PUNJABMAILUSA.COM

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਫੈਸਲਾਕੁੰਨ ਮੈਚ ਅੱਜ, ਭਾਰਤ ਦੀਆਂ ਨਜ਼ਰਾਂ ਲੜੀ ਜਿੱਤਣ ਉੱਤੇ ਟਿਕੀਆਂ

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਫੈਸਲਾਕੁੰਨ ਮੈਚ ਅੱਜ, ਭਾਰਤ ਦੀਆਂ ਨਜ਼ਰਾਂ ਲੜੀ ਜਿੱਤਣ ਉੱਤੇ ਟਿਕੀਆਂ

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਫੈਸਲਾਕੁੰਨ ਮੈਚ ਅੱਜ, ਭਾਰਤ ਦੀਆਂ ਨਜ਼ਰਾਂ ਲੜੀ ਜਿੱਤਣ ਉੱਤੇ ਟਿਕੀਆਂ
December 16
21:22 2017

ਵਿਸ਼ਾਖਾਪਟਨਮ, 16 ਦਸੰਬਰ (ਪੰਜਾਬ ਮੇਲ)- ਸ੍ਰੀਲੰਕਾ ਵਿਰੁੱਧ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਭਲਕੇ ਜਦੋਂ ਭਾਰਤੀ ਟੀਮ ਉੱਤਰੇਗੀ ਤਾਂ ਉਸਦਾ ਨਿਸ਼ਾਨਾਂ ਮੈਚ ਜਿੱਤ ਕੇ ਲੜੀ ਜਿੱਤਣ ਦਾ ਹੋਵੇਗਾ। ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਲੈਅ ਸਦਕਾ ਭਾਰਤ ਦਾ ਪੱਲੜਾ ਭਾਰੀ ਮੰਨਿਆ ਜਾ ਰਿਹਾ ਹੈ।
ਭਾਰਤ ਨੇ ਹੁਣ ਤੱਕ ਇਸ ਮੈਦਾਨ ਵਿੱਚ 2015 ਵਿੱਚ ਦੱਖਣੀ ਅਫਰੀਕਾ ਤੋਂ ਲੜੀ ਗਵਾਉਣ ਬਾਅਦ ਕੋਈ ਲੜੀ ਨਹੀ ਹਾਰੀ। ਦੂਜੇ ਪਾਸੇ ਸ੍ਰੀਲੰਕਾ ਦੀਆਂ ਨਜ਼ਰਾਂ ਭਾਰਤ ਵਿੱਚ ਪਹਿਲੀ ਦੁਵੱਲੀ ਲੜੀ ਜਿੱਤਣ ਉੱਤੇ ਹੋਣਗੀਆਂ। ਮੁਹਾਲੀ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਦੂਹਰੇ ਸੈਂਕੜੇ ਨਾਲ ਮੋਰਚੇ ਦੀ ਅਗਵਾਈ ਕਰਦਿਆਂ ਭਾਰਤੀ ਟੀਮ ਨੂੰ ਸ੍ਰੀਲੰਕਾ ਦਾ ਕਿਲਾ ਸਰ ਕੇ ਦਿੱਤਾ ਹੈ ਪਰ ਪਹਿਲੇ ਇੱਕ ਰੋਜ਼ਾ ਵਿੱਚ ਸ੍ਰੀਲੰਕਾ ਤੋਂ ਧਰਮਸ਼ਾਲਾ ਵਿੱਚ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਮੈਚ ਵਿੱਚ ਰੋਹਿਤ ਐਂਡ ਕੰਪਨੀ ਦੀਆਂ ਨਜ਼ਰਾਂ ਮੈਚ ਜਿੱਤ ਕੇ ਲੜੀ ਜਿੱਤਣ ਉੱਤੇ ਟਿਕੀਆਂ ਹੋਣਗੀਆਂ। ਭਾਰਤ ਨੇ ਇਸ ਮੈਦਾਨ ਉੱਤੇ ਸੱਤ ਮੈਚ ਖੇਡੇ ਹਨ ਅਤੇ ਸਿਰਫ ਇੱਕ ਮੈਚ ਹਾਰਿਆ ਹੈ। ਮੇਜ਼ਬਾਨ ਇਸ ਆਸ ਨੂੰ ਕਾਇਮ ਰੱਖਣਗੇ ਕਿ ਉਨ੍ਹਾਂ ਦਾ ਇੱਥੇ ਪ੍ਰਦਰਸ਼ਨ ਸ਼ਾਨਦਾਰ ਹੋਵੇ। ਧਰਮਸ਼ਾਲਾ ਵਿੱਚ ਮਿਲੀ ਹਾਰ ਤੋਂ ਬਾਅਦ ਆਲਮੀ ਦਰਜਾਬੰਦੀ ਵਿੱਚ ਭਾਰਤੀ ਟੀਮ ਦੱਖਣੀ ਅਫਰੀਕਾ ਨੂੰ ਪਛਾੜ ਨਹੀਂ ਸਕੇਗੀ ਪਰ ਇਸ ਲੜੀ ਵਿੱਚ ਜਿੱਤ ਦਾਅ ਉੱਤੇ ਹੈ ਅਤੇ ਭਾਰਤੀ ਟੀਮ ਟੈਸਟ ਲੜੀ ਤੋਂ ਬਾਅਦ ਇੱਕ ਰੋਜ਼ਾ ਵਿੱਚ ਵੀ ਆਪਣਾ ਦਬਦਬਾ ਕਾਇਮ ਰੱਖਣਾ ਚਾਹੇਗੀ। ਪਹਿਲੇ ਇੱਕ ਰੋਜ਼ਾ ਵਿੱਚ ਹਾਰ ਤੋਂ ਬਾਅਦ ਦੂਜੇ ਮੈਚ ਵਿੱਚ ਭਾਰਤੀ ਬੱਲੇਬਾਜ਼ ਲੈਅ ਵਿੱਚ ਆ ਚੁੱਕੇ ਹਨ ਤੇ ਭਲਕੇ ਅਸਲ ਪ੍ਰੀਖਿਆ ਹੋਵੇਗੀ।
ਮੱਧ ਕ੍ਰਮ ਵਿੱਚ ਦਿਨੇਸ਼ ਕਾਰਤਿਕ ਮਨੀਸ਼ ਪਾਂਡੇ ਚੰਗੀ ਕਾਰਗੁਜ਼ਾਰੀ ਜਾਰੀ ਰੱਖਣਗੇ। ਮਹਿੰਦਰ ਸਿੰਘ ਸੋਢੀ ਅਤੇ ਹਾਰਦਿਕ ਪੰਡੇ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਆਸ ਕੀਤੀ ਜਾਂਦੀ ਹੈ। ਅਜਿਹਾ ਲੱਗਦਾ ਹੈ ਕਿ ਅਜਿੰਕਿਆ ਰਹਾਣੈ ਨੂੰ ਫਿਰ ਬਾਹਰ ਬੈਠਣਾ ਪੈ ਸਕਦਾ ਹੈ ਜੇ ਕਿਤੇ ਟੀਮ ਦੇ ਪ੍ਰਬੰਧਕ ਪੰਡੇ ਜਾਂ ਕਾਰਤਿਕ ਉੱਤੇ ਉਸ ਨੂੰ ਤਰਜੀਹ ਨਾ ਦੇਣ।
ਗੇਂਦਬਾਜ਼ਾਂ ਨੇ ਹੁਣ ਤਕ ਚੰਗਾ ਪ੍ਰਦਰਸ਼ਨ ਕੀਤਾ ਹੈ। ਆਸ ਕੀਤੀ ਜਾਂਦੀ ਹੈ ਕਿ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਇੱਥੋਂ ਦੇ ਪਿਛਲੇ ਪ੍ਰਦਰਸ਼ਨ ਨੂੰ ਦੇਖਦਿਆਂ ਜਾਪਦਾ ਹੈ ਕਿ ਵਿਕਟ ਬੱਲੇਬਾਜ਼ਾਂ ਲਈ ਸਹਾਈ ਹੋਵੇਗੀ। ਪਹਿਲੇ ਦਸ ਓਵਰਾਂ ਵਿੱਚ ਚੰਗੀ ਗੇਂਦਬਾਜ਼ੀ ਦੀ ਅਹਿਮੀਅਤ ਨੂੰ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾ ਤੋਂ ਇਲਾਵਾ ਸੁਰੰਗਾ ਲਕਮਲ ਵੀ ਸਮਝਦੇ ਹੋਣਗੇ। ਆਲਰਾਊਂਡਰ ਏਂਜਲੋ ਮੈਥਿਊਜ਼ ਵੀ ਇਸ ਮੈਚ ਵਿੱਚ ਸ੍ਰੀਲੰਕਾ ਦੀ ਟੀਮ ਵਿੱਚ ਹੋਵੇਗਾ। ਇਸ ਨਾਲ ਸ੍ਰੀਲੰਕਾ ਦਾ ਹਮਲਾ ਮਜ਼ਬੂਤ ਹੋਵੇਗਾ। ਮੁਹਾਲੀ ਵਿੱਚ ਸੈਂਕੜਾ ਲਾਉਣ ਵਾਲਾ ਮੈਥਿਊਜ਼ ਸ੍ਰੀਲੰਕਾ ਦੀ ਬੱਲਬਾ਼ਜੀ ਦਾ ਧੁਰਾ ਹੈ। ਉਪਲ ਥਰੰਗਾ ਸ੍ਰੀਲੰਕਾ ਦਾ ਸਭ ਤੋਂ ਤਜਰਬੇਕਾਰ ਬੱਲੇਬਾਜ਼ ਹੈ। ਲਹਿਰੂ ਤਿਰੀਮਨੇ, ਧਨੁਸ਼ਕਾ ਗੁਣਤਿਲਕਾ ਅਤੇ ਨਿਰਸ਼ਨ ਡਿਕਵੇਲਾ ਵੀ ਚੰਗਾ ਪ੍ਰਦਰਸ਼ਨ ਨਹੀ ਕਰ ਸਕੇ। ਪਿਛਲੇ ਮੈਚ ਵਿੱੱਚ ਰੋਹਿਤ ਹੱਥੋਂ ਧੁਨਾਈ ਤੋਂ ਬਾਅਦ ਸ੍ਰੀਲੰਕਾਈ ਗੇਂਦਬਾਜ਼ਾਂ ਦੇ ਕੋਲ ਮਨੋਬਲ ਹਾਸਲ ਕਰਨਾ ਵੱਡੀ ਚੁਣੌਤੀ ਹੋਵੇਗੀ। ਪੀਟੀਆਈ

About Author

Punjab Mail USA

Punjab Mail USA

Related Articles

ads

Latest Category Posts

    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article