ਭਾਰਤ ‘ਚ ਪਬਜੀ ਸਮੇਤ ਕਰੀਬ 275 ਚੀਨੀ ਐੱਪਸ ਬੈਨ ਕਰਨ ਦੀ ਤਿਆਰੀ

382
Share

ਸਰਕਾਰ ਕਰ ਰਹੀ ਜਾਂਚ
ਨਵੀਂ ਦਿੱਲੀ, 27 ਜੁਲਾਈ (ਪੰਜਾਬ ਮੇਲ)- ਭਾਰਤ ‘ਚ 59 ਐੱਪਸ ਬੈਨ ਕਰਨ ਤੋਂ ਬਾਅਦ ਹੁਣ ਸਰਕਾਰ ਚੀਨ ਦੀਆਂ ਕੁਝ ਹੋਰ 275 ਐੱਪਸ ਬੈਨ ਕਰਨ ਦੀ ਤਿਆਰੀ ‘ਚ ਹੈ। ਸਰਕਾਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਐੱਪਸ ਕਿਸੇ ਵੀ ਤਰ੍ਹਾਂ ਨਾਲ ਨੈਸ਼ਨਲ ਸਕਿਓਰਿਟੀ ਅਤੇ ਯੂਜ਼ਰ ਪ੍ਰਾਇਵੇਸੀ ਲਈ ਖਤਰਾ ਤਾਂ ਨਹੀਂ ਬਣ ਰਹੀਆਂ ਹਨ। ਸੂਤਰਾਂ ਅਨੁਸਾਰ ਜਿਨ੍ਹਾਂ ਕੰਪਨੀਆਂ ਦਾ ਸਰਵਰ ਚੀਨ ‘ਚ ਹੈ, ਉਨ੍ਹਾਂ ‘ਤੇ ਪਹਿਲੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਇਨ੍ਹਾਂ 275 ਐੱਪਸ ‘ਚ ਗੇਮਿੰਗ ਐਪ ਪਬਜੀ ਵੀ ਸ਼ਾਮਲ ਹੈ, ਜੋ ਚਾਈਨਾ ਦੇ ਵੈਲਊਬਲ ਇੰਟਰਨੈੱਟ ਟੈਂਸੈਂਟ ਦਾ ਹਿੱਸਾ ਹੈ। ਨਾਲ ਹੀ ਇਸ ‘ਚ ਸ਼ਾਓਮੀ ਦੀ ਬਣਾਈ ਗਈ ਜੀਲੀ ਐੱਪ, ਈ-ਕਾਮਰਸ ਅਕੀਬਾਬਾ ਦੀ ਐਲੀਐਕਸਪ੍ਰੈੱਸ ਐੱਪ, ਰੈਸੋ ਐੱਪ ਅਤੇ ਬਾਈਟਡਾਂਸ ਦੀ ਯੂਲਾਈਕ ਐੱਪ ਸ਼ਾਮਲ ਹੈ। ਇਸ ਡੈਵਲਪਮੈਂਟ ਨਾਲ ਜੁੜੇ ਇਕ ਸ਼ਖਸ ਨੇ ਦੱਸਿਆ ਕਿ ਸਰਕਾਰ ਇਨ੍ਹਾਂ ਸਾਰੀਆਂ 275 ਐੱਪਸ ਨੂੰ ਜਾਂ ਇਨ੍ਹਾਂ ‘ਚੋਂ ਕੁਝ ਐੱਪਸ ਨੂੰ ਬੈਨ ਕਰ ਸਕਦੀ ਹੈ। ਹਾਲਾਂਕਿ ਜੇਕਰ ਕਈ ਖਾਮੀ ਨਹੀਂ ਪਾਈ ਜਾਂਦੀ ਹੈ ਤਾਂ ਕੋਈ ਵੀ ਐਪ ਬੈਨ ਨਹੀਂ ਹੋਵੇਗੀ।
ਇਸ ਘਟਨਾਕ੍ਰਮ ਨਾਲ ਜੁੜੇ ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਚੀਨ ਦੀਆਂ ਐੱਪਸ ਦਾ ਲਗਾਤਾਰ ਰਿਵਿਊ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਫੰਡਿੰਗ ਕਿੱਥੋਂ ਹੋ ਰਹੀ ਹੈ। ਅਧਿਕਾਰੀ ਅਨੁਸਾਰ ਪਾਇਆ ਗਿਆ ਕਿ ਕੁਝ ਐੱਪਸ ਰਾਸ਼ਟਰੀ ਸੁਰੱਖਿਆ ਲਈ ਖਤਰਨਾਕ ਹੈ। ਨਾਲ ਹੀ ਕੁਝ ਐੱਪ ਡਾਟਾ ਸ਼ੇਅਰਿੰਗ ਅਤੇ ਪ੍ਰਾਇਵੇਸੀ ਦੇ ਨਿਯਮਾਂ ਦਾ ਉਲੰਘਣ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਮੋਦੀ ਸਰਕਾਰ ਨੇ ਕੁਝ ਦਿਨ ਪਹਿਲਾਂ 59 ਚੀਨੀ ਐੱਪਸ ਬੈਨ ਕੀਤੀਆਂ ਸਨ, ਜਿਨ੍ਹਾਂ ‘ਚ ਸਭ ਤੋਂ ਪਾਪੁਲਰ ਟਿਕ-ਟਾਕ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ‘ਚ ਅਲੀਬਾਬਾ ਦੇ ਯੂਸੀ ਵੈਬ ਅਤੇ ਯੂਸੀ ਨਿਊਜ਼ ਵੀ ਸਨ। ਨਾਲ ਹੀ ਇਸ ‘ਚ ਸ਼ੇਅਰ ਇਟ ਅਤੇ ਕੈਮਸਕੈਨਰ ਵਰਗੀ ਪਾਪੁਲਰ ਐਪ ਵੀ ਮੌਜੂਦ ਸੀ।

ਭਾਰਤ ਵੱਲੋਂ ਚੀਨ ਦੀਆਂ 47 ਹੋਰ ਚੀਨੀ ਐਪਸ ਬੈਨ
ਨਵੀਂ ਦਿੱਲੀ, (ਪੰਜਾਬ ਮੇਲ)- 59 ਚੀਨੀ ਐਪਸ ‘ਤੇ ਬੈਨ ਲਗਾਉਣ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ‘ਤੇ ਇਕ ਹੋਰ ਡਿਜੀਟਲ ਸਟ੍ਰਾਈਕ ਕਰਦੇ ਹੋਏ 47 ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਮੁਤਾਬਕ, ਇਹ ਸਾਰੇ 47 ਐਪਸ ਪਹਿਲਾਂ ਬੈਨ ਹੋਏ 59 ਐਪਸ ਦੇ ਕਲੋਨ ਹਨ, ਹਾਲਾਂਕਿ, ਬੈਨ ਹੋਏ ਇਨ੍ਹਾਂ 47 ਐਪਸ ਦੇ ਨਾਂ ਅਜੇ ਸਾਹਮਣੇ ਨਹੀਂ ਆਏ। ਉਥੇ ਹੀ ਇਨ੍ਹਾਂ ਐਪਸ ‘ਤੇ ਬੈਨ ਨੂੰ ਲੈ ਕੇ ਸਰਕਾਰ ਵਲੋਂ ਅਜੇ ਕੋਈ ਅਧਿਕਾਰਤ ਬਿਆਨ ਵੀ ਨਹੀਂ ਆਇਆ।
ਅਜਿਹੇ ‘ਚ ਭਾਰਤ ਸਰਕਾਰ ਨੇ ਕੁੱਲ 106 ਚੀਨੀ ਐਪਸ ‘ਤੇ ਭਾਰਤ ‘ਚ ਬੈਨ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਕਈ ਚੀਨੀ ਇੰਟਰਨੈੱਟ ਕੰਪਨੀਆਂ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।


Share