ਟੋਰਾਂਟੋ, 26 ਨਵੰਬਰ (ਪੰਜਾਬ ਮੇਲ)-ਬੀਤੇ ਦਿਨੀਂ ਕੈਨੇਡਾ ਦੇ ਇਕ ਭਾਰਤੀ ਮੂਲ ਦੇ ਪਰਿਵਾਰ ‘ਤੇ ਓਨਟਾਰੀਓ ਸਰਕਾਰ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਇਹ ਪਰਿਵਾਰ ਕੰਪਿਊਟਰ ਮਾਹਿਰ ਹੈ। ਸੰਜੇ ਮਦਾਨ ਨਾਂ ਦੇ ਭਾਰਤੀ ਵਿਅਕਤੀ ਦੇ ਦੋ ਬਾਲਗ ਬੇਟੇ ਹਨ। ਇਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੋਰੋਨਾ ਰਾਹਤ ਫੰਡਾਂ ਵਿਚ 11 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਹੈ।
ਓਨਟਾਰੀਓ ਸੁਪੀਰੀਅਰ ਕੋਰਟ ਵਿਚ ਦਾਇਰ ਕੀਤੇ ਦਸਤਾਵੇਜ਼ਾਂ ਅਨੁਸਾਰ ਸੰਜੇ ਮਦਾਨ, ਸ਼ਾਲਿਨੀ ਮਦਾਨ, ਉਨ੍ਹਾਂ ਦੇ ਬੇਟੇ ਚਿਨਮਯਾ ਮਦਾਨ ਅਤੇ ਉੱਜਵਲ ਮਦਾਨ ਅਤੇ ਉਨ੍ਹਾਂ ਦੇ ਸਾਥੀ ਵਿਧਾਨ ਸਿੰਘ ਨੇ ਲੱਖਾਂ ਡਾਲਰ ਦੀ ਹੇਰਾਫੇਰੀ ਕੀਤੀ ਹੈ।