੀਮਤ ਓਵਰਾਂ ਦੀ ਸੀਰੀਜ਼ ‘ਚ ਮੁਕਾਬਲਾ ਜ਼ਬਰਦਸਤ ਚੱਲ ਰਿਹਾ ਹੈ। ਭਾਰਤ ਨੇ ਵਨ ਡੇ ਸੀਰੀਜ਼ 2-1 ਨਾਲ ਜਿੱਤੀ ਪਰ ਟੀ-20 ਸੀਰੀਜ਼ ‘ਚ 1-1 ਨਾਲ ਬਰਾਬਰੀ ‘ਤੇ ਪਹੁੰਚ ਚੁੱਕੀ ਹੈ ਤੇ ਕੇਰਲ ਦੇ ਤਿਰੂਅਨੰਤਪੁਰਮ ਸਥਿਤ ਗ੍ਰੀਨਫੀਲਡ ਕੌਮਾਂਤਰੀ ਸਟੇਡੀਅਮ ‘ਚ ਸੀਰੀਜ਼ ਦਾ ਫੈਸਲਾ ਹੋਵੇਗਾ। ਵਨ ਡੇ ‘ਚ ਭਾਰਤ ਨੇ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਅਗਲੇ ਦੋਵੇਂ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕੀਤਾ ਸੀ, ਜਦਕਿ ਟੀ-20 ‘ਚ ਭਾਰਤ ਨੇ ਪਹਿਲਾ ਤੇ ਨਿਊਜ਼ੀਲੈਂਡ ਨੇ ਦੂਜਾ ਮੈਚ ਜਿੱਤਿਆ। ਦੋਵਾਂ ਹੀ ਟੀਮਾਂ ਨੇ ਵੱਡਾ ਸਕੋਰ ਬਣਾ ਕੇ ਜਿੱਤ ਆਪਣੇ ਨਾਂ ਕੀਤੀ ਹੈ।
ਦਿੱਲੀ ‘ਚ ਪਹਿਲੇ ਮੁਕਾਬਲੇ ‘ਚ ਭਾਰਤ ਨੇ 3 ਵਿਕਟਾਂ ‘ਤੇ 202 ਦੌੜਾਂ ਬਣਾ ਕੇ ਵਿਸ਼ਵ ਦੀ ਨੰਬਰ ਇਕ ਟੀ-20 ਟੀਮ ਨਿਊਜ਼ੀਲੈਂਡ ਨੂੰ 8 ਵਿਕਟਾਂ ‘ਤੇ 149 ਦੌੜਾਂ ‘ਤੇ ਰੋਕ ਦਿੱਤਾ ਸੀ, ਜਦਕਿ ਰਾਜਕੋਟ ‘ਚ ਹੋਏ ਦੂਜੇ ਮੁਕਾਬਲੇ ‘ਚ ਨਿਊਜ਼ੀਲੈਂਡ ਨੇ 2 ਵਿਕਟਾਂ ‘ਤੇ 196 ਦੌੜਾਂ ਬਣਾਈਆਂ ਤੇ ਭਾਰਤੀ ਟੀਮ 7 ਵਿਕਟਾਂ ‘ਤੇ 156 ਦੌੜਾਂ ਹੀ ਬਣਾ ਸਕੀ। ਦਿੱਲੀ ਅਤੇ ਰਾਜਕੋਟ ਦੇ ਇਨ੍ਹਾਂ ਦੋਵੇਂ ਹੀ ਮੁਕਾਬਲਿਆਂ ‘ਚ ਜ਼ੋਰਦਾਰ ਪਾਰੀਆਂ ਖੇਡੀਆਂ ਸਨ। ਦਿੱਲੀ ‘ਚ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ 80-80 ਦੌੜਾਂ ਬਣਾਈਆਂ ਸਨ, ਜਦਕਿ ਰਾਜਕੋਟ ‘ਚ ਕੌਲਿਨ ਮੁਨਰੋ ਨੇ ਅਜੇਤੂ 109 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਫੈਸਲਾਕੁੰਨ ਮੈਚ ‘ਚ ਵੀ ਦੋਵਾਂ ਟੀਮਾਂ ਦੇ ਚੋਟੀ ਦੇ ਬੱਲੇਬਾਜ਼ਾਂ ‘ਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਦਾ ਦਾਰੋਮਦਾਰ ਰਹੇਗਾ। ਭਾਰਤ ਨੂੰ ਰਾਜਕੋਟ ‘ਚ ਸ਼ਿਖਰ ਤੇ ਰੋਹਿਤ ਦਾ ਇਕ ਹੀ ਓਵਰ ‘ਚ ਆਊਟ ਹੋਣਾ ਭਾਰੀ ਪਿਆ ਸੀ। ਇਨ੍ਹਾਂ ਦੋਵਾਂ ਓਪਨਰਾਂ ਨੂੰ ਤੈਅ ਕਰਨਾ ਪਵੇਗਾ ਕਿ ਉਹ ਫੈਸਲਾਕੁੰਨ ਮੈਚ ‘ਚ ਚੰਗੀਆਂ ਪਾਰੀਆਂ ਖੇਡਣ ਤੇ ਇਨ੍ਹਾਂ ‘ਚੋਂ ਇਕ ਬੱਲੇਬਾਜ਼ ਘੱਟ ਤੋਂ ਘੱਟ 20 ਓਵਰਾਂ ਤਕ ਟਿਕਿਆ ਰਹੇ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਆਪਣਾ ਜੇਤੂ ਕ੍ਰਮ ਜਾਰੀ ਰੱਖਣ ਲਈ ਫੈਸਲਾਕੁੰਨ ਭੂਮਿਕਾ ਨਿਭਾਉਣੀ ਪਵੇਗੀ। ਐਤਵਾਰ ਨੂੰ 29 ਸਾਲ ਦੇ ਹੋ ਗਏ ਵਿਰਾਟ ਨੂੰ ਸਿਰਫ ਖੁਦ ਨੂੰ ਨਹੀਂ, ਸਗੋਂ ਟੀਮ ਨੂੰ ਵੀ ਜਿੱਤ ਦਾ ਤੋਹਫਾ ਦੇਣਾ ਪਵੇਗਾ।
ਭਾਰਤ ਨੂੰ ਨਿਊਜ਼ੀਲੈਂਡ ਸਾਹਮਣੇ ਵੱਡੇ ਸਕੋਰ ਦੀ ਚੁਣੌਤੀ ਰੱਖਣੀ ਪਵੇਗੀ ਜਾਂ ਫਿਰ ਟੀਚੇ ਦਾ ਪਿੱਛਾ ਕਰਦੇ ਸਮੇਂ ਉਸ ਦੇ ਚੋਟੀ ਦੇ ਬੱਲੇਬਾਜ਼ਾਂ ਨੂੰ ਖਰਾਬ ਸ਼ਾਟਸ ਖੇਡਣ ਤੋਂ ਬਚਣਾ ਪਵੇਗਾ। ਟੀਮ ਇੰਡੀਆ ਨੂੰ ਕੌਲਿਨ ਮੁਨਰੋ ਦਾ ਵੀ ਤੋੜ ਲੱਭਣਾ ਪਵੇਗਾ, ਜਿਸ ਨੇ ਰਾਜਕੋਟ ‘ਚ 58 ਗੇਂਦਾਂ ‘ਚ 7 ਚੌਕੇ ਤੇ 7 ਹੀ ਛੱਕੇ ਲਾ ਕੇ ਭਾਰਤੀ ਗੇਂਦਬਾਜ਼ਾਂ ਦਾ ਧੂੰਆਂ ਕੱਢ ਦਿੱਤਾ ਸੀ। ਉਸ ਮੁਕਾਬਲੇ ‘ਚ ਭਾਰਤੀ ਗੇਂਦਬਾਜ਼ ਇਹ ਸਮਝ ਹੀ ਨਹੀਂ ਸਕੇ ਸਨ ਕਿ ਉਨ੍ਹਾਂ ਨੂੰ ਇਸ ਕੀਵੀ ਓਪਨਰ ਨੂੰ ਕਿੱਥੇ ਗੇਂਦਬਾਜ਼ੀ ਕਰਨੀ ਹੈ। ਭਾਰਤੀ ਟੀਮ ਮੈਨੇਜਮੈਂਟ ਨੂੰ 5 ਗੇਂਦਬਾਜ਼ ਖਿਡਾਉਣ ਦੀ ਆਪਣੀ ਰਣਨੀਤੀ ‘ਤੇ ਵੀ ਵਿਚਾਰ ਕਰਨਾ ਪਵੇਗਾ। ਡੈਬਿਊ ਮੈਚ ਖੇਡਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 4 ਓਵਰਾਂ ‘ਚ 53 ਦੌੜਾਂ ਦਿੱਤੀਆਂ ਸਨ ਤੇ ਉਹ ਇਕ ਹੀ ਵਿਕਟ ਲੈ ਸਕਿਆ ਸੀ। ਆਲਰਾਊਂਡਰ ਹਾਰਦਿਕ ਪੰਡਯਾ ਨੂੰ ਸਿਰਫ ਇਕ ਓਵਰ ਮਿਲਿਆ ਸੀ। ਭਾਰਤ ਨੂੰ ਇਕ ਬੱਲੇਬਾਜ਼ ਦੀ ਕਮੀ ਵੀ ਮਹਿਸੂਸ ਹੋਈ ਸੀ। ਟੀਮ ਮੈਨੇਜਮੈਂਟ ਨੂੰ ਪੰਡਯਾ ਦੀ ਸਥਿਤੀ ਨੂੰ ਵੀ ਸਮਝਣਾ ਪਵੇਗਾ ਕਿ ਕੀ ਉਸ ਨੂੰ ਵਾਰ-ਵਾਰ ਪਿੰਚ ਹਿੱਟਰ ਦੇ ਰੂਪ ‘ਚ ਭੇਜਿਆ ਜਾਵੇ, ਜਿਸ ‘ਚ ਉਹ ਪਿਛਲੇ ਕਈ ਮੈਚਾਂ ‘ਚ ਅਸਫਲ ਸਿੱਧ ਹੋਇਆ ਹੈ। ਕੀਵੀਆਂ ਵਿਰੁੱਧ ਪੰਡਯਾ 16, 30, 8, 0 ਤੇ 1 ਦਾ ਸਕੋਰ ਬਣਾ ਸਕਿਆ ਹੈ। ਇਸ ਚੰਗੇ ਆਲਰਾਊਂਡਰ ਨੂੰ ਬੱਲੇਬਾਜ਼ੀ ਕ੍ਰਮ ‘ਚ ਉਪਰ ਭੇਜਣ ਨਾਲ ਉਸ ‘ਤੇ ਵਾਧੂ ਦਬਾਅ ਆ ਰਿਹਾ ਹੈ, ਜਿਸ ਨਾਲ ਉਹ ਆਪਣੀ ਸੁਭਾਵਿਕ ਖੇਡ ਨਹੀਂ ਦਿਖਾ ਸਕਿਆ ਹੈ, ਇਸ ਨਾਲ ਪੰਡਯਾ ਦੀ ਗੇਂਦਬਾਜ਼ੀ ਵੀ ਪ੍ਰਭਾਵਿਤ ਹੋ ਰਹੀ ਹੈ। ਪਿਛਲੇ 5 ਮੈਚਾਂ ‘ਚ ਉਹ ਸਿਰਫ 3 ਵਿਕਟਾਂ ਹੀ ਹਾਸਲ ਕਰ ਸਕਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article
    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article
    ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

Read Full Article