PUNJABMAILUSA.COM

ਭਾਰਤੀ ਮੂਲ ਦੇ ਬੈਂਕਰ ਨੇ ਅਮਰੀਕੀ ਸੰਸਦ ਦੀ ਚੋਣ ਲੜਨ ਦੀ ਬਣਾਈ ਯੋਜਨਾ

ਭਾਰਤੀ ਮੂਲ ਦੇ ਬੈਂਕਰ ਨੇ ਅਮਰੀਕੀ ਸੰਸਦ ਦੀ ਚੋਣ ਲੜਨ ਦੀ ਬਣਾਈ ਯੋਜਨਾ

ਭਾਰਤੀ ਮੂਲ ਦੇ ਬੈਂਕਰ ਨੇ ਅਮਰੀਕੀ ਸੰਸਦ ਦੀ ਚੋਣ ਲੜਨ ਦੀ ਬਣਾਈ ਯੋਜਨਾ
January 12
06:50 2018

ਵਾਸ਼ਿੰਗਟਨ, 12 ਜਨਵਰੀ (ਪੰਜਾਬ ਮੇਲ)-ਅਮਰੀਕਾ ‘ਚ ਭਾਰਤੀ ਮੂਲ ਦੇ ਨਿਵੇਸ਼ (ਇਨਵੈਸਟ) ਬੈਂਕਰ ਨੇ ਅਮਰੀਕੀ ਸੰਸਦ ਦੀ ਚੋਣ ਲੜਨ ਦੀ ਯੋਜਨਾ ਬਣਾਈ ਹੈ। ਉਹ ਉਤਰੀ-ਪੂਰਬੀ ਅਮਰੀਕਾ ਸਥਿਤ ਕਨੈਕਟੀਕਟ ਵਿਚ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਹੈਰੀ ਅਰੋੜਾ ਡੈਮੋਕ੍ਰੇਟਿਕ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਜਿਮ ਹਿਮੇਸ ਵਿਰੁੱਧ ਚੋਣ ਲੜਨਗੇ, ਜੋ ਜਨਵਰੀ 2009 ਤੋਂ ਚੌਥੀ ਕਾਂਗਰੇਸਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰ ਰਹੇ ਹਨ।
ਅਮਰੀਕਾ ਵਿਚ ਇਸ ਸਾਲ ਪ੍ਰਤੀਨਿਧੀ ਸਭਾ ਲਈ ਚੋਣਾਂ ਹੋਣੀਆਂ ਹਨ, ਜਿਸ ਵਿਚ ਭਾਰਤੀ ਮੂਲ ਦੇ ਕਾਰੋਬਾਰੀ ਹੈਰੀ ਅਰੋੜਾ (48) ਕਾਂਗਰਸ ਦੀ ਇਕ ਸੀਟ ‘ਤੇ ਚੋਣ ਲੜਨਾ ਚਾਹੁੰਦੇ ਹਨ। ਉਨ੍ਹਾਂ ਇਕ ਬਿਆਨ ਵਿਚ ਕਿਹਾ, ‘ਅਰਥ ਵਿਵਸਥਾ ਅਤੇ ਨੀਤੀਆਂ ਨੂੰ ਲੈ ਕੇ ਮੇਰੀ ਸਮਝ ਨਾਲ ਮੈਂ ਅਜਿਹੀਆਂ ਨੀਤੀਆਂ ਲੈ ਕੇ ਆਵਾਂਗਾ, ਜੋ ਮੌਜੂਦਾ ਨੀਤੀਆਂ ਨਾਲ ਹੋਏ ਨੁਕਸਾਨ ਨੂੰ ਘੱਟ ਕਰਨਗੀਆਂ। ਕਾਰੋਬਾਰੀ ਜੀਵਨ ਵਿਚ ਸਲਫਤਾ ਤੋਂ ਬਾਅਦ ਮੈਂ ਜਨਹਿਤ ਲਈ ਕੰਮ ਕਰਨਾ ਚਾਹੁੰਦਾ ਹਾਂ। ਮੈਂ ਇਸ ਨੂੰ ਆਪਣਾ ਕਰਤਵ ਮੰਨਦਾ ਹਾਂ।’
ਦੱਸਣਯੋਗ ਹੈ ਕਿ ਇਸ ਸੀਟ ਲਈ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਚੋਣ 14 ਅਗਸਤ ਨੂੰ ਹੋਣੀ ਹੈ। ਅਜੇ ਤੱਕ ਉਹ ਚੁਣਾਵੀ ਦੌੜ ਵਿਚ ਪਾਰਟੀ ਦੇ ਇਕਲੌਤੇ ਉਮੀਦਵਾਰ ਹਨ। ਉਹ ਪਹਿਲੀ ਵਾਰ ਚੋਣ ਰਾਜਨੀਤੀ ਵਿਚ ਉਤਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਰੋੜਾ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਭਾਰਤੀ-ਅਮਰੀਕੀਆਂ ਦੇ ਗੈਰ-ਰਸਮੀ ਸਮੂਹ ‘ਸਮੋਸਾ ਕੋਕਸ’ ਵਿਚ ਰਿਪਬਲਿਕਨ ਆਵਾਜ਼ ਬਣ ਕੇ ਨੁਮਾਇੰਦਗੀ ਕਰਨਾ ਚਾਹੁੰਦੇ ਹਨ। ਮੌਜੂਦਾ ਸਮੇਂ ਵਿਚ ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਚਾਰਾਂ ਭਾਰਤੀ-ਅਮਰੀਕੀ ਸੰਸਦ ਮੈਂਬਰ ਅਮੀ ਬੇਰਾ, ਰੋਅ ਖੰਨਾ, ਰਾਜਾ ਕ੍ਰਿਸ਼ਣਮੂਰਤੀ ਅਤੇ ਪ੍ਰਮਿਲਾ ਜਯਪਾਲ ਡੈਮੋਕ੍ਰੇਟਿਕ ਪਾਰਟੀ ਦੇ ਹਨ। ਹੈਰੀ ਅਰੋੜਾ ਦੀ ਪੈਦਾਇਸ਼ੀ ਭਾਰਤ ਦੀ ਹੈ ਅਤੇ ਉਹ ਸਾਲ 2012 ਤੋਂ ਲੰਡਨ ਸਥਿਤ ਕੰਪਨੀ ਨਾਰਥਲੈਂਡਰ ਕਮੋਡਿਟੀ ਅਡਵਾਈਜ਼ਰ ਵਿਚ ਸਾਂਝੀਦਾਰ ਹਨ। ਸਾਲ 2006 ਵਿਚ ਉਨ੍ਹਾਂ ਆਪਣੀ ਖੁਦ ਦੀ ਕੰਪਨੀ ਸ਼ੁਰੂ ਕੀਤੀ ਸੀ।

About Author

Punjab Mail USA

Punjab Mail USA

Related Articles

ads

Latest Category Posts

    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article
    ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

Read Full Article
    ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

Read Full Article
    ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

Read Full Article
    ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

Read Full Article
    ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

Read Full Article
    ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

Read Full Article
    ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

Read Full Article