PUNJABMAILUSA.COM

ਭਾਰਤ-ਚੀਨ ਸਬੰਧਾਂ ਦੀ ਮਜ਼ਬੂਤੀ ਲਈ ਮੋਦੀ ਤੇ ਸ਼ੀ ਵੱਲੋਂ ਵਿਚਾਰਾਂ

ਭਾਰਤ-ਚੀਨ ਸਬੰਧਾਂ ਦੀ ਮਜ਼ਬੂਤੀ ਲਈ ਮੋਦੀ ਤੇ ਸ਼ੀ ਵੱਲੋਂ ਵਿਚਾਰਾਂ

ਭਾਰਤ-ਚੀਨ ਸਬੰਧਾਂ ਦੀ ਮਜ਼ਬੂਤੀ ਲਈ ਮੋਦੀ ਤੇ ਸ਼ੀ ਵੱਲੋਂ ਵਿਚਾਰਾਂ
April 27
21:46 2018

ਵੂਹਾਨ, 27 ਅਪ੍ਰੈਲ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਸਦਰ ਸ਼ੀ ਜਿਨਪਿੰਗ ਨੇ ਅੱਜ ਇਥੇ ਆਪਣੇ ਦੋ-ਰੋਜ਼ਾ ਬੇਮਿਸਾਲ ਗ਼ੈਰਰਸਮੀ ਸਿਖਰ ਸੰਮੇਲਨ ਦੇ ਪਹਿਲੇ ਦਿਨ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੀ ‘ਮਜ਼ਬੂਤੀ’ ਲਈ ਵੱਖ-ਵੱਖ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਇਸ ਗੱਲ ’ਤੇ ਵਿਚਾਰ-ਵਟਾਂਦਰਾ ਕੀਤਾ ਕਿ ਦੋਵੇਂ ਮੁਲਕ ਆਪਣੇ ਲੋਕਾਂ ਤੇ ਸਮੁੱਚੀ ਦੁਨੀਆ ਦੇ ਭਲੇ ਲਈ ਕਿਵੇਂ ਮਿਲ ਕੇ ਕੰਮ ਕਰ ਸਕਦੇ ਹਨ।
ਚੀਨ ਦੇ ਇਨਕਲਾਬੀ ਆਗੂ ਮਾਓ ਜ਼ਦੌਂਗ ਦੇ ਛੁੱਟੀਆਂ ਲਈ ਪਸੰਦੀਦਾ ਕੇਂਦਰ ਵੂਹਾਨ ਵਿੱਚ ਇਸ ਮੁਲਾਕਾਤ ਨੂੰ ਦੋਵਾਂ ਮੁਲਕਾਂ ਦਰਮਿਆਨ ਬੀਤੇ ਸਾਲ ਦੇ 73-ਰੋਜ਼ਾ ਡੋਕਲਾਮ ਰੇੜਕੇ ਕਾਰਨ ਤਿੜਕੇ ਭਰੋਸੇ ਦੀ ਬਹਾਲੀ ਤੇ ਰਿਸ਼ਤਿਆਂ ਦੀ ਬਿਹਤਰੀ ਦੀ ਇਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਸ੍ਰੀ ਮੋਦੀ ਇਸ ਕੇਂਦਰੀ ਚੀਨੀ ਸ਼ਹਿਰ ਵਿੱਚ ਅੱਜ ਸੁਵਖ਼ਤੇ ਹੀ ਪੁੱਜੇ ਗਏ, ਜਿਨ੍ਹਾਂ ਦਾ ਸ੍ਰੀ ਸ਼ੀ ਨੇ ਹੂਬੇਈ ਸੂਬੇ ਦੇ ਮਿਊਜ਼ੀਅਮ ਵਿੱਚ ਸ਼ਾਨਦਾਰ ਸਮਾਗਮ ਰਾਹੀਂ ਸਵਾਗਤ ਕੀਤਾ। ਇਸ ਦੇ ਫ਼ੌਰੀ ਬਾਅਦ ਦੋਵਾਂ ਆਗੂਆਂ ਨੇ ਗੱਲਬਾਤ ਸ਼ੁਰੂ ਕਰ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ, ‘‘ਦੋਵਾਂ ਆਗੂਆਂ ਨੇ ਇਕ ਮੀਟਿੰਗ ਇਕੱਲਿਆਂ ਕੀਤੀ, ਜਿਸ ਦੌਰਾਨ ਉਨ੍ਹਾਂ ਆਪਸੀ ਰਿਸ਼ਤਿਆਂ ਦੀ ਮਜ਼ਬੂਤੀ ਲਈ ਵਿਚਾਰ-ਵਟਾਂਦਰਾ ਕੀਤਾ।’’ ਸ੍ਰੀ ਮੋਦੀ ਤੇ ਸ੍ਰੀ ਸ਼ੀ ਨੇ ਇਕੱਲਿਆਂ ਮੀਟਿੰਗ ਲਈ ਜਾਣ ਤੋਂ ਪਹਿਲਾਂ ਹੱਥ ਮਿਲਾਏ, ਤਸਵੀਰਾਂ ਖਿਚਵਾਈਆਂ ਅਤੇ ਮਿਊਜ਼ੀਅਮ ਵਿੱਚ ਹੋਏ ਸੱਭਿਆਚਾਰਕ ਸਮਾਗਮ ਦਾ ਆਨੰਦ ਮਾਣਿਆ। ਬਾਅਦ ਵਿੱਚ ਉਨ੍ਹਾਂ ਵਫ਼ਦ ਪੱਧਰੀ ਗੱਲਬਾਤ ਕੀਤੀ, ਜਿਸ ਵਿੱਚ ਦੋਵੇਂ ਪਾਸਿਆਂ ਦੇ ਛੇ-ਛੇ ਅਧਿਕਾਰੀ ਸ਼ਾਮਲ ਸਨ। ਸ੍ਰੀ ਸ਼ੀ ਨੇ ਮਸ਼ਹੂਰ ਈਸਟ ਲੇਕ ਕੰਢੇ ਸਥਿਤ ਸਰਕਾਰੀ ਗੈਸਟ ਹਾਊਸ ਵਿੱਚ ਸ੍ਰੀ ਮੋਦੀ ਦੇ ਮਾਣ ’ਚ ਦਾਅਵਤ ਵੀ ਦਿੱਤੀ।
ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਸ੍ਰੀ ਸ਼ੀ ਨਾਲ ਅਗਲਾ ਗ਼ੈਰਰਸਮੀ ਸਿਖਰ ਸੰਮੇਲਨ ਅਗਲੇ ਵਰ੍ਹੇ ਭਾਰਤ ਵਿੱਚ ਸੱਦਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਸ੍ਰੀ ਸ਼ੀ ਨੂੰ ਕਿਹਾ, ‘‘ਜੇ ਅਸੀਂ ਅਜਿਹਾ ਹੀ ਗ਼ੈਰਰਸਮੀ ਸਿਖਰ ਸੰਮੇਲਨ 2019 ਵਿੱਚ ਭਾਰਤ ’ਚ ਕਰ ਸਕੀਏ ਤਾਂ ਮੈਨੂੰ ਖ਼ੁਸ਼ੀ ਹੋਵੇਗੀ।’’ ਚੀਨੀ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਭਵਿੱਖ ਵਿੱਚ ਭਰੋਸਾ ਕਰਦਾ ਹਾਂ, ਅਸੀਂ ਅਜਿਹੇ ਹੀ ਢਾਂਚੇ ਵਿੱਚ ਸਮੇਂ-ਸਮੇਂ ’ਤੇ ਮਿਲ ਸਕਦੇ ਹਾਂ। ਮੈਂ ਤੁਹਾਡੇ ਨਾਲ ਡੂੰਘੇ ਤਾਲਮੇਲ ਅਤੇ ਸਾਂਝੀ ਸਮਝ ਕਾਇਮ ਕਰਨ ਦਾ ਚਾਹਵਾਨ ਹਾਂ, ਤਾਂ ਕਿ ਅਸੀਂ ਚੀਨ-ਭਾਰਤ ਸਬੰਧਾਂ ਨੂੰ ਅਗਲੇ ਪੱਧਰ ਤੱਕ ਲਿਜਾ ਸਕੀਏ।’’ ਉਨ੍ਹਾਂ ਕਿਹਾ, ‘‘ਦੋਵਾਂ ਮੁਲਕਾਂ ਦੀ ਦੋਸਤੀ ਯਾਂਗਸੀ (ਚੀਨੀ ਦਰਿਆ) ਤੇ ਗੰਗਾ ਦੇ ਵਹਿਣ ਵਾਂਗ ਲਗਾਤਾਰ ਅੱਗੇ ਵਧਦੀ ਰਹਿਣੀ ਚਾਹੀਦੀ ਹੈ।… ਅਸੀਂ ਚੀਨ ਤੇ ਭਾਰਤ ਸਬੰਧਾਂ ਦਾ ਵਧੀਆ ਭਵਿੱਖ ਦੇਖਦੇ ਹਾਂ।’’
ਸ੍ਰੀ ਮੋਦੀ ਨੇ ਸਦੀਆਂ ਪੁਰਾਣੇ ਭਾਰਤ-ਚੀਨ ਸਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਕੋਲ ਆਪਣੇ ਲੋਕਾਂ ਤੇ ਸਮੁੱਚੀ ਦੁਨੀਆਂ ਦੇ ਭਲੇ ਲਈ ਮਿਲ ਕੇ ਕੰਮ ਕਰਨ ਦਾ ‘ਵਧੀਆ ਮੌਕਾ’ ਹੈ। ਉਨ੍ਹਾਂ ਕਿਹਾ ਕਿ ਬੀਤੇ 2000 ਸਾਲਾਂ ਤੋਂ ਦੋਵੇਂ ਮੁਲਕਾਂ ਨੇ ਮਿਲ ਕੇ ਆਲਮੀ ਅਰਥਚਾਰੇ ਨੂੰ ਹੁਲਾਰਾ ਤੇ ਮਜ਼ਬੂਤੀ ਦਿੱਤੀ ਹੈ ਤੇ ਬੀਤੇ 1600 ਸਾਲਾਂ ਤੋਂ ਇਨ੍ਹਾਂ ਦਾ ਆਲਮੀ ਅਰਥਚਾਰੇ ’ਚ ਦਬਦਬਾ ਹੈ। ਉਨ੍ਹਾਂ ਕਿਹਾ,‘‘ਦੋਵੇਂ ਮੁਲਕ ਸੰਸਾਰ ਦੀ ਕਰੀਬ 50 ਫ਼ੀਸਦੀ ਆਰਥਿਕਤਾ ਦੇ ਮਾਲਕ ਹਨ ਤੇ 1600 ਸਾਲਾਂ ਤੋਂ ਬਾਕੀ ਦੁਨੀਆਂ ਕੋਲ ਬਾਕੀ 50 ਫ਼ੀਸਦੀ ਆਰਥਿਕਤਾ ਹੀ ਹੈ।’’ ਉਨ੍ਹਾਂ ਨਾਲ ਹੀ ਕਿਹਾ, ‘‘ਮੈਂ ਸ਼ਾਇਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਦੇ ਸਵਾਗਤ ਲਈ ਤੁਸੀਂ (ਸ਼ੀ) ਦੋ ਵਾਰ ਰਾਜਧਾਨੀ (ਪੇਈਚਿੰਗ) ਤੋਂ ਬਾਹਰ ਆਏ ਹੋ।’’ ਸ੍ਰੀ ਮੋਦੀ ਨੇ 2015 ਵਿੱਚ ਸ੍ਰੀ ਸ਼ੀ ਨਾਲ ਉਨ੍ਹਾਂ ਦੇ ਜੱਦੀ ਸ਼ਹਿਰ ਸ਼ੀਆਨ ਵਿੱਚ ਮੀਟਿੰਗ ਕੀਤੀ ਸੀ।

About Author

Punjab Mail USA

Punjab Mail USA

Related Articles

ads

Latest Category Posts

    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article