PUNJABMAILUSA.COM

ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ ‘ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ

ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ ‘ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ

ਭਾਰਤੀ ਰੇਸਤਰਾਂ ਦੇ ਸ਼ੈਫ ਨੂੰ ਛੁੱਟੀ ‘ਤੇ ਗਏ ਹੋਣ ਬਾਅਦ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ
November 27
17:25 2017

ਮਾਲਕ ਨੂੰ ਹੁਣ ਅਦਾ ਕਰਨੇ ਪੈਣਗੇ 33, 465 ਡਾਲਰ
ਔਕਲੈਂਡ, 27 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਹਿੰਦੇ ਨੇ ਕਿਸੇ ਦਾ ਹੱਕ ਮਾਰ ਲੈਣ ਵਾਲੇ ਜਾਂ ਖੋਹ ਲੈਣ ਵਾਲੇ ਨਾਲੋਂ ਉਸਦਾ ਹੱਕ ਦਿਵਾਉਣ ਵਾਲਾ ਬੱਲਵਾਨ ਹੁੰਦਾ ਹੈ। ਇਕ ਅਜਿਹੀ ਹੀ ਘਟਨਾ ਇਥੇ ਚਲਦੇ ਇਕ ਭਾਰਤੀ ਰੈਸਟੋਰੈਂਟ ‘ਸੱਤਿਆ’ ਦੇ ਸ਼ੈਫ ਨਾਲ ਹੋਈ ਹੈ। ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਨੇ ਬਾਬੂ ਪੰਡਤ ਨਾਂਅ ਦੇ ਇਕ ਸ਼ੈਫ ਨੂੰ ਉਸਦਾ ਹੱਕ ਦਿਵਾ ਦਿੱਤਾ ਹੈ। ਇਹ ਸ਼ੈਫ ਆਪਣੀ ਛੁੱਟੀ ਉਤੇ ਸੀ ਅਤੇ ਦੇਸ਼ ਤੋਂ ਬਾਹਰ ਸੀ ਇਸ ਦਰਮਿਆਨ ਇਸਦੇ ਰੁਜ਼ਗਾਰ ਦਾਤਾ ਨੇ ਜਿੱਥੇ ਉਸਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਪਰ੍ਹਾਂ ਕਰ ਦਿੱਤਾ ਉਥੇ ਉਸਦਾ ਵਰਕ ਵੀਜ਼ਾ ਵੀ ਕੈਂਸਲ ਕਰਵਾ ਦਿੱਤਾ। ਰੈਸਟੋਰੈਂਟ ਦੇ ਮਾਲਕ ਸਵੈਮੀ ਨੇ ਬਾਬੂ ਪੰਡਤ ਨੂੰ ਹੈਦਰਾਬਾਦ ਤੋਂ ਵਿਸ਼ੇਸ਼ ਤੌਰ ‘ਤੇ 2012 ਦੇ ਵਿਚ ਬੁਲਾਇਆ ਸੀ। ਪੰਡਤ ਨੇ ਅਪ੍ਰੈਲ 2013 ਤੋਂ ਸਤੰਬਰ 2016 ਤੱਕ ਇਸ ਮਾਲਕ ਕੋਲ ਕੰਮ ਕੀਤਾ ਅਤੇ ਤਿੰਨ ਵਾਰ ਵਰਕ ਵੀਜ਼ਾ ਲਿਆ। ਇਹ ਸ਼ੈਫ ਸਲਾਨਾ 26152 ਡਾਲਰ ਕਮਾਉਂਦਾ ਸੀ। ਸੋ ਪਿਛਲੇ ਸਾਲ ਸਤੰਬਰ ਮਹੀਨੇ ਇਹ ਸ਼ੈਫ ਇੰਡੀਆ ਕੁਝ ਵੱਧ ਸਮੇਂ ਲਈ ਸਕੀਮ ਨਾਲ ਗਿਆ ਤਾਂ ਕਿ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਲਿਆ ਸਕੇ ਪਰ ਇਹ ਸਕੀਮ ਸਿਰੇ ਨਾ ਚੜ੍ਹੀ। ਇਸਦੇ ਰੁਜ਼ਗਾਰ ਦਾਤਾ ਨੇ ਦੋ ਈਮੇਲਾਂ ਅਤੇ ਇਕ ਪੱਤਰ ਇਮੀਗ੍ਰੇਸ਼ਨ ਨੂੰ ਲਿਖਿਆ ਅਤੇ ਉਸਦੇ ਅਧਾਰ ਉਤੇ ਨਵੰਬਰ ਮਹੀਨੇ ਇਸਦਾ ਵੀਜ਼ਾ ਕੈਂਸਲ ਇਮੀਗ੍ਰੇਸ਼ਨ ਨੇ ਕੈਂਸਲ ਕਰ ਦਿੱਤਾ। ਇਸਨੇ ਪੱਤਰ ਵਿਚ ਇਹ ਵੀ ਲਿਖਿਆ ਕਿ ਪੰਡਤ ਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਉਸਨੇ ਪਿਛਲੇ ਵੀਜ਼ੇ ਦੌਰਾਨ ਦਵਾਈਆਂ ਆਦਿ ਦੇ ਸਹਾਰੇ ਉਸਨੂੰ ਕੰਟਰਲੋ ਕਰਨ ਦੀ ਕੋਸ਼ਿਸ ਕੀਤੀ। ਉਸਨੇ ਲਿਖ ਦਿੱਤਾ ਕਿ ਉਹ ਅੱਗੇ ਤੋਂ ਉਸਨੂੰ ਆਪਣੇ ਕੰਮ ‘ਤੇ ਨਹੀਂ ਰੱਖਣਗੇ ਇਸ ਕਰਕੇ ਉਸਦਾ ਵੀਜ਼ਾ ਕੈਂਸਲ ਕਰ ਦਿਓ। ਉਸਨੇ ਕਿਹਾ ਕਿ ਉਸਦੀ ਈਮੇਲ ਗੁੰਮਨਾਮ ਰੱਖੀ ਜਾਵੇ ਅਤੇ ਐਕਸ਼ਨ ਲੈਣ ਬਾਰੇ ਉਸਨੂੰ ਦੱਸਿਆ ਜਾਵੇ। ਉਸਨੇ ਇਕ ਵੱਖਰੀ ਈਮੇਲ ਵਿਚ ਲਿਖਿਆ ਕਿ ਉਸਦੀ ਨੌਕਰੀ ਹੁਣ ਖਤਮ ਕਰ ਦਿੱਤੀ ਗਈ ਹੈ। ਇਸ ਦਰਮਿਆਨ ਜਦੋਂ ਇੰਪਲਾਇਮੈਂਟ ਰਿਲੇਸ਼ਨ ਨੇ ਸਾਰੀ ਕਹਾਣੀ ਸੁਣੀ ਤਾਂ ਪਤਾ ਚੱਲਿਆ ਕਿ ਰੁਜ਼ਗਾਰ ਦਾਤਾ ਨੇ ਜਿਸ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਹੈ ਉਹ ਚੰਗਾ ਤਰੀਕਾ ਨਹੀਂ ਸੀ। ਸ਼ੂਗਰ ਦੀ ਬਿਮਾਰੀ ਦੀ ਕਹਾਣੀ ਦੇ ਵਿਚ ਵੀ ਕਈ ਗੱਲਾਂ ਪਾਈਆਂ ਗਈਆਂ। ਅੰਤ ਇੰਪਲਾਇਮੈਂਟ ਰਿਲੇਸ਼ਨ ਵਾਲਿਆਂ ਨੇ ਰੈਸਟੋਰੈਂਟ ਮਾਲਕ ਨੂੰ 33,465 ਡਾਲਰ ਦੀ ਭਰਪਾਈ ਕਰਨ ਲਈ ਕਹਿ ਦਿੱਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article