PUNJABMAILUSA.COM

ਭਾਰਤ ਤੇ ਆਸਟਰੇਲੀਆ ਵਿਚ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ ਅੱਜ

ਭਾਰਤ ਤੇ ਆਸਟਰੇਲੀਆ ਵਿਚ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ ਅੱਜ

ਭਾਰਤ ਤੇ ਆਸਟਰੇਲੀਆ ਵਿਚ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ ਅੱਜ
February 02
21:10 2018

ਮਾਊਂਟ ਮਾਊਂਗਾਨੁਈ, 2 ਫਰਵਰੀ (ਪੰਜਾਬ ਮੇਲ)- ਆਈਸੀਸੀ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਲਕੇ ਭਾਰਤ ਤੇ ਆਸਟਰੇਲੀਆ ਦੀਆਂ ਟੀਮਾਂ ਜਦੋਂ ਮੈਦਾਨ ’ਤੇ ਉਤਰਨਗੀਆਂ ਤਾਂ ਉਨ੍ਹਾਂ ਦੀਆਂ ਨਜ਼ਰਾਂ ਚੌਥਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ’ਤੇ ਹੋਵੇਗੀ। ਭਾਰਤ ਤੇ ਆਸਟਰੇਲੀਆ ਟੂਰਨਾਮੈਂਟ ਦੇ ਇਤਿਹਾਸ ਦੀਆਂ ਦੋ ਸਭ ਤੋਂ ਸਫ਼ਲ ਟੀਮਾਂ ਹਨ, ਜਿਨ੍ਹਾਂ ਤਿੰਨ ਵਾਰ ਖ਼ਿਤਾਬੀ ਜਿੱਤਾਂ ਦਰਜ ਕੀਤੀਆਂ ਹਨ। ਦਰਾਵਿੜ ਦੀ ਯੁਵਾ ਬ੍ਰਿਗੇਡ ਭਲਕੇ ਫਾਈਨਲ ਖੇਡੇਗੀ ਤਾਂ ਉਸ ਕੋਲ ਰਿਕਾਰਡ ਚੌਥਾ ਖ਼ਿਤਾਬ ਜਿੱਤ ਕੇ ਆਸਟਰੇਲੀਆ ਨੂੰ ਪਿਛਾਂਹ ਧੱਕਣ ਦਾ ਮੌਕਾ ਹੋਵੇਗਾ। ਭਲਕੇ ਜੇਕਰ ਭਾਰਤ ਦੀ ਝੋਲੀ ਜਿੱਤ ਪੈਂਦੀ ਹੈ ਤਾਂ ਭਾਰਤੀ ਕ੍ਰਿਕਟ ਦਾ ਭਵਿੱਖੀ ਸਿਤਾਰਾ ਪ੍ਰਿਥਵੀ ਸ਼ਾਅ ਮੁਲਕ ਨੂੰ ਅੰਡਰ 19 ਖ਼ਿਤਾਬ ਦਿਵਾਉਣ ਵਾਲੇ ਮੁਹੰਮਦ ਕੈਫ਼ (2002), ਵਿਰਾਟ ਕੋਹਲੀ (2008) ਤੇ ਉਨਮੁਕਤ ਚੰਦ (2012) ਦੀ ਜਮਾਤ ਵਿੱਚ ਸ਼ਾਮਲ ਹੋ ਜਾਵੇਗਾ।
ਮੌਜੂਦਾ ਲੈਅ ਨੂੰ ਵੇਖੀਏ ਤਾਂ ਆਸਟਰੇਲੀਆ ਦੇ ਮੁਕਾਬਲੇ ਭਾਰਤ ਦਾ ਪਾਸਾ ਭਾਰੀ ਜਾਪਦਾ ਹੈ। ਭਾਰਤ ਨੇ ਹੁਣ ਤਕ ਖੇਡੇ ਪੰਜ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਿਸ ਵਿੱਚ ਸੈਮੀ ਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ 203 ਦੌੜਾਂ ਦੀ ਜਿੱਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ ਸੌ ਦੌੜਾਂ ਨਾਲ ਹਰਾਇਆ ਸੀ। ਅਜੇ ਤਕ ਹਰ ਜਿੱਤ ਵਿੱਚ ਟੀਮ ਨੇ ਸਮੂਹਿਕ ਤੌਰ ’ਤੇ ਜ਼ੋਰ ਲਾਇਆ ਹੈ। ਹਰ ਖਿਡਾਰੀ ਨੇ ਕਿਸੇ ਨਾ ਕਿਸੇ ਰੂਪ ਵਿੱਚ ਯੋਗਦਾਨ ਦਿੱਤਾ ਹੈ। ਬੱਲੇਬਾਜ਼ਾਂ ਵਿੱਚ ਸ਼ਾਅ ਤੇ ਮਨਜੋਤ ਕਾਲੜਾ ਨੇ ਟੀਮ ਨੂੰ ਹਮੇਸ਼ਾਂ ਚੰਗੀ ਸ਼ੁਰੂਆਤ ਦਿੱਤੀ ਹੈ। ਤੀਜੇ ਨੰਬਰ ’ਤੇ ਸ਼ੁਭਮਨ ਗਿੱਲ ਜ਼ਬਰਦਸਤ ਲੈਅ ਵਿੱਚ ਹੈ। ਗਿੱਲ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਖ਼ਿਲਾਫ਼ ਨਾਬਾਦ ਸੈਂਕੜਾ ਜੜਿਆ ਸੀ ਤੇ ਭਲਕੇ ਉਹ ਇਹ ਹੋਰ ਯਾਦਗਾਰ ਪਾਰੀ ਖੇਡਣਾ ਚਾਹੇਗਾ। ਗੇਂਦਬਾਜ਼ੀ ਵਿੱਚ ਸ਼ਿਵਮ ਮਾਵੀ ਤੇ ਕਮਲੇਸ਼ ਨਾਗਰਕੋਟੀ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਸਟਰੇਲਿਆਈ ਬੱਲੇਬਾਜ਼ਾਂ ਨੂੰ ਨੱਥ ਪਾਉਣਾ ਹਾਲਾਂਕਿ ਉਨ੍ਹਾਂ ਲਈ ਸੌਖਾ ਨਹੀਂ ਹੋਵੇਗਾ। ਅਭਿਸ਼ੇਕ ਸ਼ਰਮਾ ਤੇ ਅਨੁਕੂਲ ਰਾਏ ਸਪਿੰਨ ਗੇਂਦਬਾਜ਼ੀ ਦਾ ਮੋਰਚਾ ਸਾਂਭਣਗੇ। ਅਭਿਸ਼ੇਕ ਹੇਠਲੇ ਕ੍ਰਮ ਵਿੱਚ ਚੰਗੀ ਬੱਲੇਬਾਜ਼ੀ ਵੀ ਕਰ ਲੈਂਦਾ ਹੈ। ਟੂਰਨਾਮੈਂਟ ਵਿੱਚ ਹੁਣ ਤਕ ਭਾਰਤੀ ਫਿਲਡਿੰਗ ਵੀ ਸ਼ਾਨਦਾਰ ਰਹੀ ਹੈ। ਭਾਰਤੀ ਅੰਡਰ 19 ਟੀਮ ’ਚੋਂ ਭਵਿੱਖ ਦੇ ਸਿਤਾਰੇ ਨਿਕਲਦੇ ਰਹੇ ਹਨ ਤੇ ਇਸ ਟੀਮ ’ਚ ਉਹ ਮਾਦਾ ਹੈ।
ਦੂਜੇ ਪਾਸੇ ਆਸਟਰੇਲੀਆ ਦੀ ਟੀਮ ਪਹਿਲੇ ਮੈਚ ਵਿੱਚ ਮਿਲੀ ਜਿੱਤ ਦਾ ਬਦਲਾ ਲੈਣਾ ਚਾਹੇਗੀ। ਟੀਮ ਨੇ ਪਹਿਲੇ ਮੈਚ ਵਿੱਚ ਹਾਰ ਨਾਲ ਢਹਿੰਦੀ ਕਲਾ ’ਚ ਜਾਣ ਦੀ ਥਾਂ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ ਚਾਰ ਮੈਚ ਜਿੱਤੇ। ਕੁਆਰਟਰ ਫਾਈਨਲ ਵਿੱਚ ਇੰਗਲੈਂਡ ਨੂੰ 31 ਦੌੜਾਂ ਦੀ ਸ਼ਿਕਸਤ ਦੇਣ ਮਗਰੋਂ ਆਸਟਰੇਲਿਆਈ ਟੀਮ ਨੇ ਪਹਿਲੇ ਸੈਮੀ ਫਾਈਨਲ ਵਿੱਚ ਅਫ਼ਗ਼ਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ।
ਟੀਮਾਂ ਇਸ ਤਰ੍ਹਾਂ ਹਨ: ਭਾਰਤ: ਪ੍ਰਿਥਵੀ ਸ਼ਾਅ (ਕਪਤਾਨ), ਸ਼ੁਭਮਨ ਗਿੱਲ, ਮਨਜੋਤ ਕਾਲੜਾ, ਹਿਮਾਂਸ਼ੂ ਰਾਣਾ, ਅਭਿਸ਼ੇਕ ਸ਼ਰਮਾ, ਰਿਆਨ ਪਰਾਗ, ਹਾਰਵਿਕ ਦੇਸਾਈ, ਸ਼ਿਵਮ ਮਾਵੀ, ਕਮਲੇਸ਼ ਨਾਗਰਕੋਟੀ, ਈਸ਼ਾਨ ਪੋਰੇਲ, ਅਨੁਕੂਲ ਰਾਏ, ਸ਼ਿਵਾ ਸਿੰਘ, ਆਰਯਨ ਜੁਯਾਲ, ਅਰਸ਼ਦੀਪ ਸਿੰਘ, ਪੰਕਜ ਯਾਦਵ।
ਆਸਟਰੇਲੀਆ: ਜੇਸਨ ਸੰਘਾ (ਕਪਤਾਨ), ਵਿਲ ਸਦਰਲੈਂਡ, ਜ਼ੇਵੀਅਰ ਬਾਰਟਲੇਟ, ਮੈਕਸ ਬ੍ਰਾਇੰਟ, ਜੈਕ ਐਡਵਰਡਜ਼, ਜੈਕ ਏਵਨਜ਼, ਜੇਰੋਡ ਫ੍ਰੀਮੈਨ, ਰਿਆਨ ਹੈਡਲੀ, ਬੈਕਸਟਰ ਹੋਲਟ, ਨਾਥਨ ਮੈਕਸਵੀਨੀ, ਜੋਨਾਥਨ ਮੈਰਲੋ, ਲਾਇਡ ਪੋਪ, ਪਰਮ ਉੱਪਲ, ਆਸਟਿਨ ਵੌਅ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article