ਭਾਰਤ ‘ਚ ਰਹਿੰਦਾ ਹੈ ਦੁਨੀਆਂ ਦਾ ਸਭ ਤੋਂ ਵੱਡਾ ਪਰਿਵਾਰ!

ਨਵੀਂ ਦਿੱਲੀ, 17 ਮਈ (ਪੰਜਾਬ ਮੇਲ)- ਦੁਨੀਆਂ ਦਾ ਸਭ ਤੋਂ ਵੱਡਾ ਪਰਿਵਾਰ ਭਾਰਤ ‘ਚ ਰਹਿੰਦਾ ਹੈ। ਮਿਜੋਰਮ ਦੀ ਰਾਜਧਾਨੀ ਦੇ ਕੋਲ ਬਖਤਵਾਂਗ ਪਿੰਡ ‘ਚ ਰਹਿਣ ਵਾਲੇ ਇਸ ਪਰਿਵਾਰ ‘ਚ 167 ਮੈਂਬਰ ਹਨ ਅਤੇ ਸਾਰੇ ਇਕ ਹੀ ਮਕਾਨ ‘ਚ ਰਹਿੰਦੇ ਹਨ। ਇਸ ਘਰ ਦੇ ਮੁਖੀਆ ਹਨ ਜਿਓਨਾ ਚਾਨਾ, ਜਿਨ੍ਹਾਂ ਦੀਆਂ 39 ਪਤਨੀਆਂ, 94 ਬੱਚੇ ਅਤੇ 33 ਪੋਤੇ-ਪੋਤੀਆਂ ਹਨ।
ਇਸ ਪਰਿਵਾਰ ਦੇ ਸਾਰੇ ਲੋਕਾਂ ਲਈ ਇਕੋਂ ਹੀ ਕਿਚਨ ‘ਚ ਖਾਣਾ ਪੱਕਦਾ ਹੈ। ਇਕ ਹੀ ਡਾਈਨਿੰਗ ਹਾਲ ‘ਚ ਸਾਰੇ ਲੋਕ ਖਾਣਾ ਖਾਂਦੇ ਹਨ। ਜਿਓਨਾ ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ ਦੇ ਨਾਲ ਜੀਵਨ ਜੀਉਣ ਵਾਲੇ ਇੱਕਲੇ ਵਿਅਕਤੀ ਹਨ। ਉਹ ਆਪਣੇ ਪਰਿਵਾਰ ਨਾਲ 100 ਕਮਰਿਆਂ ਦੇ ਘਰ ‘ਚ ਰਹਿੰਦੇ ਹਨ। ਜਿਓਨਾ ਦੇ 167 ਮੈਂਬਰਾਂ ਦੇ ਇਸ ਪਰਿਵਾਰ ‘ਚ ਰੋਜ਼ਾਨਾ 130 ਕਿਲੋ ਤੋਂ ਵਧ ਅਨਾਜ ਅਤੇ ਸਬਜ਼ੀ ਪੱਕਦੀ ਹੈ।
ਜਿਓਨਾ ਅਜਿਹੇ ਕਮਿਊਨਿਟੀ ਨਾਲ ਸੰਬੰਧ ਰੱਖਦੇ ਹਨ, ਜੋ ਆਪਣੇ ਮੈਂਬਰਾਂ ਨੂੰ ਅਸੀਮਤ ਵਿਆਹ ਦੀ ਇਜਾਜ਼ਤ ਦਿੰਦਾ ਹੈ। ਇਨ੍ਹਾਂ ਦੀਆਂ ਇੰਨੀਆਂ ਸਾਰੀਆਂ ਪਤਨੀਆਂ ਦੀ ਇਹੀ ਵਜ੍ਹਾ ਹੈ। ਇਨ੍ਹਾਂ ਨੂੰ ਪਰਿਵਾਰ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਸ਼ਾਮਲ ਹੈ। 39 ਪਤਨੀਆਂ ਦੇ ਪਤੀ ਜਿਓਨਾ ਇਸ ਨੂੰ ਪਰਮਾਤਮਾ ਦਾ ਵਰਦਾਨ ਅਤੇ ਖੁਦ ਨੂੰ ਕਿਸਮਤ ਦਾ ਧਨੀ ਮੰਨਦੇ ਹਨ। ਚਾਨਾ ਦੀਆਂ ਪਤਨੀਆਂ ਵੀ ਬੇਹੱਦ ਆਗਿਆਕਾਰੀ ਹਨ। ਸਾਰੇ ਇੱਕਠੇ ਇਕ ਹੀ ਘਰ ‘ਚ ਰਹਿੰਦੀਆਂ ਹਨ ਅਤੇ ਆਪਸ ‘ਚ ਬਹੁਤ ਪ੍ਰੇਮ ਕਰਦੀਆਂ ਹਨ। ਇਕ ਦਿਨ ਦੇ ਰਾਸ਼ਨ ‘ਚ 45 ਕਿਲੋ ਚਾਵਲ, 25 ਕਿਲੋ ਦਾਲ, 20 ਕਿਲੋ ਫਲ, 30 ਤੋਂ 40 ਮੁਰਗੇ ਅਤੇ 50 ਅੰਡਿਆਂ ਦੀ ਜ਼ਰੂਰਤ ਪੈਂਦੀ ਹੈ।
There are no comments at the moment, do you want to add one?
Write a comment