PUNJABMAILUSA.COM

ਭਾਰਤ ‘ਚ 500 ਫ਼ਰਜ਼ੀ ਕੰਪਨੀਆਂ ਖਿਲਾਫ਼ ਈ.ਡੀ. ਵੱਲੋਂ ਛਾਪੇਮਾਰੀ

ਭਾਰਤ ‘ਚ 500 ਫ਼ਰਜ਼ੀ ਕੰਪਨੀਆਂ ਖਿਲਾਫ਼ ਈ.ਡੀ. ਵੱਲੋਂ ਛਾਪੇਮਾਰੀ

ਭਾਰਤ ‘ਚ 500 ਫ਼ਰਜ਼ੀ ਕੰਪਨੀਆਂ ਖਿਲਾਫ਼ ਈ.ਡੀ. ਵੱਲੋਂ ਛਾਪੇਮਾਰੀ
April 01
21:41 2017

ed
ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਮੇਲ)- ਇਨਫੋਰਸਮੈਂਟ ਡਾਇਰੈਕਟੋਰੇਟ ਨੇ 500 ਫਰਜ਼ੀ ਕੰਪਨੀਆਂ (ਸ਼ੈਂਲ ਕੰਪਨੀਆਂ) ਜਿਨ੍ਹਾਂ ‘ਤੇ ਵੱਡੀ ਪੱਧਰ ‘ਤੇ ਕਾਲਾ ਧਨ ਪੈਦਾ ਕਰਨ ਦਾ ਸ਼ੱਕ ਹੈ ਖਿਲਾਫ ਆਪਣੀ ਵੱਡੀ ਕਾਰਵਾਈ ਕਰਨ ਦੇ ਹਿੱਸੇ ਵਜੋਂ ਅੱਜ 17 ਸੂਬਿਆਂ ਵਿਚ 100 ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਇਨ੍ਹਾਂ ਦੇ ਦਫ਼ਤਰਾਂ ਦੀ ਵਿਆਪਕ ਤਲਾਸ਼ੀ ਲਈ | ਅਧਿਕਾਰੀਆਂ ਨੇ ਦੱਸਿਆ ਕਿ ਇਨਫਰੋਸਮੈਂਟ ਡਾਇਰੈਟਰੋਰੇਟ ਦੀਆਂ ਕਈ ਟੀਮਾਂ ਨੇ ਅੱਜ ਸਵੇਰੇ ਕਥਿਤ ਸ਼ੱਕੀ ਕੰਪਨੀਆਂ ਦਾ ਪਤਾ ਲਾਉਣ ਲਈ ਬਜ਼ਾਰਾਂ, ਵਪਾਰਕ ਕੇਂਦਰਾਂ, ਘਰਾਂ ਅਤੇ ਕਿਰਾਏ ‘ਤੇ ਲਏ ਮਕਾਨਾਂ ਵਿਚ ਛਾਪੇ ਮਾਰਨੇ ਸ਼ੁਰੂ ਕੀਤੇ ਜਿਨ੍ਹਾਂ ‘ਤੇ ਏਜੰਸੀ ਨੂੰ ਦੇਸ਼ ਵਿਚ ਕਾਲੇ ਧਨ ਦੀ ਰੀੜ ਦੀ ਹੱਡੀ ਹੋਣ ਦਾ ਸ਼ੱਕ ਹੈ | ਆਖਰੀ ਰਿਪੋਰਟਾਂ ਮਿਲਣ ਤਕ ਈ. ਡੀ. ਟੀਮਾਂ ਨੇ ਜਲੰਧਰ, ਕੋਲਕਾਤਾ, ਮੁੰਬਈ, ਅਹਿਮਦਾਬਾਦ, ਪਣਜੀ, ਕੋਚੀ, ਬੈਂਗਲੁਰੂ, ਹੈਦਰਾਬਾਦ, ਚੰਡੀਗੜ੍ਹ, ਦਿੱਲੀ, ਲਖਨਊ, ਪਟਨਾ, ਜੈਪੁਰ, ਸ੍ਰੀਨਗਰ, ਇੰਦੌਰ ਅਤੇ ਹਰਿਆਣਾ ਵਿਚ ਕੁਝ ਥਾਵਾਂ ‘ਤੇ ਛਾਪੇਮਾਰੀ ਕੀਤੀ | ਏਜੰਸੀ ਨੇ ਦੱਸਿਆ ਕਿ ਉਸ ਨੇ ਮੁੰਬਈ ਦੇ ਇਕ ਵਿਅਕਤੀ ਦੇ ਦਫ਼ਤਰਾਂ ਵਿਚ ਛਾਪਾ ਮਾਰਿਆਂ ਜਿਹੜਾ 20 ਜਾਲ੍ਹੀ ਡਾਇਰੈਕਟਰਾਂ ਨਾਲ 700 ਫਰਜ਼ੀ ਕੰਪਨੀਆਂ ਚਲਾ ਰਿਹਾ ਸੀ ਜਿਸ ਨੇ ਜੇਲ੍ਹ ਵਿਚ ਬੰਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਗਨ ਭੁੱਜਬਲ ਦੇ 46.7 ਕਰੋੜ ਰੁਪਏ ਬਦਲੇ ਸਨ | ਕੇਂਦਰੀ ਜਾਂਚ ਏਜੰਸੀ ਜਿਸ ਦੇ ਦੇਸ਼ ਭਰ ਵਿਚ ਫੈਲੇ ਵੱਖ ਖੇਤਰਾਂ ਤੇ ਜ਼ੋਨਾਂ ਵਿਚ 800 ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਸਟਾਫ ਹੈ ਨੇ ਫਰਜ਼ੀ ਕੰਪਨੀਆਂ ਖਿਲਾਫ ਦੇਸ਼ ਵਿਚ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਹੈ | ਈ. ਡੀ. ਦੇ ਡਾਇਰੈਕਟਰ ਕਰਨੈਲ ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ ਆਪਰੇਸ਼ਨ ਏਜੰਸੀ ਵਲੋਂ ਕਾਲੇ ਧਨ ਖਿਲਾਫ ਕਾਰਵਾਈ ਦੇ ਹਿੱਸੇ ਵਜੋਂ ਕੀਤੀਆਂ ਵੱਖ ਵੱਖ ਜਾਂਚਾਂ ਅਤੇ ਹੋਰ ਸੂਤਰਾਂ ਵਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਸ਼ੁਰੂ ਕੀਤਾ ਹੈ | ਏਜੰਸੀ ਨੇ ਦੱਸਿਆ ਕਿ ਉਸ ਨੇ ਦਸਤਾਵੇਜ਼ ਬਰਾਮਦ ਕੀਤੇ ਹਨ ਅਤੇ ਉਨ੍ਹਾਂ ਸ਼ੱਕੀ ਕੰਪਨੀਆਂ ‘ਤੇ ਛਾਪੇਮਾਰੀ ਕੀਤੀ ਹੈ ਜਿਨ੍ਹਾਂ ਦੀ ਵਰਤੋਂ ਕੌਮੀ ਪੇਂਡੂ ਸਿਹਤ ਮਿਸ਼ਨ ਦਾ ਪੈਸਾ ਹੜੱਪਣ ਲਈ ਕੀਤੀ ਗਈ ਸੀ | ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਕਾਲੇ ਧਨ ਨੂੰ ਸਫੈਦ ਕਰਨ ਵਿਰੋਧੀ ਕਾਨੂੰਨ (ਪੀ. ਐਮ. ਐਲ. ਏ.) ਅਤੇ ਵਿਦੇਸ਼ੀ ਮੁਦਰਾ ਪ੍ਰਬੰਧ ਕਾਨੂੰਨ (ਫੇਮਾ) ਤਹਿਤ ਕੀਤੀ ਗਈ ਤਾਂ ਜੋ ਮਨੀ ਲਾਂਡਰਿੰਗ ਕਰਨ ਅਤੇ ਵਿਦੇਸ਼ੀ ਕਰੰਸੀ ਦੇ ਗੈਰਕਾਨੂੰਨੀ ਲੈਣ ਦੇਣ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ | ਪ੍ਰਧਾਨ ਮੰਤਰੀ ਦਫ਼ਤਰ ਦੀ ਹਦਾਇਤ ‘ਤੇ ਸਰਕਾਰ ਵਲੋਂ ਗਠਿਤ ਵਿਸ਼ੇਸ਼ ਟਾਸਕ ਫੋਰਸ (ਐਸ. ਟੀ. ਐਫ.) ਨੇ ਇਸ ਸਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਦੇ ਅਧਿਕਾਰ ਦਿੱਤੇ ਸਨ | ਏਜੰਸੀ ਨੇ ਪਿਛਲੇ ਇਕ ਹਫਤੇ ਦੌਰਾਨ ਇਸ ਤਰ੍ਹਾਂ ਦੀਆਂ ਕੰਪਨੀਆਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ | ਮੋਹਰਾ (ਸ਼ੈੱਲ) ਕੰਪਨੀਆਂ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਗਠਨ ਨਾਮਾਤਰ ਚੁਕਤਾ ਪੂੰਜੀ ਲਈ ਕੀਤਾ ਜਾਂਦਾ ਹੈ | ਉਨ੍ਹਾਂ ਕੋਲ ਕਾਫੀ ਰਕਮ ਰਿਜ਼ਰਵ ਦੇ ਤੌਰ ‘ਤੇ ਹੁੰਦੀ ਹੈ | ਇਨ੍ਹਾਂ ਕੰਪਨੀਆਂ ਦਾ ਬਹੁਤਾ ਕਰਕੇ ਗੈਰ-ਸੂਚੀਬੱਧ ਕੰਪਨੀਆਂ ਵਿਚ ਨਿਵੇਸ਼ ਹੁੰਦਾ ਹੈ ਅਤੇ ਕੋਈ ਲਾਭ ਅੰਸ਼ ਆਮਦਨ ਨਹੀਂ ਹੁੰਦੀ | ਇਨ੍ਹਾਂ ਦਾ ਕੰਮਕਾਜ ਵੀ ਜ਼ਿਆਦਾ ਨਹੀਂ ਹੁੰਦਾ, ਖਰਚ ਵੀ ਘੱਟ ਹੀ ਹੁੰਦਾ ਹੈ ਅਤੇ ਕਈ ਵਾਰ ਗੈਰਕਾਨੂੰਨੀ ਕੰਮਾਂ ਲਈ ਇਨ੍ਹਾਂ ਕੰਪਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ | ਨੋਇਡਾ ਆਥਾਰਟੀ ਦੇ ਸਾਬਕਾ ਚੀਫ ਇੰਜਨੀਅਰ ਯਾਦਵ ਸਿੰਘ ਨਾਲ ਜੁੜੀਆਂ ਫਰਜ਼ੀ ਕੰਪਨੀਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ | ਏਜੰਸੀ ਨੇ ਕਾਲੇ ਧਨ ਦਾ ਪਤਾ ਲਾਉਣ ਲਈ ਵਾਈ. ਐਸ. ਜਗਨ ਮੋਹਨ ਰੈਡੀ ਨਾਲ ਸਬੰਧਤ ਕੰਪਨੀਆਂ, ਰਾਜੇਸ਼ਵਰ ਐਕਸਪੋਰਟਰਸ ਅਤੇ ਹੋਰਨਾਂ ਦੇ ਵੀ ਛਾਪੇਮਾਰੀ ਕੀਤੀ | ਰੈਡੀ ਆਮਦਨ ਨਾਲ ਵੱਧ ਜਾਇਦਾਦ ਰੱਖਣ, ਭਿ੍ਸ਼ਟਾਚਾਰ ਅਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲਿਆਂ ਵਿਚ ਪਹਿਲਾਂ ਹੀ ਸੀ. ਬੀ. ਆਈ. ਤੇ ਈ. ਡੀ. ਦੀਆਂ ਜਾਂਚਾਂ ਦਾ ਸਾਹਮਣਾ ਕਰ ਰਿਹਾ ਹੈ | ਪਤਾ ਲੱਗਾ ਹੈ ਕਿ ਸਿਰਫ ਦਿੱਲੀ ਅਤੇ ਮੁੰਬਈ ਵਿਚ ਹੀ 1000 ਫਰਜ਼ੀ ਕੰਪਨੀਆਂ ਦਾ ਪਤਾ ਲੱਗਾ ਹੈ |
ਚੰਡੀਗੜ੍ਹ ‘ਚ ਈ.ਡੀ. ਦੀ ਛਾਪੇਮਾਰੀ
ਚੰਡੀਗੜ੍ਹ (ਗੁਰਪ੍ਰੀਤ ਸਿੰਘ ਜਾਗੋਵਾਲ)-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 17 ਵਿੱਚ ਵੀ ਅੱਜ ਈ.ਡੀ ਦੀ ਟੀਮ ਨੇ ਇੱਕ ਵਪਾਰਕ ਕੰਪਨੀ ਦੇ ਦਫ਼ਤਰ ‘ਚ ਛਾਪੇਮਾਰੀ ਕੀਤੀ ਅਤੇ ਕੰਪਨੀ ਨਾਲ ਸਬੰਧਿਤ ਕਾਗ਼ਜ਼ਾਤ ਦੀ ਜਾਂਚ ਕੀਤੀ ਹੈ | ਈ.ਡੀ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦਾ ਕਾਰਨ ਨੋਟਬੰਦੀ ਤੋਂ ਬਾਅਦ ਬਣੀਆਂ ਫ਼ਰਜ਼ੀ ਕੰਪਨੀ ‘ਤੇ ਕਾਰਵਾਈ ਕਰਨਾ ਹੈ | ਚੰਡੀਗੜ੍ਹ ਖੇਤਰੀ ਈ.ਡੀ ਡਾਇਰੈਕਟਰ ਸ੍ਰੀ. ਕੇ.ਕੇ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਸਮੇਤ ਬਹੁਤ ਥਾਵਾਂ ‘ਤੇ ਈ.ਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਅਤੇ ਇਸ ਬਾਰੇ ਐਤਵਾਰ ਨੂੰ ਵਿਭਾਗ ਜਾਣਕਾਰੀ ਸਾਂਝੀ ਕਰੇਗਾ | ਉਨ੍ਹਾਂ ਨੇ ਇਸ ਛਾਪੇਮਾਰੀ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ |
ਅੰਮਿ੍ਤਸਰ ‘ਚ ਛਾਪੇ
ਅੰਮਿ੍ਤਸਰ (ਸੁਰਿੰਦਰ ਕੋਛੜ)-ਇਨਫੋਰਸਮੈਂਟ ਡਾਇਰੈਕਟਰ (ਈ.ਡੀ.) ਵੱਲੋਂ ਅੱਜ ਦੇਰ ਰਾਤ ਸਥਾਨਕ ਜੋਸ਼ੀ ਕਾਲੋਨੀ ‘ਚ ਸਥਿਤ ਰਾਜਿੰਦਰ ਅਰੋੜਾ ਨਾਂਅ ਦੇ ਵਿਅਕਤੀ ਦੀ ਪੇਸ ਇੰਟਰਨੈਸ਼ਨਲ ਨਾਂਅ ਦੀ ਸ਼ੈਲ ਕੰਪਨੀ ਅਤੇ ਉਸ ਦੇ ਘਰ ‘ਚ ਛਾਪਾਮਾਰੀ ਕੀਤੀ ਗਈ | ਇਹ ਛਾਪੇਮਾਰੀ ਸੰਯੁਕਤ ਡਾਇਰੈਕਟਰ ਡਾ. ਗਿਰੀਸ਼ ਬਾਲੀ ਦੇ ਨਿਰਦੇਸ਼ਾਂ ਹੇਠ ਈ.ਡੀ. ਦੇ ਸਹਾਇਕ ਡਾਇਰੈਕਟਰ ਦੀਪਕ ਚੌਹਾਨ, ਰਾਜੀਵ ਕੁਮਾਰ, ਸੰਜੀਵ ਪ੍ਰਭਾਕਰ ਆਦਿ ਦੀ ਅਗਵਾਈ ‘ਚ ਕੀਤੀ ਗਈ | ਇਸ ਸਬੰਧ ‘ਚ ਅਧਿਕਾਰੀਆਂ ਨੂੰ ਬਿੱਲ ਬੁੱਕ ਅਤੇ ਕਈ ਕੰਪਨੀਆਂ ਦੇ ਸਟੈਮ ਪੇਪਰ ਮਿਲੇ ਹਨ | ਇਨ੍ਹਾਂ ਦਸਤਾਵੇਜ਼ਾਂ ਤੋਂ ਕੀ ਖ਼ੁਲਾਸਾ ਹੋਇਆ, ਬਾਰੇ ਤਾਂ ਭਾਵੇ ਕੋਈ ਵੱਡੀ ਜਾਣਕਾਰੀ ਨਹੀਂ ਮਿਲ ਸਕੀ, ਪਰ ਪਤਾ ਲੱਗਾ ਹੈ ਕਿ ਵਿਭਾਗ ਵੱਲੋਂ ਅਜਿਹੀ ਛਾਪੇਮਾਰੀ ਦੇਸ਼ ਭਰ ਵਿਚ 300 ਦੇ ਕਰੀਬ ਸ਼ੈਲ ਕੰਪਨੀਆਂ ‘ਤੇ ਕੀਤੀ ਗਈ ਹੈ |

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article
    ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

Read Full Article