PUNJABMAILUSA.COM

ਭਾਰਤ ‘ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੀ ਟਰਾਫੀ ਲਾਂਚ

ਭਾਰਤ ‘ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੀ ਟਰਾਫੀ ਲਾਂਚ

ਭਾਰਤ ‘ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੀ ਟਰਾਫੀ ਲਾਂਚ
August 20
05:29 2017

ਨਵੀਂ ਦਿੱਲੀ, 19 ਅਗਸਤ (ਪੰਜਾਬ ਮੇਲ)- ਭਾਰਤ ’ਚ ਪਹਿਲੀ ਵਾਰ ਕਿਸੇ ਫੀਫਾ ਕੌਮਾਂਤਰੀ ਟੂਰਨਾਮੈਂਟ ਦੇ ਰੂਪ ’ਚ ਅਕਤੂਬਰ ਮਹੀਨੇ ਅੰਡਰ-17 ਫੁਟਬਾਲ ਵਿਸ਼ਵ ਕੱਪ ਕਰਾਇਆ ਜਾ ਰਿਹਾ ਹੈ ਅਤੇ ਰਾਜਧਾਨੀ ਦਿੱਲੀ ’ਚ ਸ਼ਨਿਚਰਵਾਰ ਨੂੰ ਕਰਾਏ ਗਏ ਸਮਾਗਮ ’ਚ ਇਸ ਮੈਗਾ ਟੂਰਨਾਮੈਂਟ ਦੀ ਟਰਾਫੀ ਲਾਂਚ ਕੀਤੀ ਗਈ। ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ’ਚ ਕਈ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ’ਚ ਇਹ ਟਰਾਫੀ ਲਾਂਚ ਕੀਤੀ ਗਈ ਅਤੇ ਇਸ ਮੌਕੇ ਸੱਤ ਹਜ਼ਾਰ ਤੋਂ ਵੱਧ ਬੱਚਿਆਂ ਨੇ ਮਿਸ਼ਨ ਇਲੈਵਨ ਮਿਲੀਅਨ ਫੈਸਟੀਵਲ ’ਚ ਹਿੱਸਾ ਲਿਆ। ਭਾਰਤੀ ਖੇਡ ਅਥਾਰਿਟੀ (ਸਾਈ) ਦੇ ਡਾਇਰੈਕਟਰ ਜਨਰਲ ਇੰਜੇਟੀ ਸ੍ਰੀਨਿਵਾਸ ਨੇ ਕਿਹਾ ਕਿ ਇਹ ਜੇਤੂ ਟਰਾਫੀ ਦੇਸ਼ ’ਚ ਫੁਟਬਾਲ ਦੇ ਖੇਡ ਲਈ ਨਵੀਂ ਦਿਸ਼ਾ ਤੇ ਵਿਕਾਸ ਨੂੰ ਦਰਸਾਉਂਦੀ ਹੈ ਅਤੇ ਇਹ ਉਨ੍ਹਾਂ ਲਈ ਇੱਕ ਵਿਸ਼ੇਸ਼ ਪਲ ਹੈ। ਖੇਡ ਪ੍ਰੇਮੀ ਇਸ ਟਰਾਫੀ ਨਾਲ ਉਤਸ਼ਾਹ ਨਾਲ ਤਸਵੀਰਾਂ ਲੈ ਰਹੇ ਹਨ ਤੇ ਇਹ ਇਸ ਵੱਡੇ ਟੂਰਨਾਮੈਂਟ ਦੀ ਰੁਮਾਂਚਕ ਸ਼ੁਰੂਆਤ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਸ ਨਾਲ ਹੋਰ ਵੱਡੀ ਗਿਣਤੀ ’ਚ ਲੋਕ ਜੁੜਨਗੇ। ਟਰਾਫੀ ਲਾਂਚ ਕਰਨ ਮੌਕੇ ਐਡੀਡਾਸ ਦੇ ਤਕਨੀਕੀ ਨਿਰਦੇਸ਼ਕ ਤੇ ਨਾਈਜੀਰੀਆ ਲਈ ਦੋ ਵਿਸ਼ਵ ਕੱਪ ਖੇਡ ਚੁੱਕੇ ਅਫੋਲਾਬੀ ਰਾਬੀਯੂ, ਟੂਰਨਾਮੈਂਟ ਦੇ ਨਿਰਦੇਸ਼ਕ ਜੇਵੀਅਰ ਸੇਪੀ ਅਤੇ ਟੂਰਨਾਮੈਂਟ ਦੇ ਪ੍ਰਾਜੈਕਟ ਨਿਰਦੇਸ਼ਕ ਜੌਇ ਭੱਟਾਚਾਰੀਆ ਵੀ ਹਾਜ਼ਰ ਸਨ। ਮਿਸ਼ਨ ਇਲੈਵਨ ਮਿਲੀਅਨ ਫੈਸਟੀਵਲ ਬਾਰੇ ਪੁੱਛੇ ਜਾਣ ’ਤੇ ਅਫੋਲਾਬੀ ਰਾਬੀਓ ਨੇ ਕਿਹਾ ਕਿ ਇਹ ਮਿਸ਼ਨ ਨੌਜਵਾਨਾਂ ਤੇ ਬੱਚਿਆਂ ਨੂੰ ਇਸ ਖੇਡ ਨਾਲ ਜੋੜਨ ਦੀ ਦਿਸ਼ਾ ’ਚ ਚੰਗੀ ਪਹਿਲ ਹੈ। ਜ਼ਿਕਰਯੋਗ ਹੈ ਕਿ ਇਹ ਟਰਾਫੀ ਅਗਲੇ ਪੰਜ ਹਫ਼ਤੇ ਉਨ੍ਹਾਂ ਸਾਰੇ ਛੇ ਸ਼ਹਿਰਾਂ ਦਾ ਦੌਰਾ ਕਰੇਗੀ ਜਿੱਥੇ ਟੂਰਨਾਮੈਂਟ ਦੇ ਮੈਚ ਕਰਾਏ ਜਾਣਗੇ ਹਨ। ਇਸ ਤੋਂ ਪਹਿਲਾਂ ਇਹ ਟਰਾਫੀ 20 ਅਗਸਤ ਨੂੰ ਰਾਜਧਾਨੀ ਦੇ ਇੰਡੀਆ ਗੇਟ ’ਤੇ ਰੱਖੀ ਜਾਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

Read Full Article
    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

Read Full Article
    ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ  1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ 1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

Read Full Article
    ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

Read Full Article
    ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

Read Full Article
    ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

Read Full Article
    ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

Read Full Article
    ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

Read Full Article
    ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

Read Full Article