PUNJABMAILUSA.COM

ਭਾਰਤ ਦੀ 214 ਦੌਡ਼ਾਂ ਨਾਲ ਕਰਾਰੀ ਹਾਰ

ਭਾਰਤ ਦੀ 214 ਦੌਡ਼ਾਂ ਨਾਲ ਕਰਾਰੀ ਹਾਰ

ਭਾਰਤ ਦੀ 214 ਦੌਡ਼ਾਂ ਨਾਲ ਕਰਾਰੀ ਹਾਰ
October 25
20:59 2015

sa
ਮੁੰਬੲੀ, 25 ਅਕਤੂਬਰ (ਪੰਜਾਬ ਮੇਲ)- ਕਪਤਾਨ ਏਬੀ ਡਿਵੀਲੀਅਰਜ਼, ਕਵਿੰਟਨ ਡਿਕਾਕ ਅਤੇ ਫਾਫ ਡੁਪਲੇਸਿਸ ਦੇ ਸੈਂਕਡ਼ਿਆਂ ਦੀ ਬਦੌਲਤ ਚਾਰ ਵਿਕਟਾਂ ਦੇ ਨਕੁਸਾਨ ’ਤੇ 438 ਦੌਡ਼ਾਂ ਰਿਕਾਰਡ ਸਕੋਰ ਬਣਾੳੁਣ ਵਾਲੀ ਦੱਖਣੀ ਅਫਰੀਕਾ ਦੀ ਟੀਮ ਨੇ ਅੱਜ ਇੱਥੇ ਪੰਜਵੇਂ ਅਤੇ ਆਖਰੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 214 ਦੌਡ਼ਾਂ ਨਾਲ ਕਰਾਰੀ ਹਾਰ ਦਿੱਤੀ ਅਤੇ ਪੰਜ ਮੈਚਾਂ ਦੀ ਸੀਰੀਜ਼ ’ਤੇ 3-2 ਨਾਲ ਕਬਜ਼ਾ ਕਰ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਅਫਰੀਕਾ ਨੇ ਭਾਰਤੀ ਧਰਤੀ ’ਤੇ ਕੋੲੀ ਸੀਰੀਜ਼ ਜਿੱਤੀ ਹੈ।
ਮਹਿਮਾਨ ਟੀਮ ਵੱਲੋਂ ਦਿੱਤੇ ਪਹਾਡ਼ ਜਿਹੇ ਟੀਚੇ ਦਾ ਪਿੱਛਾ ਕਰਨ ੳੁਤਰੀ ਭਾਰਤੀ ਟੀਮ ਦਬਾਅ ਵਿੱਚ ਆ ਗੲੀ ਅਤੇ ਸਿਰਫ਼ 35.5 ਓਵਰਾਂ ਵਿੱਚ 224 ਦੌਡ਼ਾਂ ਬਣਾ ਕੇ ਹੀ ਢੇਰ ਹੋ ਗੲੀ। ਭਾਰਤ ਵੱਲੋਂ ਅਜਿੰਕਿਆ ਰਹਾਣੇ ਨੇ ਸਭ ਤੋਂ ਵੱਧ 58 ਗੇਂਦਾਂ ਵਿੱਚ 87 ਦੌਡ਼ਾਂ ਬਣਾੲੀਆਂ। ੳੁਸ ਤੋਂ ਬਿਨਾਂ ਸ਼ਿਖਰ ਧਵਨ ਨੇ (60) ਵੀ ਅਰਧ ਸੈਂਕਡ਼ਾ ਜਡ਼ਿਆ। ਭਾਰਤ ਨੇ ਆਖਰੀ ਅੱਠ ਵਿਕਟਾਂ 13.2 ਓਵਰ ਅਤੇ 68 ਦੌਡ਼ਾਂ ਅੰਦਰ ਹੀ ਗਵਾ ਦਿੱਤੀਆਂ। ਦੱਖਣੀ ਅਫਰੀਕਾ ਵੱਲੋਂ ਰਬਾਦਾ ਨੇ 42 ਦੌਡ਼ਾਂ ਦੇ ਕੇ ਚਾਰ, ਡੇਲ ਸਟੇਨ ਨੇ 38 ਦੌਡ਼ਾਂ ਦੇ ਕੇ ਤਿੰਨ ਅਤੇ ਇਮਰਾਨ ਤਾਹਿਰ ਨੇ 50 ਦੌਡ਼ਾਂ ਦੇ ਦੋ ਵਿਕਟਾਂ ਹਾਸਲ ਕੀਤੀਆਂ
ਇਸ ਤੋਂ ਪਹਿਲੀ ਪਾਰੀ ਦੌਰਾਨ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਆੲੀ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਡਿਕਾਕ ਨੇ 87 ਗੇਂਦਾਂ ਵਿੱਚ 109, ਡੁਪਲੇਸਿਸ ਨੇ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ 115 ਗੇਂਦਾਂ ਵਿੱਚ 133 ਅਤੇ ਡਿਵੀਲੀਅਰਜ਼ ਨੇ ਸਿਰਫ਼ 61 ਗੇਂਦਾਂ ਵਿੱਚ 119 ਦੌਡ਼ਾਂ ਬਣਾੲੀਆਂ।
ਮੁੰਬੲੀ ਦੇ ਵਾਣਖੇਡ਼ੇ ਸਟੇਡੀਅਮ ਦੀ ਪਿੱਚ ’ਤੇ ਬੱਲੇਬਾਜ਼ੀ ਕਰਨ ੳੁਤਰੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਭਾਰਤੀ ਗੇਂਦਬਾਜ਼ਾਂ ਦੇ ਬਖੀਏ ੳੁਧੇਡ਼ਣ ਵਿੱਚ ਕੋੲੀ ਕਸਰ ਨਾ ਛੱਡੀ। ਭਾਰਤ ਖ਼ਿਲਾਫ਼ ਦੱਖਣੀ ਅਫਰੀਕਾ ਦਾ ਇਹ 400 ਤੋਂ ਵਧ ਦਾ ਸਕੋਰ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿੱਚ 17ਵੀਂ ਵਾਰ ਅਤੇ ਦੱਖਣੀ ਅਫਰੀਕਾ ਵੱਲੋਂ ਤੀਜੀ ਵਾਰੀ ਬਣਾਇਆ ਗਿਆ ਹੈ। ਡਿਕਾਕ ਨੇ ਆਪਣੀ ਪਾਰੀ ਵਿੱਚ 11 ਚੌਕੇ ਅਤੇ ਇੱਕ ਛੱਕਾ ਜਡ਼੍ਹਿਆ ਜਦਕਿ ਡੁਪਲੇਸਿਸ ਨੇ ਹੌਲੀ ਸ਼ੁਰੂਆਤ ਕਰਨ ਮਗਰੋਂ ਛੱਕਿਆਂ ਦੀ ਝਡ਼ੀ ਲਗਾ ਦਿੱਤੀ। ਡੁਪਲੇਸਿਸ ਪੈਰ ਵਿੱਚ ਮੋਚ ਆੳੁਣ ਕਾਰਨ ਜਦੋਂ ਪੈਵੇਲੀਅਨ ਗਏ ਤਾਂ ੳੁਸ ਦੇ ਨਾਂ ਛੇ ਛੱਕੇ ਅਤੇ ਨੌਂ ਚੌਕੇ ਦਰਜ ਸਨ। ਡਿਵੀਲੀਅਰਜ਼ ਨੇ ਸਭ ਤੋਂ ਅੱਗੇ ਜਾਂਦਿਆਂ 11 ਛੱਕੇ ਤੇ ਤਿੰਨ ਚੌਕੇ ਜਡ਼੍ਹ ਕੇ ਭਾਰਤੀ ਗੇਂਦਬਾਜ਼ਾਂ ਦਾ ਬੁਰਾ ਹਾਲ ਕਰ ਦਿੱਤਾ। ਡਿਕਾਕ ਤੇ ਡੁਪਲੇਸਿਸ ਨੇ ਦੂਜੀ ਵਿਕਟ ਲੲੀ 154 ਦੌਡ਼ਾਂ ਦੀ ਸਾਂਝੀਦਾਰੀ ਕੀਤੀ ਤੇ ਇਸ ਮਗਰੋਂ ਡੁਪਲੇਸਿਸ ਨੇ ਡਿਵੀਲੀਅਰਜ਼ ਨਾਲ ਮਿਲ ਕੇ 164 ਦੌਡ਼ਾਂ ਜੋਡ਼ੀਆਂ।
ਭਾਰਤ ਦੇ ਸਾਰੇ ਗੇਂਦਬਾਜ਼ਾਂ ਨੇ ਦਿਲ ਖੋਲ ਕੇ ਦੌਡ਼ਾਂ ਲੁਟਾੲੀਆਂ। ਆਫ ਸਪਿੰਨਰ ਹਰਭਜਨ ਸਿੰਘ ਨੇ 10 ਓਵਰਾਂ ਵਿੱਚ 70 ਦੌਡ਼ਾਂ ਦੇ ਕੇ ਇੱਕ ਵਿਕਟ ਜਦਕਿ ਭੁਵਨੇਸ਼ਵਰ ਕੁਮਾਰ ਨੇ ਦਸ ਓਵਰਾਂ ਵਿੱਚ 106 ਦੌਡ਼ਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਭਾਰਤੀ ਖਿਡਾਰੀਆਂ ਦੀ ਫੀਲਡਿੰਗ ਵੀ ਬਹੁਤ ਖਰਾਬ ਰਹੀ ਤੇ ੳੁਨ੍ਹਾਂ ਕੲੀ ਕੈਚ ਵੀ ਛੱਡੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ