ਭਾਰਤ-ਚੀਨ ਤਣਾਅ : ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਮਦਦ ਦੀ ਕੀਤੀ ਪੇਸ਼ਕਸ਼

238
Share

ਵਾਸ਼ਿੰਗਟਨ, 5 ਸੰਤਬਰ (ਪੰਜਾਬ ਮੇਲ)- ਭਾਰਤ-ਚੀਨ ਸਰਹੱਦੀ ਤਣਾਅ ਕਾਫੀ ਵੱਧ ਚੁੱਕਾ ਹੈ।ਹੁਣ ਦੋਨਾਂ ਦੇਸ਼ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।ਟਰੰਪ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਿਹਾ ਤਣਾਅ ਬਹੁਤ ਮਾੜਾ ਹੈ।ਉਨ੍ਹਾਂ ਕਿਹਾ ਕੇ ਚੀਨ ਇਸ ਤਣਾਅ ਨੂੰ ਵਧਾ ਰਿਹਾ ਹੈ ਅਤੇ ਉਹ ਇਸ ਟਕਰਾਅ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਦੀ ਮਦਦ ਕਰ ਸਕਦੇ ਹਨ।

ਭਾਰਤੀ ਅਤੇ ਚੀਨੀ ਫੌਜ ਚਾਰ ਮਹੀਨਿਆਂ ਤੋਂ ਪੂਰਬੀ ਲੱਦਾਖ ਵਿਚ ਕਈ ਥਾਵਾਂ ‘ਤੇ ਟਕਰਾਅ ਕਰ ਚੁੱਕੇ ਹਨ। ਛੇ ਦਿਨ ਪਹਿਲਾਂ ਜਦੋਂ ਪੈਨਗੋਂਗ ਝੀਲ ਦੇ ਦੱਖਣੀ ਕੰਢੇ ‘ਤੇ ਚੀਨ ਵੱਲੋਂ ਭਾਰਤੀ ਖੇਤਰ’ ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ। ਦੋਵੇਂ ਧਿਰਾਂ ਸਰਹੱਦ ਦੀ ਸਮੱਸਿਆ ਨੂੰ ਸੁਲਝਾਉਣ ਲਈ ਡਿਪਲੋਮੈਟਿਕ ਅਤੇ ਫੌਜ ਪੱਧਰ ਤੇ ਗੱਲਬਾਤ ਕਰ ਰਹੀਆਂ ਸੀ ਪਰ ਬਾਵਜੂਦ ਇਸ ਤਣਾਅ ਇਕ ਫੇਰ ਵੱਧ ਗਿਆ।
ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੀ ਇਕ ਪ੍ਰੈਸ ਕਾਨਫਰੰਸ ਦੇ ਜਵਾਬ ਵਿਚ ਪੱਤਰਕਾਰਾਂ ਨੂੰ ਕਿਹਾ, ਭਾਰਤ ਚੀਨ ਦਰਮਿਆਨ ਸਰਹੱਦੀ ਤਣਾਅ ਕਾਫੀ ਮਾੜੀ ਗੱਲ ਹੈ।ਉਨ੍ਹਾਂ ਕਿਹਾ ਕਿ ਅਸੀਂ ਚੀਨ ਅਤੇ ਭਾਰਤ ਦੇ ਸਬੰਧ ਵਿੱਚ ਸਹਾਇਤਾ ਲਈ ਤਿਆਰ ਹਾਂ। ਜੇ ਅਸੀਂ ਕੁਝ ਵੀ ਕਰ ਸਕਦੇ ਹਾਂ, ਤਾਂ ਅਸੀਂ ਸ਼ਾਮਲ ਹੋਣਾ ਅਤੇ ਮਦਦ ਕਰਨਾ ਪਸੰਦ ਕਰਾਂਗੇ ਅਤੇ ਅਸੀਂ ਦੋਵਾਂ ਦੇਸ਼ਾਂ ਨਾਲ ਇਸ ਬਾਰੇ ਗੱਲ ਕਰ ਰਹੇ ਹਾਂ।
ਉਨ੍ਹਾਂ ਦੀਆਂ ਇਹ ਟਿਪਣੀਆਂ ਉਸ ਦਿਨ ਆਈਆਂ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਵਿਚ ਸਰਹੱਦੀ ਤਣਾਅ ਵੱਧਣ ‘ਤੇ ਧਿਆਨ ਕੇਂਦਰਿਤ ਕਰਨ ਲਈ ਆਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੇਂਗੇ ਨਾਲ ਮਾਸਕੋ ਵਿਚ ਗੱਲਬਾਤ ਕੀਤੀ।


Share