ਭਾਰਤੀ ਮੂਲ ਦੇ ਡਾਕਟਰ ਅਬਰਾਹਮ ਵਰਗੀਜ਼ ਨੂੰ ਅਮਰੀਕਾ ਦਾ ਨੈਸ਼ਨਲ ਮੈਡਲ

ਵਾਸ਼ਿੰਗਟਨ, 17 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਅਬਰਾਹਮ ਵਰਗੀਜ਼ ਨੂੰ 2015 ਦੇ ਵੱਕਾਰੀ ਨੈਸ਼ਨਲ ਹਿਊਮੈਨਟੀਜ਼ ਤਮਗੇ ਲਈ ਚੁਣਿਆ ਗਿਆ ਹੈ। ਉਹ ਆਪਣੇ ਪੇਸ਼ੇ ਵਿੱਚ ਹਮਦਰਦੀ ਉੱਤੇ ਜ਼ੋਰ ਦਿੱਤੇ ਜਾਣ ਲਈ ਮਸ਼ਹੂਰ ਹਨ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 21 ਸਤੰਬਰ ਨੂੰ ਸਮਾਰੋਹ ਵਿੱਚ ਵਰਗੀਜ਼ ਦੇ ਨਾਲ 11 ਹੋਰਨਾਂ ਨੂੰ ਵੀ ਸਨਮਾਨਤ ਕਰਨਗੇ। 61 ਸਾਲ ਵਰਗੀਜ਼ ਇਸ ਵਕਤ ਸਟੈਨਫੋਰਡ ਸਕੂਲ ਆਫ ਮੈਡੀਸਨ ਦੇ ਪ੍ਰੋਫੈਸਰ ਹਨ। ਉਹ ‘ਮਾਈ ਆਨ ਕੰਟਰੀ’ ਅਤੇ ‘ਕਟਿੰਗ ਫਾਰ ਸਟੋਨ’ ਵਰਗੀਆਂ ਕਿਤਾਬਾਂ ਲਿਖ ਚੁੱਕੇ ਹਨ।
ਵ੍ਹਾਈਟ ਹਾਊਸ ਨੇ ਕਿਹਾ, ਵਰਗੀਜ਼ ਨੂੰ ਇਹ ਇਨਾਮ ਸਾਨੂੰ ਇਹ ਯਾਦ ਦਿਵਾਉਣ ਦੇ ਲਈ ਦਿੱਤਾ ਲਈ ਦਿੱਤਾ ਜਾ ਰਿਹਾ ਹੈ ਕਿ ਰੋਗੀ ਮੈਡੀਕਲ ਦੇ ਕੰਮ ਦਾ ਕੇਂਦਰ ਹੁੰਦਾ ਹੈ। ਮੈਡੀਕਲ ਵਿੱਚ ਹਮਦਰਦੀ ਤੇ ਜ਼ੋਰ ਦੇਣ ਦੇ ਯਤਨ ਦੇ ਨਾਲ ਹੀ ਉਹ ਆਪਣੇ ਕੰਮ ਵਿੱਚ ਨਿਪੁੰਨ ਹਨ। ਸਟੈਨਫੋਰਡ ਦੇ ਮੁਖੀ ਮਾਰਕ ਟੇਸੇਰ-ਟੇਵਿਗਨੇ ਨੇ ਕਿਹਾ, ਅਬਰਾਹਮ ਵਰਗੀਜ਼ ਇੱਕ ਸ਼ਾਨਦਾਰ ਡਾਕਟਰ ਹੋਣ ਦੇ ਨਾਲ ਬਹੁਤ ਵਧੀਆ ਮਨੁੱਖਤਾਵਾਦੀ ਵੀ ਹਨ। ਨੈਸ਼ਨਲ ਹਿਊਮੈਨਟੀਜ਼ ਮੈਡਲ ਦੇਣ ਦੀ ਸ਼ੁਰੂਆਤ 1997 ਵਿੱਚ ਹੋਈ। ਹਰ ਸਾਲ 12 ਲੋਕਾਂ ਨੂੰ ਇਸ ਮੈਡਲ ਨਾਲ ਨਵਾਜਿਆ ਜਾਂਦਾ ਹੈ।
There are no comments at the moment, do you want to add one?
Write a comment