PUNJABMAILUSA.COM

ਭਾਰਤੀ ਮੂਲ ਦੇ ਪ੍ਰਦੀਪ ਗੁਪਤਾ ਚੁਣੇ ਗਏ ਕੈਲੀਫੋਰਨੀਆ ਸ਼ਹਿਰ ਦੇ ਮੇਅਰ

ਭਾਰਤੀ ਮੂਲ ਦੇ ਪ੍ਰਦੀਪ ਗੁਪਤਾ ਚੁਣੇ ਗਏ ਕੈਲੀਫੋਰਨੀਆ ਸ਼ਹਿਰ ਦੇ ਮੇਅਰ

ਭਾਰਤੀ ਮੂਲ ਦੇ ਪ੍ਰਦੀਪ ਗੁਪਤਾ ਚੁਣੇ ਗਏ ਕੈਲੀਫੋਰਨੀਆ ਸ਼ਹਿਰ ਦੇ ਮੇਅਰ
December 24
21:24 2016

pradeep_gupta
ਵਾਸ਼ਿੰਗਟਨ, 24 ਦਸੰਬਰ (ਪੰਜਾਬ ਮੇਲ)- ਅਮਰੀਕਾ ਵਿੱਚ ਭਾਰਤੀ ਮੂਲ ਦੇ ਅਮਰੀਕੀ ਇੰਜੀਨੀਅਰ ਪ੍ਰਦੀਪ ਗੁਪਤਾ ਕੈਲੀਫੋਰਨੀਆ ਸੂਬੇ ਵਿੱਚ ਸਾਊਥ ਸਾਨ ਫਰਾਂਸਿਸਕੋ ਸ਼ਹਿਰ ਦੇ ਮੇਅਰ ਚੁਣੇ ਗਏ ਹਨ। ਮੀਡੀਆ ਵਿੱਚ ਜਾਰੀ ਇੱਕ ਬਿਆਨ ਅਨੁਸਾਰ ਆਈਆਈਟੀ ਚੇਨਈ ਦੇ ਸਾਬਕਾ ਵਿਦਿਆਰਥੀ ਰਹੇ ਪ੍ਰਦੀਪ ਗੁਪਤਾ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ਹਿਰ ਦਾ ਮੇਅਰ ਚੁਣਿਆ ਗਿਆ। ਗੁਪਤਾ ਅਜਿਹੇ ਦੂਜੇ ਭਾਰਤੀ-ਅਮਰੀਕੀ ਹਨ, ਜਿਨ੍ਹਾਂ ਨੂੰ ਕੈਲੀਫੋਰਨੀਆ ਸ਼ਹਿਰ ਦਾ ਮੇਅਰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਅਮਰੀਕੀ ਔਰਤ ਸਵਿਤਾ ਵੈਦਿਆਨਾਥਨ ਨੂੰ ਕੈਲੀਫੋਰਨੀਆ ਦੇ ਕੁਪਰਟੀਨੋ ਸ਼ਹਿਰ ਦੀ ਨਵੀਂ ਮੇਅਰ ਚੁਣ ਗਿਆ ਸੀ। ਗੁਪਤਾ ਨੇ ਕਿਹਾ, ”ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਜੋ ਕੰਮ ਸਾਬਕਾ ਮੇਅਰ ਮਾਰਕ ਐਡਿਗੋ ਨੇ ਸ਼ੁਰੂ ਕੀਤਾ ਸੀ, ਉਸ ਨੂੰ ਮੈਂ ਅੱਗੇ ਵਧਾਵਾਂ ਅਤੇ ਲਗਾਤਾਰ ਕੰਮ ਕਰਦਾ ਰਹਾਂ।” ਉਨ੍ਹਾਂ ਕਿਹਾ ਕਿ ਸਾਡੇ ਕੌਂਸਲ ਵਿੱਚ ਕਈ ਲੋਕਾਂ ਦਾ ਇੱਕ ਸ਼ਾਨਦਾਰ ਸਮੂਹ ਹੈ। ਇਨ੍ਹਾਂ ਵਿੱਚੋਂ ਕਈ ਤਾਂ ਸਾਲਾਂ ਤੋਂ ਸ਼ਹਿਰ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਉਤਸੁਕਤਾ ਭਰੇ ਪਲਾਂ ਵਿੱਚ ਕੌਂਸਲ ਅਤੇ ਆਪਣੇ ਸ਼ਹਿਰ ਦੀ ਅਗਵਾਈ ਕਰਨ ਲਈ ਮੈਂ ਬੇਹੱਦ ਉਤਾਵਲਾ ਹਾਂ। ਗੁਪਤਾ ਨੂੰ 31 ਦਸੰਬਰ, 2012 ਨੂੰ ਇੱਕ ਸਾਲ ਦੇ ਕਾਰਜਕਾਲ ਲਈ ਸਾਊਥ ਸਾਨ-ਫਰਾਂਸਿਸਕੋ ਸਿਟੀ ਕੌਂਸਲ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਦਸੰਬਰ 2013 ਵਿੱਚ ਉਨ੍ਹਾਂ ਨੂੰ ਚਾਰ ਸਾਲ ਦੇ ਪੂਰਨ ਕਾਰਜਕਾਲ ਲਈ ਚੁਣਿਆ ਗਿਆ। ਸਿਟੀ ਕੌਂਸਲ ਵਿੱਚ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਨੇ 2011 ਵਿੱਚ ਬਤੌਰ ਪ੍ਰਧਾਨ ਤਿੰਨ ਸਾਲ ਲਈ ਸਾਊਥ ਸਾਨ ਫਰਾਂਸਿਸਕੋ ਪਲਾਨਿੰਗ ਕਮਿਸ਼ਨ ਵਿੱਚ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ ਸ਼ਹਿਰ ਦੇ ਡਿਪਟੀ ਮੇਅਰ ਦੇ ਤੌਰ ‘ਤੇ ਸੇਵਾ ਦੇ ਚੁੱਕੇ ਹਨ।
ਦੱਸਣਯੋਗ ਹੈ ਕਿ ਕੁਪਰਟੀਨੋ ਦੀ ਮੇਅਰ ਦੇ ਰੂਪ ‘ਚ ਚੁਣੇ ਜਾਣ ਵਾਲੀ ਸਵਿਤਾ ਵੈਦਿਆਨਾਥਨ ਨੇ ਐਮਬੀਏ ਕੀਤੀ ਹੋਈ ਹੈ। ਉਹ ਇਕ ਹਾਈ ਸਕੂਲ ‘ਚ ਗਣਿਤ ਦੀ ਅਧਿਆਪਕ ਅਤੇ ਇਕ ਵਪਾਰਕ ਬੈਂਕ ‘ਚ ਇਕ ਅਧਿਕਾਰੀ ਦੇ ਰੂਪ ‘ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਗੈਰ ਲਾਭ ਪ੍ਰਬੰਧਨ ਦੇ ਖੇਤਰ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਇਕ ਸਮਾਗਮ ‘ਚ ਸਹੁੰ ਲਈ। ਸਮਾਗਮ ‘ਚ ਉਨ੍ਹਾਂ ਦੀ ਮਾਂ ਵੀ ਮੌਜੂਦ ਸੀ ਜੋ ਭਾਰਤ ਤੋਂ ਇਥੇ ਆਏ ਹੋਏ ਸਨ। ਫੋਬਰਸ ਅਨੁਸਾਰ ਕੁਪਰਟੀਨੋ ਅਮਰੀਕਾ ਦੇ ਉਨ੍ਹਾਂ ਛੋਟੇ ਸ਼ਹਿਰਾਂ ‘ਚੋਂ ਇਕ ਹੈ ਜਿਥੇ ਅਧਿਆਪਕਾਂ ਦੀ ਦਰ ਉੱਚੀ ਹੈ। ਸਵਿਤਾ ਵੈਦਿਆਨਾਥਨ ਨੇ ਕੁਪਰਟੀਨੋ ‘ਚ ਕੰਮਿਊਨਿਟੀ ਹਾਲ ‘ਚ ਆਪਣੇ ਸੰਬੋਧਨ ‘ਚ ਕਿਹਾ ”ਇਹ ਨਿਸ਼ਚਿਤ ਤੌਰ ‘ਤੇ ਮੇਰੇ ਜੀਵਨ ਦਾ ਬਹੁਤ ਮਹੱਤਵਪੂਰਨ ਪਲ ਹੈ।” ਅਹੁਦਾ ਸੰਭਾਲਣ ਦੇ ਦੋ ਦਿਨਾਂ ਮਗਰੋਂ ਉਨ੍ਹਾਂ ਨੇ ਸਿੱਖਿਆ ਨੂੰ ਲੈ ਕੇ ਆਪਣਾ ਪਹਿਲਾ ਨੋਟੀਫਿਕੇਸ਼ਨ ਜਾਰੀ ਕੀਤਾ। ਉਨ੍ਹਾਂ ਦੀ ਪ੍ਰਚਾਰ ਮੁਹਿੰਮ ਦੀ ਵੈੱਬਸਾਈਟ ਅਨੁਸਾਰ ਸਵਿਤਾ 19 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਕੈਲੀਫੋਰਨੀਆ ‘ਚ ਰਹਿ ਰਹੀ ਹੈ ਅਤੇ ਉਹ ਸ਼ਹਿਰ ‘ਚ ਕਈ ਭਾਈਚਾਰਿਕ ਗਤੀਵਿਧੀਆਂ ‘ਚ ਪੂਰੀ ਤਰ੍ਹਾਂ ਸ਼ਾਮਲ ਰਹੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

Read Full Article
    ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

Read Full Article
    ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Read Full Article
    ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

Read Full Article
    ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

Read Full Article
    ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

Read Full Article
    ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

Read Full Article
    ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

Read Full Article
    ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

Read Full Article
    ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

Read Full Article
    ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

Read Full Article
    ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

Read Full Article
    ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

Read Full Article
    ਅਮਰੀਕੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ੀ ਭਾਰਤੀ ਵਿਅਕਤੀ ‘ਤੇ ਚੱਲੇਗਾ ਮੁਕੱਦਮਾ

ਅਮਰੀਕੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ੀ ਭਾਰਤੀ ਵਿਅਕਤੀ ‘ਤੇ ਚੱਲੇਗਾ ਮੁਕੱਦਮਾ

Read Full Article
    ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

Read Full Article