ਭਾਰਤੀ ਹਵਾਈ ਫੌਜ ‘ਚ ਸ਼ਾਮਲ ਹੋਇਆ ਤੇਜਸ

ਨਵੀਂ ਦਿੱਲੀ, 1 ਜੁਲਾਈ (ਪੰਜਾਬ ਮੇਲ)-ਲੰਬੀ ਉਡੀਕ ਮਗਰੋਂ ਆਖਰਕਾਰ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਭਾਰਤੀ ਹਵਾਈ ਫੌਜ ਵਿੱਚ ਰਸਮੀ ਤੌਰ ‘ਤੇ ਸ਼ਾਮਲ ਹੋ ਗਿਆ ਹੈ। ਅੱਜ ਰਵਾਇਤੀ ਫੌਜੀ ਤਰੀਕੇ ਨਾਲ ਬੈਂਗਲੂਰੂ ਵਿੱਚ ਹਵਾਈ ਸੈਨਾ ਦੀ ਸਕਵਾਰਡਨ ਸਥਾਪਿਤ ਕੀਤੀ ਗਈ। ਭਾਰਤੀ ਹਵਾਈ ਸੈਨਾ ਨੂੰ ਅੱਜ ਸਵਦੇਸ਼ੀ ਲੜਾਕੂ ਜਹਾਜ਼ ਦੀ ਪਹਿਲੀ ਸਕਵਾਰਡਨ ਮਿਲ ਗਈ ਗਈ ਹੈ।
ਸ਼ੁਰੂਆਤ ਵਿੱਚ ਇਸ ਸਕਵਾਰਡਨ ਵਿੱਚ ਦੋ ਜਹਾਜ਼ ਹੋਣਗੇ। ਇਹ ਸਕਵਾਰਡਨ ਕੋਇੰਬੇਟੂਰ ਦੇ ਨੇੜੇ ਸੂਲੂਰ ਵਿੱਚ ਬੇਸ ਹੋਏਗੀ। ਸ਼ੁਰੂਆਤੀ ਦੋ ਸਾਲ ਇਹ ਸਕਾਵਡਰਨ ਬੈਂਗਲੂਰੂ ਤੋਂ ਹੀ ਆਪਰੇਟ ਹੋਏਗੀ। ਤੇਜਸ ਨੂੰ ਸਰਕਾਰੀ ਰੱਖਿਆ ਇਕਾਈ ਹਿੰਦੂਸਤਾਨ ਏਅਰੋਨੋਟੀਕਿਲ ਲਿਮਟਿਡ ਨੇ ਤਿਆਰ ਕੀਤਾ ਹੈ। ਕਾਬਲੇਗੌਰ ਹੈ ਕਿ ਅਜੇ ਤੱਕ ਤੇਜਸ ਨੂੰ ਫਾਈਨਲ ਆਪ੍ਰੇਸ਼ਨਲ ਕਲੀਅਰੈਂਸ ਨਹੀਂ ਮਿਲੀ ਹੈ। ਭਾਵ ਅਜੇ ਤੇਜਸ ਸਾਰੀਆਂ ਕਸੌਟੀਆਂ ‘ਤੇ ਪੂਰਾ ਉਤਰਣ ਤੋਂ ਬਗੈਰ ਹੀ ਉਡਾਣ ਲਈ ਤਿਆਰ ਹੈ। ਇਸ ਬਾਰੇ ਹਵਾਈ ਸੈਨਾ ਦਾ ਕਹਿਣਾ ਹੈ ਕਿ ਜਲਦ ਹੀ ਕਲੀਅਰੈਂਸ ਮਿਲ ਜਾਏਗੀ। ਇਸ ਸਾਲ ਦੇ ਅਖੀਰ ਤੱਕ ਸਕਾਵਡਰਨ ਵਿੱਚ ਤੇਜਸ ਜਹਾਜ਼ਾਂ ਦੀ ਗਿਣਤੀ ਛੇ ਹ ਜਾਏਗੀ।
There are no comments at the moment, do you want to add one?
Write a comment