ਭਾਰਤ ‘ਤੇ ਵੀ ਸਾਈਬਰ ਹਮਲਾ

ਨਵੀਂ ਦਿੱਲੀ, 25 ਮਈ (ਪੰਜਾਬ ਮੇਲ)- ਵਾਨਾਕ੍ਰਾਈ ਰੈਂਸਮਵੇਅਰ ਵਾਈਰਸ ਦੇ ਅਟੈਕ ਨੇ ਦੁਨੀਆ ਭਰ ਦੇ ਨੈੱਟਵਰਕ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਹੁਣ ਰੈਂਸਮਵੇਅਰ ਨੂੰ ਲੈ ਕੇ ਐਂਟੀ ਵਾਇਰਲ ਤੇ ਕਨਟੈਂਟ ਫ਼ਰਮ ਈ-ਸਕੈਨ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਭਾਰਤ ਵਿੱਚ ਸਾਈਬਰ ਹਮਲੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਇਸ ਹਮਲੇ ਤੋਂ ਭਾਰਤ ਵਿੱਚ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਰਿਪੋਰਟ ਵਿੱਚ ਪਬਲਿਕ ਵਾਈ-ਫਾਈ ਦਾ ਇਸਤੇਮਾਲ ਕਰਨਾ ਰਿਸਕ ਵਾਲਾ ਦੱਸਿਆ ਗਿਆ ਹੈ। ਕੁਝ ਦਿਨ ਪਹਿਲਾਂ ਹੋਏ ਸਾਈਬਰ ਹਮਲੇ ਵਿੱਚ ਗੂਗਲ ਤੇ RailTel ਦੇ ਰੇਲ ਵੇਅਰ ਵਾਈ-ਫਾਈ ਉੱਤੇ ਵੱਡਾ ਸਾਈਬਰ ਹਮਲਾ ਹੋਇਆ ਸੀ। ਅਜਿਹੇ ਵਿੱਚ ਜਨਤਕ ਵਾਈ-ਫਾਈ ਦਾ ਇਸਤੇਮਾਲ ਤੁਹਾਡੇ ਡਾਟਾ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ।
ਈ-ਸਕੈਨ ਦੀ ਰਿਪੋਰਟ ਦੀ ਮੰਨੀਏ ਤਾਂ ਭਾਰਤ ਵਿੱਚ ਮੱਧ ਪ੍ਰਦੇਸ਼ ਇਸ ਸਾਈਬਰ ਹਮਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੇਸ਼ ਦੇ ਕੁਲ ਰੈਂਸਮਵੇਅਰ ਵਾਈਰਸ ਅਟੈਕ ਦਾ 32.63 ਫ਼ੀਸਦੀ ਹਮਲਾ ਸਿਰਫ਼ ਮੱਧ ਪ੍ਰਦੇਸ਼ ਵਿੱਚ ਹੀ ਹੋਇਆ ਹੈ। ਦੂਜੇ ਨੰਬਰ ਉੱਤੇ 18.84 ਫ਼ੀਸਦੀ ਨਾਲ ਮਹਾਰਾਸ਼ਟਰ ਤੇ 8.76 ਦੇ ਨਾਲ ਦਿੱਲੀ ਤੀਜੇ ਸਥਾਨ ਉੱਤੇ ਰੈਂਸਮਵੇਅਰ ਹਮਲੇ ਨਾਲ ਪੀੜਤ ਰਾਜ ਰਿਹਾ ਹੈ।
RailTel ਦੀ ਮੁਫ਼ਤ ਰੇਲਵੇ ਵਾਈ-ਫਾਈ ਇਸ ਸਾਈਬਰ ਹਮਲੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਨੈੱਟਵਰਕ ਹੈ। ਈ-ਸਕੈਨ ਨੇ ਯੂਜ਼ਰ ਨੂੰ ਸਲਾਹ ਦਿੱਤੀ ਹੈ ਕਿ ਉਹ ਜਨਤਕ ਰੇਲ ਵਾਈਫਾਈ ਜਾਂ ਫਿਰ ਕਿਸੇ ਵੀ ਜਨਤਕ ਵਾਈਫਾਈ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਕੁਝ ਗੱਲਾਂ ਧਿਆਨ ਰੱਖਣ। ਇਸ ਦੇ ਨਾਲ ਹੀ ਸਰਕਾਰ ਤੋਂ ਵੀ ਇਸ ਤਰ੍ਹਾਂ ਦੇ ਨੈੱਟਵਰਕ ਨੂੰ ਸਥਾਪਤ ਕਨਰ ਤੋਂ ਪਹਿਲਾਂ ਇੰਟਰਨਲ ਸੁਰੱਖਿਆ ਦਾ ਖ਼ਾਸ ਖ਼ਿਆਲ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ।
There are no comments at the moment, do you want to add one?
Write a comment