PUNJABMAILUSA.COM

ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਸਿਖਰ ‘ਤੇ ਪੁੱਜਾ ਚੋਣ ਪ੍ਰਚਾਰ

 Breaking News

ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਸਿਖਰ ‘ਤੇ ਪੁੱਜਾ ਚੋਣ ਪ੍ਰਚਾਰ

ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਸਿਖਰ ‘ਤੇ ਪੁੱਜਾ ਚੋਣ ਪ੍ਰਚਾਰ
May 15
10:25 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਦੀ ਲੋਕ ਸਭਾ ਦੀਆਂ ਚੋਣਾਂ ਲਈ ਅੰਤਿਮ ਗੇੜ ‘ਚ 19 ਮਈ ਨੂੰ ਵੋਟਾਂ ਪੈਣੀਆਂ ਹਨ। ਇਨ੍ਹਾਂ ਚੋਣਾਂ ਲਈ ਚੋਣ ਪ੍ਰਚਾਰ ਮੁਹਿੰਮ ਸਿਖਰ ‘ਤੇ ਪੁੱਜ ਚੁੱਕੀ ਹੈ। 19 ਮਈ ਨੂੰ ਪੰਜਾਬ, ਹਿਮਾਚਲ ਤੋਂ ਇਲਾਵਾ ਕੁੱਝ ਹੋਰ ਸੂਬਿਆਂ ਦੀਆਂ ਲੋਕ ਸਭਾ ਸੀਟਾਂ ‘ਤੇ ਵੀ ਵੋਟਾਂ ਪੈਣੀਆਂ ਹਨ। ਕਰੀਬ 450 ਤੋਂ ਉਪਰ ਹਲਕਿਆਂ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਕਰਕੇ ਦੇਸ਼ ਦੇ ਵੱਡੇ ਹਿੱਸੇ ਤੋਂ ਚੋਣ ਮੁਹਿੰਮ ਤੋਂ ਵਿਹਲੇ ਹੋਏ ਸਾਰੀਆਂ ਹੀ ਰਾਜਸੀ ਪਾਰਟੀਆਂ ਦੇ ਵੱਡੇ ਆਗੂਆਂ ਨੇ ਪੰਜਾਬ ਅਤੇ ਹਿਮਾਚਲ ਵਿਚ ਗੇੜੇ ਕੱਢਣੇ ਸ਼ੁਰੂ ਕੀਤੇ ਹੋਏ ਹਨ। ਵੱਡੇ ਆਗੂਆਂ ਦੀਆਂ ਫੇਰੀਆਂ ਦਾ ਘੜਮੱਸ ਪੈਣ ਕਾਰਨ ਹੁਣ ਇਥੋਂ ਦੇ ਲੋਕਾਂ ਦੇ ਮੁੱਦੇ ਤਾਂ ਲਗਭਗ ਪਾਸੇ ਰਹਿ ਗਏ ਹਨ। ਤੇਜ਼ ਹੋਈ ਇਸ ਚੋਣ ਪ੍ਰਚਾਰ ਮੁਹਿੰਮ ਵਿਚ ਹੁਣ ਵੱਡੇ ਆਗੂਆਂ ਵੱਲੋਂ ਇਕ ਦੂਜੇ ਖਿਲਾਫ ਇਲਜ਼ਾਮ ਤਰਾਸ਼ੀ, ਦੋਸ਼ ਅਤੇ ਨਿੱਜੀ ਹਮਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਲੋਕ ਮੁੱਦਿਆਂ ਦੀ ਥਾਂ ਭਾਵੁਕ ਮਸਲਿਆਂ ਉਪਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੀਆਂ ਚੋਣ ਰੈਲੀਆਂ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਉਪਰ ਹੀ ਇਕ ਦੂਜੇ ਖਿਲਾਫ ਬਿਆਨਬਾਜ਼ੀ ਨੂੰ ਤਰਜੀਹ ਦੇ ਰਹੇ ਹਨ। ਮੋਦੀ ਸਰਕਾਰ ਦੇ 5 ਸਾਲ ਪਹਿਲਾਂ ਨੋਟਬੰਦੀ ਅਤੇ ਫਿਰ ਜੀ.ਐੱਸ.ਟੀ. ਟੈਕਸ ਪ੍ਰਣਾਲੀ ਲਾਗੂ ਕਰਨ ਨਾਲ ਦੇਸ਼ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਢਾਈ-ਤਿੰਨ ਸਾਲ ਬੀਤ ਜਾਣ ਬਾਅਦ ਵੀ ਦੇਸ਼ ਦਾ ਵਪਾਰ ਅਤੇ ਸਨਅੱਤ ਮੁੜ ਆਪਣੇ ਪੈਰਾਂ ਸਿਰ ਖੜ੍ਹਾ ਦਿਖਾਈ ਨਹੀਂ ਦਿੰਦਾ। ਬੀਤੇ ਦੋ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਚੱਲ ਰਹੀ ਹੈ। ਕੈਪਟਨ ਸਰਕਾਰ ਨੇ ਵੀ ਨਾ ਤਾਂ ਲੋਕਾਂ ਨਾਲ ਕੀਤੇ ਵੱਡੇ ਵਾਅਦੇ ਪੂਰੇ ਕੀਤੇ ਹਨ, ਅਤੇ ਨਾ ਹੀ ਪੰਜਾਬ ਨੂੰ ਸੰਕਟ ਵਿਚੋਂ ਕੱਢ ਕੇ ਵਿਕਾਸ ਦੇ ਰਾਹ ਤੋਰਨ ਦਾ ਕੋਈ ਪ੍ਰੋਗਰਾਮ ਉਲੀਕਿਆ ਹੈ। ਕੈਪਟਨ ਸਰਕਾਰ ਦੋ ਸਾਲ ਤੋਂ ਲਗਾਤਾਰ ਆਰਥਿਕ ਤੰਗੀ ਦਾ ਹੀ ਰੋਣਾ ਰੌਂਦੀ ਆ ਰਹੀ ਹੈ। ਪੰਜਾਬ ਅੰਦਰ ਵਾਅਦਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੀਤਾ ਸੀ, ਪਰ ਤਾਜ਼ਾ ਰਿਪੋਰਟਾਂ ਮੁਤਾਬਕ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ, ਸਗੋਂ ਕੁੱਝ ਕੁ ਕਿਸਾਨਾਂ ਦੇ ਸਿਰਫ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ ਕਰਨ ਤੱਕ ਹੀ ਇਹ ਯੋਜਨਾ ਸਿਮਟ ਕੇ ਰਹਿ ਗਈ ਹੈ। ਹਾਲਤ ਇਹ ਹੈ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਅਜੇ ਵੀ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਦੀਆਂ 13 ਸੀਟਾਂ ਲਈ ਹੋ ਰਹੀ ਚੋਣ ਵਿਚ ਭਾਵੇਂ ਮੁੱਖ ਤੌਰ ‘ਤੇ ਮੁਕਾਬਲਾ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਉਮੀਦਵਾਰਾਂ ਵਿਚ ਹੀ ਮੰਨਿਆ ਜਾ ਰਿਹਾ ਹੈ। ਪਰ ਪਟਿਆਲਾ, ਸੰਗਰੂਰ ਅਤੇ ਖਡੂਰ ਸਾਹਿਬ ਹਲਕਿਆਂ ਵਿਚ ਮੁਕਾਬਲੇ ਤਿਕੌਣੇ ਹੋਣ ਦੇ ਆਸਾਰ ਬਣੇ ਹੋਏ ਹਨ। ਪਟਿਆਲਾ ਹਲਕੇ ਵਿਚ ‘ਆਪ’ ਤੋਂ ਵੱਖ ਹੋ ਕੇ ਚੋਣ ਲੜ ਰਹੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਫਸਵੇਂ ਮੁਕਾਬਲੇ ਵਿਚ ਡੱਟ ਕੇ ਖੜ੍ਹੇ ਹੋਏ ਹਨ। ਇਸੇ ਤਰ੍ਹਾਂ ‘ਆਪ’ ਦਾ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਸੰਗਰੂਰ ਹਲਕੇ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਖਡੂਰ ਸਾਹਿਬ ਹਲਕੇ ਵਿਚ ਚੋਣ ਦ੍ਰਿਸ਼ ਬੜਾ ਦਿਲਚਸਪ ਹੈ। ਉਥੇ ਪੰਜਾਬ ਏਕਤਾ ਪਾਰਟੀ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਵਾਜ਼ ਉਠਾਉਂਦਿਆਂ ਜਾਨ ਕੁਰਬਾਨ ਕਰ ਗਏ ਸ. ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਵਿਚ ਹਨ। ਉਨ੍ਹਾਂ ਨੂੰ ਅਨੇਕ ਪੰਥਕ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਹਮਾਇਤ ਮਿਲ ਰਹੀ ਹੈ। ਪੰਜਾਬ ਅੰਦਰ ਇਹ ਇਕ ਹਲਕਾ ਹੈ, ਜਿੱਥੇ ਖਾੜਕੂਵਾਦ ਦੇ ਜ਼ਮਾਨੇ ਵਿਚ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੀ ਵੀ ਚਰਚਾ ਹੁੰਦੀ ਹੈ ਅਤੇ ਮਨੁੱਖੀ ਅਧਿਕਾਰਾਂ ਦੇ ਕੀਤੇ ਘਾਣ ਨੂੰ ਵੱਡੇ ਪੱਧਰ ‘ਤੇ ਪੜਚੋਲਿਆ ਜਾ ਰਿਹਾ ਹੈ। ਬੀਬੀ ਖਾਲੜਾ ਦੀ ਚੋਣ ਮੁਹਿੰਮ ਦਾ ਹੀ ਨਤੀਜਾ ਹੈ ਕਿ ਕਾਂਗਰਸ ਅਤੇ ਅਕਾਲੀ ਉਮੀਦਵਾਰਾਂ ਨੂੰ ਵੀ ਇਸ ਮੁੱਦੇ ਉਪਰ ਆਪਣਾ ਮੂੰਹ ਖੋਲ੍ਹਣਾ ਪੈ ਰਿਹਾ ਹੈ।
ਗੁਰਦਾਸਪੁਰ ਹਲਕੇ ਵਿਚ ਬਾਲੀਵੁੱਡ ਐਕਟਰ ਸੰਨੀ ਦਿਓਲ ਦੇ ਉਮੀਦਵਾਰ ਬਣਨ ਨਾਲ ਹਾਲਾਤ ਇਕਦਮ ਬਦਲ ਗਏ ਹਨ। ਗੁਰਦਾਸਪੁਰ ਵਿਚ ਜਿੱਥੇ ਪਹਿਲਾਂ ਭਾਜਪਾ ਨੂੰ ਉਮੀਦਵਾਰ ਲੱਭਣਾ ਮੁਸ਼ਕਿਲ ਹੋ ਰਿਹਾ ਸੀ, ਉਥੇ ਉਸ ਵੱਲੋਂ ਐਲਾਨੇ ਸੈਲੀਬ੍ਰਿਟੀ ਸੰਨੀ ਦਿਓਲ ਨੂੰ ਮੈਦਾਨ ਵਿਚ ਉਤਾਰੇ ਜਾਣ ਨਾਲ ਹਾਲਾਤ ਇਕਦਮ ਬਦਲ ਗਏ ਹਨ। ਉਨ੍ਹਾਂ ਵੱਲੋਂ ਕੀਤੇ ਗਏ ਰੋਡ ਸ਼ੋਅ ਵਿਚ ਨਾਮਵਰ ਫਿਲਮ ਐਕਟਰ ਅਤੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਦੀ ਹਾਜ਼ਰੀ ਨੇ ਤਾਂ ਸਭ ਭੁਲੇਖੇ ਹੀ ਦੂਰ ਕਰ ਦਿੱਤੇ। ਇਸ ਹਲਕੇ ਵਿਚ ਕਾਂਗਰਸ ਉਮੀਦਵਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕੇ ਵਿਚ ਜਾ ਕੇ ਸ਼੍ਰੀ ਸੁਨੀਲ ਜਾਖੜ ਨੂੰ ਅਗਲੇ ਮੁੱਖ ਮੰਤਰੀ ਵਜੋਂ ਪ੍ਰਚਾਰਨਾ ਇਸੇ ਗੱਲ ਦਾ ਹੀ ਸੰਕੇਤ ਹੈ ਕਿ ਕਾਂਗਰਸ ਹਿੰਦੂ ਵੋਟਰਾਂ ਨੂੰ ਆਪਣੇ ਹੱਕ ਵਿਚ ਕਤਾਰਬੰਦ ਕਰਨਾ ਚਾਹੁੰਦੀ ਹੈ।
ਬਠਿੰਡਾ ਅਤੇ ਫਿਰੋਜ਼ਪੁਰ ਹਲਕਿਆਂ ਤੋਂ ਅਕਾਲੀ ਦਲ ਦੇ ਬਾਦਲ ਪਰਿਵਾਰ ਦੇ ਆਗੂ ਚੋਣ ਲੜ ਰਹੇ ਹਨ। ਫਿਰੋਜ਼ਪੁਰ ‘ਚ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖੁਦ ਉਮੀਦਵਾਰ ਹਨ। ਇਸ ਹਲਕੇ ਵਿਚ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨਾਲ ਹੈ। ਇਸ ਖੇਤਰ ਵਿਚ ਵੱਡੇ ਕੱਦ ਵਾਲੇ ਸੁਖਬੀਰ ਸਿੰਘ ਬਾਦਲ ਖਿਲਾਫ ਅਜੇ ਤੱਕ ਕਾਂਗਰਸ ਦਾ ਕੋਈ ਵੱਡਾ ਨੇਤਾ ਨਹੀਂ ਬਹੁੜਿਆ। ਇਸ ਤੋਂ ਲੱਗਦਾ ਹੈ ਕਿ ਜਿਵੇਂ ਕਾਂਗਰਸ ਨੇ ਇਸ ਸੀਟ ਤੋਂ ਆਪਣੀ ਹਾਰ ਪ੍ਰਵਾਨ ਕਰ ਹੀ ਲਈ ਹੈ। ਕਾਂਗਰਸ ਨੇ ਇਸ ਵੇਲੇ ਸਾਰਾ ਜ਼ੋਰ ਬਠਿੰਡਾ ਸੀਟ ਉਪਰ ਲਾਇਆ ਹੋਇਆ ਹੈ। ਪ੍ਰਿਯੰਕਾ ਗਾਂਧੀ ਸਮੇਤ ਬਹੁਤ ਸਾਰੇ ਆਗੂ ਇਸ ਹਲਕੇ ਵਿਚ ਆ ਰਹੇ ਹਨ ਅਤੇ ਖੁਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੇਅਦਬੀ ਘਟਨਾਵਾਂ ਦੇ ਕੇਂਦਰ ਰਹੇ ਬਰਗਾੜੀ ਵਿਚ ਚੋਣ ਰੈਲੀ ਵਿਚ ਸੰਬੋਧਨ ਕਰਕੇ ਗਏ ਹਨ। ਇਸੇ ਤਰ੍ਹਾਂ ਬਾਕੀ ਹਲਕਿਆਂ ਵਿਚ ਵੀ ਚੋਣ ਪ੍ਰਚਾਰ ਪੂਰੇ ਜ਼ੋਰਾਂ-ਸ਼ੋਰਾਂ ਉਪਰ ਚੱਲ ਰਿਹਾ ਹੈ।
ਮੋਟੇ ਤੌਰ ‘ਤੇ ਦੇਖਿਆ ਜਾਵੇ, ਤਾਂ ਕਾਂਗਰਸ ਦੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ਚੋਣ ਮੁਹਿੰਮ ਵਿਚ ਕੇਂਦਰੀ ਨੁਕਤਾ ਬਣਦੀ ਜਾ ਰਹੀ ਹੈ ਅਤੇ ਕਾਂਗਰਸ ਲਈ ਇਹ ਘਾਤਕ ਵੀ ਸਿੱਧ ਹੋ ਸਕਦੀ ਹੈ। ਪਿਛਲੇ ਦੋ ਸਾਲਾਂ ਦੌਰਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬੜੀ ਢਿੱਲੀ ਰਹੀ ਹੈ ਅਤੇ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰ ਵੀ ਚਰਚਾ ਹੁੰਦੀ ਰਹੀ ਹੈ। ਪਾਰਟੀ ਦਾ ਵੱਡਾ ਹਿੱਸਾ ਇਹ ਮਹਿਸੂਸ ਕਰਦਾ ਰਿਹਾ ਹੈ ਕਿ ਰਾਜ ਅੰਦਰ ਅਜੇ ਵੀ ਸਰਕਾਰੇ-ਦਰਬਾਰੇ ਅਕਾਲੀਆਂ ਦਾ ਦਬਦਬਾ ਹੈ ਅਤੇ ਪ੍ਰਸ਼ਾਸਨ ਵਿਚ ਕਾਂਗਰਸੀਆਂ ਦੀ ਕੋਈ ਖਾਸ ਪੁੱਛਗਿਛ ਨਹੀਂ। ਬਹੁਤ ਸਾਰੇ ਆਗੂ ਇਹ ਬਿਆਨ ਵੀ ਦਿੰਦੇ ਰਹੇ ਹਨ ਕਿ ਰਾਜ ਅੰਦਰ ਅਫਸਰਸ਼ਾਹੀ ਭਾਰੂ ਹੈ। ਅਜਿਹੀਆਂ ਭਾਵਨਾਵਾਂ ਕਾਰਨ ਕਾਂਗਰਸ ਨੂੰ ਆਪਣੀ ਮੁਹਿੰਮ ਤੇਜ਼ ਕਰਨ ਵਿਚ ਮੁਸ਼ਕਿਲ ਵੀ ਖੜ੍ਹੀ ਹੋ ਰਹੀ ਹੈ। ਦੇਸ਼ ਪੱਧਰ ਉੱਤੇ ਕਾਂਗਰਸ ਆਪਣੇ ਬਲਬੂਤੇ ਉੱਤੇ ਕੁੱਝ ਵੀ ਕਰਨ ਦੀ ਹਾਲਤ ਵਿਚ ਨਹੀਂ ਹੈ। ਇਹ ਅੰਦਾਜ਼ੇ ਲੱਗ ਰਹੇ ਹਨ ਕਿ ਕਾਂਗਰਸ ‘ਚ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 100 ਤੋਂ ਘੱਟ ਰਹੇਗੀ। ਕਾਂਗਰਸ ਦਾ ਸਾਰਾ ਦਾਰੋਮਦਾਰ ਵੱਖ-ਵੱਖ ਖੇਤਰੀ ਪਾਰਟੀਆਂ ਨਾਲ ਮਿਲ ਕੇ ਰਲੀ-ਮਿਲੀ ਸਰਕਾਰ ਬਣਾਉਣ ਉਪਰ ਲੱਗਾ ਹੋਇਆ ਹੈ। ਇਹੀ ਕਾਰਨ ਹੈ ਕਿ ਕਾਂਗਰਸ ਅਜੇ ਤੱਕ ਪ੍ਰਧਾਨ ਮੰਤਰੀ ਪਦ ਲਈ ਵੀ ਕਿਸੇ ਦਾ ਐਲਾਨ ਨਹੀਂ ਕਰ ਰਹੀ, ਸਗੋਂ ਇਸ ਦੇ ਵੱਡੇ ਨੇਤਾ ਆਖ ਰਹੇ ਹਨ ਕਿ ਪ੍ਰਧਾਨ ਮੰਤਰੀ ਦਾ ਫੈਸਲਾ ਨਤੀਜਿਆਂ ਤੋਂ ਬਾਅਦ ਹੀ ਹੋਵੇਗਾ। ਇਸ ਵੇਲੇ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੇ ਬਸਪਾ, ਆਂਧਰਾ ‘ਚ ਟੀ.ਡੀ.ਪੀ., ਬੰਗਾਲ ‘ਚ ਮਮਤਾ ਬੈਨਰਜੀ, ਤਾਮਿਲ ‘ਚ ਡੀ.ਐੱਮ.ਕੇ., ਕਰਨਾਟਕ ‘ਚ ਜਨਤਾ ਦਲ (ਯੂ), ਬਿਹਾਰ ‘ਚ ਲਾਲੂ ਦੀ ਪਾਰਟੀ ਆਦਿ ਉਪਰ ਹੀ ਕਾਂਗਰਸ ਦੀ ਟੇਕ ਬਣੀ ਹੋਈ ਹੈ। ਕਾਂਗਰਸ ਅੰਦਰ ਪ੍ਰਭਾਵ ਹੈ ਕਿ ਇਨ੍ਹਾਂ ਸਾਰੀਆਂ ਹੀ ਪਾਰਟੀਆਂ ਦੇ ਲੋਕ ਸਭਾ ਮੈਂਬਰਾਂ ਦੀ ਗਿਣਤੀ ਕਾਂਗਰਸ ਨਾਲੋਂ ਘੱਟ ਹੋਵੇਗੀ, ਇਸ ਕਰਕੇ ਪ੍ਰਧਾਨ ਅਹੁਦੇ ਲਈ ਕਾਂਗਰਸ ਦਾ ਉਮੀਦਵਾਰ ਹੀ ਪ੍ਰਵਾਨ ਕੀਤਾ ਜਾ ਸਕਦਾ ਹੈ। ਪਰ ਹਾਲਾਤ ਤੋਂ ਇਹੀ ਵੀ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਆਪਣਾ ਹੀ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਅੜੀ ਵੀ ਨਹੀਂ ਕਰੇਗੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਵੀ ਇਸ ਵਾਰ 200 ਤੋਂ ਘੱਟ ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਭਾਜਪਾ ਤੇ ਖਾਸਕਰ ਮੋਦੀ-ਸ਼ਾਹ ਦੀ ਜੋੜੀ ਦੀ ਸਾਰੀ ਟੇਕ ਇਸ ਗੱਲ ਉਪਰ ਹੈ ਕਿ ਉਹ ਪਾਰਲੀਮੈਂਟ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇਗੀ ਅਤੇ ਰਾਸ਼ਟਰਪਤੀ ਵੱਲੋਂ ਸਰਕਾਰ ਬਣਾਉਣ ਦਾ ਸੱਦਾ ਉਨ੍ਹਾਂ ਨੂੰ ਦਿੱਤਾ ਜਾਵੇਗਾ। ਇਸ ਤਰ੍ਹਾਂ ਮੋਦੀ ਮੁੜ ਪ੍ਰਧਾਨ ਮੰਤਰੀ ਦੀ ਕੁਰਸੀ ਉਪਰ ਬੈਠ ਕੇ ਫਿਰ ਬਹੁਗਿਣਤੀ ਬਣਾਉਣ ਦਾ ਜੁਗਾੜ ਲਾਉਣਗੇ। ਉਹ ਕਿਸ ਹੱਦ ਤੱਕ ਸਫਲ ਹੁੰਦੇ ਹਨ, ਇਹ ਗੱਲ ਤਾਂ ਬਾਅਦ ਵਿਚ ਹੀ ਪਤਾ ਲੱਗੇਗੀ। ਪਰ ਇਕ ਗੱਲ ਸਪੱਸ਼ਟ ਹੈ ਕਿ ਭਾਰਤ ਦੀ ਅਗਲੀ ਪਾਰਲੀਮੈਂਟ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਤਾਂ ਦੂਰ, ਬਹੁਮਤ ਨੇੜੇ ਹੋਣ ਦਾ ਮੌਕਾ ਵੀ ਨਹੀਂ ਮਿਲੇਗਾ ਅਤੇ ਜੇਕਰ ਮੋਦੀ ਵੀ ਮੁੜ ਪ੍ਰਧਾਨ ਮੰਤਰੀ ਬਣਦੇ ਹਨ, ਤਾਂ ਉਨ੍ਹਾਂ ਨੂੰ ਵੀ ਅਗਲੀ ਸਰਕਾਰ ਵਿਚ ਪਹਿਲਾਂ ਵਾਂਗ ਚੰਮ ਦੀਆਂ ਚਲਾਉਣ ਦਾ ਮੌਕਾ ਨਹੀਂ ਮਿਲੇਗਾ। 19 ਮਈ ਨੂੰ ਆਖਰੀ ਗੇੜ ਦੀਆਂ ਵੋਟਾਂ ਪੈ ਜਾਣਗੀਆਂ ਅਤੇ 20 ਮਈ ਤੱਕ ਚੋਣ ਸਰਵੇਖਣ ਹਵਾ ਦਾ ਰੁਖ਼ ਦੱਸਣ ਲੱਗ ਪੈਣਗੇ ਅਤੇ ਹੁਣੇ ਤੋਂ ਵੱਖ-ਵੱਖ ਰਾਜਸੀ ਆਗੂਆਂ ਵੱਲੋਂ 21 ਮਈ ਤੋਂ ਹੀ ਨਵੇਂ ਗਠਜੋੜ ਅਤੇ ਤੋੜ-ਫੋੜ ਦੇ ਯਤਨ ਹੋਣ ਦੇ ਸੰਕੇਤ ਵੀ ਮਿਲਣੇ ਸ਼ੁਰੂ ਹੋ ਗਏ ਹਨ।

About Author

Punjab Mail USA

Punjab Mail USA

Related Articles

ads

Latest Category Posts

    ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

Read Full Article
    ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

Read Full Article
    ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

Read Full Article
    ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

Read Full Article
    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article
    ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

Read Full Article
    ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

Read Full Article
    ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

Read Full Article
    ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

Read Full Article
    ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

Read Full Article
    ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

Read Full Article
    ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

Read Full Article
    ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

Read Full Article