ਭਾਰਤੀ ਮੂਲ ਦੇ ਚਾਰ ਲੋਕਾਂ ਨੂੰ ਅਮਰੀਕਾ ਵਿੱਚ ਮਿਲੇਗਾ ਵੱਕਾਰੀ ਪੁਰਸਕਾਰ

June 30
09:40
2016
ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਸਣੇ ਚਾਰ ਭਾਰਤੀ ਅਮਰੀਕੀ ਉਨ੍ਹਾਂ 42 ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਗਰੇਟ ਇਮੀਗਰੈਂਟਸ: ਦਿ ਪ੍ਰਾਈਡ ਆਫ ਅਮੈਰਿਕਾ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਪੁਰਸਕਾਰ ਪਿਚਾਈ ਤੋੋਂ ਇਲਾਵਾ ਪੀਬੀਐਸ ਨਿਊਜ਼ਆਵਰ ਦੇ ਐਂਕਰ ਅਤੇ ਸੀਨੀਅਰ ਪੱਤਰਕਾਰ ਹਰੀ ਸ੍ਰੀਨਿਵਾਸਨ, ਮੈਕਕਿਨਸੇ ਐਂਡ ਕੰਪਨੀ ਅਹੁਦੇਦਾਰ ਵਿਕਰਮ ਮਲਹੋਤਰਾ ਅਤੇ ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਪੁਰਸਕਾਰ ਜੇਤੂ ਭਾਰਤੀ ਮੁਖਰਜੀ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਕਰੇਂਗ ਕਾਰਪੋਰੇਸ਼ਨ ਵੱਲੋਂ ਇਹ 30 ਜੂਨ ਨੂੰ ਨਿਊ ਯਾਰਕ ਵਿੱਚ ਦਿੱਤਾ ਜਾਵੇਗਾ। ਪੁਰਸਕਾਰ ਲਈ ਨਾਮਜ਼ਦ 42 ਲੋਕ 30 ਵੱਖ ਵੱਖ ਮੁਲਕਾਂ ਨਾਲ ਸਬੰਧਤ ਹਨ।
There are no comments at the moment, do you want to add one?
Write a comment