PUNJABMAILUSA.COM

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ
April 24
10:24 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ
916-320-9444

ਦੁਨੀਆਂ ਭਰ ਵਿਚ ਬੈਠੇ ਪ੍ਰਵਾਸੀ ਪੰਜਾਬੀਆਂ ਦੀ ਨਿਗ੍ਹਾ ਇਸ ਵੇਲੇ ਭਾਰਤ ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ‘ਤੇ ਲੱਗੀ ਹੋਈ ਹੈ। ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ‘ਚ 19 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਗਜ਼ ਦਾਖਲ ਕਰਨੇ ਸ਼ੁਰੂ ਹੋ ਗਏ ਹਨ। ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਭਾਵੇਂ ਪੰਜਾਬ ਅੰਦਰ ਹਾੜੀ ਦੀ ਫਸਲ ਦੀ ਵਾਢੀ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਚੁੱਕੀ ਹੈ। ਪਰ ਇਸ ਦੇ ਬਾਵਜੂਦ ਰਾਜਸੀ ਪਾਰਟੀਆਂ ਨੇ ਆਪਣੀ ਪ੍ਰਚਾਰ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਸਮੁੱਚੇ ਚੋਣ ਪ੍ਰਚਾਰ ਉਪਰ ਨਜ਼ਰ ਮਾਰਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਰਾਜਸੀ ਪਾਰਟੀਆਂ ਨੇ ਚੋਣ ਮੁੱਦੇ ਤਾਂ ਭੁੱਲ-ਭੁਲਾ ਹੀ ਦਿੱਤੇ ਹਨ। ਇਸ ਵੇਲੇ ਰਾਜਸੀ ਆਗੂਆਂ ਦਾ ਸਾਰਾ ਜ਼ੋਰ ਇਕ ਦੂਜੇ ਖਿਲਾਫ ਤੋਹਮਤਬਾਜ਼ੀ ਅਤੇ ਭੜਕਾਹਟ ਭਰੀ ਬਿਆਨਬਾਜ਼ੀ ਉਪਰ ਲੱਗਿਆ ਹੋਇਆ ਹੈ। ਕਿਸੇ ਵੀ ਧਿਰ ਵੱਲੋਂ ਲੋਕਾਂ ਦੇ ਅਸਲ ਮੁੱਦੇ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਸਿੱਖਿਆ ਅਤੇ ਸਿਹਤ ਦੀਆਂ ਬਿਹਤਰ ਸੇਵਾਵਾਂ ਵਰਗੇ ਮੁੱਦੇ ਕਿੱਧਰੇ ਵੀ ਵਿਚਾਰੇ ਨਹੀਂ ਜਾ ਰਹੇ। ਦੇਸ਼ ਪੱਧਰ ਉਪਰ ਸਾਰੀਆਂ ਹੀ ਰਾਜਸੀ ਪਾਰਟੀਆਂ ਦੇ ਆਗੂ ਆਪਣੇ ਭਾਸ਼ਨਾਂ ਵਿਚ ਅੱਗ ਵਰ੍ਹਾਉਂਦੇ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਜਸੀ ਪਾਰਟੀਆਂ ਦੇ ਆਗੂ ਖੁੱਲ੍ਹੇਆਮ ਇਕ ਦੂਜੇ ਨੂੰ ਦੇਸ਼ ਵਿਰੋਧੀ ਗਰਦਾਨ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਹੋਰ ਅਹਿਮ ਆਗੂ ਵਿਰੋਧੀ ਪਾਰਟੀਆਂ ਨੂੰ ਦੇਸ਼ ਵਿਰੋਧੀ ਤਾਕਤਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ। ਭਾਜਪਾ ਵੱਲੋਂ ਸਾਧਵੀ ਪਰਗਿਆ ਠਾਕੁਰ ਵਰਗੀਆਂ ਭੜਕਾਊ ਬਿਆਨ ਦੇਣ ਵਾਲੀਆਂ ਅਤੇ ਅੱਤਵਾਦੀ ਕਾਰਵਾਈਆਂ ਵਿਚ ਸ਼ਾਮਲ ਸ਼ਖਸੀਅਤਾਂ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ। ਪਰਗਿਆ ਠਾਕੁਰ ਪਿਛਲੇ 9 ਸਾਲ ਤੋਂ ਜੇਲ੍ਹ ਵਿਚ ਸੀ ਅਤੇ ਉਸ ਉਪਰ ਦੋਸ਼ ਹੈ ਕਿ ਮਾਲੇਗਾਉਂ ਬੰਬ ਧਮਾਕੇ ਵਿਚ 6 ਵਿਅਕਤੀਆਂ ਦੇ ਮਾਰੇ ਜਾਣ ਅਤੇ ਸੈਂਕੜਿਆਂ ਦੇ ਜ਼ਖਮੀ ਹੋਣ ਪਿੱਛੇ ਉਸ ਦਾ ਹੱਥ ਸੀ। ਸਾਧਵੀ ਪਰਗਿਆ ਹੁਣ ਸਿਹਤ ਠੀਕ ਨਾ ਹੋਣ ਕਾਰਨ ਪੈਰੋਲ ਉੱਤੇ ਰਿਹਾਅ ਹੋ ਕੇ ਆਈ ਹੈ ਅਤੇ ਭਾਜਪਾ ਨੇ ਉਸ ਨੂੰ ਭੋਪਾਲ ਤੋਂ ਉਮੀਦਵਾਰ ਬਣਾ ਦਿੱਤਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਬਣੇ ਹਨ, ਜਿਹੜੇ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਹੇ ਹਨ। ਜਿੱਥੇ ਇਕ ਪਾਸੇ ਭਾਜਪਾ ਅਤੇ ਇਸ ਦੇ ਹਮਾਇਤੀ ਵਿਰੋਧੀ ਆਗੂਆਂ ਨੂੰ ਦੇਸ਼ ਵਿਰੋਧੀ ਗਰਦਾਨ ਰਹੇ ਹਨ, ਉਥੇ ਵਿਰੋਧੀ ਧਿਰ ਦੇ ਆਗੂ ਪ੍ਰਧਾਨ ਮੰਤਰੀ ਨੂੰ ‘ਚੌਂਕੀਦਾਰ ਚੋਰ ਹੈ’ ਦੇ ਨਾਂ ਨਾਲ ਪੁਕਾਰ ਰਹੇ ਹਨ। ਇਨ੍ਹਾਂ ਚੋਣਾਂ ਵਿਚ ਲੱਗ ਰਿਹਾ ਹੈ ਕਿ ਸਿਆਸੀ ਧਾਰਨਾਵਾਂ ਦੀਨ, ਈਮਾਨ ਅਤੇ ਸਿਧਾਂਤ ਰਾਜਸੀ ਆਗੂਆਂ ਨੇ ਪੂਰੀ ਤਰ੍ਹਾਂ ਛਿੱਕੇ ਉਪਰ ਟੰਗ ਦਿੱਤੇ ਹਨ। ਆਏ ਦਿਨ ਲੀਡਰਾਂ ਵੱਲੋਂ ਦਲ ਬਦਲੀਆਂ ਹੋ ਰਹੀਆਂ ਹਨ। ਸਿਰਫ ਚੋਣਾਂ ਜਿੱਤਣ ਲਈ ਪਾਰਟੀਆਂ ਸੈਲਬ੍ਰਿਟੀਜ਼ ਨੂੰ ਉਮੀਦਵਾਰ ਬਣਾ ਰਹੀਆਂ ਹਨ। ਪੈਸੇ ਦੇ ਜ਼ੋਰ ‘ਤੇ ਟਿਕਟਾਂ ਖਰੀਦੀਆਂ ਜਾ ਰਹੀਆਂ ਹਨ। ਪਿਛਲੇ ਸਮੇਂ ਭਾਜਪਾ ਆਗੂ ਰਹੇ ਸ਼ਤਰੂਘਨ ਸਿਨਹਾ ਪਾਸਾ ਪਲਟ ਕੇ ਹੁਣ ਬਿਹਾਰ ਤੋਂ ਕਾਂਗਰਸ ਦੀ ਸੀਟ ਉਪਰ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੀ ਪਤਨੀ ਯੂ.ਪੀ. ਵਿਚ ਆ ਕੇ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਕੇ ਲਖਨਊ ਤੋਂ ਚੋਣ ਲੜ ਰਹੇ ਹਨ। ਪੰਜਾਬ ਵਿਚ ਦੇਖਿਆ ਜਾਵੇ, ਤਾਂ ਕਈ ਦਹਾਕਿਆਂ ਤੋਂ ਅਕਾਲੀ ਦਲ ਦੇ ਕੱਟੜ ਵਿਰੋਧੀ ਤੁਰੇ ਆ ਰਹੇ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਅਕਾਲੀ ਦਲ ਵਿਚ ਖੁੱਡੇ ਲੱਗਿਆ ਟੌਹੜਾ ਪਰਿਵਾਰ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿਚ ਜਾ ਸ਼ਾਮਲ ਹੋਇਆ ਸੀ। ਪਰ ਹੁਣ ਵਾਪਸ ਅਕਾਲੀ ਦਲ ਵਿਚ ਆ ਰਲਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਦੀ ਟਿਕਟ ਉਪਰ ਦੋ ਵਾਰ ਫਿਰੋਜ਼ਪੁਰ ਹਲਕੇ ਤੋਂ ਚੋਣ ਲੜ ਕੇ ਪਾਰਲੀਮੈਂਟ ਵਿਚ ਪੁੱਜਣ ਵਾਲੇ ਸ਼ੇਰ ਸਿੰਘ ਘੁਬਾਇਆ ਹੁਣ ਇਸੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਣੇ ਹੋਏ ਹਨ। ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਉਪਰ ਚੋਣ ਲੜ ਕੇ ਐੱਮ.ਪੀ. ਬਣੇ ਹਰਿੰਦਰ ਸਿੰਘ ਖਾਲਸਾ ਭਾਜਪਾ ਵਿਚ ਜਾ ਸ਼ਾਮਲ ਹੋਏ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਉਦਾਹਰਨਾਂ ਹਨ।
ਰਾਜਸੀ ਪਾਰਟੀਆਂ ਸਾਹਮਣੇ ਹੁਣ ਸਿਆਸੀ ਧਾਰਨਾਵਾਂ ਅਤੇ ਸਿਧਾਂਤ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਉਨ੍ਹਾਂ ਦਾ ਇਕੋ-ਇਕ ਧਰਮ ਹਰ ਹੀਲੇ ਚੋਣ ਜਿੱਤਣਾ ਹੈ। ਇਸ ਵਾਸਤੇ ਉਹ ਹਰ ਕਿਸਮ ਦਾ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਲੋਕਾਂ ਨੂੰ ਲੁਭਾਉਣ ਲਈ ਰਾਜਸੀ ਪਾਰਟੀਆਂ ਵੱਲੋਂ ਫਿਲਮ ਕਲਾਕਾਰ ਅਤੇ ਨਾਮੀ ਖਿਡਾਰੀਆਂ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ। ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸਿਆਸਤ ਹੁਣ ਸੇਵਾ ਅਤੇ ਆਦਰਸ਼ ਦਾ ਨਾਂ ਨਹੀਂ ਰਿਹਾ, ਸਗੋਂ ਬਾਜ਼ਾਰ ਦੀ ਵਿਕਾਊ ਚੀਜ਼ ਬਣ ਕੇ ਰਹਿ ਗਈ ਹੈ। ਰਾਜਸੀ ਪਾਰਟੀਆਂ ਦੇ ਆਗੂਆਂ ਲਈ ਸਿਆਸਤ ਧੰਦਾ ਬਣ ਗਈ ਹੈ। ਉਹ ਇਥੇ ਆਪਣਾ ਪੈਸਾ ਨਿਵੇਸ਼ ਕਰਦੇ ਹਨ ਅਤੇ ਜਿੱਤ ਕੇ ਫਿਰ ਕਈ ਗੁਣਾ ਵਾਧੇ ਨਾਲ ਇਸ ਪੈਸੇ ਨੂੰ ਵਸੂਲਦੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਵੱਡੀਆਂ ਰਕਮਾਂ ਖਰਚ ਕਰਕੇ ਟਿਕਟਾਂ ਹਾਸਲ ਕੀਤੀਆਂ ਜਾਂਦੀਆਂ ਹਨ ਅਤੇ ਫਿਰ ਅਜਿਹੇ ਰਾਜਸੀ ਆਗੂ ਜਿੱਤ ਕੇ ਲੋਕਾਂ ਤੋਂ ਹੀ ਪੈਸਾ ਵਸੂਲ ਕਰਦੇ ਹਨ। ਇਸੇ ਤਰ੍ਹਾਂ ਲੋਕਾਂ ਨੂੰ ਵਰਗਲਾਉਣ ਵਾਸਤੇ ਨਸ਼ਿਆਂ ਦਾ ਵੀ ਪੂਰੇ ਦੇਸ਼ ਵਿਚ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਸ਼ਰਾਬ ਤੋਂ ਲੈ ਕੇ ਅਫੀਮ, ਭੁੱਕੀ, ਸਮੈਕ ਅਤੇ ਹੋਰ ਨੁਕਸਾਨਦੇਹ ਨਸ਼ੇ ਚੋਣਾਂ ਦੌਰਾਨ ਖੁੱਲ੍ਹੇ ਵਰਤਾਏ ਜਾਂਦੇ ਹਨ। ਰਾਜਸੀ ਪਾਰਟੀਆਂ ਅੰਦਰ ਪਾਰਟੀ ਸਿਆਸਤ ‘ਚ ਪ੍ਰਪੱਕ, ਸੇਵਾ ਭਾਵਨਾ ਅਤੇ ਆਦਰਸ਼ਾਂ ਪ੍ਰਤੀ ਪ੍ਰਤੀਬੱਧ ਲੋਕ ਹੁਣ ਆਟੇ ਵਿਚ ਲੂਣ ਬਣ ਕੇ ਰਹਿ ਗਏ ਹਨ। ਕਿਸੇ ਵੇਲੇ ਪਾਰਟੀ ਉਮੀਦਵਾਰ ਬਣਾਏ ਜਾਣ ਲਈ ਆਗੂਆਂ ਦੀ ਸਮਾਜ ਪ੍ਰਤੀ ਸੇਵਾ, ਆਦਰਸ਼ਾਂ ਪ੍ਰਤੀ ਪ੍ਰਤੀਬੱਧਤਾ ਅਤੇ ਸਾਦਗੀ ਨੂੰ ਆਧਾਰ ਬਣਾਇਆ ਜਾਂਦਾ ਸੀ। ਪਰ ਹੁਣ ਇਹ ਸਿਆਸੀ ਕਲਚਰ ਹੀ ਬਦਲ ਗਿਆ ਹੈ। ਇਸ ਦੀ ਥਾਂ ਪੈਸੇ, ਸ਼ੌਹਰਤ ਅਤੇ ਰੌਅਬ-ਦਾਬ ਨੇ ਲੈ ਲਈ ਹੈ। ਰਾਜਸੀ ਪਾਰਟੀਆਂ ਦੇ ਅੰਦਰ ਵੀ ਆਮ ਪਾਰਟੀ ਵਰਕਰਾਂ ਅਤੇ ਆਦਰਸ਼ਾਂ ਪ੍ਰਤੀ ਸਮਰਪਿਤ ਲੋਕਾਂ ਦੀ ਪੁੱਛਗਿਛ ਬੇਹੱਦ ਘੱਟ ਗਈ ਹੈ। ਪੈਸੇ ਵਾਲੇ ਅਤੇ ਚਾਪਲੂਸ ਕਿਸਮ ਦੇ ਬਥੇਰੇ ਲੋਕ ਅੱਗੇ ਆ ਗਏ ਹਨ। ਇਸ ਦੇ ਨਾਲ ਹੀ ਲਗਭਗ ਸਾਰੀਆਂ ਹੀ ਪਾਰਟੀਆਂ ਅੰਦਰ ਪਰਿਵਾਰਵਾਦ ਦਾ ਰੁਝਾਨ ਵੀ ਭਾਰੂ ਹੋ ਗਿਆ ਹੈ। ਹਰੇਕ ਪਾਰਟੀ ਉਪਰ ਕੁੱਝ ਪਰਿਵਾਰਾਂ ਦਾ ਹੀ ਕਬਜ਼ਾ ਹੈ। ਅਜਿਹੀਆਂ ਪਾਰਟੀਆਂ ਵਿਚ ਮੁੜ ਫਿਰ ਇਨ੍ਹਾਂ ਕੁਝ ਪਰਿਵਾਰਾਂ ਦੇ ਲੋਕ ਹੀ ਅੱਗੇ ਆਉਂਦੇ ਹਨ। ਕਾਂਗਰਸ, ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲਾ ਰਾਸ਼ਟਰੀ ਜਨਤਾ ਦਲ, ਜੰਮੂ-ਕਸ਼ਮੀਰ ਦੀ ਨੈਸ਼ਨਲ ਕਾਨਫਰੰਸ, ਪੰਜਾਬ ਦਾ ਅਕਾਲੀ ਦਲ ਅਤੇ ਯੂ.ਪੀ. ਦੀ ਸਮਾਜਵਾਦੀ ਪਾਰਟੀ ਇਸ ਦੀਆਂ ਉਘੜਵੀਆਂ ਉਦਾਹਰਨਾਂ ਹਨ। ਇਨ੍ਹਾਂ ਪਾਰਟੀਆਂ ਵਿਚ ਲੰਬੇ ਸਮੇਂ ਤੋਂ ਕੁੱਝ ਪਰਿਵਾਰਾਂ ਦਾ ਹੀ ਬੋਲਬਾਲਾ ਚੱਲਿਆ ਆ ਰਿਹਾ ਹੈ। ਕਹਿਣ ਨੂੰ ਤਾਂ ਭਾਵੇਂ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਦਾਅਵਾ ਕਰਦਾ ਹੈ। ਪਰ ਭਾਰਤੀ ਚੋਣਾਂ ਵਿਚ ਅੱਜ ਵੀ ਲੋਕ ਵੋਟਾਂ ਅਸੂਲ, ਸਿਆਸਤ ਅਤੇ ਚੋਣ ਮੁੱਦਿਆਂ ਦੀ ਬਜਾਏ, ਜਾਤ ਅਤੇ ਧਰਮ ਦੇ ਆਧਾਰ ‘ਤੇ ਹੀ ਪਾਉਂਦੇ ਹਨ। ਭਾਰਤ ਇਸ ਵੇਲੇ ਧਰਮ ਅਤੇ ਜਾਤ ਦੇ ਆਧਾਰ ਉੱਤੇ ਪੂਰੀ ਤਰ੍ਹਾਂ ਵੰਡਿਆ ਨਜ਼ਰ ਆ ਰਿਹਾ ਹੈ। ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਪਾੜੇ ਨੂੰ ਹੋਰ ਵਧਾਉਣ ਦੇ ਯਤਨ ਕੀਤੇ ਜਾਂਦੇ ਹਨ।
ਇਨ੍ਹਾਂ ਚੋਣਾਂ ਵਿਚ ਭਾਰਤ ਦਾ ਸਮਾਜਿਕ ਤਾਣਾ-ਬਾਣਾ ਉਲਝ ਕੇ ਰਹਿ ਗਿਆ ਹੈ, ਇਸ ਦਾ ਆਉਣ ਵਾਲੇ ਸਮੇਂ ਵੀ ਵੱਡਾ ਪ੍ਰਭਾਵ ਰਹੇਗਾ। ਇਥੋਂ ਤੱਕ ਕਿ ਭਾਰਤੀ ਮੀਡੀਏ ਦੇ ਵੱਡੇ ਹਿੱਸੇ ਵਿਚ ਵੀ ਅਜਿਹੇ ਆਗੂਆਂ ਦਾ ਪ੍ਰਚਾਰ ਹੀ ਵਧੇਰੇ ਉਛਾਲਿਆ ਜਾਂਦਾ ਹੈ। ਇਲੈਕਟ੍ਰਾਨਿਕ ਮੀਡੀਆ ਬਹੁਤਾ ਕਰਕੇ ਅਜਿਹੇ ਆਗੂਆਂ ਦੇ ਪਿਛਲੱਗ ਵਜੋਂ ਕੰਮ ਕਰਦਾ ਦਿਖਾਈ ਦਿੰਦਾ ਹੈ। ਜਿਸ ਦੇਸ਼ ਵਿਚ ਲੋਕਾਂ ਅੰਦਰ ਕਤਾਰਬੰਦੀ ਸਿਆਸਤ ਅਤੇ ਅਦਾਰਸ਼ਾਂ ਉਪਰ ਹੋਣ ਦੀ ਬਜਾਏ ਜਾਤ ਅਤੇ ਫਿਰਕਾਪ੍ਰਸਤੀ ਦੇ ਆਧਾਰ ‘ਤੇ ਹੁੰਦੀ ਹੋਵੇ, ਉਥੇ ਸਮਾਜਿਕ ਇਕਮੁੱਠਤਾ ਦੀ ਗੱਲ ਨਹੀਂ ਕੀਤੀ ਜਾ ਸਕਦੀ। ਇਹੀ ਕਾਰਨ ਹੈ ਕਿ ਅੱਜ ਭਾਰਤ ਵਿਚ ਸਮਾਜਿਕ ਵਖਰੇਵਾਂ ਅਤੇ ਵੰਡ ਸਭ ਤੋਂ ਵਧੇਰੇ ਨਜ਼ਰ ਆ ਰਹੀ ਹੈ। ਸੁਰੱਖਿਆ ਦਲਾਂ ਉਪਰ ਪੁਲਵਾਮਾ ਵਰਗੇ ਹਮਲੇ ਕੋਈ ਨਵੀਂ ਗੱਲ ਨਹੀਂ। ਹਰ ਸਰਕਾਰ ਅਜਿਹੇ ਹਮਲਿਆਂ ਖਿਲਾਫ ਕਾਰਵਾਈ ਵੀ ਕਰਦੀ ਹੈ। ਪਿਛਲੇ 70 ਸਾਲਾਂ ਦੌਰਾਨ ਅਨੇਕ ਵਾਰ ਅਜਿਹੇ ਹਮਲੇ ਹੋਏ ਹਨ ਅਤੇ ਭਾਰਤ ਦੀਆਂ ਸਰਕਾਰਾਂ ਇਨ੍ਹਾਂ ਦਾ ਜਵਾਬ ਵੀ ਦਿੰਦੀਆਂ ਰਹੀਆਂ ਹਨ। ਪਰ ਭਾਰਤ ਦੀ ਮੋਦੀ ਸਰਕਾਰ ਇਸ ਹਮਲੇ ਤੋਂ ਬਾਅਦ ਅਜਿਹਾ ਪ੍ਰਚਾਰ ਕਰ ਰਹੀ ਹੈ ਕਿ ਜਿਵੇਂ ਦੇਸ਼ ਭਗਤੀ ਦਾ ਠੇਕਾ ਹੁਣ ਉਨ੍ਹਾਂ ਇਕੱਲਿਆਂ ਹੀ ਲੈ ਲਿਆ ਹੈ ਅਤੇ ਪੁਲਵਾਮਾ ਹਮਲੇ ਦੇ ਪ੍ਰਤੀਕਰਮ ਨੂੰ ਉਹ ਆਪਣਾ ਵੱਡਾ ਮਾਅਰਕਾ ਦੱਸ ਰਹੀ ਹੈ। ਚੋਣਾਂ ਦੌਰਾਨ ਚੱਲ ਰਹੀਆਂ ਅਜਿਹੀਆਂ ਪ੍ਰਵਿਰਤੀਆਂ ਅਤੇ ਰੁਝਾਨਾਂ ਨੂੰ ਦੇਖ ਕੇ ਅਸੀਂ ਇਕ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਗੱਲਾਂ ਕਿਸੇ ਵੱਡੇ ਜਮਹੂਰੀਅਤ ਦੇਸ਼ ਦੀਆਂ ਨਹੀਂ, ਸਗੋਂ ਰਜਵਾੜਾਸ਼ਾਹੀ ਸੋਚ ਦੀਆਂ ਹੀ ਸੰਕੇਤ ਹਨ। ਪਤਾ ਨਹੀਂ ਕਦੋਂ ਭਾਰਤ ਇਸ ਸੋਚ ਤੋਂ ਬਾਹਰ ਹੋ ਕੇ ਅਸਲ ਜਮਹੂਰੀਅਤ ਦਾ ਰਾਹ ਫੜੇਗਾ।

About Author

Punjab Mail USA

Punjab Mail USA

Related Articles

ads

Latest Category Posts

    ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

Read Full Article
    ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

Read Full Article
    ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

Read Full Article
    ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

Read Full Article
    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article
    ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

Read Full Article
    ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

Read Full Article
    ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

Read Full Article
    ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

Read Full Article
    ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

Read Full Article
    ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

Read Full Article
    ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

Read Full Article
    ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

Read Full Article