PUNJABMAILUSA.COM

ਭਾਰਤ ਆਪਣੀ ਆਸਮਾਨੀ ਤਾਕਤ ‘ਚ ਕਰੇਗਾ ਜ਼ਬਰਦਸਤ ਵਾਧਾ!

ਭਾਰਤ ਆਪਣੀ ਆਸਮਾਨੀ ਤਾਕਤ ‘ਚ ਕਰੇਗਾ ਜ਼ਬਰਦਸਤ ਵਾਧਾ!

ਭਾਰਤ ਆਪਣੀ ਆਸਮਾਨੀ ਤਾਕਤ ‘ਚ ਕਰੇਗਾ ਜ਼ਬਰਦਸਤ ਵਾਧਾ!
April 06
16:50 2018

ਨਵੀਂ ਦਿੱਲੀ, 6 ਅਪ੍ਰੈਲ (ਪੰਜਾਬ ਮੇਲ)-ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਮੁਲਕਾਂ ਨਾਲ ਕਈ ਮਸਲਿਆਂ ‘ਤੇ ਚਲ ਰਹੀ ਤਨਾਤਨੀ ਵਿਚਾਲੇ ਭਾਰਤ ਆਪਣੀ ਆਸਮਾਨੀ ਤਾਕਤ ‘ਚ ਜ਼ਬਰਦਸਤ ਵਾਧਾ ਕਰਨ ਜਾ ਰਿਹਾ ਹੈ। ਭਾਰਤ ਅਮਰੀਕਾ ਤੋਂ 110 ਲੜਾਕੂ ਜਹਾਜ਼ਾਂ ਨੂੰ ਖਰੀਦਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਾਲ ਦੇ ਸਾਲਾਂ ‘ਚ ਦੁਨੀਆ ਦੀ ਸਭ ਤੋਂ ਵੱਡੀ ਡਿਫੈਂਸ ਡੀਲ ਹੈ। ਦੱੱਸਿਆ ਜਾ ਰਿਹਾ ਹੈ ਕਿ ਇਹ ਡੀਲ ਲਗਭਗ 1.25 ਲੱਖ ਕਰੋੜ ਰੁਪਏ ਤੋਂ ਵੀ ਵੱਧ ਦੀ ਹੈ।
ਹਵਾਈ ਫੌਜ ਨੇ ਅੱਜ ਅਰਬਾਂ ਡਾਲਰ ਦੇ ਖਰੀਦ ਸੌਦੇ ਲਈ ਆਰ.ਐੱਫ.ਆਈ. (ਸੂਚਨਾ ਲਈ ਅਪੀਲ) ਜਾਂ ਸ਼ੁਰੂਆਤੀ ਟੇਂਡਰ ਜਾਰੀ ਕੀਤਾ ਹੈ। ਇਹ ਸੰਸਦ ਸਰਕਾਰ ਦੇ ‘ਮੈਕ ਇਨ ਇੰਡੀਆ’ ਪਹਿਲ ਨਾਲ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ‘ਚ ਅਤਿ ਆਧੁਨਿਕ ਰੱਖਿਆ ਤਕਨਾਲੋਜੀ ਲਿਆਉਣ ਦੇ ਮਕਸਦ ਨਾਲ ਹਾਲ ਹੀ ‘ਚ ਸ਼ੁਰੂ ਰਣਨੀਤੀ ਹਿੱਸੇਦਾਰੀ ਮਾਡਲ ਦੇ ਤਹਿਤ ਭਾਰਤੀ ਕੰਪਨੀ ਨਾਲ ਮਿਲ ਕੇ ਵਿਦੇਸ਼ੀ ਜਹਾਜ਼ ਨਿਰਮਾਤਾ ਲੜਾਕੂ ਜਹਾਜ਼ ਬਣਾਵੇਗਾ।
ਸੌਦੇ ਦੇ ਮੁਕਾਬਲੇ ਲਾਕਹੀਡ ਮਾਰਟਿਨ, ਬੋਇੰਗ, ਸਾਬ ਅਤੇ ਦ ਸਾਲਟ ਸਮੇਤ ਕਈ ਫੌਜੀ ਜਹਾਜ਼ ਨਿਰਮਾਤਾ ਕੰਪਨੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਹਵਾਈ ਫੌਜ ਪੁਰਾਣੇ ਹੋ ਚੁੱਕੇ ਕੁਝ ਜਹਾਜ਼ਾਂ ਨੂੰ ਬਾਹਰ ਕਰਨ ਲਈ ਆਪਣੇ ਲੜਾਕੂ ਜਹਾਜ਼ ਬੇੜੇ ਦੀ ਡਿੱਗਦੀ ਸਮਰੱਥਾ ਦਾ ਹਵਾਲਾ ਦਿੰਦੇ ਹੋਏ ਜਹਾਜ਼ਾਂ ਦੀ ਖਰੀਦ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ‘ਤੇ ਜ਼ੋਰ ਦੇ ਰਹੀ ਹੈ।
ਸਰਕਾਰ ਵਲੋਂ 5 ਸਾਲ ਪਹਿਲਾਂ ਹਵਾਈ ਫੌਜ ਲਈ 126 ਮੱਧ ਮਲਟੀ-ਰੋਲਰ ਲੜਾਕੂ ਜਹਾਜ਼ (ਐੱਮ.ਐੱਮ.ਆਰ.ਸੀ.ਏ.) ਦੀ ਖਰੀਦ ਪ੍ਰਕਿਰਿਆ ਨੂੰ ਰੱਦ ਕਰਨ ਤੋਂ ਬਾਅਦ ਲੜਾਕੂ ਜਹਾਜ਼ਾਂ ਲਈ ਇਹ ਪਹਿਲਾ ਵੱਡਾ ਸੌਦਾ ਹੋਵੇਗਾ।
ਇਸ ਦੀ ਜਗ੍ਹਾ ਰਾਜਗ ਸਰਕਾਰ ਨੇ ਸਤੰਬਰ 2016 ‘ਚ 36 ਰਾਫੇਲ ਡਬਲ ਇੰਜਨ ਵਾਲੇ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਫਰਾਂਸ ਸਰਕਾਰ ਨਾਲ 7.87 ਅਰਬ ਯੂਰੋ (ਲਗਭਗ 59000 ਕਰੋੜ ਰੁਪਏ) ਦੇ ਸੌਦੇ ‘ਤੇ ਦਸਤਖਤ ਕੀਤੇ ਸਨ।
ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਏਅਰਫੋਰਸ ਨੇ ਮਿਗ-21, ਮਿਗ-27 ਨੂੰ ਬਦਲਣ ਦਾ ਫੈਸਲਾ ਕੀਤਾ ਸੀ, ਜੋ ਅਗਲੇ 4 ਤੋਂ 5 ਸਾਲ ‘ਚ ਰਿਟਾਇਰ ਹੋਣ ਵਾਲੇ ਹਨ। ਇਸ ਪ੍ਰਕਿਰਿਆ ‘ਚ ਅਮਰੀਕਾ, ਸਵੀਡਨ, ਰੂਸ ਵਰਗੇ ਦੇਸ਼ ਸ਼ਾਮਲ ਹੋ ਸਕਦੇ ਹਨ, ਦੱਸ ਦਈਏ ਕਿ ਏਅਰਫੋਰਸ ਵਲੋਂ 2 ਫਰੰਟ ‘ਤੇ ਲੜਾਈ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ।
2019 ਦੀ ਸ਼ੁਰੂਆਤ ਤੋਂ ਹੀ ਹਵਾਈ ਫੌਜ ਨੂੰ ਦੋ ਸਕੁਐਡਰਨ ਮਿਲਣ ਸ਼ੁਰੂ ਹੋ ਜਾਣਗੇ। ਸੰਸਦ ‘ਚ ਸਰਕਾਰ ਦੇ ਜਵਾਬ ਅਨੁਸਾਰ ਭਾਰਤੀ ਹਵਾਈ ਫੌਜ 2020 ਤਕ 32 ਲੜਾਕੂ ਸਕੁਐਡਰਨ ਅਤੇ ਹੈਲੀਕਾਪਟਰ ਦੀ ਯੂਨਿਟ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ 10 ਸਕਵਾਡ੍ਰਾਨ ਜਿਸ ‘ਚ ਮਿਗ-21 ਅਤੇ ਮਿਗ-27 ‘ਚ ਸ਼ਾਮਲ ਹੈ, 2024 ਤਕ ਰਿਟਾਇਰ ਹੋ ਰਹੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article