PUNJABMAILUSA.COM

ਭਾਰਤ ‘ਚ ਧਾਰਮਿਕ ਅਸਹਿਣਸ਼ੀਲਤਾ ਦੇ ਵਧਣ ਅਤੇ ਧਾਰਮਿਕ ਆਜ਼ਾਦੀ ‘ਤੇ ਪ੍ਰਤੀਬੰਦ ਲਗਾਏ ਜਾਣ ਬਾਰੇ ਯੂ.ਐੱਸ. ਸਰਫ ਵੱਲੋਂ ਰਿਪੋਰਟ ਜਾਰੀ

February 15
09:58 2017

dharm
ਵਾਸ਼ਿੰਗਟਨ, ਡੀ.ਸੀ. : (ਪੰਜਾਬ ਮੇਲ)- ਭਾਰਤੀ ਹਾਕਮਾਂ ਅਤੇ ਉਨ੍ਹਾਂ ਦੇ ਦੇਸ਼-ਵਿਦੇਸ਼ ਵਿਚਲੇ ਦੁਮਛੱਲਿਆਂ ਵਲੋਂ ਭਾਰਤ ਨੂੰ ‘ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਐਲਾਨਣ’ ਅਤੇ ਭਾਰਤੀ ਸੰਵਿਧਾਨ ਨੂੰ ਸੈਕੂਲਰ ਗਰਦਾਨ ਕੇ ਇਸ ਸੰਵਿਧਾਨ ਵਿਚ ਘੱਟ-ਗਿਣਤੀਆਂ ਦੇ ਹੱਕਾਂ ਦੀ ਸੁਰੱਖਿਅਤਾ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਜਾ ਰਹੀ ਹੈ। ਇਸ ਦੀ ਤਾਜ਼ਾ ਉਦਾਹਰਣ ਅਮਰੀਕਨ ਕਾਂਗਰਸ ਦੇ ਮਤੇ ਰਾਹੀਂ ਵਜੂਦ ਵਿਚ ਆਏ ‘ਯੂਨਾਇਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ’ ਦੀ ਭਾਰਤ ਸਬੰਧੀ ਜਾਰੀ ਰਿਪੋਰਟ ਹੈ। ਇੰਗਲੈਂਡ ਸਥਿਤ ‘ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ’ ਦੇ ਡਾਇਰੈਕਟਰ ਡਾਕਟਰ ਇਕਤਦਾਰ ਕਰਾਮਤ ਚੀਮਾ ਵਲੋਂ ਤਿਆਰ ਕੀਤੀ ਅਤੇ ਯੂ.ਐੱਸ. ਸਰਫ ਵਲੋਂ ਜਾਰੀ ਰਿਪੋਰਟ ਦਾ ਟਾਈਟਲ ਹੈ, ‘ਭਾਰਤ ਵਿਚ ਧਾਰਮਿਕ ਘੱਟ-ਗਿਣਤੀਆਂ ਨੂੰ ਦਰਪੇਸ਼ ਸੰਵਿਧਾਨਕ ਅਤੇ ਕਾਨੂੰਨੀ ਚੈਲਿੰਜ’ (ਕੰਸਟੀਚਿਊਸ਼ਨਲ ਐਂਡ ਲੀਗਲ ਚੈਲਿੰਜਜ਼ ਫੇਸਡ ਬਾਈ ਰੀਲੀਜੀਅਸ ਮਾਈਨੋਰਿਟੀਜ਼ ਇਨ ਇੰਡੀਆ) ਰਿਪੋਰਟ ਜਾਰੀ ਕਰਨ ਮੌਕੇ ਯੂ.ਐੱਸ. ਕਮਿਸ਼ਨ ਦੇ ਮੁਖੀ ਥਾਮਸ ਨੇ ਕਿਹਾ, ‘ਭਾਰਤ ਇੱਕ ਲੋਕਤੰਤਰੀ ਦੇਸ਼ ਹੈ, ਜਿਸ ਦੇ ਸੰਵਿਧਾਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਿਨ੍ਹਾਂ ਕਿਸੇ ਧਾਰਮਿਕ ਵਿਤਕਰੇ ਦੇ ਸਭ ਨੂੰ ਬਰਾਬਰੀ ਦੇ ਹੱਕ ਦਿੰਦਾ ਹੈ ਪਰ ਹਕੀਕਤ ਵਿਚ ਇਉਂ ਨਹੀਂ ਹੈ। ਭਾਰਤ ਦੀ ਵਿਵਿਧਤਾ ਵਾਲੀ ਪ੍ਰੰਪਰਾ ਨੂੰ ਬਹੁਤ ਸਾਰੀਆਂ ਸਟੇਟਾਂ ਵਿਚ ਗੰਭੀਰ ਚੈਲਿੰਜ ਦਰਪੇਸ਼ ਹੈ। ਪਿਛਲੇ ਕੁਝ ਸਾਲਾਂ ਵਿਚ ਧਾਰਮਿਕ ਅਸਹਿਣਸ਼ੀਲਤਾ ਵਧੀ ਅਤੇ ਧਾਰਮਿਕ ਆਜ਼ਾਦੀਆਂ ‘ਤੇ ਪ੍ਰਤੀਬੰਧ ਲਗਾਏ ਜਾ ਰਹੇ ਹਨ। ਇਨ੍ਹਾਂ ਨਾਂਹ-ਪੱਖੀ ਰੁਝਾਨਾਂ ਨੂੰ ਰੋਕਣ ਲਈ ਭਾਰਤ ਸਰਕਾਰ ਅਤੇ ਪ੍ਰਾਂਤਕ ਸਰਕਾਰਾਂ ਨੂੰ, ਅੰਤਰਰਾਸ਼ਟਰੀ ਕਾਨੂੰਨਾਂ ਨਾਲ ਮੇਲ ਕੇ ਆਪਣੇ ਕਾਨੂੰਨਾਂ ਨੂੰ ਸੁਧਾਰਨਾ ਪਵੇਗਾ।’
ਲਗਭਗ 13 ਸਫਿਆਂ ਦੀ ਇਸ ਰਿਪੋਰਟ ਵਿਚ ਭਾਰਤੀ ਸੰਵਿਧਾਨ ਦੇ ਅੱਡ-ਅੱਡ ਪਹਿਲੂਆਂ ਨੂੰ ਘੱਟ-ਗਿਣਤੀਆਂ ਲਈ ਬਰਾਬਰੀ ਜਾਂ ਵਿਤਕਰੇ ਦੇ ਦ੍ਰਿਸ਼ਟੀਕੋਣ ਤੋਂ ਆਂਕਿਆ ਗਿਆ ਹੈ। ਭਾਰਤ ਦਾ ਪਿਛੋਕੜ ਦੇਣ ਤੋਂ ਬਾਅਦ, ਪਹਿਲਾ ਵਿਸ਼ਾ ਹੈ- ‘ਕੀ ਭਾਰਤ ਇੱਕ ਸੈਕੂਲਰ ਦੇਸ਼ ਹੈ?’ ਦੂਸਰਾ ਵਿਸ਼ਾ ਭਾਰਤ ਵਿਚ ਸੰਵਿਧਾਨਕ ‘ਭਾਈ-ਭਤੀਜਾਵਾਦ’ ਦਾ ਵੇਰਵਾ ਦਿੰਦਾ ਹੈ। ਤੀਸਰੇ ਟਾਈਟਲ ਵਿਚ ਕਿਹਾ ਗਿਆ ਹੈ ਕਿ ਭਾਰਤੀ ਸੰਵਿਧਾਨ ਵਿਚ ‘ਘੱਟ-ਗਿਣਤੀ’ ਸ਼ਬਦ ਨੂੰ ਅਪਰਿਭਾਸ਼ਤ ਰਹਿਣ ਦਿੱਤਾ ਗਿਆ ਹੈ। ਚੌਥਾ ਵਿਸ਼ਾ ਭਾਰਤੀ ਸੰਵਿਧਾਨ ਵਿਚ ਧਰਮ-ਪਰਿਵਰਤਨ ਸਬੰਧੀ ‘ਗੁੰਮਰਾਹਕੁੰਨ’ ਕਲਾਜ਼ ਨਾਲ ਸਬੰਧਿਤ ਹੈ। ਆਰਟੀਕਲ 25 ਬੀ ਦੇ ਵੇਰਵੇ ਸਹਿਤ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਕਿਵੇਂ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਸੰਵਿਧਾਨਕ ਤੌਰ ‘ਤੇ ਹਿੰਦੂ ਬਣਾ ਦਿੱਤਾ ਗਿਆ ਹੈ। ਇਸ ਨਾਲ ਸਬੰਧਿਤ ਦੂਸਰੇ ਚਾਰ ਕਾਨੂੰਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਮਾਇਨੌਰਿਟੀ ਐਂਡ ਗਾਰਡੀਅਨਸ਼ਿੱਪ ਐਕਟ, ਹਿੰਦੂ ਐਡਾਪਸ਼ਨ ਐਂਡ ਮੈਨਟੇਨੈਂਸ ਐਕਟ ਸ਼ਾਮਲ ਹਨ। ਇਹ ਚਾਰੋ ਕਾਨੂੰਨ ਸਿੱਖਾਂ, ਬੋਧੀਆਂ, ਜੈਨੀਆਂ ‘ਤੇ ਵੀ ਲਾਗੂ ਹੁੰਦੇ ਹਨ। ਯੂ.ਐੱਸ. ਕਮਿਸ਼ਨ ਰਿਪੋਰਟ ਵਿਚ, ਫੌਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਅਤੇ ਪ੍ਰੋਟੈਕਸ਼ਨ ਆਫ ਕਾਊਜ਼ (ਗਾਵਾਂ) ਲੈਜੀਸਲੇਸ਼ਨ (ਆਰਟੀਕਲ-48) ਐਕਟਸ ਨੂੰ ਵੀ ਘੋਖਿਆ ਗਿਆ ਹੈ। ਇਸੇ ਤਰ੍ਹਾਂ ਇੱਕ ਸਿਰਲੇਖ ਹੈ, ‘ਛੂਆਛਾਤ ਅਤੇ ਦਲਿਤਾਂ ਸਬੰਧੀ ਸੰਵਿਧਾਨਕ ਪਹੁੰਚ।’ ਇਸ ਰਿਪੋਰਟ ਦੇ ਅਖੀਰ ਵਿਚ ਭਾਰਤ ਸਰਕਾਰ ਅਤੇ ਅਮਰੀਕਨ ਸਰਕਾਰ ਨੂੰ ਸਿਫਾਰਸ਼ਾਂ (ਰੀਕਮੈਂਡੇਸ਼ਨਜ਼) ਕੀਤੀਆਂ ਗਈਆਂ ਹਨ। ਭਾਰਤ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਉਹ ਆਪਣੇ ਸੰਵਿਧਾਨ ਵਿਚ ‘ਘੱਟ-ਗਿਣਤੀ’ ਸ਼ਬਦ ਨੂੰ ਪਰਿਭਾਸ਼ਤ ਕਰੇ ਅਤੇ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਸ਼੍ਰੇਣੀ ‘ਚੋਂ ਕੱਢ ਕੇ, ਅੱੱਡ-ਅੱਡ ਧਰਮਾਂ ਦੀ ਸ਼੍ਰੇਣੀ ਵਿਚ ਰੱਖਿਆ ਜਾਵੇ। ਅੰਤਰਰਾਸ਼ਟਰੀ ਕਾਨੂੰਨਾਂ ਅਤੇ ਜੈਨੇਵਾ ਕਨਵੈਨਸ਼ਨਜ਼ ਦੇ ਪ੍ਰੋਟੋਕੋਲ ਨੂੰ ਮਾਨਤਾ ਦਿੰਦਿਆਂ, ਭਾਰਤੀ ਸੰਵਿਧਾਨ ਨੂੰ ਉਸ ਦੇ ਅਨੁਸਾਰੀ ਬਣਾਇਆ ਜਾਵੇ। ਅਮਰੀਕਨ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਉਹ ਭਾਰਤ ਸਰਕਾਰ ਨਾਲ ਕੋਈ ਵੀ ਕੂਟਨੀਤਿਕ ਜਾਂ ਵਪਾਰਕ ਸਮਝੌਤਾ ਕਰਨ ਤੋਂ ਪਹਿਲਾਂ ‘ਮਨੁੱਖੀ ਹੱਕਾਂ’ ਅਤੇ ‘ਧਾਰਮਿਕ ਅਜ਼ਾਦੀਆਂ’ ਦੇ ਮੁੱਦਿਆਂ ਨੂੰ ਪਹਿਲ ਦੇਵੇ। ਭਾਰਤ ਦੇ ਦਬਾਅ ਬਣਾਵੇ ਕਿ ਉਹ ‘ਧਰਮ ਪਰਿਵਰਤਨ’ ਦੇ ਨਾਂ ਥੱਲੇ ‘ਘਰ ਵਾਪਸੀ’ ਵਾਲੇ ਕਾਨੂੰਨਾਂ ਨੂੰ ਵਾਪਸ ਲਵੇ। ਭਾਰਤ ਨੂੰ ਮਜਬੂਰ ਕੀਤਾ ਜਾਵੇ ਕਿ ਉਹ 1948 ਦੀ ਜੈਨੇਵਾ ਕਨਵੈਨਸ਼ਨ ਦੇ ਨਸਲਕੁਸ਼ੀ ਸਬੰਧੀ ਮਤੇ ਨੂੰ ਮਨਜ਼ੂਰ ਕਰੇ। ਇਸ ਦੇ ਨਾਲ ਹੀ ਹੋਰ ਜੈਨੇਵਾ ਕਨਵੈਨਸ਼ਨਜ਼ ਨੂੰ ਮੰਨਣ ਲਈ ਸਿਫਾਰਸ਼ ਕੀਤੀ ਗਈ ਹੈ। ਯੂ.ਐੱਸ. ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਉਹ ਭਾਰਤ ਸਰਕਾਰ ਵਲੋਂ ਵਿਦੇਸ਼ੀ ਐੱਨ.ਜੀ.ਓਜ਼ ‘ਤੇ ਲਗਾਈ ਪਾਬੰਦੀ ਨੂੰ ਖਤਮ ਕਰਾਵੇ। ਭਾਰਤ ਵਿਚ ਅੱਤਵਾਦੀ ਸਰਗਰਮੀਆਂ ਵਿਚ ਲਿਪਤ ਹਿੰਦੂਤਵੀ ਜਥੇਬੰਦੀਆਂ ਨੂੰ ਅਮਰੀਕਾ ਵਿਚ ਬੈਨ ਕੀਤਾ ਜਾਵੇ ਅਤੇ ਇਥੋਂ ਉਨ੍ਹਾਂ ਲਈ ਫੰਡ ਇਕੱਠੇ ਕਰਨ ‘ਤੇ ਪਾਬੰਦੀ ਲਾਈ ਜਾਵੇ। ਭਾਰਤ ਵਿਚ ਦਿੱਲੀ ਸਥਿਤ ਅਮਰੀਕਨ ਅੰਬੈਂਸੀ ਅਤੇ ਹੋਰ ਥਾਵਾਂ ‘ਤੇ ਮੌਜੂਦ ਕੌਂਸਲੇਟ, ਘੱਟ-ਗਿਣਤੀਆਂ ਦੀ ਸਥਿਤੀ ‘ਤੇ ਨਜ਼ਰਸਾਨੀ ਕਰਦੇ ਰਹਿਣ ਅਤੇ ਘੱਟ-ਗਿਣਤੀਆਂ ਦੀਆਂ ਸੰਸਥਾਵਾਂ, ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਲਗਾਤਾਰ ਰਾਬਤਾ ਰੱਖਣ। ਅਸੀਂ ਇਸ ਧੜੱਲੇਦਾਰ ਰਿਪੋਰਟ ਲਈ ਯੂਨਾਈਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਅਤੇ ਡਾ. ਚੀਮਾ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ।

About Author

Punjab Mail USA

Punjab Mail USA

Related Articles

ads

Latest Category Posts

    ਪ੍ਰਮਿਲਾ ਜਯਾਪਾਲ ਕਰੇਗੀ ਟਰੰਪ ਦੇ ਭਾਸ਼ਣ ਦਾ ਬਾਈਕਾਟ

ਪ੍ਰਮਿਲਾ ਜਯਾਪਾਲ ਕਰੇਗੀ ਟਰੰਪ ਦੇ ਭਾਸ਼ਣ ਦਾ ਬਾਈਕਾਟ

Read Full Article
    ਅਮਰੀਕਾ ’ਚ ਪਰਵਾਸ ਘਟਾਉਣ ਲਈ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਦਿੱਤਾ ਜਾ ਰਿਹਾ ਜ਼ੋਰ!

ਅਮਰੀਕਾ ’ਚ ਪਰਵਾਸ ਘਟਾਉਣ ਲਈ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਦਿੱਤਾ ਜਾ ਰਿਹਾ ਜ਼ੋਰ!

Read Full Article
    ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

Read Full Article
    ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

Read Full Article
    ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

Read Full Article
    13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

Read Full Article
    ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

Read Full Article
    ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

Read Full Article
    ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

Read Full Article
    ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

Read Full Article
    ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

Read Full Article
    2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

Read Full Article
    ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

Read Full Article