PUNJABMAILUSA.COM

ਭਾਰਤ ਤੇ ਅਾਸਟਰੇਲੀਆ ਦਰਮਿਆਨ ਇਕ ਦਿਨਾ ਕ੍ਰਿਕਟ ਮੁਕਾਬਲਾ ਅੱਜ

ਭਾਰਤ ਤੇ ਅਾਸਟਰੇਲੀਆ ਦਰਮਿਆਨ ਇਕ ਦਿਨਾ ਕ੍ਰਿਕਟ ਮੁਕਾਬਲਾ ਅੱਜ

ਭਾਰਤ ਤੇ ਅਾਸਟਰੇਲੀਆ ਦਰਮਿਆਨ ਇਕ ਦਿਨਾ ਕ੍ਰਿਕਟ ਮੁਕਾਬਲਾ ਅੱਜ
January 11
21:05 2016

1
ਪਰਥ, 11 ਜਨਵਰੀ (ਪੰਜਾਬ ਮੇਲ)- ਭਾਰਤ ਤੇ ਆਸਟਰੇਲੀਆ ਵਿਚਕਾਰ ਪੰਜ ਇਕ ਦਿਨਾ ਮੈਚਾਂ ਦੀ ਲਡ਼ੀ ਦੇ ਪਹਿਲੇ ਮੈਚ ਵਿਚ ਮੰਗਲਵਾਰ ਨੂੰ ਦੋਵੇਂ ਟੀਮਾਂ ਆਪਣੇ ਆਪ ਨੂੰ ਸਰਵੋਤਮ ਸਾਬਤ ਕਰਨ ਲੲੀ ਜ਼ੋਰ ਅਜ਼ਮਾੲੀ ਕਰਨਗੀਆਂ। ਭਾਰਤ ਇਥੇ ਪੰਜ ਇਕ ਦਿਨਾ ਤੇ ਤਿੰਨ ਟੀ20 ਮੈਚਾਂ ਦੀ ਲਡ਼ੀ ਨਾਲ ਮਾਰਚ- ਅਪਰੈਲ ਵਿਚ ਹੋਣ ਵਾਲੇ ਟੀ20 ਮੈਚਾਂ ਦੀ ਤਿਆਰੀ ਸ਼ੁਰੂ ਕਰੇਗਾ। ਭਾਰਤ ਲੲੀ ਸਭ ਤੋਂ ਮਹੱਤਵਪੂਰਨ ਪੱਖ ਇਸ ਮੈਚ ਰਾਹੀਂ ਜੇਤੂ ਲੈਅ ਹਾਸਲ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਇਕ ਦਿਨਾ ਤੇ ਟੀ20 ਦੋਵੇਂ ਅਭਿਆਸ ਮੈਚ ਜਿੱਤੇ ਹਨ ਪਰ ਭਾਰਤ ਨੂੰ ਇਕ ਦਿਨਾ ਮੈਚਾਂ ਵਿਚ ਸਟੀਵ ਸਮਿੱਥ ਦੀ ਟੀਮ ਵਲੋਂ ਪੂਰੀ ਚੁਣੌਤੀ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਟੀਮ ਭਲਕੇ ਵੀ ਜੇਤੂ ਪ੍ਰਦਰਸ਼ਨ ਜਾਰੀ ਰੱਖਣ ਲੲੀ ਪੂਰੀ ਵਾਹ ਲਾਏਗੀ। ਭਾਰਤ ਲੲੀ ਪਿਛਲਾ ਸਾਲ ਵਧੀਆ ਨਹੀਂ ਰਿਹਾ ਸੀ ਪਰ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਵੇਂ ਸਾਲ ਦੀ ਆਮਦ ਦੇ ਨਾਲ ਹੀ ਨਵਾਂ ਮਾਅਰਕਾ ਮਾਰਨ ਲੲੀ ਪੂਰਾ ਜ਼ੋਰ ਲਾਵੇਗਾ। ਭਾਰਤੀ ਟੀਮ ਨੂੰ ੳੁਦੋਂ ਵੱਡਾ ਝਟਕਾ ਲੱਗਿਆ ਜਦੋਂ ੳੁਸ ਦੇੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਬਿਨਾਂ ਕੋੲੀ ਮੈਚ ਖੇਡਿਆਂ ਮਾਸਪੇਸ਼ੀਆਂ ਦੇ ਖਿਚਾਓ ਕਾਰਨ ਲਡ਼ੀ ਤੋਂ ਬਾਹਰ ਹੋ ਗਏ।
ਇਸ ਦੇ ਦੂਜੇ ਪਾਸੇ ਆਸਟਰੇਲੀਆ ਲੲੀ ਵੀ ਖਿਡਾਰੀਆਂ ਦਾ ਜ਼ਖ਼ਮੀ ਹੋਣਾ ਚਿੰਤਾ ਦਾ ਵਿਸ਼ਾ ਹੈ। ਡੇਵਿਡ ਵਾਰਨਰ ਵੀ ਕੁਝ ਸਮੇਂ ਲੲੀ ਮੌਜੂਦ ਨਹੀਂ ਹੋਣਗੇ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਵੀ ਜ਼ਖਮੀ ਹਨ ਜਦਕਿ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਦੀ ਸੰਨਿਆਸ ਲੈਣ ਕਾਰਨ ਕਮੀ ਮਹਿਸੂਸ ਹੋਵੇਗੀ ਪਰ ਆਸਟਰੇਲੀਆ ਕੋਲ ਜੇ. ਹੇਜਲਵੁੱਡ, ਜੋਇਲ ਪੈਰਿਸ, ਸਕਾਟ ਬੋਲੈਂਡ ਤੇ ਜਿੰਮੀ ਫਾਕਨਰ ਵਰਗੇ ਤੇਜ਼ ਗੇਂਦਬਾਜ਼ਾਂ ਕੋਲ ਭਾਵੇਂ ਬਹੁਤਾ ਤਜਰਬਾ ਨਹੀਂ ਹੈ ਪਰ ੳੁਹ ਮੈਚ ਦਾ ਰੁਖ ਦੂਜੇ ਪਾਸੇ ਕਰਨ ਦੇ ਸਮਰੱਥ ਹਨ। ਭਾਰਤ ਦੀ ਗੇਂਦਬਾਜ਼ੀ ਇੰਨੀ ਮਜ਼ਬੂਤ ਨਹੀਂ ਹੈ। ਧੋਨੀ ਵਲੋਂ ਇਥੋਂ ਦੀ ੳੁਛਾਲ ਵਾਲੀ ਪਿੱਚ ਲੲੀ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ੳੁਤਰਨ ਦੀ ੳੁਮੀਦ ਹੈ। ਅਜਿਹੇ ਵਿਚ ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਨੂੰ ਖੇਡਣ ਦਾ ਮੌਕਾ ਮਿਲ ਸਕਦਾ ਹੈ ਜਦਕਿ ਇਸ਼ਾਂਤ ਤੇ ੳੁਮੇਸ਼ ਯਾਦਵ ਦਾ ਖੇਡਣਾ ਤੈਅ ਹੈ ਪਰ ਇਸ਼ਾਂਤ ਵਲੋਂ ਅਭਿਆਸ ਮੈਚ ਨਾ ਖੇਡਣਾ ਕੁਝ ਹੋਰ ਬਿਆਨ ਕਰਦਾ ਹੈ। ਟੀਮ ਕੋਲ ਸਪਿੰਨ ਗੇਂਦਬਾਜ਼ਾਂ ਵਿਚ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਤਜਰਬੇਕਾਰ ਖਿਡਾਰੀ ਹਨ। ਭਾਰਤੀ ਸਲਾਮੀ ਬੱਲੇਬਾਜ਼ਾਂ ਵਿਚ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਜੋਡ਼ੀ ਪੱਕੀ ਮੰਨੀ ਜਾ ਰਹੀ ਹੈ ਜਦਕਿ ਤੀਜੇ ਨੰਬਰ ੳੁਤੇ ਵਿਰਾਟ ਕੋਹਲੀ ਖੇਡਣ ਆੳੁਣਗੇ। ਅਜਿੰਕੇ ਰਹਾਣੇ ਤੇ ਮਹਿੰਦਰ ਧੋਨੀ ਦੇ ਚੌਥੇ ਤੇ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਦੀ ਸੰਭਾਵਨਾ ਹੈ। ਟੀਮ ਵਿਚ ਸੁਰੇਸ਼ ਰੈਨਾ ਦੇ ਬਾਹਰ ਹੋਣ ਨਾਲ ਮਨੀਸ਼ ਪਾਂਡੇ ਤੇ ਗੁਰਕੀਰਤ ਸਿੰਘ ਨੂੰ ਖੇਡਣ ਦਾ ਮੌਕਾ ਮਿਲ ਸਕਦਾ ਹੈ। ਪਾਂਡੇ ਨੇ ਪਿਛਲੇ ਸਾਲ ਜ਼ਿੰਬਾਬਵੇ ਖਿਲਾਫ ਇਕ ਦਿਨਾ ਮੈਚਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ ਜਦਕਿ ਗੁਰਕੀਰਤ ਵੀ ਪੰਜਾਬ ਤੇ ਭਾਰਤ ਏ ਵਲੋਂ ਲਗਾਤਾਰ ਚੰਗਾ ਖੇਡਦੇ ਆ ਰਹੇ ਹਨ। -ਪੀਟੀਆੲੀ
ਆਸਟਰੇਲਿਆਈ ਬੱਲੇਬਾਜ਼ਾਂ ਨੂੰ ਰੋਕਣਾ ਹੋਵੇਗਾ ਵੱਡੀ ਚੁਣੌਤੀ
ਭਾਰਤ ਦੇ ਮੁਕਾਬਲੇ ਆਸਟਰੇਲੀਆ ਦਾ ਬੱਲੇਬਾਜ਼ੀ ਕ੍ਰਮ ਕਾਫੀ ਮਜ਼ਬੂਤ ਹੈ। ਇਸ ਲੲੀ ਭਾਰਤੀ ਗੇਂਦਬਾਜ਼ਾਂ ਅੱਗੇ ਆਸਟਰੇਲਿਆੲੀ ਬੱਲੇਬਾਜ਼ਾਂ ਨੂੰ ਦੌਡ਼ਾਂ ਬਣਾੳੁਣ ਤੋਂ ਰੋਕਣਾ ਵੱਡੀ ਚੁਣੌਤੀ ਹੋਵੇਗੀ। ਐਰੋਨ ਫਿੰਚ, ਗਲੈਨ ਮੈਕਸਵੈਲ, ਕਪਤਾਨ ਸਟੀਵ ਸਮਿੱਥ ਤੇ ਸਾਬਕਾ ਕਪਤਾਨ ਜਾਰਜ ਬੈਲੀ ਕਿਸੇ ਵੇਲੇ ਵੀ ਮੈਚ ਦਾ ਪਾਸਾ ਪਲਟਣ ਦੇ ਸਮਰੱਥ ਹਨ। ਟੀਮ ਕੋਲ ਜੇਮਜ਼ ਫਾਕਨਰ ਵਰਗਾ ਖਿਡਾਰੀ ਵੀ ਹੈ ਜੋ ਵਿਰੋਧੀ ਟੀਮ ਨੂੰ ਪਰੇਸ਼ਾਨੀ ਵਿਚ ਪਾ ਸਕਦਾ ਹੈ। -ਪੀਟੀਆੲੀ
ਆਸਟਰੇਲਿਆਈ ਡਰੈਸਿੰਗ ਰੂਮ ਵਿੱਚ ਬਰਿੰਦਰ ਸਰਾਂ ਦੇ ਚਰਚੇ
ਕੌਮਾਂਤਰੀ ਕ੍ਰਿਕਟ ਵਿੱਚ ਭਾਵੇਂ ਬਰਿੰਦਰ ਸਰਾਂ ਨਵਾਂ ਚਿਹਰਾ ਹੈ ਪਰ ਆਸਟਰੇਲੀਆ ਡਰੈਸਿੰਗ ਰੂਮ ਵਿਚ ਇਸ ਤੇਜ਼ ਗੇਂਦਬਾਜ਼ ਦੇ ਚਰਚੇ ਹਨ। ਆਸਟਰੇਲੀਆ ਕਪਤਾਨ ਸਮਿੱਥ ਨੇ ਦੱਸਿਆ ਕਿ ਆੲੀਪੀਐਲ ਦੇ ਇਸ ਸਾਥੀ ਖਿਡਾਰੀ ਨੂੰ ਭਾਵੇਂ ਜ਼ਿਆਦਾ ਗੇਂਦਬਾਜ਼ੀ ਕਰਦਿਆਂ ਨਹੀਂ ਦੇਖਿਆ ਪਰ ਰਾਜਸਥਾਨ ਰਾਇਲਜ਼ ਖਿਲਾਫ ੳੁਸ ਦੀ ਗੇਂਦਬਾਜ਼ੀ ਪ੍ਰਭਾਵਸ਼ਾਲੀ ਰਹੀ ਸੀ। ੳੁਨ੍ਹਾਂ ਕਿਹਾ ਕਿ ਸਰਾਂ ਦਾ ਲੰਬਾ ਕੱਦ ਤੇ ੳੁਸ ਦੀ ਗੇਂਦ ਨੂੰ ਸਵਿੰਗ ਕਰਵਾੳੁਣ ਦੀ ਮੁਹਾਰਤ ਬਾਰੇ ਸਾਥੀ ਖਿਡਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।
ਟੀਮਾਂ ਦਾ ਵੇਰਵਾ
ਭਾਰਤ: ਮਹੇਂਦਰ ਸਿੰਘ ਧੋਨੀ ਕਪਤਾਨ, ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਗੁਰਕੀਰਤ ਸਿੰਘ ਮਾਨ, ਮਨੀਸ਼ ਪਾਂਡੇ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ੳਮੇਸ਼ ਯਾਦਵ, ਬਰਿੰਦਰ ਸਰਾਂ, ਭੁਵਨੇਸ਼ਵਰ ਕੁਮਾਰ, ਅਕਸ਼ਰ ਪਟੇਲ ਤੇ ਰਿਸ਼ੀ ਧਵਨ
ਆਸਟਰੇਲੀਆ: ਸਟੀਵ ਸਮਿੱਥ ਕਪਤਾਨ, ਐਰੋਨ ਫਿੰਚ, ਜਾਰਜ ਬੇਲੀ, ਗਲੈਨ ਮੈਕਸਵੈਲ, ਸ਼ੌਨ ਮਾਰਸ਼, ਮਿਸ਼ੇਲ ਮਾਰਸ਼, ਜੇਮਜ਼ ਫਾਕਨਰ, ਮੈਥਿਓ ਵੇਡ, ਕੇਨ ਰਿਚਰਡਸਨ, ਜੋਸ਼ ਹੇਜਲਵੁੱਡ, ਜੋਇਲ ਪੈਰਿਸ ਤੇ ਸਕਾਟ ਬੋਲੈਂਡ

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

Read Full Article
    ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

Read Full Article
    ਔਰੇਗਨ ਸੂਬੇ  ਦੇ ਸਕੂਲਾਂ ‘ਚ ਗਦਰ  ਲਹਿਰ ਬਾਰੇ ਪੜਾਇਆ ਜਾਵੇਗਾ

ਔਰੇਗਨ ਸੂਬੇ ਦੇ ਸਕੂਲਾਂ ‘ਚ ਗਦਰ ਲਹਿਰ ਬਾਰੇ ਪੜਾਇਆ ਜਾਵੇਗਾ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

Read Full Article
    ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

Read Full Article
    ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

Read Full Article
    ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

Read Full Article
    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article
    ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

Read Full Article
    ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

Read Full Article