PUNJABMAILUSA.COM

ਭਾਰਤ ‘ਚ ਮੀਂਹ ਕਾਰਨ ਹੁਣ ਤੱਕ 465 ਲੋਕਾਂ ਦੀ ਮੌਤ

ਭਾਰਤ ‘ਚ ਮੀਂਹ ਕਾਰਨ ਹੁਣ ਤੱਕ 465 ਲੋਕਾਂ ਦੀ ਮੌਤ

ਭਾਰਤ ‘ਚ ਮੀਂਹ ਕਾਰਨ ਹੁਣ ਤੱਕ 465 ਲੋਕਾਂ ਦੀ ਮੌਤ
July 28
10:37 2018

ਨਵੀਂ ਦਿੱਲੀ, 28 ਜੁਲਾਈ (ਪੰਜਾਬ ਮੇਲ)- ਦੇਸ਼ ਭਰ ਵਿੱਚ ਮੀਂਹ ਕਹਿਰ ਬਣ ਵਰ੍ਹ ਰਿਹਾ ਹੈ। ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ਤਕ ਮੀਂਹ ਕਾਰਨ 465 ਮੌਤਾਂ ਹੋ ਗਈਆਂ ਹਨ। ਸਰਕਾਰ ਨੇ 5 ਸੂਬਿਆਂ ਵਿੱਚ 465 ਜਣਿਆਂ ਦੀ ਮੌਤ ਦਾ ਅੰਕੜਾ ਦਿੱਤਾ ਹੈ। ਯੂਪੀ ਵਿੱਚ ਹੁਣ ਤਕ 30 ਜਣਿਆਂ ਦੀ ਮੌਤ ਹੋਈ ਹੈ। ਹਥਣੀਕੁੰਡ ਤੋਂ ਹਰਿਆਣਾ ਦਾ ਪਾਣੀ ਛੱਡਣ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ। ਕੇਂਦਰ ਸਰਕਾਰ ਨੇ ਅਸਾਮ, ਗੁਜਰਾਤ, ਕੇਰਲ, ਬੰਗਾਲ ਤੇ ਮਹਾਂਰਾਸ਼ਟਰ ਵਿੱਚ ਕੁੱਲ 465 ਮੌਤਾਂ ਦੀ ਪੁਸ਼ਟੀ ਕੀਤੀ ਹੈ।
ਗੁਜਰਾਤ ’ਚ ਘਰਾਂ ਦੀ ਤਬਾਹੀ
ਗੁਜਰਾਤ ਵਿੱਚ ਬਾਰਸ਼ ਦੀ ਵਜ੍ਹਾ ਨਾਲ 213 ਪਿੰਡ ਪ੍ਰਭਾਵਿਤ ਹੋਏ ਹਨ। 89 ਪੱਕੇ ਤੇ 1413 ਕੱਚੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਸੂਬੇ ਵਿੱਚ 15912 ਲੋਕਾਂ ਨੂੰ ਬਚਾਅ ਕੇ ਬਾਹਰ ਕੱਢਿਆ ਗਿਆ ਹੈ। ਉੱਧਰ ਮਹਾਂਰਾਸ਼ਟਰ ਵਿੱਚ ਡੁੱਬਣ ਦੀ ਵਜ੍ਹਾ ਕਰਕੇ 138 ਜਣਿਆਂ ਦੀ ਮੌਤ ਤੇ 117 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ।
ਅਸਾਮ ਵਿੱਚ 1,224 ਘਰ ਪ੍ਰਭਾਵਿਤ
ਅਸਾਮ ਵਿੱਚ ਬਾਰਸ਼ ਨਾਲ 1,224 ਪਿੰਡ ਪ੍ਰਭਾਵਿਤ ਹੋਏ ਹਨ ਤੇ 10,17,968 ਲੋਕਾਂ ਤੇ ਇਸ ਦੀ ਗੰਭੀਰ ਅਸਰ ਪਿਆ ਹੈ। ਬਾਰਸ਼ ਕਾਰਨ ਸੂਬੇ ਵਿੱਚ 428 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ 4609 ਘਰਾਂ ’ਤੇ ਅੰਸ਼ਿਕ ਤੌਰ ’ਤੇ ਇਸ ਦਾ ਅਸਰ ਪਿਆ ਹੈ। ਇੱਥੋਂ 34,921 ਲੋਕਾਂ ਨੂੰ ਆਪਾਤ ਸਥਿਤੀ ਤੋਂ ਬਾਹਰ ਕੱਢਿਆ ਗਿਆ ਹੈ।
ਕੇਰਲ ’ਚ 2,232 ਪਿੰਡਾਂ ’ਤੇ ਅਸਰ
ਕੇਰਲ ਵਿੱਚ ਬਾਰਸ਼ ਦੀ ਵਜ੍ਹਾ ਕਰਕੇ 2,232 ਪਿੰਡ ਤੇ 14,975 ਲੋਕ ਪ੍ਰਭਾਵਿਤ ਹੋਏ ਹਨ। ਇੱਥੇ 5,183 ਜਣਿਆਂ ਨੂੰ ਆਪਾਤਕਾਲੀਨ ਸਥਿਤੀ ਵਿੱਚੋਂ ਬਾਹਰ ਕੱਢਿਆ ਗਿਆ ਹੈ। 427 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ 11,276 ਘਰਾਂ ਨੂੰ ਨੁਕਸਾਨ ਪੁੱਜਾ ਹੈ।
ਪੱਛਮ ਬੰਗਾਲ ਵਿੱਚ 47,680 ਹੈਕਟੇਅਰ ਰਕਬੇ ਹੇਠ ਫ਼ਸਲ ਤਬਾਹ
ਪੱਛਮ ਬੰਗਾਲ ਵਿੱਚ ਬਾਰਸ਼ ਨਾਲ 1,269 ਪਿੰਡਾਂ ’ਤੇ ਅਸਰ ਪਿਆ ਤੇ 1,61,935 ਜਣੇ ਇਸ ਦੀ ਚਪੇਟ ਵਿੱਚ ਆ ਗਏ ਹਨ। ਬਾਰਸ਼ ਦੀ ਮਾਰ ਨਾਲ 547 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ 6,709 ਘਰਾਂ ਨੂੰ ਨੁਕਸਾਨ ਪੁੱਜਾ ਹੈ। ਇਸ ਤੋਂ ਇਲਾਵਾ ਇੱਥੇ 47,680 ਹੈਕਟੇਅਰ ਜ਼ਮੀਨ ’ਤੇ ਉਗਾਈ ਫਸਲ ਤਬਾਹ ਹੋ ਗਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

Read Full Article
    ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

Read Full Article
    ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

Read Full Article
    ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Read Full Article
    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article
    ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

Read Full Article
    ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article