ਭਾਰਤ ਅਤੇ ਦੱਖਣੀ ਅਫਰੀਕਾ ਟੈਸਟ – ਮੈਚ ਮੀਂਹ ਕਾਰਨ ਦੂਜੇ ਦਿਨ ਦੀ ਖੇਡ ਰੱਦ

November 15
21:01
2015
ਬੰਗਲੌਰ, 15 ਨਵੰਬਰ (ਪੰਜਾਬ ਮੇਲ)-ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੇ ਟੈਸਟ ਮੈਚ ਦਾ ਦੂਜਾ ਦਿਨ ਮੀਂਹ ਦੀ ਭੇਟ ਚੜ੍ਹ ਗਿਆ। ਦੂਜੇ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਹੁਣ ਤੀਜੇ ਦਿਨ ਮੈਚ ਆਪਣੇ ਨਿਰਧਾਰਤ ਸਮੇਂ ਮੁਤਾਬਕ ਸ਼ੁਰੂ ਹੋਵੇਗਾ।
ਇਸ ਮੈਚ ਦਾ ਪਹਿਲਾ ਦਿਨ ਭਾਰਤ ਦੇ ਨਾਂ ਰਿਹਾ ਸੀ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕੀ ਟੀਮ ਨੂੰ 214 ‘ਤੇ ਆਲਆਊਟ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਭਾਰਤ ਦੇ ਓਪਨਰਾਂ ਨੇ 80 ਦੌੜਾਂ ਦੀ ਹਿੱਸੇਦਾਰੀ ਕਰ ਲਈ ਹੈ। ਪਹਿਲੀ ਪਾਰੀ ਦੇ ਆਧਾਰ ‘ਤੇ ਭਾਰਤ ਵਿਰੋਧੀ ਟੀਮ ਤੋਂ 134 ਦੌੜਾਂ ਪਿੱਛੇ ਹੈ।
There are no comments at the moment, do you want to add one?
Write a comment