PUNJABMAILUSA.COM

ਭਾਰਤੀ ਮੂਲ ਦੇ ਲੋਕਾਂ ਦਾ ਅਮਰੀਕੀ ਰਾਜਨੀਤੀ ‘ਚ ਵੱਧਦਾ ਜਾ ਰਿਹਾ ਦਬਦਬਾ

ਭਾਰਤੀ ਮੂਲ ਦੇ ਲੋਕਾਂ ਦਾ ਅਮਰੀਕੀ ਰਾਜਨੀਤੀ ‘ਚ ਵੱਧਦਾ ਜਾ ਰਿਹਾ ਦਬਦਬਾ

ਭਾਰਤੀ ਮੂਲ ਦੇ ਲੋਕਾਂ ਦਾ ਅਮਰੀਕੀ ਰਾਜਨੀਤੀ ‘ਚ ਵੱਧਦਾ ਜਾ ਰਿਹਾ ਦਬਦਬਾ
July 30
06:14 2016

kamla
ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਵਧਦੀ ਗਿਣਤੀ ਦੇ ਨਾਲ ਉਥੇ ਦੀ ਰਾਜਨੀਤੀ ਵਿਚ ਵੀ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਲਗਾਤਾਰ ਵਧ ਰਿਹਾ ਹੈ। ਕਈ ਭਾਰਤੀ-ਅਮਰੀਕੀ ਉਥੇ ਦੀ ਰਾਜਨੀਤੀ ਵਿਚ ਨਵੀਂ ਬੁਲੰਦੀਆਂ ਛੂਹ ਰਹੇ ਹਨ। ਇੱਥੇ ਅਸੀਂ ਤੁਹਾਨੂੰ ਅਜਿਹੇ ਹੀ ਪੰਜ ਭਾਰਤੀ-ਅਮਰੀਕੀਆਂ ਦੇ ਬਾਰੇ ਵਿਚ ਵੀ ਦੱਸ ਰਹੇ ਹਾਂ ਜਿਨ੍ਹਾਂ ਨੇ ਅਮਰੀਕੀ ਰਾਜਨੀਤੀ ਵਿਚ ਕਾਫੀ ਧਾਕ ਜਮਾਈ ਹੋਈ ਹੈ।
ਬੌਬੀ ਜਿੰਦਲ : ਅਮਰੀਕੀ ਰਾਜ ਲੁਈਸਿਆਨਾ ਦੇ ਸਾਬਕਾ ਗਵਰਨਰ ਬੌਬੀ ਜਿੰਦਲ ਅਮਰੀਕਾ ਦੇ ਕੁਝ ਸਭ ਤੋਂ ਤਾਕਤਵਰ ਨੇਤਾਵਾਂ ਵਿਚੋਂ ਇਕ ਹਨ। 10 ਜੂਨ 1971 ਨੂੰ ਪੰਜਾਬੀ ਪਰਿਵਾਰ ਵਿਚ ਜਨਮੇ ਜਿੰਦਲ ਸਾਲ 2008 ਤੋਂ ਲੈ ਕੇ 2016 ਤੱਕ ਲੁਈਸਿਆਨਾ ਦੇ ਗਵਰਨਰ ਰਹੇ। ਇਸ ਤੋਂ ਬਾਅਦ ਉਹ ਰਾਸ਼ਟਪਤੀ ਚੋਣ ਦੇ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਦੀ ਰੇਸ ਵਿਚ ਸੀ, ਹਾਲਾਂਕਿ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਅਪਣੀ ਮੁਹਿੰਮ ਰੋਕ ਦਿੱਤੀ।
ਨਿੱਕੀ ਹੈਲੇ : ਸਾਊਥ ਕੈਰੋਲੀਨਾ ਦੀ ਗਵਰਨਰ ਨਿੱਕੀ ਹੈਲੇ ਕਈ ਭਾਰਤੀ-ਅਮਰੀਕੀਆਂ ਦੇ ਲਈ ਪ੍ਰੇਰਣਾ ਸਰੋਤ ਹੈ। ਇਹ ਅਹੁਦਾ ਗ੍ਰਹਿਣ ਕਰਨ ਵਾਲੀ ਹੈਲੇ ਪਹਿਲੀ ਮਹਿਲਾ ਅਤੇ ਭਾਰਤੀ ਮੂਲ ਦੀ ਦੂਜੀ ਨੇਤਾ ਸੀ। 40 ਸਾਲਾ ਹੈਲੇ ਅਮਰੀਕਾ ਦੀ ਸਭ ਤੋਂ ਯੁਵਾ ਗਵਰਨਰ ਵੀ ਹੈ। ਹੈਲੇ ਦਾ ਜਨਮ 20 ਜਨਵਰੀ, 1972 ਨੂੰ ਇਕ ਸਿੱਖ ਪਰਿਵਾਰ ਵਿਚ ਹੋਇਆ, ਜੋ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਊਥ ਕੈਰੋਲਿਨਾ ਦੇ ਬੈਮਬਰਗ ਵਿਚ ਜਾ ਵਸੀ ਸੀ। ਸਿੱਖ ਪਰਿਵਾਰ ਵਿਚ ਜਨਮੀ ਹੈਲੇ ਨੇ ਸਾਲ 1996 ਵਿਚ ਮਾਈਕਲ ਹੈਲੀ ਨਾਲ ਵਿਆਹ ਕਰਾਇਆ ਸੀ ਅਤੇ ਅੱਜ ਉਹ ਖੁਦ ਨੂੰ ਈਸਾਈ ਦੱਸਦੀ ਹੈ।
ਕਮਲਾ ਹੈਰਿਸ : ਡੈਮੋਕਰੇਟਿਕ ਨੇਤਾ ਕਮਲਾ ਦੇਵੀ ਹੈਰਿਸ ਸਾਲ 2011 ਤੋਂ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਹੈ। ਇਸ ਤੋਂ ਪਹਿਲਾਂ ਸਾਲ 2004 ਤੋਂ ਲੈ ਕੇ 2010 ਤੱਕ ਉਹ ਸੈਨ ਫਰਾਂਸਿਸਕੋ ਦੀ ਜ਼ਿਲ•ਾ ਬੁਲਾਰਾ ਵੀ ਰਹਿ ਚੁੱਕੀ ਹੈ। ਕੈਲੀਫੋਰਨੀਆ ਦਾ ਇਹ ਅਹਿਮ ਕਦਮ ਸੰਭਾਲਣ ਵਾਲੀ ਹੈਰਿਸ ਪਹਿਲੀ ਮਹਿਲਾ ਅਤੇ ਪਹਿਲੀ ਏਸ਼ੀਆਈ ਅਮਰੀਕੀ ਹੈ। ਹੈਰਿਸ ਦਾ ਜਨਮ ਕੈਲੀਫੋਰਨੀਆ ਦੇ ਓਕਲੈਂਡ ਵਿਚ 20 ਅਕਤੂਬਰ 1964 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਡਾ. ਸ਼ਿਆਮਾਲਾ ਗੋਪਾਲਨ ਹੈਰਿਸ ਚੇਨਈ ਨਾਲ ਸਬੰਧ ਰਖਦੀ ਹੈ ਜਦ ਕਿ ਉਨ੍ਹਾਂ ਦੇ ਪਿਤਾ ਡੋਨਾਲਡ ਹੈਰਿਸ ਮੂਲ ਤੌਰ ‘ਤੇ ਜਮੈਕਾ ਤੋਂ ਹਨ।
ਹੈਰੀ ਆਨੰਦ : ਹਰਵਿੰਦਰ ‘ਹੈਰੀ’ ਆਨੰਦ ਸਾਲ 2007 ਵਿਚ ਨਿਊਯਾਰਕ ਦੇ ਲਾਰੇਲ ਹਾਲੋ ਦੇ ਮੇਅਰ ਚੁਣੇ ਗਏ। ਨਿਊਯਾਰਕ ਰਾਜ ਵਿਚ ਮੇਅਰ ਬਣਨ ਵਾਲੇ ਹੈਰੀ ਪਹਿਲੇ ਭਾਰਤੀ-ਅਮਰੀਕੀ ਸਿੱਖ ਹਨ। ਹੈਰੀ ਦਾ ਜਨਮ ਚੰਡੀਗੜ• ਵਿਚ ਹੋਇਆ। ਇੱਥੇ ਪੰਜਾਬ ਯੂਨੀਵਰਸਿਟੀ ਵਿਚ ਕੈਮਿਕਲ ਇੰਜੀਨੀਅਰਿੰਗ ਵਿਚ ਡਿਗਰੀ ਤੋਂ ਬਾਅਦ ਉਹ 1982 ਵਿਚ ਅਮਰੀਕਾ ਚਲੇ ਗਏ ਸੀ। ਉਥੇ ਉਨ੍ਹਾਂ ਨੇ ਨਿਊਯਾਰਕ ਦੀ ਨਾਸੁਆ ਕਾਊਂਟੀ ਵਿਚ ਸਿਵਲੀਅਨ ਪੁਲਿਸ ਅਕੈਡਮੀ ਵਿਚ ਦਾਖ਼ਲਾ ਲਿਆ ਜਿੱਥੋਂ ਪਾਸ ਹੋਣ ਤੋਂ ਬਾਅਦ ਉਹ ਆਈਲੈਂਡ ਦੇ ਉਤਰੀ ਤਟ ‘ਤੇ ਸਥਿਤ ਲਾਰੇਲ ਹਾਲੋ ਦੇ ਪੁਲਿਸ ਕਮਿਸ਼ਨਰ ਵੀ ਬਣੇ।
ਐਮੀ ਬੇਰਾ : ਡੈਮੋਕਰੇਟਿਕ ਪਾਰਟੀ ਦੇ ਨੇਤਾ ਐਮੀ ਬੇਰਾ ਸਾਲ 2013 ਤੋਂ ਅਮਰੀਕੀ ਸੰਸਦ ਵਿਚ ਕੈਲੀਫੋਰਨੀਆ ਦੇ 7ਵੇਂ ਸੰਸਦੀ ਜ਼ਿਲ•ੇ ਦੇ ਪ੍ਰਤੀਨਿਧੀ ਹਨ। ਬੇਰਾ ਮੌਜੂਦਾ ਅਮਰੀਕੀ ਕਾਂਗਰਸ ਵਿਚ ਇਕੋ ਇੱਕ ਭਾਰਤੀ-ਅਮਰੀਕੀ ਹਨ। ਬੇਰਾ ਦੇ ਪਿਤਾ ਬਾਬੂ ਲਾਲ ਬੇਰਾ ਗੁਜਰਾਤ ਦੇ ਰਾਜਕੋਟ ਤੋਂ 1958 ਵਿਚ ਅਮਰੀਕਾ ਦੇ ਲਾਸ ਏਂਜਲਸ ਆ ਕੇ ਵਸ ਗਏ ਸੀ। ਜਿੱਥੇ ਦੋ ਮਾਰਚ 1965 ਨੂੰ ਐਮੀ ਬੇਰਾ ਦਾ ਜਨਮ ਹੋਇਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article