ਭਾਰਤ-ਆਸਟੇ੍ਰਲੀਆ ਟੈਸਟ: ਆਸਟਰੇਲੀਆ ਨੇ ਪਹਿਲਾ ਟੈਸਟ 8 ਵਿਕਟਾਂ ਨਾਲ ਜਿੱਤਿਆ

325
Share

ਭਾਰਤ ਦਾ ਸਭ ਤੋਂ ਘੱਟ ਦੌੜਾਂ ਦਾ ਰਿਕਾਰਡ
ਐਡੀਲੇਡ, 19 ਦਸੰਬਰ (ਪੰਜਾਬ ਮੇਲ)- ਭਾਰਤੀ ਕਿ੍ਰਕਟ ਟੀਮ ਆਸਟਰੇਲੀਆ ਖ਼ਿਲਾਫ਼ ਪਹਿਲੇ ਦਿਨ ਰਾਤ ਦੇ ਟੈਸਟ ਕਿ੍ਰਕਟ ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ਵਿਚ 36 ਦੌੜਾਂ ’ਤੇ ਆਊਟ ਹੋ ਗਈ, ਜਦੋਂ ਭਾਰਤੀ ਟੀਮ ਨੇ ਨੌਂ ਵਿਕਟਾਂ ’ਤੇ 36 ਦੌੜਾਂ ਬਣਾਈਆਂ ਤਾਂ ਮੁਹੰਮਦ ਸ਼ਮੀ ਨੂੰ ਸੱਟ ਕਾਰਨ ਕ੍ਰੀਜ਼ ਛੱਡਣੀ ਪਈ, ਜਿਸ ਨਾਲ ਭਾਰਤ ਦੀ ਪਾਰੀ ਉਥੇ ਖਤਮ ਹੋ ਗਈ। ਇਸ ਤੋਂ ਬਾਅਦ ਮੈਦਾਨ ’ਚ ਉਤਰੀ ਆਸਟਰੇਲੀਆ ਨੂੰ ਜਿੱਤ ਲਈ ਸਿਰਫ਼ 90 ਦੌੜਾਂ ਦੀ ਲੋੜ ਸੀ ਤੇ ਉਸ ਨੇ ਦੋ ਵਿਕਟਾਂ ਗੁਆ ਕੇ ਅੱਠ ਵਿਕਟਾਂ ਨਾਲ ਪਹਿਲਾਂ ਦਿਨ-ਰਾਤ ਦਾ ਿਕਟ ਟੈਸਟ ਜਿੱਤ ਲਿਆ। ਉਸ ਨੇ ਚਾਰ ਮੈਚਾਂ ਦੀ ਲੜੀ ’ਚ ਲੀਡ ਲੈ ਲਈ ਹੈ। ਭਾਰਤ ਦਾ ਪਿਛਲਾ ਘੱਟੋ-ਘੱਟ ਸਕੋਰ 42 ਦੌੜਾਂ ਸੀ, ਜਿਸ ਨੂੰ ਉਸ ਨੇ ਇੰਗਲੈਂਡ ਵਿਰੁੱਧ 1974 ਵਿਚ ਲਾਰਡਜ਼ ਵਿਖੇ ਬਣਾਇਆ ਸੀ। ਟੈਸਟ ਕਿ੍ਰਕਟ ਦੇ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਮ ਹੈ, ਜਿਸ ਨੇ 1955 ਵਿਚ ਇੰਗਲੈਂਡ ਖਿਲਾਫ ਆਕਲੈਂਡ ’ਚ 26 ਦੌੜਾਂ ਬਣਾਈਆਂ ਸਨ।

Share