PUNJABMAILUSA.COM

ਭਾਰਤ-ਆਸਟਰੇਲੀਆ ਦਰਮਿਆਨ ਦੂਜਾ ਕ੍ਰਿਕਟ ਟੈਸਟ ਮੈਚ ਅੱਜ

ਭਾਰਤ-ਆਸਟਰੇਲੀਆ ਦਰਮਿਆਨ ਦੂਜਾ ਕ੍ਰਿਕਟ ਟੈਸਟ ਮੈਚ ਅੱਜ

ਭਾਰਤ-ਆਸਟਰੇਲੀਆ ਦਰਮਿਆਨ ਦੂਜਾ ਕ੍ਰਿਕਟ ਟੈਸਟ ਮੈਚ ਅੱਜ
March 03
20:58 2017

Team India's practice session
ਬੰਗਲੌਰ, 3 ਮਾਰਚ (ਪੰਜਾਬ ਮੇਲ)- ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਆਸਟਰੇਲਿਆਈ ਟੀਮ ਖ਼ਿਲਾਫ਼ ਭਲਕੇ ਇੱਥੇ ਜਦੋਂ ਦੂਜਾ ਟੈਸਟ ਕ੍ਰਿਕਟ ਮੈਚ ਖੇਡਣ ਲਈ ਮੈਦਾਨ ’ਤੇ ਉਤਰੇਗੀ ਤਾਂ ਇਹ ਲੜੀ ਦੇ ਸ਼ੁਰੂਆਤੀ ਮੈਚ ਵਿੱਚ ਸ਼ਰਮਨਾਕ ਹਾਰ ਤੋਂ ਨਿਰਾਸ਼ ਵਿਰਾਟ ਕੋਹਲੀ ਦੀ ਕਪਤਾਨ ਦੇ ਰੂਪ ਵਿੱਚ ਸਭ ਤੋਂ ਮੁਸ਼ਕਿਲ ਪ੍ਰੀਖਿਆ ਵੀ ਹੋਵੇਗੀ। ਭਾਰਤੀ ਟੀਮ ਨੇ ਅਜਿਹੇ ਘੱਟ ਹੀ ਮੌਕੇ ਦੇਖੇ ਹਨ ਜਦੋਂ ਘਰੇਲੂ ਟੈਸਟ ਲੜੀ ਵਿੱਚ ਉਸ ਨੂੰ ਸ਼ੁਰੂ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਅਤੇ ਇਸ ਵਾਸਤੇ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਣ ਵਾਲਾ ਮੈਚ ਵਧੇਰੇ ਦਿਲਚਸਪ ਬਣ ਗਿਆ ਹੈ।
ਕੋਹਲੀ ਤੇ ਉਸ ਦੀ ਟੀਮ ਦਾ ਚਿੰਤਤ ਹੋਣਾ ਅਤੇ ਨਾਲ ਹੀ ਚੌਕਸੀ ਵਰਤਣਾ ਜਾਇਜ਼ ਹੈ ਕਿਉਂਕਿ ਪੁਣੇ ਦੀ ਸਪਿੰਨ ਲੈਂਦੀ ਪਿੱਚ ’ਤੇ ਸਟੀਵ ਓ’ਕੀਫੀ ਦੀ ਸਪਿੰਨ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਨੇ ਨਤਮਸਤਕ ਹੋਣ ਵਿੱਚ ਦੇਰ ਨਹੀਂ ਲਾਈ ਅਤੇ ਟੀਮ ਨੂੰ 333 ਦੌੜਾਂ ਦੇ ਵੱਡੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਭਾਰਤੀ ਟੀਮ ਦੀ 19 ਮੈਚਾਂ ਤੱਕ ਚੱਲੀ ਜੇਤੂ ਮੁਹਿੰਮ ਵੀ ਸਮਾਪਤ ਹੋ ਗਈ ਅਤੇ ਹੁਣ ਪਿਛਲੀ ਹਾਰ ਤੋਂ ਸਬਕ ਲੈ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦਾ ਸਮਾਂ ਹੈ। ਅਨਿਲ ਕੁੰਬਲੇ ਦੀ ਦੇਖਰੇਖ ਵਿੱਚ ਖੇਡ ਰਹੀ ਟੀਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ’ਤੇ ਜਿੱਤ ਦਰਜ ਕਰਕੇ ਚਾਰ ਮੈਚਾਂ ਦੀ ਲੜੀ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਵਿੱਚ ਹੀ। ਇੱਥੋਂ ਦੀ ਪਿੱਚ ਪੁਣੇ ਦੇ ਮੁਕਾਬਲੇ ਕੁਝ ਬਿਹਤਰ ਦਿਸ ਰਹੀ ਹੈ। ਭਾਰਤੀ ਬੱਲੇਬਾਜ਼ਾਂ ਨੂੰ ਆਸਟਰੇਲੀਆ ਦੀ ਨਵੀਂ ਸਪਿੰਨ ਜੋੜੀ ਨਾਥਨ ਲਿਓਨ ਤੇ ਓ’ਕੀਫੀ ਤੋਂ ਤਾਂ ਨਿਪਟਣਾ ਹੋਵੇਗਾ ਤੇ ਨਾਲ ਹੀ ਤੇਜ਼ ਗੇਂਦਬਾਜ਼ੀ ਦੀ ਜੋੜੀ ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁੱਡ ਖ਼ਿਲਾਫ਼ ਵੀ ਚੌਕਸੀ ਵਰਤਣੀ ਹੋਵੇਗੀ ਜੋ ਕਿ ਉਨ੍ਹਾਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦੇ ਹਨ। ਇਸੇ ਤਰ੍ਹਾਂ ਭਾਰਤੀ ਹੁਣ ਤੱਕ ਸਟੀਵ ਸਮਿੱਥ ਨੂੰ ਸਸਤੇ ਵਿੱਚ ਆਊਟ ਕਰਨ ਦਾ ਤਰੀਕਾ ਨਹੀਂ ਲੱਭ ਸਕੇ ਹਨ।
ਆਸਟਰੇਲਿਆਈ ਕਪਤਾਨ ਨੇ ਪਹਿਲੇ ਮੈਚ ਦੀ ਮੁਸ਼ਕਿਲ ਪਿੱਚ ’ਤੇ ਦੂਜੀ ਪਾਰੀ ਵਿੱਚ ਸੈਂਕੜਾ ਜੜਿਆ ਅਤੇ ਉਹ ਆਪਣੀ ਇਸ ਫਾਰਮ ਨੂੰ ਜਾਰੀ ਰੱਖਣਾ ਚਾਹੁਣਗੇ। ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਨਿਸ਼ਚਿਤ ਤੌਰ ’ਤੇ ਪੁਣੇ ਦੇ ਮੈਚ ਨੂੰ ਭੁਲਾਉਣਾ ਚਾਹੁਣਗੇ ਕਿਉਂਕਿ ਉਹ ਅਜਿਹਾ ਮੈਚ ਸੀ ਜਿੱਥੇ ਉਨ੍ਹਾਂ ਲਈ ਵੀ ਕੁਝ ਵੀ ਸਕਾਰਾਤਮਕ ਨਹੀਂ ਰਿਹਾ ਅਤੇ ਫਿਲਡਰਾਂ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਡੀਆਰਐਸ ਦਾ ਸਹੀ ਇਸਤੇਮਾਲ ਇਕ ਹੋਰ ਮਸਲਾ ਹੈ। ਪਹਿਲੇ ਟੈਸਟ ਮੈਚ ਵਿੱਚ ਭਾਰਤੀ ਇਸ ਦਾ ਸਹੀ ਤਰ੍ਹਾਂ ਤੋਂ ਇਸਤੇਮਾਲ ਨਹੀਂ ਕਰ ਸਕੇ ਸਨ। ਕੋਹਲੀ ਨਿਸ਼ਚਿਤ ਤੌਰ ’ਤੇ ਟਾਸ ਜਿੱਤਣਾ ਚਾਹੇਗਾ ਜੋ ਪੁਣੇ ਵਿੱਚ ਕਾਫੀ ਅਹਿਮ ਸਾਬਿਤ ਹੋਇਆ ਸੀ। ਉਹ ਖ਼ੁਦ ਇਕ ‘ਫਾਈਟਰ’ ਹੈ ਅਤੇ ਉਸ ਦਾ ਟੀਚਾ ਆਸਟਰੇਲਿਆਈ ਗੇਂਦਬਾਜ਼ਾਂ ’ਤੇ ਹਾਵੀ ਹੋਣਾ ਰਹੇਗਾ ਜਿਵੇਂ ਕਿ ਉਹ ਇਸ ਤੋਂ ਪਹਿਲਾਂ ਆਸਟਰੇਲੀਆ ਦੇ ਪਿਛਲੇ ਦੌਰੇ ’ਚ ਕਰ ਚੁੱਕਾ ਹੈ।
ਕਪਤਾਨ ਕੋਹਲੀ ਹਰ ਹਾਲਤ ਵਿੱਚ ਚਾਹੇਗਾ ਕਿ ਬੱਲੇਬਾਜ਼ ਕੋਹਲੀ ਤੇਜ਼ ਗੇਂਦਬਾਜ਼ ਸਟਾਰਕ ਦੀ ਰਿਵਰਸ ਸਵਿੰਗ ਤੇ ਓ’ਕੀਫੀ ਦੀ ਆਰਮ ਬਾਲ ਦਾ ਸਹੀ ਤਰ੍ਹਾਂ ਤੋਂ ਅੰਦਾਜ਼ਾ ਲਾਏ। ਪਿੱਚ ਇਕ ਮਸਲਾ ਹੈ ਤੇ ਬੰਗਲੌਰ ਦਾ ਮੌਸਮ ਵੀ ਗੁਲ ਖਿਲਾ ਸਕਦਾ ਹੈ ਕਿਉਂਕਿ ਮੈਚ ਦੇ ਦੂਜੇ ਦਿਨ ਮਤਲਬ ਐਤਵਾਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਇਸ ਜਗ੍ਹਾ ’ਤੇ ਖੇਡੇ ਗਏ ਆਖ਼ਰੀ ਟੈਸਟ ਮੈਚ ਵਿੱਚ ਕੇਵਲ ਪਹਿਲੇ ਦਿਨ ਦਾ ਖੇਡ ਹੋ ਸਕਿਆ ਸੀ ਅਤੇ ਬਾਕੀ ਦਿਨ ਬਾਰਿਸ਼ ਹਾਵੀ ਰਹੀ ਸੀ। ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਟੀਮ ਦਾ ਸਕਾਰਾਤਮਕ ਪਹਿਲੂ ਉਸ ਦੀ ‘ਬੈਂਚ ਸਟ੍ਰੈਂਥ’ ਅਤੇ ਇਕ ਹੀ ਸਥਾਨ ਲਈ ਕਈ ਬਦਲ ਰਿਹਾ ਹੈ ਅਤੇ ਅਜਿਹੇ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਟੀਮ ਪ੍ਰਬੰਧਨ ਇਸ ਖ਼ਾਸ ਮੈਚ ਲਈ ਕਿਸ ਤਰ੍ਹਾਂ ਟੀਮ ਸੰਯੋਜਨ ਨੂੰ ਪਸੰਦ ਕਰਦਾ ਹੈ। ਧੋਨੀ ਤੋਂ ਕਪਤਾਨੀ ਹਾਸਲ ਕਰਨ ਮਗਰੋਂ ਕੋਹਲੀ ਦੀ ਟੀਮ ਦਾ ਸੰਯੋਜਨ ਬਦਲਦਾ ਰਿਹਾ ਹੈ। ਉਸ ਨੇ ਹੁਣ ਤੱਕ ਜਿਨ੍ਹਾਂ 24 ਟੈਸਟ ਮੈਚਾਂ ਵਿੱਚ ਕਪਤਾਨੀ ਕੀਤੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਵੱਖ ਵੱਖ ਟੀਮ ਸੰਯੋਜਨ ਅਜਮਾਏ।
ਇਸ ਵਾਰ ਵੀ ਆਖ਼ਰੀ ਗਿਆਰਾਂ ਵਿੱਚ ਇਕ ਜਾਂ ਦੋ ਬਦਲਾਅ ਸੰਭਵ ਹਨ ਪਰ ਇਹ ਪਿੱਚ ’ਤੇ ਨਿਰਭਰ ਕਰੇਗਾ ਜੋ ਪੁਣੇ ਦੇ ਮੁਕਾਬਲੇ ਬਿਹਤਰ ਦਿਸ ਰਹੀ ਹੈ। ਕੋਹਲੀ ਪੰਜ ਗੇਂਦਬਾਜ਼ਾਂ ਨਾਲ ਖੇਡਣ ਦੇ ਪੱਖ ਵਿੱਚ ਰਿਹਾ ਹੈ ਅਤੇ ਉਸ ਦੀ ਇਹ ਰਣਨੀਤੀ ਪਿਛਲੇ 18 ਮਹੀਨਿਆਂ ਵਿੱਚ ਕਾਰਗਰ ਸਾਬਿਤ ਹੋਈ ਹੈ। ਹਾਲਾਂਕਿ ਆਸਟਰੇਲਿਆਈ ਸਪਿੰਨਰਾਂ ਨੇ ਅਨੁਕੂਲ ਪਿੱਚ ’ਤੇ ਭਾਰਤੀ ਬੱਲੇਬਾਜ਼ਾਂ ਦੀ ਕਮਜ਼ੋਰੀ ਉਜਾਗਰ ਕਰ ਦਿੱਤੀ ਹੈ ਜਿਸ ਨਾਲ ਭਾਰਤੀ ਟੀਮ ਦੀ ਵਿਵਸਥਾ ਥੋੜੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਇਸ ਵਾਸਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਭਾਰਤ ਵੱਲੋਂ ਟੈਸਟ ਮੈਚਾਂ ਵਿੱਚ ਤੀਹਰਾ ਸੈਂਕੜਾ ਮਾਰਨ ਵਾਲਾ ਦੂਜਾ ਬੱਲੇਬਾਜ਼ ਬਣੇ ਕਰੁਨ ਨਾਇਰ ਨੂੰ ਵਾਧੂ ਬੱਲੇਬਾਜ਼ ਦੇ ਰੂਪ ਵਿੱਚ ਆਖ਼ਰੀ ਗਿਆਰਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਾਂ ਨਹੀਂ। ਨਾਇਰ ਕੰਮਚਲਾਊ ਸਪਿੰਨਰ ਦੀ ਭੂਮਿਕਾ ਵੀ ਨਿਭਾ ਸਕਦਾ ਹੈ। ਜੇਕਰ ਨਾਇਰ ਨੂੰ ਚੁਣਿਆ ਜਾਂਦਾ ਹੈ ਤਾਂ ਫਿਰ ਜਯੰਤ ਯਾਦਵ ਨੂੰ ਬਾਹਰ ਬੈਠਣਾ ਪਏਗਾ। ਪਿਛਲੇ ਮੈਚ ਵਿੱਚ ਭਾਰਤ ਦੀ ਕਮਜ਼ੋਰੀ ਕੜੀ ਆਫ ਸਪਿੰਨਰ ਜਯੰਤ ਯਾਦਵ ਸੀ ਅਤੇ ਉਹ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵਾਂ ਵਿੱਚ ਕਮਜ਼ੋਰ ਨਜ਼ਰ ਆਇਆ। ਉਸ ਦੀ ਬੱਲੇਬਾਜ਼ੀ ਵੀ ਨਾਕਾਮ ਰਹੀ ਸੀ। ਜਦੋਂ ਦਿੱਗਜ ਬੱਲੇਬਾਜ਼ ਨਹੀਂ ਚੱਲ ਸਕੇ ਤਾਂ ਨੌਵੇਂ ਨੰਬਰ ਦੇ ਬੱਲੇਬਾਜ਼ ਨੂੰ ਦੋ ਤੇ ਪੰਜ ਦੌੜਾਂ ਬਣਾਉਣ ਲਈ ਦੋਸ਼ ਨਹੀਂ ਦਿੱਤਾ ਜਾ ਸਕਦਾ ਹੈ। ਜੇਕਰ ਨਾਇਰ ਖੇਡਦਾ ਹੈ ਤਾਂ ਭਾਰਤ ਨੂੰ ਚਾਰ ਮਾਹਿਰ ਗੇਂਦਬਾਜ਼ਾਂ ਨਾਲ ਉਤਰਨਾ ਹੋਵੇਗਾ। ਅਸ਼ਵਿਨ, ਜਡੇਜਾ ਤੇ ਉਮੇਸ਼ ਯਾਦਵ ਤਾਂ ਸੁਭਾਵਿਕ ਪਸੰਦ ਹਨ। ਇਸ਼ਾਂਤ ਸ਼ਰਮਾ ਨੇ ਖ਼ਰਾਬ ਗੇਂਦਬਾਜ਼ੀ ਨਹੀਂ ਕੀਤੀ ਪਰ ਉਹ ਵਿਕਟ ਵੀ ਨਹੀਂ ਲੈ ਸਕਿਆ। ਦੂਜੀ ਪਾਰੀ ਵਿੱਚ ਹਾਲਾਂਕਿ ਉਸ ਨੂੰ ਕੇਵਲ ਤਿੰਨ ਓਵਰ ਹੀ ਦਿੱਤੇ ਗਏ ਸਨ। ਭੁਵਨੇਸ਼ਵਰ ਕੁਮਾਰ ਨੇ ਆਪਣੀ ਤੇਜ਼ੀ ਵਧਾਈ ਹੈ ਅਤੇ ਉਹ ਰਿਵਰਸ ਸਵਿੰਗ ਵੀ ਕਰਨ ਲੱਗਿਆ ਹੈ। ਇਸ ਤੋਂ ਇਲਾਵਾ ਉਹ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਵੀ ਕਰ ਸਕਦਾ ਹੈ। ਅਜਿਹੇ ਵਿੱਚ ਉਹ ਇਕ ਚੰਗੀ ਪਸੰਦ ਹੋ ਸਕਦਾ ਹੈ। ਹਾਰਦਿਕ ਪਾਂਡਿਆ ਆਲਰਾਊਂਡਰ ਹੈ ਪਰ ਲੰਬੇ ਸਮੇਂ ਦੇ ਰੂਪ ਵਿੱਚ ਉਸ ਦੀ ਬੱਲੇਬਾਜ਼ੀ ਨੂੰ ਹੁਣੇ ਅਜਮਾਇਆ ਨਹੀਂ ਗਿਆ ਹੈ।
ਕੌਮੀ ਕੋਚ ਕੁੰਬਲੇ ਨੇ ਆਖ਼ਰੀ ਗਿਆਰਾਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਜਦੋਂਕਿ ਦੋਵੇਂ ਟੀਮਾਂ ਦੇ ਸਾਬਕਾ ਕਪਤਾਨਾਂ ਨੇ ਇਸ ਨੂੰ ਲੈ ਕੇ ਆਪਣੇ ਵਿਚਾਰ ਜ਼ਰੂਰ ਪ੍ਰਗਟਾਏ ਹਨ। ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਚਾਹੁੰਦੇ ਹਨ ਕਿ ਇਸ਼ਾਂਤ ਤੇ ਜਯੰਤ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਜਦੋਂਕਿ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਦਿੱਲੀ ਦੇ ਤੇਜ਼ ਗੇਂਦਬਾਜ਼ ਨੂੰ ਟੀਮ ਵਿੱਚ ਕਾਇਮ ਰੱਖਣਾ ਚਾਹੀਦਾ ਹੈ। ਅਜਿੰਕਿਆ ਰਹਾਣੇ ਇਕ ਹੋਰ ਖਿਡਾਰੀ ਹੈ ਜਿਸ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੈ। ਰਹਾਣੇ ਨੂੰ ਪਿਛਲੇ ਪੰਜ ਟੈਸਟ ਮੈਚਾਂ ਵਿੱਚ ਨਾਕਾਮ ਰਹਿਣ ਦੇ ਬਾਵਜੂਦ ਟੀਮ ਪ੍ਰਬੰਧਨ ਦਾ ਪੂਰਾ ਸਮਰਥਨ ਹਾਸਲ ਹੈ। ਹੈਦਰਾਬਾਦ ਦੀ ਸਪਾਟ ਪਿੱਚ ’ਤੇ ਬੰਗਲਾਦੇਸ਼ ਖ਼ਿਲਾਫ਼ ਇਕ ਅਰਧਸੈਂਕੜੇ ਵਾਲੀ ਪਾਰੀ ਨੂੰ ਛੱਡ ਦਿੱਤਾ ਜਾਵੇ ਤਾਂ ਰਹਾਣੇ ਨੂੰ ਇੰਗਲੈਂਡ ਖ਼ਿਲਾਫ਼ ਲੜੀ ਸ਼ੁਰੂ ਹੋਣ ਦੇ ਬਾਅਦ ਤੋਂ ਦੌੜਾਂ ਲਈ ਜੂਝਣਾ ਹੀ ਪਿਆ ਹੈ।
ਜਿੱਥੋਂ ਤੱਕ ਆਸਟਰੇਲੀਆ ਦਾ ਸਵਾਲ ਹੈ ਤਾਂ ਪਹਿਲੇ ਟੈਸਟ ਮੈਚ ਵਿੱਚ ਵੱਡੀ ਜਿੱਤ ਤੋਂ ਬਾਅਦ ਜੇਕਰ ਸੱਟ ਦੀ ਸਮੱਸਿਆ ਨਾ ਆਉਂਦੀ ਤਾਂ ਵੁਹ ਆਪਣੀ ਜੇਤੂ ਟੀਮ ਨੂੰ ਬਰਕਰਾਰ ਰੱਖ ਸਕਦਾ ਹੈ। ਸਮਿੱਥ ਨੂੰ ਆਸ ਹੋਵੇਗੀ ਕਿ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਮੈਟ ਰੈਨਸ਼ਾਅ ਮੈਚ ਲਈ ਪੂਰੀ ਤਰ੍ਹਾਂ ਫਿੱਟ ਰਹੇ। ਜੇਕਰ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੁੰਦੀ ਹੈ ਤਾਂ ਇਸ ਦਾ ਫਾਇਦਾ ਡੇਵਿਡ ਵਾਰਨਰ ਨੂੰ ਵੀ ਮਿਲੇਗਾ। ਮੈਚ ਸਵੇਰੇ 9.30 ਵਜੇ ਸ਼ੁਰੂ ਹੋਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article