ਭਾਰਤ-ਚੀਨ ਵਿਵਾਦ -ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ: ਫੌਜ ਮੁਖੀ

408
Share

ਨਵੀਂ ਦਿੱਲੀ, 4 ਸੰਤਬਰ (ਪੰਜਾਬ ਮੇਲ)- ਦਾਖ ਦੌਰੇ ‘ਤੇ ਗਏ ਥਲ ਸੈਨਾ ਦੇ ਮੁਖੀ ਐਮਐਮਨਰਵਣੇ ਨੇ ਕਿਹਾ ਕਿ ਭਾਰਤੀ ਫੌਜ ਦੇ ਜਵਾਨ ਹਰ ਚੁਣੌਤੀ ਲਈ ਤਿਆਰ ਹਨ। ਹਾਲਾਂਕਿ ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਜੋ ਇਹ ਸਮੱਸਿਆ ਖੜ੍ਹੀ ਹੋਈ ਹੈ, ਉਸ ਨੂੰ ਗੱਲਬਾਤ ਜ਼ਰੀਏ ਹੱਲ ਕੀਤਾ ਜਾ ਸਕਦਾ ਹੈ। ਫੌਜ ਮੁਖੀ ਨੇ ਕਿਹਾ ਚੀਨ ਨਾਲ ਵੱਖ-ਵੱਖ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਫਿਲਹਾਲ LAC ‘ਤੇ ਹਾਲਾਤ ਤਣਾਅਪੂਰਵਕ ਬਣੇ ਹੋਏ ਹਨ ਪਰ ਅਸੀਂ ਆਪਣੀ ਸੁਰੱਖਿਆ ਹਰ ਹਾਲ ਵਿੱਚ ਕਾਇਮ ਰੱਖਾਂਗੇ।


Share