PUNJABMAILUSA.COM

ਭਾਰਤ ਤੇ ਮੁਸਲਮਾਨਾਂ ‘ਤੇ ਰਹੀ ਆਖਰੀ ਬਹਿਸ

ਭਾਰਤ ਤੇ ਮੁਸਲਮਾਨਾਂ ‘ਤੇ ਰਹੀ ਆਖਰੀ ਬਹਿਸ

ਭਾਰਤ ਤੇ ਮੁਸਲਮਾਨਾਂ ‘ਤੇ ਰਹੀ ਆਖਰੀ ਬਹਿਸ
March 16
09:24 2016

14
ਵਾਸ਼ਿੰਗਟਨ, 16 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਉਮੀਦਵਾਰੀ ਦੇ ਰਿਪਬਲਿਕਨ ਦਾਅਵੇਦਾਰਾਂ ਦੀ ਆਖਰੀ ਬਹਿਸ ਭਾਰਤ ਅਤੇ ਮੁਸਲਮਾਨਾਂ ਦੇ ਨੇੜੇ-ਤੇੜੇ ਘੁੰਮਦੀ ਰਹੀ। ਮਿਆਮੀ ਵਿਚ ਹੋਈ ਇਸ ਬਹਿਸ ਦੌਰਾਨ ਡੌਨਾਲਡ ਟਰੰਪ ਮੁਸਲਿਮ ਵਿਰੋਧੀ ਬਿਆਨਾਂ ‘ਤੇ ਡਟੇ ਰਹੇ। ਉਥੇ, ਮਾਰਕੋ ਰੂਬੀਓ ਨੇ ਗਲੋਬਲ ਵਾਰਮਿੰਗ ਦਾ ਦੋਸ਼ ਭਾਰਤ ਅਤੇ ਚੀਨ ਦੇ ਮੱਥੇ ਮੜ੍ਹਨ ਦੀ ਕੋਸ਼ਿਸ਼ ਕੀਤੀ। ਭਾਰਤੀ ਕਾਰੋਬਾਰੀਆਂ ਵਿਚ ਹਰਮਨ ਪਿਆਰੇ ਐੱਚ-1ਬੀ ਵੀਜ਼ਾ ‘ਤੇ ਵੀ ਚਰਚਾ ਹੋਈ। ਦੇਖਿਆ ਜਾਵੇ, ਤਾਂ ਇਹ ਬਹਿਸ ਬੀਤੇ ਹਫਤੇ ਦੀ ਬਹਿਸ ਵਰਗੀ ਨਹੀਂ ਸੀ। ਦਾਅਵੇਦਾਰਾਂ ਨੇ ਇਕ-ਦੂਜੇ ‘ਤੇ ਨਿੱਜੀ ਹਮਲਿਆਂ ਦੀ ਬਜਾਏ ਨੀਤੀਆਂ ‘ਤੇ ਗੱਲ ਕੀਤੀ। ਰੂਬੀਓ ਨੇ ਕਾਰਬਨ ਪੈਦਾ ਕਰਨ ਵਿਚ ਕਟੌਤੀ ਦੇ ਲਈ ਕਾਨੂੰਨ ਬਣਾਏ ਜਾਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਕੁਝ ਹਾਸਲ ਨਹੀਂ ਹੋਵੇਗਾ। ਚੀਨ ਅਤੇ ਭਾਰਤ ਵਿਚ ਅਜੇ ਵੀ ਵੱਡੇ ਪੱਧਰ ‘ਤੇ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਦਾ ਇਹ ਸਿਲਸਿਲਾ ਜਾਰੀ ਹੈ। ਅਜਿਹੇ ਵਿਚ ਕਾਨੂੰਨ ਬਣਾਉਣ ਨਾਲ ਸਾਡੀ ਅਰਥ ਵਿਵਸਥਾ ਤਹਿਸ-ਨਹਿਸ ਹੋ ਜਾਵੇਗੀ। ਉਮੀਦਵਾਰੀ ਦੇ ਚਾਰੇ ਦਾਅਵੇਦਾਰਾਂ ਨੇ ਐੱਚ-1ਬੀ ਵੀਜ਼ਾ ਨੀਤੀ ਦੀ ਆਲੋਚਨਾ ਕਤੀ। ਪਰ, ਕੇਵਲ ਟਰੰਪ ਨੇ ਇਕ ਵਾਰ ਫਿਰ ਇਸ ਨੂੰ ਖਤਮ ਕਰਨ ਦੀ ਗੱਲ ਆਖੀ। ਨਾਲ ਹੀ ਉਨ੍ਹਾਂ ਪਹਿਲੀ ਵਾਰ ਮੰਨਿਆ ਕਿ ਇਸ ਨੀਤੀ ਦਾ ਲਾਭ ਲੈ ਕੇ ਉਹ ਆਪਣੀਆਂ ਕੰਪਨੀਆਂ ਵਿਚ ਚੰਗੀ ਕਾਰਗੁਜ਼ਾਰੀ ਵਾਲੇ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਇਸ ਸੁਵਿਧਾ ਨੂੰ ਖਤਮ ਕਰ ਦੇਣਗੇ। ਇਹ ਅਮਰੀਕੀ ਲੋਕਾਂ ਦੇ ਨਾਲ ਵੱਡੀ ਨਾਇਨਸਾਫੀ ਹੈ ਅਤੇ ਜੋ ਨੌਕਰੀਆਂ ਉਨ੍ਹਾਂ ਨੂੰ ਮਿਲਣੀਆਂ ਚਾਹੀਦੀਆਂ ਹਨ, ਉਹ ਭਾਰਤੀ, ਚੀਨੀ ਹਾਸਲ ਕਰ ਲੈਂਦੇ ਹਨ। ਫਲੋਰੀਡਾ ਦੇ ਸੈਨੇਟਰ ਰੂਬੀਓ ਨੇ ਵੀ ਇਸ ਨੀਤੀ ਦੀ ਆਲੋਚਨਾ ਕਰਦੇ ਹੋਏ ਟਾਟਾ ਅਤੇ ਭਾਰਤ ਦਾ ਨਾਮ ਲਿਆ।
ਸਭ ਤੋਂ ਗਰਮਾ-ਗਰਮ ਬਹਿਸ ਟਰੰਪ ਦੇ ਉਸ ਬਿਆਨ ‘ਤੇ ਹੋਈ, ਜਿਸ ਵਿਚ ਉਨ੍ਹਾਂ ਕਿਹਾ ਕਿ ਸੀ ਕਿ ਮੁਸਲਮਾਨ ਅਮਰੀਕਾ ਤੋਂ ਨਫਰਤ ਕਰਦੇ ਹਨ। ਰੂਬੀਓ ਨੇ ਕਿਹਾ ਕਿ ਇਸਲਾਮ ਦੇ ਨਾਲ ਕੱਟੜਤਾ ਦੀ ਸਮੱਸਿਆ ਹੈ, ਪਰ ਕਈ ਮੁਸਲਮਾਨ ਸਾਡੇ ਸਨਮਾਨਿਤ ਨਾਗਰਿਕ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਉਮੀਦਵਾਰੀ ਦੇ ਦਾਅਵੇਦਾਰ ਜੋ ਮਨ ਵਿਚ ਆਏ, ਉਹ ਨਹੀਂ ਬੋਲ ਸਕਦੇ। ਇਸ ਦਾ ਅਸਰ ਪੈਂਦਾ ਹੈ। ਟੇਡ ਕਰੂਜ਼ ਅਤੇ ਜੌਨ ਕੈਸ਼ਿਚ ਨੇ ਕਿਹਾ ਕਿ ਅੱਤਵਾਦ ਨੂੰ ਹਰਾਉਣ ਦੇ ਲਈ ਮੱਧ-ਪੂਰਬ ਦੇ ਮੁਸਲਿਮ ਦੇਸ਼ਾਂ ਤੋਂ ਅਮਰੀਕਾ ਦੇ ਸੰਬੰਧ ਜ਼ਰੂਰੀ ਹਨ। ਇਸ ਦੇ ਬਾਵਜੂਦ ਟਰੰਪ ਆਪਣੇ ਬਿਆਨ ‘ਤੇ ਡਟੇ ਰਹੇ। ਉਨ੍ਹਾਂ ਕਿਹਾ ਕਿ ਸਾਰੇ ਮੁਸਲਮਾਨਾਂ ਨੂੰ ਲੈ ਕੇ ਉਨ੍ਹਾਂ ਨੇ ਇਹ ਗੱਲ ਨਹੀਂ ਆਖੀ ਸੀ ਪਰ ਵੱਡੀ ਗਿਣਤੀ ਅਮਰੀਕੀਆਂ ਤੋਂ ਨਫਰਤ ਕਰਦੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article