PUNJABMAILUSA.COM

ਭਾਰਤ- ਦੱਖਣੀ ਅਫਰੀਕਾ ਪਹਿਲਾ ਟੈਸਟ ਮੈਚ ਅੱਜ ਤੋਂ

ਭਾਰਤ- ਦੱਖਣੀ ਅਫਰੀਕਾ ਪਹਿਲਾ ਟੈਸਟ ਮੈਚ ਅੱਜ ਤੋਂ

ਭਾਰਤ- ਦੱਖਣੀ ਅਫਰੀਕਾ ਪਹਿਲਾ ਟੈਸਟ ਮੈਚ ਅੱਜ ਤੋਂ
January 04
21:17 2018

ਕੇਪਟਾਊਨ, 4 ਜਨਵਰੀ (ਪੰਜਾਬ ਮੇਲ)- ਭਾਰਤੀ ਕਿ੍ਕਟ ਟੀਮ ਭਲਕੇ ਇੱਥੇ ਦੱਖਣੀ ਅਫਰੀਕਾ ਦੇ ਖਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਵਿੱਚ ਜਦੋਂ ਵਿਦੇਸ਼ੀ ਧਰਤੀ ਉੱਤੇ ਆਪਣੇ 12 ਵੇਂ ਟੈਸਟ ਮੈਚ ਦੀ ਸ਼ੁਰੂਆਤ ਕਰੇਗੀ ਤਾਂ ਉਸਦਾ ਟੀਚਾ ਵਿਦੇਸ਼ੀ ਧਰਤੀ ਉੱਤੇ ਮੈਚ ਹਾਰਨ ਦੀ ਧਾਰਨਾ ਨੂੰ ਤੋੜ ਕੇ ਆਪਣੀ ਮੁਹਿੰਮ ਜਿੱਤ ਨਾਲ ਸ਼ੁਰੂ ਕਰਨ ਦਾ ਹੋਵੇਗਾ।
ਦੱਖਣੀ ਅਫਰੀਕਾ ਦਾ ਦੌਰਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਸਦੀ ਟੀਮ ਦੇ ਲਈ ਕਾਫੀ ਅਹਿਮ ਹੈ। ਉਨ੍ਹਾਂ ਦੇ ਸਾਹਮਣੇ ਵਿਦੇਸ਼ੀ ਧਰਤੀ ਉੱਤੇ ਭਾਰਤ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੀ ਚੁਣੌਤੀ ਹੈ। ਦੱਖਣੀ ਅਫਰੀਕਾ ਵਿੱਚ ਭਾਰਤੀ ਟੀਮ ਦੀ ਸਫਲਤਾ ਇਸ ਦੇ ਤੇਜ਼ ਗੇਂਦਬਾਜ਼ਾਂ ਉੱਤੇ ਕਾਫੀ ਨਿਰਭਰ ਕਰੇਗੀ। ਭਾਰਤੀ ਟੀਮ ਆਲਮੀ ਦਰਜਾਬੰਦੀ ਵਿੱਚ ਨੰਬਰ ਇੱਕ ਦੇ ਸਥਾਨ ਉੱਤੇ ਬਰਕਰਾਰ ਹੈ। ਟੀਮ ਦੀ ਲੀਡ ਏਨੀ ਵੱਡੀ ਹੈ ਕਿ ਜੇ ਭਾਰਤੀ ਟੀਮ 0-3 ਨਾਲ ਹਾਰ ਵੀ ਜਾਂਦੀ ਹੈ ਤਾਂ ਵੀ ਭਾਰਤੀ ਟੀਮ ਆਲਮੀ ਦਰਜਾਬੰਦੀ ਵਿੱਚ ਨੰਬਰ ਇੱਕ ਬਣੀ ਰਹੇਗੀ। ਕੋਹਲੀ ਦੀ ਟੀਮ ਲਈ ਇਹ ਸਿਰਫ ਅੰਕਾਂ ਦੀ ਮਾਮਲਾ ਨਹੀ ਸਗੋਂ ਇਸ ਧਾਰਨਾ ਨੂੰ ਤੋੜਨਾ ਹੈ ਕਿ ਭਾਰਤ, ਦੱਖਣੀ ਅਫਰੀਕਾ ਵਿੱਚ ਜਿੱਤ ਨਹੀ ਸਕਦਾ।
ਮੇਜ਼ਬਾਨ ਦੱਖਣੀ ਅਫਰੀਕਾ ਨੂੰ ਆਪਣੇ ਤੇਜ਼ ਗੇਂਦਬਾਜ਼ਾਂ ਉੱਤੇ ਆਸਾਂ ਹਨ ਕਿ ਉਹ ਭਾਰਤ ਦੀ ਬੱਲੇਬਾਜ਼ੀ ਲਾਈਨ ਨੂੰ ਉਖਾੜ ਸੁੱਟਣਗੇ। ਦੂਜੇ ਪਾਸੇ ਭਾਰਤੀ ਟੀਮ ਲਗਾਤਾਰ 9 ਲੜੀਆਂ ਜਿੱਤ ਚੁੱਕੀ ਹੈ ਤੇ ਟੀਮ ਪੂਰੇ ਆਤਮ ਵਿਸ਼ਵਾਸ ਨਾਲ ਭਰੀ ਹੋਈ ਹੈ ਤੇ ਉਹ ਕਿਸੇ ਵੀ ਹਾਲਾਤ ਵਿੱਚ ਜਿੱਤ ਦਰਜ ਕਰਨ ਦੇ ਸਮਰੱਥ ਹੈ। ਟੀਮ ਨੇ ਛੇ ਲੜੀਆਂ ਭਾਰਤ ਵਿੱਚ ਜਿੱਤੀਆਂ ਹਨ ਤੇ ਦੋ ਸ੍ਰੀਲੰਕਾ ਵਿੱਚ ਅਤੇ ਇੱਕ ਵੈਸਟ ਇੰਡੀਜ਼ ਵਿੱਚ ਜਿੱਤੀ ਹੈ। ਭਾਰਤ ਪਿਛਲੀ ਲੜੀ 2014-15 ਵਿੱਚ ਆਸਟਰੇਲੀਆ ਵਿੱਚ ਹਾਰਿਆ ਸੀ। ਭਾਰਤ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ 0-2 ਨਾਲ ਹਾਰਨਾ ਪਿਆ ਸੀ। ਦੱਖਣੀ ਅਫਰੀਕਾ ਵਿੱਚ ਭਾਰਤ ਦਾ ਰਿਕਾਰਡ ਕਾਫੀ ਖ਼ਰਾਬ ਰਿਹਾ ਹੈ, ਇੱਥੇ ਟੀਮ ਨੇ ਛੇ ਵਿੱਚੋਂ ਪੰਜ ਲੜੀਆਂ ਹਾਰੀਆਂ ਹਨ ਤੇ ਇੱਕ ਡਰਾਅ ਰਹੀ ਹੈ।
ਜਿੱਥੋਂ ਤੱਕ ਮੈਚ ਦੇ ਸਥਾਨ ਦਾ ਸਵਾਲ ਹੈ ਭਾਰਤੀ ਟੀਮ ਨਿਊਲੈਂਡਜ਼ ਵਿੱਚ ਕਦੇ ਵੀ ਨਹੀ ਜਿੱਤੀ।
ਦੂਜੇ ਪਾਸੇ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਦਾ ਆਪਣੀ ਧਰਤੀ ਉੱਤੇ ਸਿਰਫ ਤੀਜਾ ਟੈਸਟ ਹੋਵੇਗਾ। ਇਸ ਵਾਰ ਭਾਰਤ ਦਾ ਤੇਜ਼ ਗੇਂਦਬਾਜ਼ੀ ਹਮਲਾ ਮਜ਼ਬੂਤ ਹੈ ਜੋ ਕਿਸੇ ਵੀ ਬੱਲੇਬਾਜ਼ੀ ਲਾਈਨ ਦੇ ਛੱਕੇ ਛੁਡਾਉਣ ਦੇ ਸਮਰੱਥ ਹੈ। ਇੱਥੇ ਸੋਕੇ ਦੇ ਬਾਵਜੂਦ ਨਿਊਜ਼ੀਲੈਂਡ ਦਾ ਘਾਹ ਵਾਲਾ ਵਿਕਟ ਹਰ ਇੱਕ ਦਾ ਧਿਆਨ ਖਿੱਚਦਾ ਹੈ। ਪਹਿਲੇ ਟੈਸਟ ਦੀ ਵਿਕਟ ਨੂੰ ਦੇਖਦਿਆਂ ਭਾਰਤ ਘੱਟੋ ਘੱਟ ਤਿੰਨ ਤੇਜ਼ ਗੇਂਦਬਾਜ਼ਾਂ ਈਸ਼ਾਂਤ ਸ਼ਰਮਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ ਨਾਲ ਮੈਦਾਨ ਵਿੱਚ ਉੱਤਰ ਸਕਦਾ ਹੈ। ਇੱਕੋ ਇੱਕ ਸਪਿੰਨਰ ਦੇ ਲਈ ਆਰ ਅਸ਼ਵਿਨ ਦਾ ਦਾਅਵਾ ਮਜ਼ਬੂਤ ਹੈ। ਭਾਰਤ ਲੈਅ ਵਿੱਚ ਚੱਲ ਰਹੇ ਰੋਹਿਤ ਸ਼ਰਮਾ ਦੇ ਨਾਲ ਵਾਧੂ ਬੱਲੇਬਾਜ਼ ਵਜੋਂ ਉੱਤਰ ਸਕਦਾ ਹੈ। ਹਾਰਦਿਕ ਪੰਡਯ ਹਰਫਨਮੌਲਾ ਵਜੋਂ ਟੀਮ ਵਿੱਚ ਆ ਸਕਦਾ ਹੈ। ਅਜਿੰਕਿਆ ਰਹਾਣੇ ਭਾਵੇਂ ਲੈਅ ਵਿੱਚ ਨਹੀ ਹੈ ਪਰ ਫਿਰ ਵੀ ਉਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਭਾਰਤ ਦੀ ਤਰ੍ਹਾਂ ਦੱਖਣੀ ਅਫਰੀਕੀ ਟੀਮ ਵਿੱਚ ਵੀ ਸਭ ਕੁੱਝ ਸਪੱਸ਼ਟ ਨਹੀ ਹੈ। ਡੈਲ ਸਟੈਨ ਨੂੰ ਫਿੱਟ ਐਲਾਨਿਆ ਗਿਆ ਹੈ ਪਰ ਉਸਦਾ ਖੇਡਣਾ ਤੈਅ ਨਹੀ ਹੈ। ਮੇਜ਼ਬਾਨ ਟੀਮ ਤਿੰਨ ਤੇਜ਼ ਗੇਂਦਬਾਜ਼ਾਂ ਅਤੇ ਇੱਕ ਸਪਿੰਨਰ ਵਜੋਂ ਉੱਤਰ ਸਕਦੀ ਹੈ ਤੇ ਅਜਿਹੀ ਸਥਿਤੀ ਵਿੱਚ ਕੇਸ਼ਵ ਮਹਾਰਾਜ ਨੂੰ ਮੌਕਾ ਮਿਲ ਸਕਦਾ ਹੈ। ਕਾਗਿਸੋ ਰਵਾਦਾ, ਵਰਨਰ ਫਿਲੈਂਡਰ ਅਤੇ ਮੋਰਨੇ ਮੋਰਕਲ ਤੇਜ਼ ਗੇਂਦਬਾਜ਼ੀ ਹਮਲੇ ਵਿੱਚ ਸ਼ਾਮਲ ਹੋ ਸਕਦੇ ਹਨ। ਵਿਕਟ ਕੀਪਰ ਕਵਿੰਟਨ ਡੀ ਕਾਕ ਵੀ ਤਿਆਰ ਹੈ। ਇੱਕੋ ਇੱਕ ਚਿੰਤਾ ਏਬੀ ਡਿਵੀਲੀਅਰਜ਼ ਦੀ ਫਿਟਨੈੱਸ ਹੈ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੋ ਵਜੇ ਸ਼ੁਰੂ ਹੋਵੇਗਾ।
ਟੀਮਾਂ ਇਸ ਪ੍ਰਕਾਰ ਹਨ:-
ਭਾਰਤ: ਕਪਤਾਨ ਵਿਰਾਟ ਕੋਹਲੀ, ਸ਼ਿਖਰ ਧਵਨ, ਮੁਰਲੀ ਵਿਜੈ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਰਿੱਧੀਮਾਨ ਸਾਹਾ ਹਾਰਦਿਕ ਪੰਡਯ, ਆਰ ਅਸ਼ਵਿਨ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਈਸ਼ਾਂਤ ਸ਼ਰਮਾ, ੳੇਮੇਸ਼ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾ, ਪਾਰਥਿਵ ਪਟੇਲ ’ਚੋਂ।
ਦੱਖਣੀ ਅਫਰੀਕਾ: ਕਪਤਾਨ ਫਾਫ ਡੂ ਪਲੇਸਿਸ, ਡੀਨ ਐਲਗਰ, ਐਡਨ ਮਾਰਕਰਾਮ, ਹਾਸ਼ਿਮ ਅਮਲਾ, ਤੇਂਵਾ ਬਾਵੂਮਾ, ਟਿਊਨੈੱਸ ਡੇ ਬਰਾਇਨ, ਕਵਿੰਟਨ ਡੀ ਕਾਕ, ਕੇਸ਼ਵ ਮਹਾਰਾਜ, ਮੋਰਨੇ ਮੋਰਕਲ, ਡੈੱਲ ਸਟੇਨ, ਕ੍ਰਿਸ ਮੌਰਿਸ, ਵਰਨਰ ਫਿਲੈਂਡਰ, ਕਾਗਿਸੋ ਰਵਾਦਾ, ਐਂਡਿਲੇ ਫੇਹਲੁਕਵਾਓ।
ਭਾਰਤੀ ਟੀਮ ਨੇ ਨਾ ਕੀਤਾ ਅਭਿਆਸ ਤੇ ਕੋਹਲੀ ਨੇ ਨਾ ਕੀਤੀ ਪ੍ਰੈਸ ਕਾਨਫਰੰਸ
ਕੇਪਟਾਊਨ: ਭਾਰਤੀ ਕ੍ਰਿਕਟ ਟੀਮ ਨੇ ਭਲਕੇ ਦੇ ਮੈਚ ਤੋਂ ਪਹਿਲਾਂ ਅੱਜ ਅਭਿਆਸ ਨਹੀ ਕੀਤਾ। ਕਪਤਾਨ ਵਿਰਾਟ ਕੋਹਲੀ ਨੇ ਵੀ ਭਲਕੇ ਦਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਜਾਂਦੀ ਪ੍ਰੈਸ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ। ਉਸਦੀ ਗੈਰਹਾਜ਼ਰੀ ਵਿੱਚ ਟੀਮ ਦੇ ਸਹਾਇਕ ਕੋਚ ਸੰਜੇ ਬਾਗੜ ਇੱਕ ਘੰਟੇ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਨ ਆਏ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਫੈਸਲੇ ਨੇ ਪੱਤਰਾਕਾਰਾਂ ਨੂੰ ਨਾਰਾਜ਼ ਕਰ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

Read Full Article
    ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

Read Full Article
    ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

Read Full Article
    13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

Read Full Article
    ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

Read Full Article
    ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

Read Full Article
    ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

Read Full Article
    ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

Read Full Article
    ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

Read Full Article
    2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

Read Full Article
    ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

Read Full Article
    ਕੈਲੀਫੋਰਨੀਆ ‘ਚ ਮਿੱਟੀ ਧਸਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋਈ

ਕੈਲੀਫੋਰਨੀਆ ‘ਚ ਮਿੱਟੀ ਧਸਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋਈ

Read Full Article
    ਪੰਜਾਬੀ ਵੱਲੋਂ ਬਰੈਂਪਟਨ ‘ਚ ਪਤਨੀ ਤੇ ਸੱਸ ਦਾ ਕਤਲ

ਪੰਜਾਬੀ ਵੱਲੋਂ ਬਰੈਂਪਟਨ ‘ਚ ਪਤਨੀ ਤੇ ਸੱਸ ਦਾ ਕਤਲ

Read Full Article