ਭਾਰਤੀ ਮੂਲ ਦੇ 2 ਹੋਰ ਕੈਨੇਡੀਅਨ ਨੇਤਾ ਓਨਟਾਰੀਓ ਸੂਬੇ ਦੇ ਮੰਤਰੀ ਮੰਡਲ ’ਚ ਹੋਏ ਸ਼ਾਮਲ

184
Share

ਟੋਰਾਂਟੋ, 20 ਜੂਨ (ਪੰਜਾਬ ਮੇਲ)- ਭਾਰਤੀ ਮੂਲ ਦੇ 2 ਹੋਰ ਕੈਨੇਡੀਅਨ ਨੇਤਾਵਾਂ ਨੂੰ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ ਹੈ ਅਤੇ ਇਸ ਦੇ ਨਾਲ ਹੀ ਕਾਰਜਕਾਰੀ ਪਰਿਸ਼ਦ ਵਿਚ ਇਸ ਭਾਈਚਾਰੇ ਦੇ ਮੈਂਬਰਾਂ ਦੀ ਸੰਖਿਆ ਵੱਧ ਕੇ 3 ਹੋ ਗਈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਗ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ। ਕੋਵਿਡ-19 ਮਹਾਮਾਰੀ ਦੌਰਾਨ ਕੈਰੇਬੀਆਈ ਦੇਸ਼ ਵਿਚ ਛੁੱਟੀ ਮਨਾਉਣ ਦੀ ਵਜ੍ਹਾ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਵਿੱਤ ਮੰਤਰੀ ਦੀ ਵਾਪਸੀ ਲੰਬੇ ਸਮੇਂ ਦੇ ਦੇਖ਼ਭਾਲ ਮੰਤਰੀ ਦੇ ਤੌਰ ’ਤੇ ਹੋ ਰਹੀ ਹੈ। ਸੂਬੇ ਵਿਚ ਅਗਲੇ ਸਾਲ ਜੂਨ ਵਿਚ ਚੋਣਾਂ ਹੋਣ ਵਾਲੀਆਂ ਹਨ ਅਤੇ ਉਸ ਤੋਂ ਠੀਕ ਇਕ ਸਾਲ ਪਹਿਲਾਂ ਮੰਤਰੀ ਮੰਡਲ ਵਿਚ ਬਦਲਾਅ ਕੀਤੇ ਗਏ ਹਨ। ਪਿਛਲੇ ਮੰਤਰੀ ਮੰਡਲ ਵਿਚ ਭਾਰਤੀ-ਕੈਨੇਡੀਅਨ ਮੰਤਰੀ ਪ੍ਰਭਮੀਤ ਸਰਕਾਰੀਆ (30) ਸਨ, ਜੋ ਛੋਟੇ ਕਾਰੋਬਾਰ ਅਤੇ ਰੈੱਡ ਟੋਪ ਰਿਡਕਸ਼ਨ ਮਾਮਲਿਆਂ ਦੇ ਸਹਾਇਕ ਮੰਤਰੀ ਸਨ। ਹੁਣ ਉਨ੍ਹਾਂ ਨੂੰ ਖਜ਼ਾਨਾ ਬੋਰਡ ਦੇ ਚੇਅਰਮੈਨ ਵਜੋਂ ਤਰੱਕੀ ਦਿੱਤੀ ਗਈ ਹੈ। ਓਨਟਾਰੀਓ ਵਿਚ ਉਹ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਹਨ। ਉਨ੍ਹਾਂ ਦੇ ਇਲਾਵਾ ਪਰਮ ਗਿੱਲ ਅਤੇ ਨੀਨਾ ਟਾਂਗਰੀ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ ਹੈ। ਗਿੱਲ ਨੂੰ ਨਾਗਰਿਕਤਾ ਅਤੇ ਬਹੁਸਭਿਆਚਾਰਕ ਵਿਭਾਗ ਮਿਲਿਆ ਹੈ, ਜਦੋਂਕਿ ਨੀਨਾ ਨੂੰ ਛੋਟੇ ਕਾਰੋਬਾਰ ਅਤੇ ਰੈੱਡ ਟੋਪ ਰਿਡਕਸ਼ਨ ਵਿਭਾਗ ਵਿਚ ਸਹਾਇਕ ਮੰਤਰੀ ਬਣਾਇਆ ਗਿਆ ਹੈ।


Share