ਭਾਰਤ-ਚੀਨ ਤਣਾਅ : ਅਮਰੀਕਾ ਵੱਲੋਂ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ‘ਚ ਤਾਇਨਾਤ ਕੀਤੇ ਘਾਤਕ ਹਥਿਆਰ

99
Share

ਜੰਮੂ-ਕਸ਼ਮੀਰ, 11 ਅਕਤੂਬਰ (ਪੰਜਾਬ ਮੇਲ)- ਪੂਰਬੀ ਲੱਦਾਖ ‘ਚ ਚੀਨ ਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਅਮਰੀਕਾ ਨੇ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ‘ਚ ਆਪਣੀ ਕਮਰ ਕੱਸ ਲਈ ਹੈ। ਅਮਰੀਕਾ ਨੇ ਚੀਨੀ ਨੇਵੀ ਦੀ ਵਧਦੀ ਚੁਣੌਤੀ ਨਾਲ ਨਜਿੱਠਣ ਲਈ ਹਿੰਦ ਮਹਾਸਾਗਰ ‘ਚ ਆਪਣੇ ਦੋ ਸਭ ਤੋਂ ਘਾਤਕ ਹਥਿਆਰ ਭੇਜੇ ਹਨ। ਇਹ ਹਥਿਆਰ ਇੰਨੇ ਖਤਰਨਾਕ ਹਨ ਕਿ ਮਿੰਟਾਂ ‘ਚ ਹੀ ਕਿਸੇ ਵੀ ਦੇਸ਼ ਨੂੰ ਤਬਾਹ ਕਰ ਦੇਣ। ਅਮਰੀਕਾ ਵੱਲੋਂ ਭੇਜੇ ਗਏ ਇਹ ਦੋਵਾਂ ਘਾਤਕ ਹਥਿਆਰ ਭਾਰਤ ਦੀ ਰੱਖਿਆ ‘ਚ ਤਾਇਨਾਤ ਕੀਤਾ ਗਏ ਹਨ। ਹਿੰਦ ਮਹਾਸਾਗਰ ‘ਚ ਚੀਨ ਆਪਣੀ ਪੈਠ ਬਣਾਉਣਾ ਚਾਹੁੰਦਾ ਹੈ, ਜਿਸ ਦਾ ਜਵਾਬ ਅਮਰੀਕਾ ਅਤੇ ਭਾਰਤ ਹੁਣ ਮਿਲ ਕੇ ਦੇ ਰਹੇ ਹਨ।
ਅਮਰੀਕਾ ਨੇ ਚੀਨ ਨੂੰ ਸਬਕ ਸਿਖਾਉਣ ਅਤੇ ਭਾਰਤ ਦੀ ਤਾਕਤ ਵਧਾਉਣ ਲਈ ਜਿਨ੍ਹਾਂ ਦੋ ਹਥਿਆਰਾਂ ਨੂੰ ਭੇਜਿਆ ਹੈ, ਉਨ੍ਹਾਂ ਦੇ ਨਾਂ ਹੀ ਓਹੀਓ ਕਲਾਸ ਦੀ ਕਰੂਜ਼ ਮਿਜ਼ਾਈਲ ਸਬਮਰੀਨ ਯੂ.ਐੱਸ.ਐੱਸ. ਜਾਰਜੀਆ ਅਤੇ ਏਅਰ੍ਵੇਕ੍ਰਾਫਟ ਕੈਰੀਅਰ ਯੂ.ਐੱਸ.ਐੱਸ. ਰੋਨਾਲਡ ਰੀਗਨ। ਇਹ ਦੋਵੇਂ ਹੀ ਪਣਡੁੱਬੀ ਪ੍ਰਮਾਣੂ ਮਿਜ਼ਾਈਲਾਂ ਨਾਲ ਲੈਸ ਹਨ।
ਓਹੀਓ ਸ਼੍ਰੇਣੀ ਦੀ ਇਸ ਸਬਮਰੀਨ ਨੂੰ ਅਮਰੀਕਾ ਦੀ ਸਭ ਤੋਂ ਵੱਡੀ ਪਣਡੁੱਬੀ ਮੰਨਿਆ ਜਾਂਦਾ ਹੈ। ਕਰੀਬ 560 ਫੁੱਟ ਲੰਬੀ ਇਹ ਪ੍ਰਮਾਣੂ ਪਣਡੁੱਬੀ ਏਟਮ ਬੰਬ ਨੂੰ ਲੈ ਜਾਣ ‘ਚ ਸਮਰਥ ਕਈ ਮਿਜ਼ਾਈਲਾਂ ਨਾਲ ਲੈਸ ਹੈ। ਦੱਸ ਦੇਈਏ ਕਿ ਅਮਰੀਕਾ ਨੇ ਭਾਰਤ ਦੀ ਸਰਹੱਦ ਤੋਂ ਕੁਝ ਹੀ ਦੂਰ ‘ਤੇ ਸਥਿਤ ਡਿਆਗੋ ਗਾਰਸੀਆ ‘ਚ ਆਪਣੀ ਸਭ ਤੋਂ ਘਾਤਕ ਪਣਡੁੱਬੀ ਨੂੰ ਤਾਇਨਾਤ ਕਰ ਚੀਨ ਨੂੰ ਦੱਸ ਦਿੱਤਾ ਹੈ ਕਿ ਜੇਕਰ ਉਸ ਨੇ ਭਾਰਤ ਨੂੰ ਅੱਖ ਦਿਖਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਉਸ ‘ਤੇ ਹਮਲਾ ਕਰਨ ਤੋਂ ਪਿੱਛੇ ਨਹੀਂ ਹਟੇਗਾ।


Share