PUNJABMAILUSA.COM

ਭਾਰਤ ‘ਚ ਘਰੇਲੂ ਤੇ ਵਿਦੇਸ਼ੀ ਨਿਵੇਸ਼ਕ ਪੂੰਜੀ ਲਗਾਉਣ ਤੋਂ ਕਰਨ ਲੱਗੇ ਤੌਬਾ

 Breaking News

ਭਾਰਤ ‘ਚ ਘਰੇਲੂ ਤੇ ਵਿਦੇਸ਼ੀ ਨਿਵੇਸ਼ਕ ਪੂੰਜੀ ਲਗਾਉਣ ਤੋਂ ਕਰਨ ਲੱਗੇ ਤੌਬਾ

ਭਾਰਤ ‘ਚ ਘਰੇਲੂ ਤੇ ਵਿਦੇਸ਼ੀ ਨਿਵੇਸ਼ਕ ਪੂੰਜੀ ਲਗਾਉਣ ਤੋਂ ਕਰਨ ਲੱਗੇ ਤੌਬਾ
January 01
10:20 2020

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਮੋਦੀ ਸਰਕਾਰ ਦੇ ਦੂਜੀ ਵਾਰ ਸੱਤਾ ਵਿਚ ਆਉਣ ਦੇ 8 ਕੁ ਮਹੀਨੇ ਬੀਤਣ ਦੌਰਾਨ ਸਰਕਾਰ ਵੱਲੋਂ ਕਾਹਲੀ ਵਿਚ ਮਿੱਥ ਕੇ ਕੀਤੇ ਫੈਸਲਿਆਂ ਨੇ ਇੰਨੀ ਤਰਥੱਲੀ ਮਚਾ ਦਿੱਤੀ ਹੈ ਕਿ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕ ਦੇਸ਼ ਅੰਦਰ ਪੂੰਜੀ ਨਿਵੇਸ਼ ਕਰਨ ਤੋਂ ਤੌਬਾ ਕਰ ਗਏ ਹਨ। ਪਹਿਲੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਬੜੀ ਤੇਜ਼ੀ ਨਾਲ ਆਰਥਿਕ ਸੁਧਾਰਾਂ ਅਤੇ ਉੱਦਮੀਆਂ ਨੂੰ ਅੱਗੇ ਵਧਾਉਣ ਅਤੇ ਉਤਸ਼ਾਹਿਤ ਕਰਨ ਦਾ ਕਾਰਜ ਆਰੰਭਿਆ ਸੀ। ਪਰ ਦੂਜੀ ਵਾਰ ਸੱਤਾ ਹਾਸਲ ਕਰਨ ਬਾਅਦ ਲੱਗਦਾ ਹੈ ਕਿ ਮੋਦੀ ਸਰਕਾਰ ਔਜੜੇ ਪੈ ਗਈ ਹੈ। ਪਹਿਲੀ ਪਾਰੀ ਸਮੇਂ ਵੀ ਮੋਦੀ ਸਰਕਾਰ ਉਪਰ ਦੇਸ਼ ਅੰਦਰ ਅਸਹਿਣਸ਼ੀਲਤਾ ਅਤੇ ਫਿਰਕੂ ਧਰੁਵੀਕਰਣ ਦੇ ਦੋਸ਼ ਲੱਗਦੇ ਰਹੇ ਹਨ। ਪਰ ਦੂਜੀ ਪਾਰੀ ਆਰੰਭ ਕਰਨ ਬਾਅਦ ਜਿੰਨੇ ਵਿਵਾਦਗ੍ਰਸਤ ਫੈਸਲੇ ਕੀਤੇ ਗਏ ਹਨ, ਉਸ ਨੇ ਦੇਸ਼ ਨੂੰ ਫਿਰਕੂਪੁਣੇ, ਅਰਾਜਕਤਾ ਅਤੇ ਅਸ਼ਾਂਤੀ ਵਾਲੇ ਦੌਰ ਵਿਚ ਧੱਕ ਦਿੱਤਾ ਹੈ। ਕੋਈ ਵੀ ਦੇਸ਼ ਤਰੱਕੀ ਸਿਰਫ ਉਸੇ ਸਮੇਂ ਹੀ ਕਰ ਸਕਦਾ ਹੈ, ਜਦ ਦੇਸ਼ ਅੰਦਰ ਸਥਿਰਤਾ, ਸ਼ਾਂਤੀ ਅਤੇ ਭਰੋਸੇ ਵਾਲਾ ਮਾਹੌਲ ਬਣਿਆ ਹੋਵੇ। ਪਰ ਇਸ ਸਮੇਂ ਇਹ ਸਭ ਕੁੱਝ ਖੰਭ ਲਾ ਕੇ ਉੱਡ ਗਿਆ ਨਜ਼ਰ ਆਉਂਦਾ ਹੈ। ਮੋਦੀ ਸਰਕਾਰ ਦੇ ਕਾਰਜਕਾਲ ਵਿਚ ਸਭ ਤੋਂ ਵੱਡਾ ਆਰਥਿਕ ਮੰਦਹਾਲੀ ਵਾਲਾ ਫੈਸਲਾ ਨੋਟਬੰਦੀ ਦਾ ਲਿਆ ਗਿਆ। ਇਸ ਤੋਂ ਬਾਅਦ ਫਿਰ ਬਿਨਾਂ ਕਿਸੇ ਯੋਜਨਾ ਅਤੇ ਤਿਆਰੀ ਦੇ ਭਾਰਤ ਉਪਰ ਜੀ.ਐੱਸ.ਟੀ. ਟੈਕਸ ਪ੍ਰਣਾਲੀ ਠੋਕ ਦਿੱਤੀ ਗਈ। ਤਿੰਨ ਸਾਲ ਬੀਤ ਜਾਣ ਬਾਅਦ ਵੀ ਹਾਲੇ ਤੱਕ ਜੀ.ਐੱਸ.ਟੀ. ਦਾ ਕੋਈ ਮੂੰਹ-ਮੱਥਾ ਨਹੀਂ ਬਣਿਆ। ਉਲਟਾ ਸਗੋਂ ਟੈਕਸਾਂ ਦੀ ਉਗਰਾਹੀ ਘਟਣ ਕਾਰਨ ਲਗਭਗ ਸਾਰੇ ਹੀ ਰਾਜ ਵੱਡੇ ਵਿੱਤੀ ਸੰਕਟ ਵਿਚ ਘਿਰੇ ਹੋਏ ਹਨ।
ਮੋਦੀ ਸ਼ਾਸਨਕਾਲ ਦੌਰਾਨ ਬੈਂਕਾਂ ਨੂੰ ਸਭ ਤੋਂ ਵੱਡੀ ਬੇਭਰੋਸਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਜੈ ਮਾਲੀਆ, ਨੀਰਵ ਮੋਦੀ, ਮੇਹੁਲ ਚੌਕਸੀ ਸਮੇਤ ਦਰਜਨਾਂ ਲੋਕ ਬੈਂਕਾਂ ਨਾਲ ਅਰਬਾਂ ਰੁਪਏ ਦੇ ਫਰਾਡ ਕਰਕੇ ਦੌੜ ਗਏ। ਪ੍ਰਵਾਸੀ ਭਾਰਤੀਆਂ ਅਤੇ ਦੇਸ਼ ਦੇ ਲੋਕਾਂ ਵੱਲੋਂ ਬੈਂਕਾਂ ਵਿਚ ਜਮ੍ਹਾਂ ਕਰਵਾਏ ਪੈਸੇ ਹੀ ਸੁਰੱਖਿਅਤ ਨਹੀਂ ਰਹੇ। ਪ੍ਰਵਾਸੀ ਭਾਰਤੀ, ਜੋ ਕਦੇ ਭਾਰਤੀ ਬੈਂਕਾਂ ਵਿਚ ਪੂੰਜੀ ਜਮ੍ਹਾ ਕਰਵਾਉਣ ਨੂੰ ਤਰਜੀਹ ਦਿੰਦੇ ਸਨ, ਉਹ ਤੇਜ਼ੀ ਨਾਲ ਪੈਸੇ ਕਢਵਾ ਕੇ ਲੈ ਗਏ। ਮੋਦੀ ਸਰਕਾਰ ਪਹਿਲੀ ਸਰਕਾਰ ਹੈ, ਜਿਸ ਨੇ ਆਰ.ਬੀ.ਆਈ. ਦੇ ਰਿਜ਼ਰਵ ਫੰਡ ਵਿਚੋਂ 200 ਲੱਖ ਕਰੋੜ ਰੁਪਏ ਸਰਕਾਰੀ ਕੰਮ ਚਲਾਉਣ ਲਈ ਆਪਣੇ ਖਾਤੇ ਵਿਚ ਤਬਦੀਲੀ ਕਰਵਾ ਲਏ।
ਮਈ 2019 ‘ਚ ਨਵੀਂ ਪਾਰੀ ਸ਼ੁਰੂ ਕਰਦਿਆਂ ਭਾਜਪਾ ਦੇ ਮਿੱਥੇ ਏਜੰਡਿਆਂ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ਵੀ ਖੁੱਲ੍ਹੇਆਮ ਹਿੰਦੂ ਰਾਸ਼ਟਰਵਾਦ ਦੇ ਪੈਂਤੜੇ ਉਪਰ ਉੱਤਰ ਆਈ ਅਤੇ ਸਰਕਾਰ ਦੇ ਨੁਮਾਇੰਦੇ ਖੁੱਲ੍ਹੇਆਮ ਹਿੰਦੂ ਰਾਸ਼ਟਰਵਾਦ ਦੇ ਹੱਕ ਵਿਚ ਬੋਲਦੇ ਨਜ਼ਰ ਆਏ।
ਮੋਦੀ ਸਰਕਾਰ ਵੱਲੋਂ ਅਗਸਤ 2019 ਵਿਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਕੇ ਰਾਜ ਨੂੰ 2 ਕੇਂਦਰ ਸ਼ਾਸਿਤ ਰਾਜਾਂ ਵਿਚ ਵੰਡ ਦਿੱਤਾ ਗਿਆ। ਦੇਸ਼ ਦੀਆਂ ਫੌਜਾਂ ਦਾ ਚੌਥਾ ਹਿੱਸਾ ਕਸ਼ਮੀਰ ਘਾਟੀ ਦੇ 80 ਲੱਖ ਲੋਕਾਂ ਨੂੰ ਘਰਾਂ ਅੰਦਰ ਹੀ ਡੱਕੀ ਰੱਖਣ ਲਈ ਤਾਇਨਾਤ ਕਰ ਦਿੱਤਾ ਗਿਆ। ਪੂਰੀ ਕਸ਼ਮੀਰ ਘਾਟੀ ਅੱਜ ਵੀ ਇਕ ਖੁੱਲ੍ਹੀ ਜੇਲ੍ਹ ਵਾਂਗ ਬਣੀ ਹੋਈ ਹੈ। ਸਾਢੇ 4 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਅਜੇ ਵੀ ਉਥੇ ਹਰ ਤਰ੍ਹਾਂ ਦੀ ਸਮਾਜਿਕ ਅਤੇ ਜਨਤਕ ਸਰਗਰਮੀ ਠੱਪ ਹੈ। ਫੌਜ ਅਤੇ ਸੁਰੱਖਿਆ ਕਰਮੀ ਚੱਪੇ-ਚੱਪੇ ਉਪਰ ਤਾਇਨਾਤ ਹੈ। ਸਮੁੱਚੀ ਸਿਆਸੀ ਲੀਡਰਸ਼ਿਪ ਜੇਲ੍ਹਾਂ ਵਿਚ ਬੰਦ ਹੈ। ਹਰ ਤਰ੍ਹਾਂ ਦੀ ਵਪਾਰਕ ਤੇ ਕਾਰੋਬਾਰੀ ਸਰਗਰਮੀ ਬੰਦ ਪਈ ਹੈ। ਹੋਰ ਤਾਂ ਹੋਰ ਕਰੀਬ 10 ਹਜ਼ਾਰ ਕਰੋੜ ਦਾ ਸੇਬਾਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਮਧੌਲ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਲਗਾਤਾਰ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਨੇ ਪੂਰੇ ਦੇਸ਼ ਅੰਦਰ ਹੀ ਭੂਚਾਲ ਲਿਆਂਦਾ ਹੋਇਆ ਹੈ। ਕੌਮੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਅਧੀਨ ਇਕੱਲੇ ਆਸਾਮ ਵਿਚ ਹੀ 19 ਲੱਖ ਲੋਕਾਂ ਨੂੰ ਗੈਰ ਨਾਗਰਿਕ ਕਰਾਰ ਦੇ ਦਿੱਤਾ ਗਿਆ ਹੈ। ਗੈਰ ਨਾਗਰਿਕ ਕਰਾਰ ਦਿੱਤੇ ਗਏ ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਵੀ ਹੈ, ਜੋ ਭਾਰਤੀ ਫੌਜ, ਅਰਧ ਫੌਜੀ ਦਲਾਂ ਅਤੇ ਹੋਰ ਵੱਖ-ਵੱਖ ਸਰਕਾਰੀ ਅਦਾਰਿਆਂ ਵਿਚ 20 ਤੋਂ 30 ਸਾਲ ਤੱਕ ਨੌਕਰੀਆਂ ਕਰਕੇ ਸੇਵਾਮੁਕਤ ਹੋਏ ਹਨ। ਬਹੁਤ ਸਾਰੇ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦੇ ਬਾਪ-ਦਾਦੇ ਵੀ ਭਾਰਤ ਵਿਚ ਜਨਮੇ ਸਨ। ਇਨ੍ਹਾਂ 19 ਲੱਖ ਲੋਕਾਂ ਉਪਰ ਇਸ ਸਮੇਂ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਗੈਰ ਨਾਗਰਿਕ ਕਰਾਰ ਦਿੱਤੇ ਇਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਉਣ ਲਈ ਆਸਾਮ ਵਿਚ ਇਕ ਸੌ ਫੌਰਨ ਟ੍ਰਿਬਿਊਨਲ ਇਸ ਵੇਲੇ ਕੰਮ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਅਜਿਹੇ 400 ਹੋਰ ਟ੍ਰਿਬਿਊਨਲ ਸਥਾਪਤ ਕੀਤੇ ਜਾ ਰਹੇ ਹਨ। ਆਸਾਮ ਦੇ ਗੋਲਪਾਰਾ ਜ਼ਿਲ੍ਹੇ ਵਿਚ ਇਕ ਵੱਡਾ ਡਿਟੈਂਸ਼ਨ ਸੈਂਟਰ ਉਸਾਰਿਆ ਜਾ ਰਿਹਾ ਹੈ। ਇਸ ਸੈਂਟਰ ਵਿਚ ਗੈਰ ਨਾਗਰਿਕ ਕਰਾਰ ਦਿੱਤੇ 3 ਹਜ਼ਾਰ ਲੋਕਾਂ ਨੂੰ ਡੱਕਣ ਦੀ ਸਮਰੱਥਾ ਹੋਵੇਗੀ। ਪਤਾ ਲੱਗਾ ਹੈ ਕਿ ਇਕੱਲੇ ਆਸਾਮ ਵਿਚ 10 ਹੋਰ ਅਜਿਹੇ ਡਿਟੈਂਸ਼ਨ ਸੈਂਟਰ ਉਸਾਰੇ ਜਾ ਰਹੇ ਹਨ।
ਐੱਨ.ਆਰ.ਸੀ. ਹਾਲੇ ਸਿਰਫ ਆਸਾਮ ਵਿਚ ਹੀ ਲਾਗੂ ਹੋਈ ਹੈ। ਮੋਦੀ ਸਰਕਾਰ ਹੁਣ ਇਸ ਨੂੰ ਪੂਰੇ ਭਾਰਤ ਵਿਚ ਲਾਗੂ ਕਰਨ ਜਾ ਰਹੀ ਹੈ। ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਕੇ ਧਾਰਮਿਕ ਆਧਾਰ ‘ਤੇ ਨਾਗਰਿਕਤਾ ਪ੍ਰਦਾਨ ਕਰਨ ਦੇ ਕੀਤੇ ਫੈਸਲੇ ਵਿਰੁੱਧ ਦੇਸ਼ ਅੰਦਰ ਵੱਡਾ ਬਵਾਲ ਮਚਿਆ ਹੋਇਆ ਹੈ। ਉੱਤਰ ਪੂਰਬੀ ਰਾਜਾਂ, ਆਸਾਮ ਅਤੇ ਬੰਗਾਲ ਵਿਚ ਇਸ ਕਾਨੂੰਨ ਖਿਲਾਫ ਵੱਡਾ ਅੰਦੋਲਨ ਛਿੜ ਗਿਆ। ਅੰਦੋਲਨ ਦੀ ਇਹ ਅੱਗ ਦਿੱਲੀ ਵਿਚ ਵੀ ਭੜਕ ਉੱਠੀ ਅਤੇ ਇਸ ਵੇਲੇ ਪੂਰਾ ਦੇਸ਼ ਇਸ ਦੀ ਲਪੇਟ ਵਿਚ ਆਇਆ ਹੋਇਆ ਹੈ।
ਭਾਰਤ ਅੰਦਰ ਪੈਦਾ ਹੋਏ ਇਨ੍ਹਾਂ ਹਾਲਾਤਾਂ ਦਾ ਸੇਕ ਵਿਦੇਸ਼ਾਂ ਵਿਚ ਵੀ ਲੱਗਣਾ ਸ਼ੁਰੂ ਹੋ ਗਿਆ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਸਿਖਰ ਸੰਮੇਲਨ ਲਈ ਆਸਾਮ ਦੀ ਰਾਜਧਾਨੀ ਗੁਹਾਟੀ ਵਿਖੇ ਆਉਣਾ ਸੀ। ਪਰ ਵਿਗੜਦੇ ਹਾਲਾਤਾਂ ਨੂੰ ਦੇਖਦਿਆਂ ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤ ਦਾ ਦੌਰਾ ਹੀ ਰੱਦ ਕਰ ਦਿੱਤਾ। ਹਾਲਾਤ ਇਹ ਹੈ ਕਿ ਪੂਰੀ ਦੁਨੀਆਂ ਤੋਂ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਵੱਡਾ ਆਗੂ ਇਸ ਵੇਲੇ ਭਾਰਤ ਦੌਰੇ ‘ਤੇ ਨਹੀਂ ਆ ਰਿਹਾ। ਅਮਰੀਕਾ ਸਮੇਤ ਬਹੁਤ ਸਾਰੇ ਮੁਲਕਾਂ ਨੇ ਭਾਰਤ ਜਾਣ ਵਾਲੇ ਜਾਂ ਪਹਿਲਾਂ ਤੋਂ ਭਾਰਤ ਆਏ ਨਾਗਰਿਕਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਅੰਦੋਲਨ ਵਾਲੇ ਖੇਤਰਾਂ ਵਿਚ ਜਾਣ ਤੋਂ ਸੰਕੋਚ ਵਰਤਣ।
ਜਦ ਕਿਸੇ ਦੇਸ਼ ਵਿਚ ਇਸ ਤਰ੍ਹਾਂ ਦਾ ਅਫਰਾ-ਤਫਰੀ ਵਾਲਾ ਮਾਹੌਲ ਬਣਿਆ ਹੋਵੇ ਅਤੇ ਵੱਡੀ ਗਿਣਤੀ ਵਿਚ ਲੋਕ ਸਰਕਾਰੀ ਫੈਸਲਿਆਂ ਖਿਲਾਫ ਅੰਦੋਲਨ ਕਰ ਰਹੇ ਹੋਣ, ਤਾਂ ਸਰਕਾਰੀ ਤੰਤਰ ਲੋਕਾਂ ਉਪਰ ਤਸ਼ੱਦਦ ਕਰ ਰਿਹਾ ਹੋਵੇ, ਸਾੜ-ਫੂਕ ਅਤੇ ਅਗਨੀ ਦੀਆਂ ਘਟਨਾਵਾਂ ਵਾਪਰ ਰਹੀਆਂ ਹੋਣ, ਤਾਂ ਹਰ ਕਿਸੇ ਦਾ ਰੁਖ਼ ਆਪਣੇ ਆਪ ਨੂੰ ਬਚਾਉਣ ਵਿਚ ਹੀ ਲੱਗਾ ਹੁੰਦਾ ਹੈ। ਭਾਰਤ ਦੀ ਹਾਲਤ ਵੀ ਇਸ ਵੇਲੇ ਕੁੱਝ ਇਸੇ ਤਰ੍ਹਾਂ ਦੀ ਬਣੀ ਹੋਈ ਹੈ। ਨਾ ਤਾਂ ਬਾਹਰਲੇ ਮੁਲਕਾਂ ਵਿਚੋਂ ਪੂੰਜੀ ਨਿਵੇਸ਼ ਲਈ ਕੋਈ ਭਾਰਤ ਨੂੰ ਤਰਜੀਹ ਦੇ ਰਿਹਾ ਹੈ ਅਤੇ ਨਾ ਹੀ ਭਾਰਤ ਦੇ ਪੂੰਜੀ ਨਿਵੇਸ਼ਕ ਹੀ ਉਥੇ ਪੈਸੇ ਲਾਉਣ ਵਿਚ ਬਿਹਤਰੀ ਸਮਝਦੇ ਹਨ, ਸਗੋਂ ਹਾਲਤ ਇਹ ਬਣੀ ਹੋਈ ਹੈ ਕਿ ਭਾਰਤ ਦੇ ਬਹੁਤ ਸਾਰੇ ਵੱਡੇ ਕਾਰੋਬਾਰੀ ਅਤੇ ਵਪਾਰੀ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਵੱਲ ਮੂੰਹ ਕਰ ਰਹੇ ਹਨ। ਪ੍ਰਵਾਸੀ ਪੰਜਾਬੀਆਂ ਵੱਲ ਵੇਖੀਏ, ਤਾਂ ਉਹ ਵੱਡੀ ਗਿਣਤੀ ਵਿਚ ਹਰ ਸਾਲ ਅਰਬਾਂ ਰੁਪਏ ਪੰਜਾਬ ਨੂੰ ਭੇਜਦੇ ਸਨ। ਪ੍ਰਵਾਸੀ ਪੰਜਾਬੀ ਹਰ ਸਾਲ ਵਿਆਹ, ਸ਼ਾਦੀਆਂ ਅਤੇ ਹੋਰ ਸਮਾਗਮ ਕਰਨ ਜਾਂਦੇ ਸਨ, ਜਿੱਥੇ ਵੱਡੀਆਂ ਰਕਮਾਂ ਖਰਚ ਕੇ ਆਉਂਦੇ ਸਨ। ਪਰ ਹੁਣ ਪ੍ਰਵਾਸੀ ਪੰਜਾਬੀਆਂ ਦਾ ਵੀ ਪੰਜਾਬ ਵੱਲੋਂ ਮੂੰਹ ਮੁੜਦਾ ਜਾ ਰਿਹਾ ਹੈ। ਇਸ ਵੇਲੇ ਹਾਲਤ ਇਹ ਹੈ ਕਿ ਪੰਜਾਬ ਅੰਦਰ ਪ੍ਰਵਾਸੀ ਪੰਜਾਬੀਆਂ ਵੱਲੋਂ ਪੈਸੇ ਭੇਜਣੇ ਤਾਂ ਦੂਰ, ਸਗੋਂ ਉਥੇ ਪਈਆਂ ਜੱਦੀ ਜਾਇਦਾਦਾਂ, ਜ਼ਮੀਨਾਂ ਵੇਚਣ ਦੇ ਰਾਹ ਪਏ ਹੋਏ ਹਨ। ਅਜਿਹਾ ਸਭ ਕੁੱਝ ਦੇਸ਼ ਅੰਦਰ ਵਿਗੜੇ ਹਾਲਾਤ ਅਤੇ ਲੋਕਾਂ ਅੰਦਰ ਪੈਦਾ ਹੋਈ ਬੇਭਰੋਸਗੀ ਦਾ ਹੀ ਨਤੀਜਾ ਹੈ।
ਭਾਰਤ ਦੀ ਹਾਲਤ ਬਾਰੇ ਫਰਾਂਸ ਦੇ ਉੱਘੇ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ ਨਿਵੇਸ਼ਕ ਭਾਰਤ ਵਿਚ ਨਿਵੇਸ਼ ਕਰਨ ਤੋਂ ਭੱਜਣ ਲੱਗੇ ਹਨ। ਹਾਲੇ ਘਰੇਲੂ ਤੇ ਵਿਦੇਸ਼ੀ ਨਿਵੇਸ਼ਕ ਡਰੇ ਹੋਏ ਹਨ ਅਤੇ ਭਾਰਤ ਵਿਚ ਪੈਸਾ ਲਾਉਣ ਤੋਂ ਬਚਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਨੇ ਸ਼ੁਰੂ ਵਿਚ ਪੂਰੇ ਦੇਸ਼ ਨੂੰ ਇਕ ਸਾਂਝਾ ਬਾਜ਼ਾਰ ਬਣਾ ਕੇ ਲਾਇਸੰਸੀ ਰਾਜ ਦੇ ਬਚੇ ਹੋਏ ਮਸਲਿਆਂ ਦਾ ਹੱਲ ਕਰਕੇ, ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਅਤੇ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਕੇ ਭਾਰਤੀ ਉਦਮੀਆਂ ਦੇ ਹੌਂਸਲੇ ਵਧਾਏ ਸਨ। ਪਰ ਮਗਰੋਂ ਉਹ ਵਿਚਾਲੇ ਹੀ ਅਟਕ ਗਏ ਅਤੇ ਰਾਜਸੀ ਮੁੱਦਿਆਂ ਵੱਲ ਚਲੇ ਗਏ। ਫਰਾਂਸੀਸੀ ਮਾਹਿਰ ਦੀ ਟਿੱਪਣੀ ਭਾਰਤ ਉਪਰ ਪੂਰੀ ਤਰ੍ਹਾਂ ਢੁੱਕਵੀਂ ਹੈ। ਇਸ ਵੇਲੇ ਭਾਰਤ ਜਲ ਰਿਹਾ ਹੈ ਅਤੇ ਹਰ ਤਰ੍ਹਾਂ ਦੇ ਉੱਦਮੀ ਇਸ ਵੱਲੋਂ ਹਾਲ ਦੀ ਘੜੀ ਮੂੰਹ ਵੱਟ ਗਏ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article